ਗੰਭੀਰ ਬਿਮਾਰੀ ਤੋਂ ਪੀੜਤ ਹੈ 10 ਮਹੀਨੇ ਦਾ ਬੱਚਾ, ਜਾਨ ਬਚਾਉਣ ਲਈ ਚਾਹੀਦਾ ਹੈ 17.5 ਕਰੋੜ ਰੁਪਏ ਦਾ ਟੀਕਾ
Advertisement
Article Detail0/zeephh/zeephh1513125

ਗੰਭੀਰ ਬਿਮਾਰੀ ਤੋਂ ਪੀੜਤ ਹੈ 10 ਮਹੀਨੇ ਦਾ ਬੱਚਾ, ਜਾਨ ਬਚਾਉਣ ਲਈ ਚਾਹੀਦਾ ਹੈ 17.5 ਕਰੋੜ ਰੁਪਏ ਦਾ ਟੀਕਾ

Spinal Muscular atrophy SMA ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਧੀਰੇ-ਧੀਰੇ ਅਧਰੰਗ ਹੋਣਾ ਸ਼ੁਰੂ ਹੋ ਜਾਂਦਾ ਹੈ।  

ਗੰਭੀਰ ਬਿਮਾਰੀ ਤੋਂ ਪੀੜਤ ਹੈ 10 ਮਹੀਨੇ ਦਾ ਬੱਚਾ, ਜਾਨ ਬਚਾਉਣ ਲਈ ਚਾਹੀਦਾ ਹੈ 17.5 ਕਰੋੜ ਰੁਪਏ ਦਾ ਟੀਕਾ

Toddler suffering fom Spinal Muscular atrophy: ਸੋਸ਼ਲ ਮੀਡੀਆ 'ਤੇ ਅਕਸਰ ਡਾਂਸ, ਗੀਤਾਂ ਅਤੇ ਕਾਮੇਡੀ ਦੀਆਂ ਖ਼ਬਰਾਂ ਜਾਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਅਤੇ ਅਜਿਹੇ 'ਚ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਜੋ ਕਿ ਬਹੁਤ ਭਾਵੁਕ ਹੈ। ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ 10 ਮਹੀਨੇ ਦਾ ਬੱਚਾ ਗੰਭੀਰ ਬਿਮਾਰੀ ਨਾਲ ਪੀੜਤ ਹੈ ਅਤੇ ਉਸਦੇ ਇਲਾਜ ਲਈ 17.5 ਕਰੋੜ ਰੁਪਏ ਦਾ ਟੀਕਾ ਚਾਹੀਦਾ ਹੈ।  

ਦੱਸਿਆ ਜਾ ਰਿਹਾ ਹੈ ਕਿ 17.5 ਕਰੋੜ ਰੁਪਏ ਨਾਲ ਇੱਕ ਟੀਕਾ ਖਰੀਦਿਆ ਜਾਵੇਗਾ ਅਤੇ ਟੀਕੇ ਲਗਾਉਣ ਤੋਂ ਬਾਅਦ ਇਸ ਬੱਚੇ ਦੀ ਜਾਨ ਬਚਾਈ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਦਿੱਲੀ ਦਾ ਦੱਸਿਆ ਜਾ ਰਿਹਾ ਹੈ।

ਇਸ 10 ਮਹੀਨੇ ਦੇ ਬੱਚੇ ਦੀ ਪਛਾਣ ਕਾਨਵ ਵਜੋਂ ਹੋਈ ਹੈ ਜੋ ਕਿ ਸਪਾਈਨਲ ਮਸਕੂਲਰ ਐਟ੍ਰੋਫੀ (Toddler suffering fom Spinal Muscular atrophy) ਟਾਈਪ 1 ਨਾਮਕ ਗੰਭੀਰ ਬਿਮਾਰੀ ਤੋਂ ਪੀੜਤ ਹੈ। ਇਹ ਬਿਮਾਰੀ ਕਾਨਵ ਨੂੰ ਹੌਲੀ-ਹੌਲੀ ਪਰੇਸ਼ਾਨ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਕੋਲ ਮਹਿਜ਼ 2 ਸਾਲ ਦਾ ਹੀ ਸਮਾਂ ਬੱਚਿਆ ਹੈ।

Spinal Muscular atrophy SMA ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਧੀਰੇ-ਧੀਰੇ ਅਧਰੰਗ ਹੋਣਾ ਸ਼ੁਰੂ ਹੋ ਜਾਂਦਾ ਹੈ।  ਇਸ ਬਿਮਾਰੀ ਵਿੱਚ ਇਨਸਾਨ ਦੀ ਦੋ ਤੋਂ ਢਾਈ ਸਾਲਾਂ ਵਿੱਚ ਮੌਤ ਹੋ ਜਾਂਦੀ ਹੈ। ਜੇਕਰ ਪੀੜਤ ਨੂੰ ਸਮੇਂ ਸਿਰ ਟੀਕਾ ਨਹੀਂ ਦਿੱਤਾ ਜਾਂਦਾ ਤਾਂ ਉਸਦੀ ਮੌਤ ਹੋ ਸਕਦੀ ਹੈ। ਦੱਸ ਦਈਏ ਕਿ ਇਹ ਬਿਮਾਰੀ ਬਹੁਤ ਘੱਟ ਹੀ ਹੁੰਦੀ ਹੈ ਅਤੇ ਇਸ ਬਾਰੇ ਬਹੁਤਾ ਨੂੰ ਤਾਂ ਪਤਾ ਵੀ ਨਹੀਂ ਹੁੰਦਾ।

ਇੱਕ ਨਿਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਕਾਨਵ ਦੀ ਮਾਂ ਨੇ ਦੱਸਿਆ ਕਿ ਇਸ ਬੀਮਾਰੀ ਦਾ ਪਤਾ ਉਨ੍ਹਾਂ ਨੂੰ ਉਦੋਂ ਲੱਗਿਆ ਜਦੋਂ ਕਾਨਵ 3 ਮਹੀਨੇ ਦਾ ਸੀ ਅਤੇ ਉਹ ਦੂਜੇ ਬੱਚਿਆਂ ਦੀ ਤਰ੍ਹਾਂ ਉੱਠ ਕੇ ਨਹੀਂ ਬੈਠ ਪਾਉਂਦਾ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਵੱਡੀ ਵਾਰਦਾਤ! ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਹੁਣ ਉਸ ਦੀਆਂ ਲੱਤਾਂ ਉਸ ਦਾ ਸਾਥ ਨਹੀਂ ਦੇ ਰਹੀਆਂ ਹਨ ਅਤੇ ਜੇਕਰ ਅਜਿਹਾ ਹੀ ਰਿਹਾ ਤਾਂ ਉਸਦਾ ਬਚਣਾ ਔਖਾ ਹੈ। ਇਸ ਬੱਚੇ ਦੀ ਜਾਨ ਬਚਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ ਹਨ ਅਤੇ ਦੇਸ਼-ਵਿਦੇਸ਼ ਤੋਂ ਲੋਕਾਂ ਵੱਲੋਂ ਹੁਣ ਤੱਕ 77 ਲੱਖ ਰੁਪਏ ਦਾ ਇੰਤਜ਼ਾਮ ਹੋ ਗਿਆ ਹੈ।  

ਬੱਚੇ ਦੇ ਪਿਤਾ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੁਣ ਤੱਕ 77 ਲੱਖ ਰੁਪਏ ਇਕੱਠੇ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਦਾ ਸਹਿਯੋਗ ਮਿਲਿਆ ਹੈ ਅਤੇ ਫ਼ਿਲਹਾਲ ਸੰਘਰਸ਼ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਦਿਖਿਆ ਤੇਂਦੁਆ: ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

Trending news