Tarn Taran News: ਡੀਸੀ ਤਰਨਤਾਰਨ ਨੇ ਪੱਤਰ ਜਾਰੀ ਕਰਕੇ ਪਸ਼ੂ ਚਰਾਉਣ ਵਾਲੇ ਲੋਕਾਂ ਨੂੰ ਹੁਕਮ ਕੀਤੇ ਜਾਰੀ ਹਨ।
Trending Photos
Tarn Taran News: ਡੀਸੀ ਤਰਨਤਾਰਨ ਨੇ ਪਸ਼ੂ ਚਰਾਉਣ ਵਾਲੇ ਲੋਕਾਂ ਨੂੰ ਲਈ ਇੱਕ ਪੱਤਰ ਜਾਰੀ ਕੀਤਾ ਹੈ। ਦਰਅਸਲ ਇਸ ਪੱਤਰ ਵਿੱਚ ਪਸ਼ੂ ਚਰਾਉਣ ਵਾਲੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਜਨਤਕ ਥਾਵਾਂ, ਪੰਚਾਇਤੀ ਅਤੇ ਕਲੱਬਾਂ ਦੀਆਂ ਜ਼ਮੀਨਾਂ ਵਿੱਚ ਨਾ ਚਰਾਉਣ।
ਦਰਅਸਲ ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿ ਇਸ ਨਾਲ ਪੌਦਿਆਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕਾਂ ’ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਪਰ ਲੋਕ ਰੁੱਖ ਲਗਾਉਣ ਲਈ ਬਹੁਤ ਯਤਨ ਕਰਦੇ ਹਨ ਜਿਹੜੇ ਲੋਕ ਅਜਿਹੇ ਜਾਨਵਰਾਂ ਨੂੰ ਚਰਾਉਂਦੇ ਹਨ, ਉਹ ਇਨ੍ਹਾਂ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: Jammu Delhi-Katra Expressway: ਜੰਮੂ ਦਿੱਲੀ ਕਟੜਾ ਹਾਈਵੇਅ ਮੁੱਦਾ - ਪੰਜਾਬ ਵਿੱਚ NHAI ਦੇ ਅਧਿਕਾਰੀ ਸੁਰੱਖਿਅਤ ਨਹੀਂ ਹਨ
ਕੀ ਹੈ ਪੱਤਰ ਵਿੱਚ ਇੱਥੇ ਪੜ੍ਹੋ
ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸੜਕਾਂ/ਸਰਕਾਰੀ ਥਾਵਾਂ/ਸ਼ਹਿਰਾਂ/ਕਸਬਿਆਂ/ ਪਿੰਡਾਂ ਦੀਆਂ ਸੜਕਾਂ/ਜਨਤਕ ਥਾਵਾਂ ਤੇ ਚਰਾਉਂਦੇ ਹਨ ਅਤੇ ਭੁੱਲਰਾਂ/ਸੰਸਥਾਵਾਂ ਵਲੋਂ ਜ਼ਿਲ੍ਹੇ ਵਿੱਚ ਜੋ ਬੂਟੇ ਲਗਾਏ ਜਾਦੇ ਹਨ, ਉਨ੍ਹਾਂ ਨੂੰ ਵੀ ਪਸ਼ੂ ਨੁਕਸਾਨ ਪਹੁੰਚਾਉਂਦੇ ਹਨ। ਅਜਿਹਾ ਕਰਨ ਨਾਲ ਸੜਕਾਂ ਦੇ ਉੱਤੇ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ।
-ਇਸ ਲਈ, ਸੰਦੀਪ ਕੁਮਾਰ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ, ਤਰਨ ਤਾਰਨ, ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਤਰਨ ਤਾਰਨ ਆਮ ਜਨਤਾ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਦੇ ਅੰਦਰ ਲੋਕਾਂ/ਗੁਜਰਾਂ/ਡੇਅਰੀ ਮਾਲਕਾਂ ਵੱਲੋਂ ਆਪਣੀਆਂ ਗਾਵਾਂ/ਮੱਝਾਂ/ਪਸ਼ੂਆਂ ਨੂੰ ਸ਼ਰੇਆਮ ਸੜਕਾਂ/ਸਰਕਾਰੀ ਥਾਵਾਂ/ਸ਼ਹਿਰਾਂ/ਕਸਬਿਆ/ ਪਿੰਡਾਂ ਦੀਆਂ ਸੜਕਾਂ/ਜਨਤਕ ਥਾਵਾਂ ਤੇ ਚਰਾਉਣ ਲਈ ਲੈਕੇ ਨਹੀਂ ਜਾਣਗੇ।
-ਕੱਲਬਾਂ/ ਸੰਸਥਾਵਾਂ ਵਲੋਂ ਜ਼ਿਲ੍ਹੇ ਵਿੱਚ ਜੇ ਬੂਟੇ ਲਗਾਏ ਜਾਦੇ ਹਨ ਤੇ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਤੇ ਜਾਂ ਜਨਤਕ ਥਾਵਾਂ ਤੇ ਚਰਾਉਣ ਲਈ ਲੈ ਕੇ ਨਹੀਂ ਜਾਣਗੇ ਅਤੇ ਨਾ ਹੀ ਅਵਾਰਾ ਛੱਡਣਗੇ।
-ਮੌਜੂਦਾ ਹਾਲਾਤ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾ ਰਿਹਾ ਹੈ ਅਤੇ ਆਮ ਜਨਤਾ ਨੂੰ ਸੰਬੋਧਤ ਕੀਤਾ ਜਾਂਦਾ ਹੈ। ਇਹ ਹੁਕਮ ਮਿਤੀ: 06.07.2024 ਤੋਂ fiel: 05.09.2024 ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਸਵੇਰ ਤੋਂ ਹੀ ਲਗਾਤਾਰ ਪੈ ਰਿਹਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ