Amritsar News: ਅੰਮ੍ਰਿਤਸਰ ਦੀ ਤੁੰਗ ਢਾਬ ਡਰੇਨ ਬਣ ਰਹੀ 'ਬੁੱਢਾ ਨਾਲਾ'; ਚੌਗਿਰਦਾ ਪਲੀਤ ਹੋਣ ਕਾਰਨ ਲੋਕਾਂ ਨੂੰ ਲੱਗ ਰਹੀਆਂ ਬਿਮਾਰੀਆਂ
Advertisement
Article Detail0/zeephh/zeephh2467243

Amritsar News: ਅੰਮ੍ਰਿਤਸਰ ਦੀ ਤੁੰਗ ਢਾਬ ਡਰੇਨ ਬਣ ਰਹੀ 'ਬੁੱਢਾ ਨਾਲਾ'; ਚੌਗਿਰਦਾ ਪਲੀਤ ਹੋਣ ਕਾਰਨ ਲੋਕਾਂ ਨੂੰ ਲੱਗ ਰਹੀਆਂ ਬਿਮਾਰੀਆਂ

Amritsar News: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਬਾਣੀ ਵਿੱਚ ਵਾਤਾਵਰਨ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੰਦੇ ਹੋਏ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। 

Amritsar News: ਅੰਮ੍ਰਿਤਸਰ ਦੀ ਤੁੰਗ ਢਾਬ ਡਰੇਨ ਬਣ ਰਹੀ 'ਬੁੱਢਾ ਨਾਲਾ'; ਚੌਗਿਰਦਾ ਪਲੀਤ ਹੋਣ ਕਾਰਨ ਲੋਕਾਂ ਨੂੰ ਲੱਗ ਰਹੀਆਂ ਬਿਮਾਰੀਆਂ

Amritsar News (ਭਰਤ ਸ਼ਰਮਾ): ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਬਾਣੀ ਵਿੱਚ ਵਾਤਾਵਰਨ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੰਦੇ ਹੋਏ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਸਮੇਂ ਦੇ ਗੇੜ ਤੇ ਮਨੁੱਖੀ ਕਾਰ-ਵਿਹਾਰ ਵਿੱਚ ਆਈਆਂ ਤਬਦੀਲੀਆਂ ਨੇ ਲੋਕਾਂ ਨੂੰ ਗੁਰਬਾਣੀ ਦੇ ਇਸ ਫ਼ਲਸਫ਼ੇ ਤੋਂ ਕੋਹਾਂ ਦੂਰ ਕਰ ਦਿੱਤਾ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।

ਸਮਾਂ ਬੀਤਣ ਤੇ ਉਦਯੋਗੀਕਰਨ ਦਰਮਿਆਨ ਸਿਫਤੀ ਦਾ ਘਰ ਕਹੇ ਜਾਣ ਵਾਲੇ ਅੰਮ੍ਰਿਤਸਰ ਸ਼ਹਿਰ ਉਤੇ ਵੀ ਹੁਣ ਬੁੱਢੇ ਨਾਲੇ ਦਾ ਧੱਬਾ ਲੱਗਦਾ ਜਾ ਰਿਹਾ ਹੈ। ਗੁਰੂਨਗਰੀ ਵਿੱਚ ਰੋਜ਼ਾਨਾ ਲੱਖਾਂ ਦੇ ਹਿਸਾਬ ਨਾਲ ਸ਼ਰਧਾਲੂ ਆਉਂਦੇ ਹਨ ਤੇ ਨਤਮਸਤਕ ਹੁੰਦੇ ਹਨ ਪਰ ਸ਼ਹਿਰ ਵਿੱਚੋਂ ਲੰਘ ਰਹੀ ਤੁੰਗ ਢਾਬ ਡਰੇਨ ਪਲੀਤੀ ਦੀ ਛਾਪ ਛੱਡ ਰਹੀ ਹੈ।

ਤੁੰਗ ਢਾਬ ਵਿੱਚ ਸੁੱਟੀ ਜਾ ਰਹੀ ਗੰਦਗੀ ਅਤੇ ਕੈਮੀਕਲ ਕਾਰਨ ਸ਼ਹਿਰ ਦਾ ਚੌਗਿਰਦਾ ਪਲੀਤ ਹੋ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਡਰੇਨ ਦੀ ਸ਼ੁਰੂਆਤ 1955 ਵਿੱਚ ਹੋਈ ਸੀ। ਗੁਰਦਾਸਪੁਰ ਤੋਂ ਅਤੇ ਅੱਗੇ ਜਾ ਕੇ ਰਾਵੀ ਦਰਿਆ ਵਿੱਚ ਮਿਲਦੀ ਸੀ। ਤੁੰਗ ਢਾਬ ਡਰੇਨ ਨੂੰ ਗੁਮਟਾਲਾ ਡਰੇਨ ਵੀ ਕਿਹਾ ਜਾਂਦਾ ਹੈ। 

ਸ਼ਹਿਰ ਵਿੱਚੋਂ ਲੰਘਦੀ ਤੁੰਗ ਢਾਬ ਡਰੇਨ, ਬਟਾਲਾ ਰੋਡ ਤੋਂ 12 ਐਮਐਲਡੀ, ਮਜੀਠਾ ਰੋਡ ਤੋਂ 18 ਐਮਐਲਡੀ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਇਸ ਵਿੱਚ ਸੁੱਟਿਆ ਜਾ ਰਿਹਾ ਹੈ। 176 ਡੇਅਰੀਆਂ ਦਾ ਗੰਦਾ ਪਾਣੀ ਵੀ ਇਸ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਡਰੇਨ ਦੇ ਨੇੜੇ 39 ਫੈਕਟਰੀਆਂ ਹਨ ਜਿਨ੍ਹਾਂ ਵਿੱਚੋਂ 19 ਦੇ ਕਰੀਬ ਫੈਕਟਰੀਆਂ ਵੱਲੋਂ ਅਨਟ੍ਰੀਟਡ ਟਰੀਟਡ ਪਾਣੀ ਇਸ ਡਰੇਨ ਵਿੱਚ ਸੁੱਟਿਆ ਜਾਂਦਾ ਹੈ।

ਤੁੰਗ ਢਾਬ ਦੇ ਨੇੜੇ ਕਾਫੀ ਰਿਹਾਇਸ਼ੀ ਕਲੋਨੀਆਂ ਹਨ। ਇਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਅਨੇਕਾਂ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਸਰਕਾਰਾਂ ਆਈਆਂ ਤੇ ਗਈਆਂ ਪਰ ਪਰਨਾਲਾ ਉਥੇ ਦਾ ਉਥੇ ਹੈ। ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੌਰਾਨ ਤੁੰਗ ਢਾਬ ਸਿਆਸੀ ਪਾਰਟੀਆਂ ਲਈ ਮੁੱਦਾ ਜ਼ਰੂਰ ਬਣ ਗਿਆ ਹੈ ਪਰ ਮਸਲਾ ਕਦੇ ਵੀ ਹੱਲ ਨਹੀਂ ਹੋਇਆ ਹੈ।

ਅੰਮ੍ਰਿਤਸਰ ਵਿੱਚ ਸੀਵਰੇਜ ਦਾ ਪਾਣੀ, ਫੈਕਟਰੀਆਂ ਦਾ ਕੈਮੀਕਲ ਵਾਲਾ ਗੰਦਾ ਪਾਣੀ ਤੇ ਡੇਅਰੀਆਂ ਵੱਲੋਂ ਗੰਦਾ ਪਾਣੀ ਡਰੇਨ ਦੇ ਵਿੱਚ ਸੁੱਟਿਆ ਜਾਂਦਾ ਹੈ। ਲੋਕ ਸਾਹ ਵਿੱਚ ਦਿੱਕਤ, ਅਲਰਜੀ, ਚਮੜੀ ਰੋਗ, ਅੱਖਾਂ ਦੇ ਰੋਗ ਅਤੇ ਹੋਰ ਭਿਆਨਕ ਬਿਮਾਰੀਆਂ ਦੇ ਨਾਲ ਹੋ ਰਹੇ ਗ੍ਰਸਤ ਹਨ। ਲੋਕਾਂ ਨੂੰ ਹਰ ਸਾਲ ਆਪਣੇ ਘਰ ਦਾ ਫਰਿੱਜ਼ ਅਤੇ ਏਅਰ ਕੰਡੀਸ਼ਨਰ ਨੂੰ ਬਦਲਾਉਣਾ ਪੈਂਦਾ ਹੈ। ਇਸ ਡਰੇਨ ਕਰਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ ਪੰਜਾਬ ਸਰਕਾਰ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਾਫੀ ਵਾਰ ਝਾੜ ਪਾਈ ਗਈ ਹੈ।

ਇਹ ਵੀ ਪੜ੍ਹੋ : Navratri 2024 Day 8: ਨਵਰਾਤਰੀ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੇ ਇਨ੍ਹਾਂ ਮੰਤਰਾਂ ਦਾ ਜਾਪ ਕਰੋ, ਜ਼ਿੰਦਗੀ ਦੇ ਸਾਰੇ ਦੁੱਖ ਹੋ ਜਾਣਗੇ ਦੂਰ!

Trending news