ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ, ਉਨ੍ਹਾਂ PM ਮੋਦੀ ਦੇ ਪੁਲਿਸ ਲਈ 'ਇੱਕ ਰਾਸ਼ਟਰ,ਇੱਕ ਵਰਦੀ' ਦੇ ਵਿਚਾਰ ਨੂੰ ਸੰਘੀ ਢਾਂਚੇ ਖ਼ਿਲਾਫ਼ ਸਾਜਿਸ਼ ਦੱਸਿਆ।
Trending Photos
ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ’ਤੇ ਤਿੱਖਾ ਸ਼ਬਦੀ ਹਮਲਾ ਬੋਲਿਆ। ਉਨ੍ਹਾਂ PM ਮੋਦੀ ਦੇ ਪੁਲਿਸ ਲਈ 'ਇੱਕ ਰਾਸ਼ਟਰ,ਇੱਕ ਵਰਦੀ' ਦੇ ਵਿਚਾਰ ਨੂੰ ਸੰਘੀ ਢਾਂਚੇ ਖ਼ਿਲਾਫ਼ ਸਾਜਿਸ਼ ਦੱਸਿਆ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਸੂਰਜਕੁੰਡ ’ਚ ਕੇਂਦਰ ਸਰਕਾਰ ਦੁਆਰਾ ਆਯੋਜਿਤ 'ਚਿੰਤਨ ਸ਼ਿਵਿਰ' ਦੌਰਾਨ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਗ੍ਰਹਿ ਮੰਤਰੀਆਂ ਨੂੰ ਸੰਬੋਧਨ ਦੌਰਾਨ ਇਹ ਸੰਕਲਪ ਪੇਸ਼ ਕੀਤਾ ਸੀ।
ਬਾਜਵਾ ਨੇ ਕੇਂਦਰ ’ਤੇ ਲਾਏ ਸੂਬਿਆਂ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ
ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ’ਚ ਪੁਲਿਸ ਲਈ 'ਇੱਕ ਰਾਸ਼ਟਰ,ਇੱਕ ਵਰਦੀ' ਵਾਲੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਹਮੇਸ਼ਾਂ ਤੋਂ ਹੀ ਪੂਰੇ ਦੇਸ਼ ਨੂੰ ਇੱਕ ਬੁਰਸ਼ ਨਾਲ ਰੰਗਣਾ ਚਾਹੁੰਦੀ ਹੈ।
ਪਹਿਲਾਂ 'ਇੱਕ ਰਾਸ਼ਟਰ, ਇੱਕ ਚੋਣ' ਫੇਰ 'ਇੱਕ ਦੇਸ਼, ਇੱਕ ਭਾਸ਼ਾ, ਉਸ ਤੋਂ ਬਾਅਦ 'ਇੱਕ ਦੇਸ਼, ਇੱਕ ਰਾਸ਼ਨ ਕਾਰਡ' ਹੁਣ 'ਇੱਕ ਰਾਸ਼ਟਰ,ਇੱਕ ਵਰਦੀ'। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਭਾਜਪਾ ਅਤੇ ਇਸਦੀ ਸਿਖਰਲੀ ਲੀਡਰਸ਼ਿਪ ਦੇਸ਼ ਦੇ ਅਸਲ ਲੋਕ-ਸੰਸਕਾਰ ਅਤੇ ਸੱਭਿਆਚਾਰ ਨੂੰ ਨਹੀਂ ਸਮਝਦੀ।
PM Modi’s concept of one nation, one uniform for the cops is against the federal spirit of our constitution as well as of the country. The saffron party must not attempt to paint the entire country with the same brush.
— Partap Singh Bajwa (@Partap_Sbajwa) October 29, 2022
ਵੱਖ ਵੱਖ ਸੂਬਿਆਂ ਲਈ ਇੱਕ ਮਾਪਦੰਡ ਨਹੀਂ ਹੋ ਸਕਦਾ: ਪ੍ਰਤਾਪ ਸਿੰਘ ਬਾਜਵਾ
ਇਹ ਵੱਖ-ਵੱਖ ਸੂਬਿਆਂ ਦੇ ਲੋਕਾਂ ਦੇ ਧਰਮਾਂ, ਭਾਸ਼ਾਵਾਂ, ਸੱਭਿਆਚਾਰ, ਜਾਤਾਂ, ਪਰੰਪਰਾਵਾਂ ਦੀਆਂ ਵਿਭਿੰਨਤਾਵਾਂ ਹਨ, ਜੋ ਇੱਕ ਰਾਸ਼ਟਰ ਨੂੰ ਬਣਾਉਂਦੀਆਂ ਹਨ, ਇਸ ਕਾਰਨ ਪੂਰੇ ਦੇਸ਼ ਲਈ ਇੱਕ ਮਾਪਦੰਡ ਕਦੇ ਵੀ ਨਹੀਂ ਹੋ ਸਕਦਾ।
ਬਾਜਵਾ ਨੇ ਅੱਗੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਜਾਂ ਕੈਨੇਡਾ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਸਾਰੇ ਸੂਬਿਆਂ (States) ਦੀ ਆਪਣੀ ਪੁਲਿਸ ਫੋਰਸ ਹੈ, ਜਦੋਂਕਿ ਰਾਸ਼ਟਰੀ ਪੱਧਰ (National level) 'ਤੇ ਇਨ੍ਹਾਂ ਦੇਸ਼ਾਂ ਕੋਲ ਸੰਘੀ ਬਲ ਹਨ। ਉਨ੍ਹਾਂ ਕਿਹਾ ਕਿਉਂਕਿ ਕਾਨੂੰਨ ਅਤੇ ਵਿਵਸਥਾਂ ਰਾਜ ਦਾ ਵਿਸ਼ਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਨਵੀਂ ਦਿੱਲੀ ਤੋਂ ਰਿਮੋਟ ਨਾਲ ਕੰਟਰੋਲ ਕਰਨ ਦੀ ਬਜਾਏ ਸੂਬੇ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਮੁਤਾਬਕ ਚੱਲਣ ਦਿੱਤਾ ਜਾਵੇ।
ਚਿੰਤਨ ਸ਼ਿਵਿਰ ’ਚ ਕਈ ਸੂਬਿਆਂ ਦੇ CM ਗੈਰ-ਹਾਜ਼ਰ ਰਹਿਣ ਦਾ ਦਿੱਤਾ ਹਵਾਲਾ
ਬਾਜਵਾ ਨੇ ਸਪੱਸ਼ਟ ਕੀਤਾ ਕਿ ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ਼ਿਵਰ ਵਿੱਚ ਸਾਫ਼ ਤੌਰ 'ਤੇ ਗੈਰਹਾਜ਼ਰ ਰਹੇ ਹਨ। “ਮਮਤਾ ਬੈਨਰਜੀ, ਨਵੀਨ ਪਟਨਾਇਕ, ਐਮਕੇ ਸਟਾਲਿਨ, ਹੇਮੰਤ ਸੋਰੇਨ ਅਤੇ ਇੱਥੋਂ ਤੱਕ ਕਿ ਅਸ਼ੋਕ ਗਹਿਲੋਤ ਵਰਗੇ ਮੁੱਖ ਮੰਤਰੀਆਂ ਦਾ ਵੀ ਚਿੰਤਨ ਸ਼ਿਵਿਰ ਤੋਂ ਦੂਰ ਰਹਿਣ ਦਾ ਇੱਕ ਠੋਸ ਕਾਰਨ ਹੈ। ਸਾਡਾ ਸੰਵਿਧਾਨ ਕਹਿੰਦਾ ਹੈ ਕਿ ਭਾਰਤ ਸਹੀ ਰੂਪ ਵਿੱਚ ਸੰਘੀ ਢਾਂਚਾ ਹੈ ਅਤੇ ਇਸਦੀ ਭਾਵਨਾ ਵਿੱਚ ਏਕਤਾ ਹੈ।