Chandigarh SSP Transfer News: ਚੰਡੀਗੜ੍ਹ ਦੇ ਐੱਸ. ਐੱਸ. ਪੀ. (SSP) ਕੁਲਦੀਪ ਸਿੰਘ ਚਾਹਲ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਉੱਧਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਚਿੱਠੀ ਦਾ ਜਵਾਬ ਦਿੱਤੇ ਜਾਣ ਤੋਂ ਬਾਅਦ CM ਭਗਵੰਤ ਮਾਨ ਦੇ ਸੁਰ ਨਰਮ ਪੈਂਦੇ ਵਿਖਾਈ ਦੇ ਰਹੇ ਹਨ। 


COMMERCIAL BREAK
SCROLL TO CONTINUE READING

 
CM ਭਗਵੰਤ ਮਾਨ ਨੇ ਆਪਣੇ ਜਵਾਬ ’ਚ ਕਿਹਾ ਹੈ ਕਿ ਸਰਕਾਰ ਵਲੋਂ ਪੈਨਲ ਭੇਜ ਦਿੱਤਾ ਗਿਆ ਹੈ। ਮਾਨ ਨੇ ਕਿਹਾ ਕਿ ਗਵਰਨਰ ਨਾਲ ਸਾਡੇ ਸਬੰਧ ਠੀਕ ਹਨ। ਪੰਜਾਬ ਦੇ ਕੇਡਰ ਦਾ ਜੋ ਐੱਸ. ਐੱਸ. ਪੀ. ਦਾ ਅਹੁਦਾ ਹੈ, ਉਹ ਜਲਦ ਹੀ ਭਰਿਆ ਜਾਵੇਗਾ, ਅਸੀਂ ਵਿਧਾਨਕ ਨੀਤੀ ’ਤੇ ਚੱਲ ਰਹੇ ਹਾਂ। 



ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੇ ਐੱਸ. ਐੱਸ. ਪੀ. ਅਹੁਦੇ ਤੋਂ ਕੁਲਦੀਪ ਸਿੰਘ ਚਾਹਲ ਨੂੰ ਹਟਾਏ ਜਾਣ ਬਾਰੇ ਮੁੱਖ ਸਕੱਤਰ ਨੂੰ ਟੈਲੀਫ਼ੋਨ ’ਤੇ ਸੂਚਿਤ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਰਾਜਪਾਲ ਪੁਰੋਹਿਤ ਵਲੋਂ ਨਵਾਂ ਐੱਸ. ਐੱਸ. ਪੀ. ਨਿਯੁਕਤ ਕੀਤੇ ਜਾਣ ਲਈ 3 ਨਾਵਾਂ ਦੇ ਪੈਨਲ ਦੀ ਸੂਚੀ ਵੀ ਮੰਗੀ ਗਈ ਸੀ। 



ਇੱਥੇ ਦੱਸਣਾ ਲਾਜ਼ਮੀ ਹੈ ਕਿ ਚੰਡੀਗੜ੍ਹ ’ਚ ਐੱਸ. ਐੱਸ. ਪੀ. ਦਾ ਅਹੁਦਾ ਪੰਜਾਬ ਕੇਡਰ ਲਈ ਰਾਖਵਾਂ ਹੈ। 2009 ਬੈਚ ਦੇ ਆਈ. ਪੀ. ਐੱਸ. ਕੁਲਦੀਪ ਸਿੰਘ ਚਾਹਲ ਨੂੰ ਸਤੰਬਰ, 2021 ’ਚ ਚੰਡੀਗੜ੍ਹ ਦਾ ਐੱਸ. ਐੱਸ. ਪੀ. ਨਿਯੁਕਤ ਕੀਤਾ ਗਿਆ ਸੀ, 3 ਸਾਲ ਲਈ ਡੈਪੂਟੇਸ਼ਨ ’ਤੇ ਚੱਲ ਰਹੇ ਚਾਹਲ ਦਾ ਕਾਰਜਕਾਲ ਸਤੰਬਰ, 2023 ’ਚ ਸਮਾਪਤ ਹੋਣਾ ਸੀ। 



ਪਰ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਕੁਲਦੀਪ ਸਿੰਘ ਚਾਹਲ (Kuldeep Singh Chahal) ਨੂੰ ਰਿਲੀਵ ਕਰਦਿਆਂ ਉਨ੍ਹਾਂ ਦੇ ਗ੍ਰਹਿ ਸੂਬੇ ਪੰਜਾਬ ਭੇਜ ਦਿੱਤਾ ਗਿਆ। ਹੁਣ ਉਨ੍ਹਾਂ ਦੀ ਥਾਂ ’ਤੇ ਐੱਸ. ਐੱਸ. ਪੀ. ਟਰੈਫ਼ਿਕ ’ਚ ਤਾਇਨਾਤ ਮਨੀਸ਼ਾ ਚੌਧਰੀ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। 


ਇਹ ਵੀ ਪੜ੍ਹੋ: ਪੁਲਿਸ ਮਹਿਕਮੇ ’ਚ ਪੰਜਾਬੀ ਲਾਜ਼ਮੀ ਕੀਤੇ ਜਾਣ ਦਾ ਦਿਖਾਈ ਦੇਣ ਲੱਗਿਆ ਅਸਰ