Rishi Sunak News: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਆਪਣੀ ਪਤਨੀ ਨਾਲ ਭਲਕੇ ਅਕਸ਼ਰਧਾਮ ਮੰਦਿਰ ਦੇ ਕਰਨਗੇ ਦਰਸ਼ਨ
Advertisement
Article Detail0/zeephh/zeephh1863182

Rishi Sunak News: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਆਪਣੀ ਪਤਨੀ ਨਾਲ ਭਲਕੇ ਅਕਸ਼ਰਧਾਮ ਮੰਦਿਰ ਦੇ ਕਰਨਗੇ ਦਰਸ਼ਨ

Rishi Sunak News:  ਜੀ-20 ਬੈਠਕ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 10 ਸਤੰਬਰ ਨੂੰ ਸਵਾਮੀ ਨਰਾਇਣ ਅਕਸ਼ਰਧਾਮ ਮੰਦਰ ਦੇ ਦਰਸ਼ਨ ਕਰਨਗੇ। 

Rishi Sunak News: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਆਪਣੀ ਪਤਨੀ ਨਾਲ ਭਲਕੇ ਅਕਸ਼ਰਧਾਮ ਮੰਦਿਰ ਦੇ ਕਰਨਗੇ ਦਰਸ਼ਨ

Rishi Sunak News: ਰਾਸ਼ਟਰੀ ਰਾਜਧਾਨੀ 'ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਦੀ ਭਾਰਤ ਵਿੱਚ ਆਮਦ ਸ਼ੁਰੂ ਹੋ ਚੁੱਕੀ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਭਾਰਤ ਆਏ ਹਨ। ਜੀ-20 ਬੈਠਕ 'ਚ ਸ਼ਾਮਲ ਹੋਣ ਤੋਂ ਇਲਾਵਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ 10 ਸਤੰਬਰ ਨੂੰ ਅਕਸ਼ਰਧਾਮ ਮੰਦਰ ਵੀ ਜਾਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੇਗੀ।

ਅਕਸ਼ਰਧਾਮ ਮੰਦਿਰ 'ਚ ਤਿਆਰੀ
ਜੀ-20 ਬੈਠਕ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ 10 ਸਤੰਬਰ ਨੂੰ ਸਵਾਮੀ ਨਰਾਇਣ ਅਕਸ਼ਰਧਾਮ ਮੰਦਰ ਦੇ ਦਰਸ਼ਨ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੇਗੀ। ਇਹ ਜਾਣਕਾਰੀ ਮੰਦਰ ਨੂੰ ਪਹਿਲਾਂ ਹੀ ਦੇ ਦਿੱਤੀ ਗਈ ਸੀ। ਪੀਐੱਮ ਰਿਸ਼ੀ ਸੁਨਕ ਦੇ ਦਰਸ਼ਨਾਂ ਦੀ ਸੂਚਨਾ ਮਿਲਣ ਤੋਂ ਬਾਅਦ ਮੰਦਰ 'ਚ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਹਾਲਾਂਕਿ ਮੰਦਰ ਹਮੇਸ਼ਾ ਸਾਫ-ਸੁਥਰਾ ਰਹਿੰਦਾ ਹੈ, ਫਿਰ ਵੀ ਇਸ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਪ੍ਰਬੰਧਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ।

ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ 10 ਸਤੰਬਰ ਨੂੰ ਮੰਦਰ ਆਉਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਆਉਣ ਦੇ ਸਮੇਂ ਤੇ ਰੂਟ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸਵੇਰੇ 10-12 ਵਿਚਕਾਰ ਇੱਥੇ ਆ ਕੇ ਦਰਸ਼ਨ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਦਰ ਦੇ ਪਿੱਛੇ ਇੱਕ ਹੋਰ ਮੰਦਰ ਹੈ। ਪੀਐਮ ਰਿਸ਼ੀ ਸੁਨਕ ਉੱਥੇ ਜਲਾਭਿਸ਼ੇਕ ਕਰ ਸਕਦੇ ਹਨ। ਅਕਸ਼ਰਧਾਮ ਮੰਦਰ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਮੰਦਰ ਵਿੱਚ ਲੇਜ਼ਰ ਸ਼ੋਅ, ਵਾਟਰ ਸ਼ੋਅ, ਬੋਟਿੰਗ ਸ਼ੋਅ ਆਦਿ ਹੁੰਦੇ ਰਹਿੰਦੇ ਹਨ। ਹੁਣ ਇਹ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਸਮੇਂ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਸ਼ੋਅ ਦੇਖਣਗੇ।

ਪੁਖ਼ਤਾ ਸੁਰੱਖਿਆ ਪ੍ਰਬੰਧ

ਅੱਤਵਾਦੀ ਹਮਲਿਆਂ ਤੋਂ ਬਚਾਅ ਲਈ ਦਿੱਲੀ ਦੇ ਅਕਸ਼ਰਧਾਮ ਮੰਦਰ 'ਚ ਤੀਹਰੀ ਸੁਰੱਖਿਆ ਦਿੱਤੀ ਜਾਂਦੀ ਹੈ। ਰਾਜਸਥਾਨ ਪੁਲਿਸ ਅਤੇ ਦਿੱਲੀ ਪੁਲਿਸ ਦੇ ਕਮਾਂਡੋਜ਼ ਦੇ ਨਾਲ-ਨਾਲ ਦਿੱਲੀ ਪੁਲਿਸ ਦੀ ਯੂਨਿਟ ਅਤੇ ਅਰਧ ਸੈਨਿਕ ਸੁਰੱਖਿਆ ਬਲ ਇੱਥੇ ਤਾਇਨਾਤ ਹਨ ਪਰ ਇਸ ਵਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਮੰਦਰ 'ਚ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰ ਦਿੱਤਾ ਗਿਆ ਹੈ।

10 ਸਤੰਬਰ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਸਵੇਰੇ ਪੂਰਬੀ ਰੇਂਜ ਦੀ ਸੰਯੁਕਤ ਕਮਿਸ਼ਨਰ ਛਾਇਆ ਸ਼ਰਮਾ ਅਤੇ ਉੱਤਰ ਪੂਰਬੀ ਦਿੱਲੀ ਦੇ ਡੀਸੀਪੀ ਜੋਏ ਟਿਰਕੀ ਨੇ ਮੰਦਰ ਵਿੱਚ ਸੁਰੱਖਿਆ ਦਾ ਜਾਇਜ਼ਾ ਲਿਆ। ਦੱਸ ਦੇਈਏ ਕਿ ਮੰਦਰ 'ਚ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਵੱਖ-ਵੱਖ ਏਜੰਸੀਆਂ ਦੇ ਬੰਬ ਸਕੁਐਡ ਨੇ ਪੂਰੇ ਮੰਦਰ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ : Khalistan News: ਖਾਲਿਸਤਾਨ ਸਮਰਥਕਾਂ ਨੇ ਕੈਨੇਡਾ ਦੇ ਇੱਕ ਹੋਰ ਹਿੰਦੂ ਮੰਦਿਰ ਨੂੰ ਬਣਾਇਆ ਨਿਸ਼ਾਨਾ!

Trending news