ਜਲੰਧਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1170 ਰੁਪਏ ਪ੍ਰਤੀ ਯਾਤਰੀ ਹੋਵੇਗਾ। ਜਲੰਧਰ ਤੋਂ ਦਿੱਲੀ ਏਅਰਪੋਰਟ ਲਈ ਰੋਜ਼ਾਨਾ 7 ਵੋਲਵੋ ਬੱਸਾਂ ਚਲਾਈਆਂ ਜਾਣਗੀਆਂ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਨਬੱਸ ਅਤੇ ਪੀ. ਆਰ. ਟੀ. ਸੀ. ਦੀਆਂ ਕੁੱਲ 19 ਵੋਲਵੋ ਬੱਸਾਂ ਰੋਜ਼ਾਨਾ ਦਿੱਲੀ ਹਵਾਈ ਅੱਡੇ ਲਈ ਚੱਲਣਗੀਆਂ।
Trending Photos
ਚੰਡੀਗੜ: ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਨੂੰ ਤਿੰਨ ਸਾਲ ਬਾਅਦ ਰੋਡਵੇਜ਼ ਦੀ ਪਨਬਸ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਵੋਲਵੋ ਬੱਸਾਂ ਵਿੱਚ ਸਫਰ ਕਰਨ ਦੀ ਸਹੂਲਤ ਮਿਲੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਬੱਸ ਟਰਮੀਨਲ ਤੋਂ ਦਿੱਲੀ ਹਵਾਈ ਅੱਡੇ ਲਈ ਵੋਲਵੋ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਟਰਾਂਸਪੋਰਟ ਤੇ ਸੁਰੱਖਿਆ ਅਧਿਕਾਰੀਆਂ ਬੱਸ ਸਟੈਂਡ ਵਿਚ ਮੌਜੂਦ
ਕੇਜਰੀਵਾਲ ਦੀ ਫੇਰੀ ਲਈ ਉਨ੍ਹਾਂ ਦੀ ਟੀਮ ਅਤੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਅਤੇ ਸੁਰੱਖਿਆ ਅਧਿਕਾਰੀਆਂ ਨੇ ਬੱਸ ਸਟੈਂਡ 'ਤੇ ਡੇਰੇ ਲਾਏ ਹੋਏ ਹਨ। ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਵੋਲਵੋ ਬੱਸ ਨੂੰ ਦੁਪਹਿਰ 1:15 ਵਜੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਮੁੱਖ ਮੰਤਰੀਆਂ ਦਾ ਬੱਸ ਸਟੈਂਡ 'ਤੇ ਸਵਾਗਤ ਕੀਤਾ ਜਾਵੇਗਾ। ਸਵਾਗਤ ਦੀਆਂ ਤਿਆਰੀਆਂ ਲਈ ਨਵੇਂ ਪੋਲੀਥੀਨ ਵਿਚ ਵਿਸ਼ੇਸ਼ ਤੌਰ ’ਤੇ ਬੰਦ ਕੀਤੇ ਲਾਲ ਗਲੀਚਿਆਂ ਨੂੰ ਬੱਸ ਸਟੈਂਡ ਵਿੱਚ ਭੇਜਿਆ ਗਿਆ ਹੈ।
ਪ੍ਰਤੀ ਯਾਤਰੀ 1170 ਰੁਪਏ ਅਦਾ ਕੀਤੇ ਜਾਣਗੇ
ਜਲੰਧਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1170 ਰੁਪਏ ਪ੍ਰਤੀ ਯਾਤਰੀ ਹੋਵੇਗਾ। ਜਲੰਧਰ ਤੋਂ ਦਿੱਲੀ ਏਅਰਪੋਰਟ ਲਈ ਰੋਜ਼ਾਨਾ 7 ਵੋਲਵੋ ਬੱਸਾਂ ਚਲਾਈਆਂ ਜਾਣਗੀਆਂ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਨਬੱਸ ਅਤੇ ਪੀ. ਆਰ. ਟੀ. ਸੀ. ਦੀਆਂ ਕੁੱਲ 19 ਵੋਲਵੋ ਬੱਸਾਂ ਰੋਜ਼ਾਨਾ ਦਿੱਲੀ ਹਵਾਈ ਅੱਡੇ ਲਈ ਚੱਲਣਗੀਆਂ। ਨਵੀਂ ਦਿੱਲੀ ਹਵਾਈ ਅੱਡੇ ਲਈ ਨਿੱਜੀ ਬੱਸ ਆਪਰੇਟਰਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਵੋਲਵੋ ਬੱਸਾਂ ਦਾ ਕਿਰਾਇਆ 2500 ਰੁਪਏ ਤੱਕ ਹੈ।
WATCH LIVE TV