ਵਿਆਹ ਦੇ ਬੰਧਨ 'ਚ ਬੱਝੀ ਕੈਨੇਡਾ ਦੀ ਪੰਜਾਬਣ ਮੰਤਰੀ ਕਮਲ ਖਹਿਰਾ, ਖੂਬਸੂਰਤ ਪਲਾਂ ਦੀ ਤਸਵੀਰ ਕੀਤੀ ਸ਼ੇਅਰ
Advertisement
Article Detail0/zeephh/zeephh1250444

ਵਿਆਹ ਦੇ ਬੰਧਨ 'ਚ ਬੱਝੀ ਕੈਨੇਡਾ ਦੀ ਪੰਜਾਬਣ ਮੰਤਰੀ ਕਮਲ ਖਹਿਰਾ, ਖੂਬਸੂਰਤ ਪਲਾਂ ਦੀ ਤਸਵੀਰ ਕੀਤੀ ਸ਼ੇਅਰ

ਮੰਤਰੀ ਕਮਲ ਖਹਿਰਾ ਦਾ ਵਿਆਹ ਜਸਪ੍ਰੀਤ ਸਿੰਘ ਢਿੱਲੋਂ ਨਾਲ ਹੋਇਆ ਹੈ। ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਡਾ. ਕੁਲਜੀਤ ਸਿੰਘ ਜੰਜੂਆ, ਮਹਿੰਦਰਪਾਲ ਸਿੰਘ, ਹਰਦਮ ਮਾਂਗਟ, ਦੀਪ ਕਰਨ ਨੇ ਜਸਪ੍ਰੀਤ ਅਤੇ ਕਮਲ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। 

ਵਿਆਹ ਦੇ ਬੰਧਨ 'ਚ ਬੱਝੀ ਕੈਨੇਡਾ ਦੀ ਪੰਜਾਬਣ ਮੰਤਰੀ ਕਮਲ ਖਹਿਰਾ, ਖੂਬਸੂਰਤ ਪਲਾਂ ਦੀ ਤਸਵੀਰ ਕੀਤੀ ਸ਼ੇਅਰ

ਚੰਡੀਗੜ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਪੰਜਾਬੀ ਮੰਤਰੀ ਕਮਲ ਖਹਿਰਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕੈਨਕੂਨ, ਮੈਕਸੀਕੋ ਵਿਚ ਸਿੱਖ ਗੁਰੂ ਮਰਿਯਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ ਗਈ।

 

ਮੰਤਰੀ ਕਮਲ ਖਹਿਰਾ ਦਾ ਵਿਆਹ ਜਸਪ੍ਰੀਤ ਸਿੰਘ ਢਿੱਲੋਂ ਨਾਲ ਹੋਇਆ ਹੈ। ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਡਾ. ਕੁਲਜੀਤ ਸਿੰਘ ਜੰਜੂਆ, ਮਹਿੰਦਰਪਾਲ ਸਿੰਘ, ਹਰਦਮ ਮਾਂਗਟ, ਦੀਪ ਕਰਨ ਨੇ ਜਸਪ੍ਰੀਤ ਅਤੇ ਕਮਲ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਮਲ ਖਹਿਰਾ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਨ। 33 ਸਾਲਾ ਕਮਲ ਟਰੂਡੋ ਦੀ ਕੈਬਨਿਟ ਵਿਚ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ। ਕਮਲ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ।

 

 
 
 
 

 
 
 
 
 
 
 
 
 
 
 

A post shared by Kamal Khera (@kamalkheralib)

ਕਮਲ ਖਹਿਰਾ ਲਿਬਰਲ ਪਾਰਟੀ ਦੇ ਮੈਂਬਰ ਹਨ। 26 ਅਕਤੂਬਰ 2021 ਨੂੰ ਉਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕਮਲ ਖਹਿਰਾ ਨੇ ਨਰਸਿੰਗ ਦਾ ਕੋਰਸ ਕੀਤਾ ਹੈ। ਇੱਥੋਂ ਹੀ ਉਸ ਅੰਦਰ ਸੇਵਾ ਕਰਨ ਦਾ ਜਜ਼ਬਾ ਪੈਦਾ ਹੋਇਆ। ਇਸ ਲਈ ਉਨ੍ਹਾਂ ਨੇ ਰਾਜਨੀਤੀ ਵਿਚ ਆਉਣ ਦਾ ਫੈਸਲਾ ਕੀਤਾ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਉਸਨੇ ਟੋਰਾਂਟੋ ਵਿਚ ਸੇਂਟ ਜੋਸੇਫ ਹੈਲਥ ਸੈਂਟਰ ਵਿੱਚ ਓਨਕੋਲੋਜੀ ਯੂਨਿਟ ਵਿਚ ਇਕ ਰਜਿਸਟਰਡ ਨਰਸ ਵਜੋਂ ਕੰਮ ਕੀਤਾ।

 

ਕਮਲ ਖਹਿਰਾ ਨੂੰ ਦਸੰਬਰ 2014 ਵਿਚ ਬਰੈਂਪਟਨ ਵੈਸਟ ਵਿਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਅਗਲੇ ਸਾਲ ਅਕਤੂਬਰ ਵਿੱ, ਉਸਨੇ ਸੰਘੀ ਚੋਣ ਜਿੱਤੀ। ਜਦੋਂ ਕਮਲ ਖਹਿਰਾ 2015 ਵਿੱਚ ਪਹਿਲੀ ਵਾਰ ਚੁਣੇ ਗਏ ਸਨ ਉਹ ਸਦਨ ਵਿਚ ਸਭ ਤੋਂ ਘੱਟ ਉਮਰ ਦੇ ਲਿਬਰਲ ਸੰਸਦ ਮੈਂਬਰ ਸਨ। ਉਸਨੇ 2019 ਅਤੇ 2021 ਦੀਆਂ ਚੋਣਾਂ ਵਿਚ ਦੁਬਾਰਾ ਜਿੱਤ ਪ੍ਰਾਪਤ ਕੀਤੀ। 26 ਅਕਤੂਬਰ 2021 ਨੂੰ ਕਮਲ ਖਹਿਰਾ ਨੂੰ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਸੀਨੀਅਰ ਮੰਤਰੀ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ।

 

WATCH LIVE TV 

Trending news