ਚੀਨ 'ਚ ਕੋਰੋਨਾ ਦਾ ਬਲਾਸਟ: ਦੁਨੀਆ ਦੀ ਸਭ ਤੋਂ ਵੱਡੀ iPhone ਫੈਕਟਰੀ ਨੇੜੇ ਲੱਗਿਆ Lockdown!
Advertisement
Article Detail0/zeephh/zeephh1422423

ਚੀਨ 'ਚ ਕੋਰੋਨਾ ਦਾ ਬਲਾਸਟ: ਦੁਨੀਆ ਦੀ ਸਭ ਤੋਂ ਵੱਡੀ iPhone ਫੈਕਟਰੀ ਨੇੜੇ ਲੱਗਿਆ Lockdown!

ਚੀਨ 'ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਆਈਫੋਨ ਫੈਕਟਰੀ  (World largest iphone factory) ਦੇ ਕੋਲ ਕੋਰੋਨਾ ਜਿਆਦਾ ਫੈਲ ਰਿਹਾ ਹੈ, ਜਿਸ ਕਾਰਨ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਭੱਜਣ ਲੱਗ ਪਏ ਹਨ।   ਦੁਨੀਆ ਦੀ ਸਭ ਤੋਂ ਵੱਡੀ ਆਈਫੋਨ ਫੈਕਟਰੀ ਦੇ ਆਲੇ-

ਚੀਨ 'ਚ ਕੋਰੋਨਾ ਦਾ ਬਲਾਸਟ: ਦੁਨੀਆ ਦੀ ਸਭ ਤੋਂ ਵੱਡੀ iPhone ਫੈਕਟਰੀ ਨੇੜੇ ਲੱਗਿਆ Lockdown!

ਚੰਡੀਗੜ੍ਹ (China Lockdown): ਚੀਨ 'ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵਧਦਾ ਨਜ਼ਰ ਆ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਆਈਫੋਨ ਫੈਕਟਰੀ  (World largest iphone factory) ਦੇ ਕੋਲ ਕੋਰੋਨਾ ਜਿਆਦਾ ਫੈਲ ਰਿਹਾ ਹੈ, ਜਿਸ ਕਾਰਨ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਭੱਜਣ ਲੱਗ ਪਏ ਹਨ।

 

ਦੁਨੀਆ ਦੀ ਸਭ ਤੋਂ ਵੱਡੀ ਆਈਫੋਨ ਫੈਕਟਰੀ ਦੇ ਆਲੇ-ਦੁਆਲੇ ਲਾਕਡਾਊਨ (China Lockdown) ਲਗਾਇਆ ਗਿਆ ਹੈ, (iphone factory) ਆਈਫੋਨ ਨਿਰਮਾਤਾ ਫੌਕਸਕਾਨ ਦੀ ਫੈਕਟਰੀ ਦੇ ਕੁਝ ਕਰਮਚਾਰੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਕਾਰਨ ਆਸਪਾਸ ਦੇ ਇਲਾਕੇ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਅਪ੍ਰੈਲ 'ਚ ਵੀ ਇਸ ਹਿੱਸੇ 'ਚ ਲਾਕਡਾਊਨ ਲਗਾਇਆ ਗਿਆ ਸੀ।

 

ਇਨ੍ਹਾਂ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਸਿਰਫ਼ ਕੁਝ ਵਾਹਨਾਂ ਨੂੰ ਹੀ ਸੜਕਾਂ 'ਤੇ ਚੱਲਣ ਦੀ ਇਜਾਜ਼ਤ ਹੋਵੇਗੀ। ਕੋਰੋਨਾ ਦੇ ਵਧਦੇ ਕਹਿਰ ਕਰਕੇ ਚੀਨ ਨੇ ਆਈਫੋਨ ਫੈਕਟਰੀ ਦੇ ਆਲੇ-ਦੁਆਲੇ ਦੇ ਇਲਾਕੇ ਨੂੰ 9 ਨਵੰਬਰ ਤੱਕ ਬੰਦ ਕਰ ਦਿੱਤਾ ਹੈ। ਇਸ ਕਰਕੇ ਹੁਣ ਇਹਨਾਂ ਇਲਾਕਿਆਂ ਵਿਚ  ਲਾਕਡਾਊਨ  ਜਾਰੀ ਰਹੇਗਾ। ਸਥਾਨਕ ਪ੍ਰਸ਼ਾਸਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਆਈਫੋਨ ਦੀ ਸਪਲਾਈ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੀ ਹੈ।

Zhengzhou Airport Economy Zone  ਨੇ ਕਿਹਾ ਕਿ ਪਾਬੰਦੀਆਂ ਦੌਰਾਨ ਸਾਰੇ ਵਸਨੀਕਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਇਹ ਪਾਬੰਦੀਆਂ 9 ਨਵੰਬਰ ਤੱਕ ਲਾਗੂ ਰਹਿਣਗੀਆਂ।

ਸਰਕਾਰ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਜ਼ਰੂਰੀ ਸਮਾਨ ਨੂੰ ਲਿਜਾਣ ਤੋਂ ਇਲਾਵਾ ਕਿਸੇ ਵੀ ਵਾਹਨ ਨੂੰ ਚੱਲਣ ਦੀ ਇਜਾਜ਼ਤ ਨਹੀਂ ਹੈ। ਇੰਨਾ ਹੀ ਨਹੀਂ, ਲੋਕ ਸਿਰਫ ਕੋਰੋਨਾ ਟੈਸਟ ਅਤੇ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਘਰ ਤੋਂ ਬਾਹਰ ਨਿਕਲ ਸਕਦੇ ਹਨ। ਇਸ ਤੋਂ ਇਲਾਵਾ ਘਰੋਂ ਬਾਹਰ ਨਿਕਲਣ 'ਤੇ ਵੀ ਪਾਬੰਦੀ ਰਹੇਗੀ। ਦਰਅਸਲ, ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਮੰਗਲਵਾਰ ਨੂੰ ਝੇਂਗਜ਼ੂ ਖੇਤਰ ਵਿੱਚ ਕੋਰੋਨਾ ਵਾਇਰਸ (corona case) ਦੇ 359 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇੱਕ ਦਿਨ ਪਹਿਲਾਂ ਇਹ ਅੰਕੜਾ ਸਿਰਫ਼ 95 ਸੀ।

ਦੱਸ ਦੇਈਏ ਕਿ Foxconn ਸਭ ਤੋਂ ਵੱਡਾ iPhone ਨਿਰਮਾਤਾ  ਹੈ। ਦੁਨੀਆ ਦੇ 70 ਫੀਸਦੀ ਆਈਫੋਨ ਜ਼ੇਂਗਜ਼ੂ (Zhengzhou)  ਪਲਾਂਟ 'ਚ ਬਣਦੇ ਹਨ। Zhengzhou ਵਿੱਚ 20 ਲੱਖ ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਹਾਲ ਹੀ 'ਚ ਇਸ ਆਈਫੋਨ ਫੈਕਟਰੀ 'ਚੋਂ ਇਕ ਕਰਮਚਾਰੀ ਦੇ ਫਰਾਰ ਹੋਣ ਦੀ ਵੀਡੀਓ ਵਾਇਰਲ ਹੋਈ ਸੀ। ਕਈ ਮਜ਼ਦੂਰ ਫੈਕਟਰੀ ਦੀ ਕੰਧ ’ਤੇ ਚੜ੍ਹੇ ਵੇਖੇ ਗਏ।

Trending news