Amritsar News: ਚਿਮਨੀ 'ਚ ਗੈਸ ਬਣ ਜਾਣ ਕਾਰਨ ਸ੍ਰੀ ਦਰਬਾਰ ਸਾਹਿਬ ਨੇੜੇ ਹੋਇਆ ਵੱਡਾ ਧਮਾਕਾ! ਕਈ ਸ਼ਰਧਾਲੂ ਜ਼ਖ਼ਮੀ
Advertisement
Article Detail0/zeephh/zeephh1684005

Amritsar News: ਚਿਮਨੀ 'ਚ ਗੈਸ ਬਣ ਜਾਣ ਕਾਰਨ ਸ੍ਰੀ ਦਰਬਾਰ ਸਾਹਿਬ ਨੇੜੇ ਹੋਇਆ ਵੱਡਾ ਧਮਾਕਾ! ਕਈ ਸ਼ਰਧਾਲੂ ਜ਼ਖ਼ਮੀ


Amritsar News: ਦੂਜੇ ਪਾਸੇ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਅੰਮ੍ਰਿਤਸਰ ਦੇ ਗੁਰਦੁਆਰਾ ਸਾਰਾਗੜ੍ਹੀ ਨੇੜੇ ਬੰਬ ਧਮਾਕੇ ਦੀ ਅਫਵਾਹ ਝੂਠ ਹੈ ਅਤੇ ਕੋਈ ਬੰਬ ਧਮਾਕਾ ਨਹੀਂ ਹੋਇਆ ਹੈ। 

 

Amritsar News: ਚਿਮਨੀ 'ਚ ਗੈਸ ਬਣ ਜਾਣ ਕਾਰਨ ਸ੍ਰੀ ਦਰਬਾਰ ਸਾਹਿਬ ਨੇੜੇ ਹੋਇਆ ਵੱਡਾ ਧਮਾਕਾ! ਕਈ ਸ਼ਰਧਾਲੂ ਜ਼ਖ਼ਮੀ

Amritsar News: ਪੰਜਾਬ ਦੇ ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ 'ਤੇ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਧਮਾਕਾ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ। ਇਹ ਸ਼ੀਸ਼ਾ 5 ਤੋਂ 6 ਸ਼ਰਧਾਲੂਆਂ 'ਤੇ ਵੱਜਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ।

ਜਾਂਚ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਇਹ ਇੱਕ ਹਾਦਸਾ ਸੀ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਸੀ ਅਤੇ ਅੱਜ ਫੋਰੈਂਸਿਕ ਟੀਮ ਵੀ ਜਾਂਚ ਕਰੇਗੀ। ਇਹ ਹਾਦਸਾ ਹੈਰੀਟੇਜ ਸਟਰੀਟ 'ਤੇ ਸਾਰਾਗੜੀ ਸਰਾਏ ਦੇ ਸਾਹਮਣੇ ਅਤੇ ਪਾਰਕਿੰਗ ਲਾਟ ਦੇ ਬਿਲਕੁਲ ਬਾਹਰ ਵਾਪਰਿਆ। 12 ਵਜੇ ਦੇ ਕਰੀਬ ਲੋਕ ਹੈਰੀਟੇਜ ਸਟਰੀਟ 'ਤੇ ਘੁੰਮ ਰਹੇ ਸਨ। 

ਫਿਰ ਜ਼ੋਰਦਾਰ ਧਮਾਕਾ ਹੋਇਆ। ਨੇੜੇ ਹੀ ਆਟੋ ਰਾਹੀਂ 6 ਦੇ ਕਰੀਬ ਹੋਰ ਰਾਜਾਂ ਤੋਂ ਸੈਲਾਨੀ ਲੜਕੀਆਂ ਆਈਆਂ ਹੋਈਆਂ ਸਨ। ਜਿਸ 'ਤੇ ਸ਼ੀਸ਼ਾ ਡਿੱਗ ਗਿਆ। ਇਸ ਦੇ ਨਾਲ ਹੀ ਨੇੜੇ ਦੇ ਬੈਂਚ 'ਤੇ ਇਕ ਨੌਜਵਾਨ ਸੁੱਤਾ ਪਿਆ ਸੀ, ਜਿਸ ਦੀ ਲੱਤ 'ਤੇ ਕੱਚ ਦੇ ਵੱਡੇ ਟੁਕੜੇ ਵੱਜੇ ਅਤੇ ਉਹ ਜ਼ਖਮੀ ਹੋ ਗਿਆ। ਇੱਕ ਹੋਰ ਵਿਅਕਤੀ ਦੀ ਬਾਂਹ 'ਤੇ ਵੀ ਮਾਮੂਲੀ ਸੱਟ ਲੱਗੀ ਹੈ।

ਇਹ ਵੀ ਪੜ੍ਹੋ: Weather Updates: ਪੰਜਾਬ ਸਮੇਤ ਕਈ ਸੂਬਿਆ 'ਚ ਮਈ ਵਿੱਚ ਗਰਮੀਆਂ ਦੀ ਬਜਾਏ ਬਾਰਿਸ਼, IMD ਵੱਲੋਂ ਯੈਲੋ ਅਲਰਟ ਜਾਰੀ

ਪੁਲਿਸ ਕੁਝ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ। ਜਾਂਚ ਸ਼ੁਰੂ ਕਰ ਦਿੱਤੀ ਸੀ। ਲੋਕਾਂ ਨੇ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਰਲਾ ਕੇ ਦੇਖਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਜਾਂਚ 'ਚ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹਮਲਾ ਨਹੀਂ ਸੀ, ਇਹ ਹਾਦਸਾ ਸੀ। ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਗਈ।

ਦੂਜੇ ਪਾਸੇ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਅੰਮ੍ਰਿਤਸਰ ਦੇ ਗੁਰਦੁਆਰਾ ਸਾਰਾਗੜ੍ਹੀ ਨੇੜੇ ਬੰਬ ਧਮਾਕੇ ਦੀ ਅਫਵਾਹ ਝੂਠ ਹੈ ਅਤੇ ਕੋਈ ਬੰਬ ਧਮਾਕਾ ਨਹੀਂ ਹੋਇਆ ਹੈ। ਚਿਮਨੀ ਵਿੱਚ ਗੈਸ ਬਣ ਜਾਣ ਕਾਰਨ ਸ਼ੀਸ਼ਾ ਟੁੱਟ ਗਿਆ ਸੀ। ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ। ਜ਼ਿਆਦਾ ਗਰਮੀ ਕਾਰਨ ਚਿਮਨੀ ਵਿੱਚ ਗੈਸ ਬਣ ਗਈ ਸੀ।

ਸੈਂਟਰਲ ਏ.ਸੀ.ਪੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਅੱਤਵਾਦੀ ਨਹੀਂ, ਸਪੱਸ਼ਟ ਹੈ। ਪਰ ਕਾਰਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਅੱਜ ਜਾਂਚ ਕਰਨਗੀਆਂ। ਸੈਂਪਲ ਲਏ ਜਾਣਗੇ। ਇਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਪਾਰਕਿੰਗ ਦੇ ਸ਼ੀਸ਼ੇ ਕਿਵੇਂ ਟੁੱਟੇ।

Trending news