ਜੀਰੇ ਦੀ ਵਰਤੋਂ ਨਾਲ ਹੁੰਦੀਆਂ ਹਨ ਆਹ ਬਿਮਾਰੀਆਂ ਦੂਰ
Advertisement

ਜੀਰੇ ਦੀ ਵਰਤੋਂ ਨਾਲ ਹੁੰਦੀਆਂ ਹਨ ਆਹ ਬਿਮਾਰੀਆਂ ਦੂਰ

ਜੀਰੇ ਦੀ ਵਰਤੋਂ ਨਾਲ ਪਾਚਨ ਕਿਰਿਆ ਤੇ ਪੇਟ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਜੀਰਾ ਮਹਾਵਾਰੀ ਦੌਰਾਨ ਔਰਤਾਂ ਲਈ ਵੀ ਸਹਾਈ ਹੁੰਦਾ ਹੈ।

ਜੀਰੇ ਦੀ ਵਰਤੋਂ ਨਾਲ ਹੁੰਦੀਆਂ ਹਨ ਆਹ ਬਿਮਾਰੀਆਂ ਦੂਰ

ਚੰਡੀਗੜ੍ਹ-  ਰਸੋਈ ਵਿੱਚ ਜੀਰੇ ਦੀ ਵਰਤੋ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਨਾਲ ਪੇਟ ਸਬੰਧੀ ਬਿਮਾਰੀਆਂ ਦੂਰ ਹੁੰਦੀਆ ਹਨ। ਇਸ ਨਾਲ ਸ਼ੂਗਰ, ਘਬਰਾਹਟ, ਪੇਟ ਫੁੱਲਣ ਇੰਟੇਸਟਾਈਨਲ ਕੜਵੱਲ ਦੇ ਮਾਮਲਿਆਂ ਵਿੱਚ ਬਹੁਤ ਫਾਇਦੇਮੰਦ ਹੈ। ਜੀਰੇ ਨੂੰ ਮਸਾਲਾ ਦੇ ਰੂਪ ਰਾਹੀ ਭੋਜਨ ਵਿੱਚ  ਵਰਤਿਆ ਜਾਂਦਾ ਹੈ। ਪੁਰਾਣੇ ਸਮੇਂ ਦੇ ਬਜ਼ੁਰਗ ਜੀਰੇ ਰਾਹੀ ਕਈ ਬਿਮਾਰੀਆਂ ਠੀਕ ਕਰਦੇ ਸਨ। ਜੀਰੇ ਰਾਹੀ ਪਾਚਨ ਕਿਰਿਆ ਸਹੀ ਹੁੰਦੀ ਹੈ। 

 ਡਾਕਟਰ ਜੀਰੇ ਨੂੰ ਪਾਚਨ ਕਿਰਿਆ ਵਿੱਚ ਸੁਧਾਰ, ਮਾਹਵਾਰੀ ਦੇ ਦਰਦ ਤੋਂ ਰਾਹਤ, ਦੁੱਧ ਚੁੰਘਾਉਣ ਅਤੇ ਪੇਟ ਦੀ ਗੈਸ ਨੂੰ ਠੀਕ ਕਰਨ ਵਿੱਚ ਕਾਰਗਰ ਦੱਸਦੇ ਹਨ। ਆਮ ਕਰਕੇ ਘਰਾਂ ਵਿੱਚ ਜੇਕਰ ਪੇਟ ਦਰਦ ਜਾਂ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਜੀਰੇ ਦੀ ਵਰਤੋ ਕੀਤੀ ਜਾਂਦੀ ਹੈ। ਜੀਰੇ 'ਚ ਐਂਟੀ-ਇੰਫਲੇਮੇਟਰੀ, ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਵੀ ਹੁੰਦੇ ਹਨ, ਜੋ ਠੰਡ ਤੋਂ ਬਚਾਅ ਦੇ ਨਾਲ-ਨਾਲ ਇਮਿਊਨਿਟੀ ਵਧਾ ਕੇ ਇਨਫੈਕਸ਼ਨ ਨਾਲ ਲੜਨ 'ਚ ਵੀ ਮਦਦ ਕਰਦੇ ਹਨ।

ਜੀਰਾ ਔਰਤਾਂ ਨੂੰ ਮਾਹਵਾਰੀ ਦੌਰਾਨ ਰਾਹਤ ਦਿੰਦਾ ਹੈ। ਪੀਰੀਆਡਸ ਦੌਰਾਨ ਔਰਤਾਂ ਦਾ ਪੇਟ ਦਰਦ, ਪੇਟ ਵਿਚ ਕੜਵੱਲ, ਪਿੱਠ ਦਰਦ, ਘਬਰਾਹਟ ਹੋਣੀ ਆਮ ਗੱਲ ਹੈ। ਇਸ ਸਥਿਤੀ ਵਿੱਚ ਜੀਰੇ ਦੀ ਵਰਤੋ ਔਰਤਾਂ ਨੂੰ ਰਾਹਤ ਦਿੰਦੀ ਹੈ।

ਪਾਚਨ ਕਿਰਿਆ ਨੂੰ ਲੈ ਕੇ ਜੀਰਾ ਸਭ ਤੋਂ ਵੱਧ ਸਹਾਈ ਹੁੰਦਾ ਹੈ। ਪੁਰਾਣੇ ਸਮੇਂ ਪਾਚਨ ਕਿਰਿਆ ਜਾ ਫਿਰ ਪੇਟ ਸਬੰਧੀ ਕੋਈ ਬਿਮਾਰੀ ਹੁੰਦੀ ਸੀ ਤਾਂ ਜੀਰੇ ਦੀ ਵਰਤੋ ਕੀਤੀ ਜਾਂਦੀ ਸੀ। ਆਮ ਕਰਕੇ ਮਸਾਲੇਦਾਰ ਭੋਜਨ ਖਾਣ ਨਾਲ ਬਦਹਜ਼ਮੀ ਦੀ ਸਮੱਸਿਆ ਹੁੰਦੀ ਹੈ। ਜੀਰੇ ਦੀ ਵਰਤੋ ਨਾਲ ਇਹ ਸਮੱਸਿਆ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤਲੇ ਹੋਏ ਭੋਜਨ ਖਾਣ ਨਾਲ ਪੇਟ ਵਿੱਚ ਗੈਸ ਦੀ ਸਮੱਸਿਆ ਹੁੰਦੀ ਹੈ ਜਿਹੜੀ ਸਿਰਫ ਜੀਰੇ ਰਾਹੀ ਹੀ ਹੱਲ ਕੀਤੀ ਜਾ ਸਕਦੀ ਹੈ।

WATCH LIVE TV

 

Trending news