ਭਾਜਪਾ ਸਰਕਾਰ ਦੇਸ਼ ਦੇ ਸ਼ਹੀਦਾਂ ਦਾ ਕਰ ਰਹੀ ਹੈ ਅਪਮਾਨ: ਮਲਵਿੰਦਰ ਕੰਗ
Advertisement
Article Detail0/zeephh/zeephh1187644

ਭਾਜਪਾ ਸਰਕਾਰ ਦੇਸ਼ ਦੇ ਸ਼ਹੀਦਾਂ ਦਾ ਕਰ ਰਹੀ ਹੈ ਅਪਮਾਨ: ਮਲਵਿੰਦਰ ਕੰਗ

ਕਰਨਾਟਕ ਸਰਕਾਰ ਵਲੋਂ ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਸੰਸਥਾਪਕ ਕੇਸ਼ਵ ਬਲਿਰਾਮ ਹੇਡਗੇਵਾਰ ਦੇ ਭਾਸ਼ਣ ਨੂੰ 2022-23 ਦੀਆਂ 10ਵੀਂ ਦੀਆਂ ਕੰਨੜ ਕਿਤਾਬਾਂ ਵਿੱਚ ਸ਼ਾਮਲ ਕੀਤਾ ਗਿਆ ਹੈ। 

ਭਾਜਪਾ ਸਰਕਾਰ ਦੇਸ਼ ਦੇ ਸ਼ਹੀਦਾਂ ਦਾ ਕਰ ਰਹੀ ਹੈ ਅਪਮਾਨ: ਮਲਵਿੰਦਰ ਕੰਗ

ਚੰਡੀਗੜ੍ਹ: ਕਰਨਾਟਕ ਸਰਕਾਰ ਵਲੋਂ ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਸੰਸਥਾਪਕ ਕੇਸ਼ਵ ਬਲਿਰਾਮ ਹੇਡਗੇਵਾਰ ਦੇ ਭਾਸ਼ਣ ਨੂੰ 2022-23 ਦੀਆਂ 10ਵੀਂ ਦੀਆਂ ਕੰਨੜ ਕਿਤਾਬਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਸ਼ਹੀਦ ਭਗਤ ਸਿੰਘ ਉੱਤੇ ਕੇਂਦਰਿਤ ਪਾਠ ਸਮੱਗਰੀ ਨੂੰ ਪੁਸਤਕ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਕਰਨਾਟਕ ਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਆਪਕ ਵਿਰੋਧ ਸ਼ੁਰੂ ਹੋ ਗਿਆ ਹੈ। 

ਇਸੇ ਵਿਚਾਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਅਸਲੀ ਚਿਹਰਾ ਤੇ ਅਸਲੀ ਏਜੰਡਾਂ ਸਮੇਂ-ਸਮੇਂ ਉੱਤੇ ਬਾਹਰ ਆਉਂਦਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਦੇ ਸਮੇਂ ਵੀ ਆਰਐੱਸਐੱਸ ਸੰਘ ਅੰਗਰੇਜ਼ਾਂ ਨਾਲ ਮਿਲ ਕੇ ਚੱਲਦਾ ਰਿਹਾ ਹੈ। ਜਦੋਂ ਆਜ਼ਾਦੀ ਦੀ ਲੜਾਈ ਲਈ ਦੇਸ਼ ਭਗਤ ਕੁਰਬਾਨੀਆਂ ਦੇ ਰਹੇ ਸਨ ਤਾਂ ਆਰਐੱਸਐੱਸ ਆਪਣੇ ਫਾਇਦਿਆਂ ਲਈ ਅੰਗਰੇਜ਼ਾਂ ਨਾਲ ਸੰਧੀਆਂ ਕਰ ਰਿਹਾ ਸੀ। ਉਸੇ ਨਿਯਮ ਤੇ ਪਰੰਪਰਾ ਨੂੰ ਅੱਜ ਦੀ ਭਾਜਪਾ ਪਾਰਟੀ, ਜੋ ਕਿ ਆਰਐੱਸਐੱਸ ਦਾ ਸੁਧਰਿਆ ਹੋਇਆ ਰੂਪ ਹੈ, ਜਾਰੀ ਰੱਖ ਰਿਹਾ ਹੈ। ਕਰਨਾਟਕ ਸਰਕਾਰ ਨੇ ਜਿਸ ਤਰ੍ਹਾਂ ਨਾਲ ਸ਼ਹੀਦ-ਏ-ਆਜ਼ਾਮ ਦੇ ਬਾਰੇ ਚੈਪਟਰ ਨੂੰ ਖਤਮ ਕਰਕੇ ਆਰਐੱਸਐੱਸ ਦੇ ਸੰਸਥਾਪਕ ਬਲੀਰਾਮ ਹੇਡਗੇਵਰ ਦੀ ਸਪੀਚ ਨੂੰ 10ਵੀਂ ਦੀ ਕਿਤਾਬ ਵਿਚ ਸ਼ਾਮਲ ਕੀਤਾ, ਉਸ ਦੀ ਸਖਤ ਨਿਖੇਦੀ ਕਰਦੇ ਹਾਂ। ਦੇਸ਼ ਦੀ ਆਜ਼ਾਦੀ ਦੀ ਲੜਾਈ ਵੇਲੇ ਆਰਐੱਸਐੱਸ ਵਲੋਂ ਗੱਦਾਰੀ ਕੀਤੀ ਜਾ ਰਹੀ ਸੀ ਤੇ ਅੰਗਰੇਜ਼ਾਂ ਨਾਲ ਮਿਲ ਕੇ ਚੱਲਿਆ ਜਾ ਰਿਹਾ ਸੀ। ਆਰਐੱਸਐੱਸ ਨੇ ਕਦੇ ਵੀ ਅੰਬੇਦਕਰ ਸਾਹਿਬ ਨੂੰ ਆਪਣਾ ਲੀਡਰ ਨਹੀਂ ਮੰਨਿਆ। ਭਾਜਪਾ ਨੂੰ ਦੇਸ਼ ਭਗਤਾਂ ਤੋਂ ਇੰਨੀ ਨਫਰਤ ਕਿਉਂ ਹੈ। ਇਸ ਘਟਨਾ ਨਾਲ ਮਾਨਸਿਕਤਾ ਸਾਹਮਣੇ ਆਈ ਹੈ। ਇਸ ਕਰਤੂਤ ਕਾਰਨ ਸਾਰੇ ਦੇਸ਼ ਵਿਚ ਰੋਸ ਹੈ। ਅਸੀਂ ਭਾਜਪਾ ਸਰਕਾਰ ਨੂੰ ਮਜ਼ਬੂਰ ਕਰਾਂਗੇ ਇਸ ਕਦਮ ਨੂੰ ਵਾਪਸ ਲੈਣ ਲਈ। ਅਜਿਹੇ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਦੇਸ਼ ਲਈ ਪ੍ਰੇਰਣਾ ਰਹਿਣਗੀਆਂ।

Trending news