ਹਸਪਤਾਲ ਦੇ ਡਾਕਟਰਾਂ ਵਲੋਂ ਹੋਰ ਪਲੇਟਲੈੱਟਸ ਦੀ ਮੰਗ ਕੀਤੀ ਗਈ ਤਾਂ ਮਰੀਜ਼ ਦੇ ਪਰਿਵਾਰ ਵਾਲੇ ਏਜੰਟ ਰਾਹੀਂ ਪਲੇਟਲੈਟਸ ਲੈ ਆਏ।
Trending Photos
ਚੰਡੀਗੜ੍ਹ: ਯੂਪੀ ਦੇ ਪ੍ਰਯਾਗਰਰਾਜ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸਦੇ ਚੱਲਦਿਆਂ ਸਿਹਤ ਵਿਭਾਗ ਨੇ ਨਿੱਜੀ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਉਪਰੰਤ ਸੀਲ ਕਰਨ ਦੀ ਕਾਰਵਾਈ ਕੀਤੀ ਹੈ।
ਸੀ.ਐੱਮ.ਓ ਡਾ. ਨਾਨਕ ਸਰਨ ਦੇ ਹੁਕਮਾਂ ’ਤੇ ਡਾ. ਏ. ਕੇ. ਤਿਵਾੜੀ ਦੀ ਅਗਵਾਈ ’ਚ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਨੂੰ ਸੀਲ ਕੀਤਾ। ਸੂਬੇ ਦੇ ਸਿਹਤ ਮੰਤਰੀ ਅਤੇ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਇਸ ਮਾਮਲੇ ’ਚ ਟਵੀਟ ਕੀਤਾ ਹੈ।
ਪ੍ਰਾਈਵੇਟ ਏਜੰਟ ਰਾਹੀਂ ਕੀਤਾ ਸੀ ਪਲੇਟਲੈਟ ਦਾ ਇੰਤਜ਼ਾਮ
ਦੱਸਿਆ ਜਾ ਰਿਹਾ ਹੈ ਕਿ ਡੇਂਗੂ ਤੋਂ ਪੀੜਤ ਮਰੀਜ਼ ਪਰਦੀਪ ਪਾਂਡੇ ਨੂੰ 17 ਅਕਤੂਬਰ ਨੂੰ ਝਲਵਾ ਦੇ ਗਲੋਬਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਮਰੀਜ਼ ਨੂੰ 8 ਯੂਨਿਟ ਪਲੇਟਲੈਟ ਚੜ੍ਹਾਉਣ ਦੀ ਸਲਾਹ ਦਿੱਤੀ ਸੀ। ਮਰੀਜ਼ ਨੂੰ ਪਲੇਟਲੈਟਸ ਦੇ 3 ਯੂਨਿਟ ਦਿੱਤੇ ਵੀ ਗਏ, ਇਸ ਤੋਂ ਬਾਅਦ ਜਦੋਂ ਡਾਕਟਰਾਂ ਦੁਆਰਾ ਹੋਰ ਯੂਨੀਟਾਂ ਦੀ ਮੰਗ ਕੀਤੀ ਗਈ ਤਾਂ ਮਰੀਜ਼ ਦੇ ਪਰਿਵਾਰ ਵਾਲੇ ਏਜੰਟ ਰਾਹੀਂ ਪਲੇਟਲੈਟਸ ਲੈ ਆਏ।
प्रयागराज में मानवता शर्मसार हो गयी।
एक परिवार ने आरोप लगाया है कि झलवा स्थित ग्लोबल हॉस्पिटल ने डेंगू के मरीज प्रदीप पांडेय को प्लेटलेट्स की जगह मोसम्मी का जूस चढ़ा दिया।
मरीज की मौत हो गयी है।
इस प्रकरण की जाँच कर त्वरित कार्यवाही करें। @prayagraj_pol @igrangealld pic.twitter.com/nOcnF3JcgP
— Vedank Singh (@VedankSingh) October 19, 2022
ਜਾਂਚ ਦੌਰਾਨ ਅਣਗਹਿਲੀ ਆਈ ਸਾਹਮਣੇ
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਲੇਟਲੈਟਸ ਚੜ੍ਹਾਉਣ ਤੋਂ ਬਾਅਦ ਮਰੀਜ਼ ਦੀ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਮਰੀਜ਼ ਪਰਦੀਪ ਪਾਂਡੇ ਨੂੰ ਦਿਲ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ 19 ਅਕਤੂਬਰ ਨੂੰ ਉਸਦੀ ਮੌਤ ਹੋ ਗਈ। ਪਰਿਵਾਰ ਦੀ ਸ਼ਿਕਾਇਤ ’ਤੇ ਸੀ. ਐੱਮ. ਓ ਨੇ ਤੇਜ ਬਹਾਦੁਰ ਸਪਰੂ ਬੇਲੀ ਹਸਪਤਾਲ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ 3 ਮੈਂਬਰੀ ਟੀਮ ਦੁਆਰਾ ਮਾਮਲੇ ਦੀ ਜਾਂਚ ਕੀਤੀ ਗਈ।
ਪੀੜਤ ਪਰਿਵਾਰ ਦਾ ਦੋਸ਼, ਪਲੇਟਲੈੱਟਸ ਦੀ ਥਾਂ ਦਿੱਤਾ ਫ਼ਲਾਂ ਦਾ ਜੂਸ
ਸੀ. ਐੱਮ. ਓ ਡਾ. ਨਾਨਕ ਸਰਨ ਦੇ ਮੁਤਾਬਕ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਹਸਪਤਾਲ ਵਲੋਂ ਲਾਹਪ੍ਰਵਾਹੀ (negligence of hospital) ਵਰਤੀ ਗਈ। ਡਾਕਟਰਾਂ ਦੁਆਰਾ ਬਗੈਰ ਚੈੱਕ ਕੀਤੀਆਂ ਹੀ ਬਲੱਡ ਪਲੇਟਲੈੱਟਸ ਦੀ ਥਾਂ ਫਲਾਂ ਦਾ ਜੂਸ ਮਰੀਜ਼ ਨੂੰ ਚੜ੍ਹਾ ਦਿੱਤਾ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਝਲਵਾ ਸਥਿਤ ਗਲੋਬਲ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਉਪਰੰਤ ਸੀਲ ਕਰ ਦਿੱਤਾ ਗਿਆ ਹੈ।