Dilroz Murder Case: ਮਾਸੂਮ ਦਿਲਰੋਜ਼ ਦੀ ਕਾਤਲ ਔਰਤ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ
Advertisement
Article Detail0/zeephh/zeephh2209592

Dilroz Murder Case: ਮਾਸੂਮ ਦਿਲਰੋਜ਼ ਦੀ ਕਾਤਲ ਔਰਤ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ

Dilroz Murder Case:  ਲੁਧਿਆਣਾ ਵਿੱਚ ਗੁਆਂਢਣ ਵੱਲੋਂ ਜਿੰਦਾ ਦਫਨ ਕੀਤੀ ਗਈ ਔਰਤ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ।

Dilroz Murder Case: ਮਾਸੂਮ ਦਿਲਰੋਜ਼ ਦੀ ਕਾਤਲ ਔਰਤ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ

Dilroz Murder Case: ਲੁਧਿਆਣਾ ਦੀ ਢਾਈ ਸਾਲ ਦੀ ਦਿਲਰੋਜ਼ ਕਤਲ ਮਾਮਲੇ ਦੀ ਅੱਜ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਗੁਆਂਢਣ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ। ਸ਼ਿਮਲਾਪੁਰੀ ਦੀ ਰਹਿਣ ਵਾਲੀ ਢਾਈ ਸਾਲ ਦੀ ਦਿਲਰੋਜ਼ ਦਾ 28 ਨਵੰਬਰ 2021 ਨੂੰ ਬੇਰਹਿਮੀ ਨਾਲ ਜਿੰਦਾ ਦਫ਼ਨਾ ਕੇ  ਕਤਲ ਕਰ ਦਿੱਤਾ ਗਿਆ ਸੀ। ਜੱਜ ਮੁਨੀਸ਼ ਸਿੰਘਲ ਨੇ ਦੋਸ਼ੀ ਗੁਆਂਢੀ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਕਾਬਿਲੇਗੌਰ ਹੈ ਕਿ ਗੁਆਂਢਣ ਔਰਤ ਨੀਲਮ ਨੇ 28 ਨਵੰਬਰ 2021 ਵਿੱਚ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਨੂੰ ਸਕੂਟਰੀ ਉਤੇ ਅਗ਼ਵਾ ਕਰ ਲਿਆ ਤੇ ਟੋਆ ਪੁੱਟ ਕੇ ਉਸ ਨੂੰ ਜਿਉਂਦਾ ਹੀ ਦੱਬ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਔਰਤ ਪਰਿਵਾਰ ਨਾਲ ਬੱਚੀ ਨੂੰ ਲੱਭਣ ਦੀ ਡਰਾਮੇਬਾਜ਼ੀ ਕਰਦੀ ਰਹੀ। ਸ਼ੁੱਕਰਵਾਰ ਨੂੰ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਕਿਉਂ ਇੱਕ ਮਾਸੂਮ ਬੱਚੀ ਨਾਲ ਦੋਸ਼ੀ ਔਰਤ ਰੱਖਣ ਲੱਗੀ ਰੰਜ਼ਿਸ਼

ਦਿਲਰੋਜ਼ ਦੇ ਪੁਲਿਸ ਮੁਲਾਜ਼ਮ ਪਿਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਲਈ ਬਜ਼ਾਰ ਤੋਂ ਖਿਡੌਣੇ ਅਤੇ ਸਮਾਨ ਲਿਆਉਂਦਾ ਸੀ। ਨੀਲਮ ਤਲਾਕਸ਼ੁਦਾ ਸੀ। ਇਸ ਲਈ ਉਹ ਆਪਣੇ ਬੱਚਿਆਂ ਲਈ ਇਹ ਸਭ ਕੁਝ ਲਿਆਉਣ ਦੇ ਯੋਗ ਨਹੀਂ ਸੀ। ਇਸ ਕਾਰਨ ਉਹ ਦਿਲਰੋਜ਼ ਨਾਲ ਨਰਾਜ਼ਗੀ ਰੱਖਣ ਲੱਗੀ। ਇਸ ਤੋਂ ਬਾਅਦ ਇਕ ਦਿਨ ਦਿਲਰੋਜ਼ ਨੂੰ ਸਕੂਟਰ 'ਤੇ ਬਿਠਾ ਕੇ ਉਸ ਦਾ ਕਤਲ ਕਰ ਦਿੱਤਾ।

ਸੀਸੀਟੀਵੀ 'ਚ ਸਭ ਕੁਝ ਆਇਆ ਸੀ ਨਜ਼ਰ
ਜਦੋਂ ਦਿਲਰੋਜ਼ ਘਰੋਂ ਲਾਪਤਾ ਹੋ ਗਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਨੇ ਅਗਵਾ ਹੋਣ ਦੇ ਸ਼ੱਕ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਤਤਕਾਲੀ ਜੁਆਇੰਟ ਸੀਪੀ ਸਿਟੀ ਜੇ ਏਲਾਂਚੇਜਿਅਨ ਜਾਂਚ ਲਈ ਮੌਕੇ 'ਤੇ ਪਹੁੰਚੇ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ।

ਇਸ ਦੌਰਾਨ ਨੀਲਮ ਗੁਆਂਢੀ ਹੋਣ ਕਾਰਨ ਵੀ ਉਨ੍ਹਾਂ ਨਾਲ ਲੜਕੀ ਦੀ ਤਲਾਸ਼ ਦਾ ਬਹਾਨਾ ਕਰਦੀ ਰਹੀ। ਉਧਰ, ਜਦੋਂ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨੀਲਮ ਲੜਕੀ ਨੂੰ ਸਕੂਟਰ 'ਤੇ ਲੈ ਕੇ ਜਾ ਰਹੀ ਸੀ। ਇਸ ਤੋਂ ਬਾਅਦ ਪੁਲਿਸ ਨੇ ਨੀਲਮ ਨੂੰ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ : Moga News: ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ ਪਹੁੰਚਣ 'ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ੋਰਦਾਰ ਵਿਰੋਧ

 

Trending news