ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰ ਚੁਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਨੂੰ ਇਸ ਯਾਤਰਾ ਤੋਂ ਕਾਂਗਰਸ ਦੇ ਪਹਿਲੇ ਪ੍ਰੋਗਰਾਮਾਂ ਵਾਂਗ ਦੂਰੀ ਬਣਾਈ ਰੱਖੀ।
Trending Photos
Manpreet Badal absence in Congress’s Pedal Yatra: ਬਠਿੰਡਾ ’ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ' ਯਾਤਰਾ ਦੀ ਪੰਜਾਬ ’ਚ ਆਮਦ ਤੋਂ ਪਹਿਲਾਂ ਅੱਜ ਅਭਿਆਸ ਵਜੋਂ ਸਾਬਕਾ ਮੰਤਰੀ ਵਿਜੈ ਸਿੰਗਲਾ ਦੀ ਅਗਵਾਈ ’ਚ ਪੈਦਲ ਯਾਤਰਾ ਰਾਹੀਂ ਲੋਕਾਂ ਨੂੰ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ ਗਿਆ।
ਇਸ ਯਾਤਰਾ ਦਾ ਖ਼ਾਸ ਪਹਿਲੂ ਇਹ ਰਿਹਾ ਕਿ ਬਠਿੰਡਾ ਹਲਕੇ ਦੀ ਨੁਮਾਇੰਦਗੀ ਕਰ ਚੁਕੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖੇਮੇ ਨੂੰ ਇਸ ਯਾਤਰਾ ਤੋਂ ਕਾਂਗਰਸ ਦੇ ਪਹਿਲੇ ਪ੍ਰੋਗਰਾਮਾਂ ਵਾਂਗ ਦੂਰੀ ਬਣਾਈ ਰੱਖੀ।
ਮੋਦੀ ਸਰਕਾਰ ਦੇ ਗ਼ਲਤ ਫ਼ੈਸਲੇ ਰਾਹੀਂ ਭਾਈਚਾਰਕ ਸਾਂਝ ਨੂੰ ਖ਼ਤਰਾ: ਸਿੰਗਲਾ
ਇਸ ਯਾਤਰਾ ਦੌਰਾਨ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਦੀ 'ਭਾਰਤ ਜੋੜੋ' ਯਾਤਰਾ (Bharat Yodo Yatra) 10 ਜਨਵਰੀ ਨੂੰ ਪੰਜਾਬ ’ਚ ਦਾਖ਼ਲ ਹੋਵੇਗੀ। ਸਿੰਗਲਾ ਨੇ ਕਿਹਾ ਕਿ 'ਭਾਰਤ ਜੋੜੋ' ਯਾਤਰਾ ਦਾ ਮਕਸਦ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਵੱਡਾ ਕਦਮ ਹੈ, ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਗ਼ਲਤ ਫ਼ੈਸਲਿਆਂ ਨਾਲ ਦੇਸ਼ ’ਚ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰ ਰਹੀ ਹੈ।
ਪੈਦਲ ਯਾਤਰਾ ’ਚ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਰਿਹਾ ਗੈਰ-ਹਾਜ਼ਰ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder singh Raja Warring) ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet singh Badal) ਦਰਮਿਆਨ ਚੱਲ ਰਹੀ ਧੜੇਬੰਦੀ ਕਾਰਣ ਅੱਜ ਦੀ ਪੈਦਲ ਯਾਤਰਾ ’ਚ ਬਾਦਲ ਧੜੇ ਵਲੋਂ ਬਣਾਈ ਗਈ ਦੂਰੀ ਬਾਰੇ ਬੋਲਦਿਆਂ ਵਿਜੈ ਇੰਦਰ ਸਿੰਗਲਾ ਨੇ ਗੋਲਮੋਲ ਜੁਆਬ ਦਿੰਦਿਆ ਕਿਹਾ ਕਿ ਮਨਪ੍ਰੀਤ ਬਾਦਲ ਸਾਡੀ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਉਹ ਪਤਾ ਕਰਨਗੇ ਕਿ ਪ੍ਰੋਗਰਾਮ ’ਚ ਉਹ ਅਤੇ ਉਨ੍ਹਾਂ ਦੇ ਸਾਥੀ ਕਿਉਂ ਨਹੀਂ ਆਏ।
ਬਠਿੰਡਾ ਨਗਰ ਨਿਗਮ ਦੇ ਮੇਅਰ ਵਲੋਂ ਵੀ ਕਾਂਗਰਸ ਦੇ ਹਰ ਸਮਾਗਮ ’ਚ ਅਜਿਹੀ ਦੂਰੀ ਬਣਾਏ ਰੱਖੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸਾਰੇ ਆਦਮੀ ਹਰ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ: ਸ਼ਿਮਲਾ ਤੋਂ ਨੌਕਰੀ ਦੀ ਭਾਲ ’ਚ ਆਈ ਕੁੜੀ ਨਾਲ ਚੰਡੀਗੜ੍ਹ ’ਚ 4 ਦਿਨਾਂ ਤੱਕ ਗੈਂਗਰੇਪ