ਆਸਟ੍ਰੇਲੀਆ 'ਚ 24 ਸਾਲ ਦੀ ਕੁੜੀ ਦੇ ਕਤਲ ਮਾਮਲੇ 'ਚ ਵਾਂਟੇਡ ਕਾਤਲ ਦਿੱਲੀ ਤੋਂ ਗ੍ਰਿਫਤਾਰ
Advertisement
Article Detail0/zeephh/zeephh1457332

ਆਸਟ੍ਰੇਲੀਆ 'ਚ 24 ਸਾਲ ਦੀ ਕੁੜੀ ਦੇ ਕਤਲ ਮਾਮਲੇ 'ਚ ਵਾਂਟੇਡ ਕਾਤਲ ਦਿੱਲੀ ਤੋਂ ਗ੍ਰਿਫਤਾਰ

ਤੋਹਯਾ ਕਾਰਡਿੰਗਲੇ ਇੱਕ ਫਾਰਮੇਸੀ ਕੰਪਨੀ 'ਚ ਕੰਮ ਕਰਦੀ ਸੀ ਅਤੇ ਕਾਰਡਿੰਗਲੇ ਦਾ ਕਤਲ ਉਦੋਂ ਹੋਇਆ ਜਦੋਂ ਉਹ ਵਾਂਗੇਟੀ ਬੀਚ 'ਤੇ ਆਪਣੇ ਕੁੱਤੇ ਨੂੰ ਬਾਹਰ ਘੁੰਮਾ ਰਹੀ ।

 

ਆਸਟ੍ਰੇਲੀਆ 'ਚ 24 ਸਾਲ ਦੀ ਕੁੜੀ ਦੇ ਕਤਲ ਮਾਮਲੇ 'ਚ ਵਾਂਟੇਡ ਕਾਤਲ ਦਿੱਲੀ ਤੋਂ ਗ੍ਰਿਫਤਾਰ

Australia Toyah Cardingley murder case: ਆਸਟ੍ਰੇਲੀਆ 'ਚ 24 ਸਾਲ ਦੀ ਕੁੜੀ ਦੇ ਕਤਲ ਮਾਮਲੇ ਵਿੱਚ ਵਾਂਟੇਡ ਕਾਤਲ ਨੂੰ ਦਿੱਲੀ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ 38 ਸਾਲ ਦੇ ਰਾਜਵਿੰਦਰ ਸਿੰਘ 'ਤੇ 24 ਸਾਲਾ ਕੁੜੀ ਤੋਹਯਾ ਕਾਰਡਿੰਗਲੇ ਦੀ ਹੱਤਿਆ ਦਾ ਇਲਜ਼ਾਮ ਹੈ। ਆਸਟ੍ਰੇਲੀਆ ਦੇ ਕੁਈਨਸਲੈਂਡ ਵਿਚਕਾਰ ਅਕਤੂਬਰ 2018 ਵਿੱਚ ਤੋਹਯਾ ਦੀ ਲਾਸ਼ ਮਿਲੀ ਸੀ।

2 ਦਿਨ ਬਾਅਦ ਰਾਜਵਿੰਦਰ ਸਿੰਘ ਭਾਰਤ ਭੱਜ ਆਇਆ ਸੀ। ਆਸਟ੍ਰੇਲੀਆ ਦੀ ਪੁਲਿਸ ਨੇ ਇਸ ਬਾਰੇ ਸੂਚਨਾ ਦੇਣ 'ਤੇ 1 ਮਿਲੀਅਨ ਡਾਲਰ ਦੀ ਇਨਾਮ ਦੀ ਘੋਸ਼ਣਾ ਕੀਤੀ ਸੀ। ਰਾਜਵਿੰਦਰ ਆਸਟ੍ਰੇਲੀਆ ਦੇ ਕਵਿਨਸਲੈਂਡ ਦਾ ਰਹਿਣ ਵਾਲਾ ਹੈ ਅਤੇ ਉਸਦਾ ਮੂਲ ਨਿਵਾਸ ਭਾਰਾਜ ਪੰਜਾਬ ਰਾਜ ਦਾ ਬੁੱਟਰ ਕਲਾਨ ਹੈ।

ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਹਾਈ ਕਮੀਸ਼ਨ ਦੀ ਤਰਫ਼ ਤੋਂ ਜਾਰੀ ਇੱਕ ਸਟੇਟਮੈਂਟ ਵਿੱਚ ਦੱਸਿਆ ਗਿਆ ਕਿ ਨਵੀਂ ਦਿੱਲੀ ਵਿੱਚ ਆਸਟ੍ਰੇਲੀਅਨ ਫੇਡਰਲ ਪੁਲਿਸ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਾਲ ਇਸ ਕੇਸ ਦੇ ਸਿਲਸਿਲੇ ਵਿੱਚ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ 'ਕੁਈਨਸਲੈਂਡ ਸਰਕਾਰ ਨੇ 1 ਮਿਲੀਅਨ ਡਾਲਰ ਦਾ ਇਨਾਮ ਦੱਸਿਆ ਸੀ।

ਕੁਈਨਸਲੈਂਡ ਪੁਲਿਸ ਨੇ ਇੱਕ ਵਾਟਸਐਪ ਲਿੰਕ ਵੀ ਜਾਰੀ ਕੀਤਾ ਸੀ ਤਾਂ ਜੋ ਰਾਜਵਿੰਦਰ ਦੀ ਕੋਈ ਵੀ ਜਾਣਕਾਰੀ ਮੀਡੀਆ ਤੱਕ ਪਹੁੰਚ ਸਕੇ। ਰਾਜਵਿੰਦਰ ਸਿੰਘ ਆਸਟ੍ਰੇਲੀਆ ਵਿੱਚ ਮੇਲ ਨਰਸ ਦੇ ਰੂਪ ਵਿੱਚ ਕੰਮ ਕਰਦਾ ਸੀ।

ਹੋਰ ਪੜ੍ਹੋ: 300 ਸਾਲਾ ਪੁਰਾਣੀਆਂ ਸੱਭਿਆਚਾਰਕ ਵਸਤਾਂ ਨੂੰ ਸੰਭਾਲ ਰਿਹਾ ਹੈ ਧੂਰੀ ਦਾ 25 ਸਾਲਾ ਨੌਜਵਾਨ

Australia ਦੇ Toyah Cardingley murder case ਬਾਰੇ ਕਵਿੰਸਲੈਂਡ ਪੁਲਿਸ ਨੇ ਦੱਸਿਆ ਕਿ, ਕਾਰਡਿੰਗਲੇ ਇੱਕ ਫਾਰਮੇਸੀ ਕੰਪਨੀ 'ਚ ਕੰਮ ਕਰਦੀ ਸੀ। ਕਾਰਡਿੰਗਲੇ ਵਾਂਗੇਟੀ ਬੀਚ 'ਤੇ ਆਪਣੇ ਕੁੱਤੇ ਨੂੰ ਬਾਹਰ ਘੁੰਮਾ ਰਹੀ ਸੀ ਜਦੋਂ ਉਸਦੀ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਦੋ ਦਿਨ ਬਾਅਦ ਰਾਜਵਿੰਦਰ ਆਪਣੀ ਨੌਕਰੀ, ਪਤਨੀ ਅਤੇ 3 ਬੱਚਿਆਂ ਨੂੰ ਛੱਡ ਆਸਟ੍ਰੇਲੀਆ ਤੋਂ ਭੱਜ ਗਿਆ।

ਪੁਲਿਸ ਵੱਲੋਂ ਰਾਜਵਿੰਦਰ ਸਿੰਘ ਦੀ ਆਸਟ੍ਰੇਲੀਆ ਛੱਡਣ ਦੀ ਤਸਵੀਰ ਸਾਂਝੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਉਹ ਭਾਰਤ ਭੱਜਣ ਤੋਂ ਪਹਿਲਾਂ ਸਿਡਨੀ ਗਿਆ ਸੀ। ਸਿਡਨੀ ਦੇ ਏਅਰਪੋਰਟ ਦੀ ਸੀਸੀਟੀਵੀਜ਼ ਵਿੱਚ ਉਹ ਦੋ ਵੱਖਰੀ ਤਰ੍ਹਾਂ ਦੀ ਡਰੈੱਸ ਵਿੱਚ ਨਜ਼ਰ ਆਇਆ ਸੀ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਮਾਰਚ 2021 ਵਿੱਚ ਰਾਜਵਿੰਦਰ ਸਿੰਘ ਨੂੰ ਸਰੈਂਡਰ ਕਰਨ ਦੀ ਅਪੀਲ ਵੀ ਕੀਤੀ ਸੀ।

ਹੋਰ ਪੜ੍ਹੋ: ਕਾਂਗਰਸ ਵਲੋਂ ਬਲਾਤਕਾਰ ਪੀੜਤ ਭੈਣਾਂ ਦੇ ਪਰਿਵਾਰ ਨੂੰ ਮਦਦ ਲਈ ਦਿੱਤਾ ਚੈੱਕ Bounce, ਸਿਆਸੀ ਗਲਿਆਰਿਆਂ ’ਚ ਛਿੜੀ ਚਰਚਾ!

Trending news