ਦੁੱਲਾ ਭੱਟੀ ਕਿਸੇ ਨਾਇਕ ਤੋਂ ਨਹੀਂ ਸੀ ਘੱਟ ਹਰ ਸਾਲ ਲੋਹੜੀ ਵਾਲੇ ਦਿਨ ਕੀਤਾ ਜਾਂਦਾ ਹੈ ਯਾਦ
Advertisement
Article Detail0/zeephh/zeephh1062574

ਦੁੱਲਾ ਭੱਟੀ ਕਿਸੇ ਨਾਇਕ ਤੋਂ ਨਹੀਂ ਸੀ ਘੱਟ ਹਰ ਸਾਲ ਲੋਹੜੀ ਵਾਲੇ ਦਿਨ ਕੀਤਾ ਜਾਂਦਾ ਹੈ ਯਾਦ

ਲੋਹੜੀ ਦੌਰਾਨ ਗਾਏ ਗਏ ਬਹੁਤ ਸਾਰੇ ਗੀਤ ਉਸ ਨੂੰ ਨਾਮ ਨਾਲ ਯਾਦ ਕਰਦੇ ਹਨ ਅਤੇ ਹਿੰਦੂ ਕੁੜੀਆਂ ਨੂੰ ਮੁਗਲਾਂ ਦੇ ਜ਼ੁਲਮ ਤੋਂ ਬਚਾਉਣ ਲਈ ਉਸ ਦਾ ਧੰਨਵਾਦ ਕਰਦੇ ਹਨ।

ਦੁੱਲਾ ਭੱਟੀ ਕਿਸੇ ਨਾਇਕ ਤੋਂ ਨਹੀਂ ਸੀ ਘੱਟ ਹਰ ਸਾਲ ਲੋਹੜੀ ਵਾਲੇ ਦਿਨ ਕੀਤਾ ਜਾਂਦਾ ਹੈ ਯਾਦ

ਚੰਡੀਗੜ:  "ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ" ਇਹ ਗੀਤ ਲੋਹੜੀ ਦੇ ਤਿਓਹਾਰ 'ਤੇ ਅਕਸਰ ਗਾਇਆ ਜਾਂਦਾ ਹੈ। ਇਸ ਗੀਤ ਵਿਚ ਦੁੱਲਾ ਭੱਟੀ ਆਖਿਰ ਕੌਣ ਸੀ, ਜਿਸਦਾ ਜ਼ਿਕਰ ਪ੍ਰੰਪਰਾਗਤ ਤਰੀਕੇ ਨਾਲ ਗੀਤ ਵਿਚ ਹੁੰਦਾ ਆ ਰਿਹਾ ਹੈ।

 

ਕੌਣ ਸੀ ਦੁੱਲਾ ਭੱਟੀ ?

ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਦੀ ਕਥਾ ਸੁਣਨ ਦੀ ਪਰੰਪਰਾ ਬਹੁਤ ਪੁਰਾਣੀ ਹੈ। ਮੰਨਿਆ ਜਾਂਦਾ ਹੈ ਕਿ ਦੁੱਲਾ ਭੱਟੀ ਨਾਂ ਦਾ ਵਿਅਕਤੀ ਮੁਗਲ ਰਾਜ ਸਮੇਂ ਪੰਜਾਬ ਵਿਚ ਰਹਿੰਦਾ ਸੀ। ਉਨ੍ਹੀਂ ਦਿਨੀਂ ਅਮੀਰ ਵਪਾਰੀ ਆਪਣੇ ਨਾਲ ਸ਼ਹਿਰ ਦੀਆਂ ਕੁੜੀਆਂ ਨੂੰ ਵੇਚਦੇ ਸਨ। ਉਸ ਸਮੇਂ ਦੁੱਲਾ ਭੱਟੀ ਨੇ ਉਨ੍ਹਾਂ ਕੁੜੀਆਂ ਨੂੰ ਬਚਾ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੰਦਾ ਸੀ। ਜਿਸ ਕਰਕੇ ਗੀਤ ਵਿਚ ਵੀ ਕਿਹਾ ਜਾਂਦਾ ਹੈ ਕਿ ਦੁੱਲੇ ਨੇ ਧੀ ਵਿਆਹੀ।

ਦੁੱਲਾ ਭੱਟੀ ਇੱਕ ਨਾਇਕ ਸੀ ਜਿਸਨੇ ਅਮੀਰਾਂ ਅਤੇ ਮੁਗਲ ਜ਼ਿਮੀਦਾਰਾਂ ਤੋਂ ਮਾਲ ਲੁੱਟਿਆ ਅਤੇ ਗਰੀਬਾਂ ਵਿੱਚ ਵੰਡ ਦਿੱਤਾ। ਜਿਸਦਾ ਪਿਛੋਕੜ ਬਾਰਡਰ ਤੋਂ ਕਰੀਬ 200 ਕਿਲੋਮੀਟਰ ਦੂਰ ਪਾਕਿਸਤਾਨ ਦੇ ਪੰਜਾਬ ਵਿੱਚ ਪਿੰਡ ਭੱਟੀਆਂ ਦਾ ਹੈ । ਦੁੱਲਾ ਭੱਟੀ ਨੂੰ ਬਚਪਨ ਤੋਂ ਹੀ ਔਕੜਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਉਸਦੇ ਜਨਮ ਤੋਂ ਕੁਝ ਦਿਨ ਬਾਅਦ, ਉਸਦੇ ਦਾਦਾ ਸੰਦਲ ਭੱਟੀ ਅਤੇ ਉਸਦੇ ਪਿਤਾ ਨੂੰ ਮੁਗਲ ਬਾਦਸ਼ਾਹ ਹੁਮਾਯੂੰ ਦੁਆਰਾ ਫਾਂਸੀ ਦੇ ਦਿੱਤੀ ਗਈ ਸੀ। ਅਸਲ ਵਿੱਚ ਕਾਰਨ ਇਹ ਸੀ ਕਿ ਉਸਦੇ ਦਾਦਾ ਅਤੇ ਪਿਤਾ ਨੇ ਹੁਮਾਯੂੰ ਨੂੰ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਜ਼ਿਕਰ ਅੱਜ ਵੀ ਪੰਜਾਬ ਦੇ ਲੋਕ ਗੀਤਾਂ ਵਿੱਚ ਪ੍ਰਸਿੱਧ ਮਿਰਜ਼ਾ ਸਾਹਿਬਾ ਦੇ ਕਿੱਸਿਆਂ ਵਿੱਚ ਆਉਂਦਾ ਹੈ।

ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਹੀ ਦੁੱਲਾ ਭੱਟੀ ਨੂੰ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਨਾਇਕ ਅਤੇ ਮੁਕਤੀਦਾਤਾ ਦਾ ਦਰਜਾ ਮਿਲ ਗਿਆ ਸੀ। ਹਰ ਲੋਹੜੀ ਵਿਚ ਉਸ ਨੂੰ ਯਾਦ ਕੀਤਾ ਜਾਂਦਾ ਹੈ। ਲੋਹੜੀ ਦੌਰਾਨ ਗਾਏ ਗਏ ਬਹੁਤ ਸਾਰੇ ਗੀਤ ਉਸ ਨੂੰ ਨਾਮ ਨਾਲ ਯਾਦ ਕਰਦੇ ਹਨ ਅਤੇ ਹਿੰਦੂ ਕੁੜੀਆਂ ਨੂੰ ਮੁਗਲਾਂ ਦੇ ਜ਼ੁਲਮ ਤੋਂ ਬਚਾਉਣ ਲਈ ਉਸ ਦਾ ਧੰਨਵਾਦ ਕਰਦੇ ਹਨ।

WATCH LIVE TV

 

ਲੋਹੜੀ 'ਤੇ ਅਸੀਂ ਅੱਗ ਕਿਉਂ ਬਾਲਦੇ ਹਾਂ?

ਲੋਹੜੀ ਨਾਲ ਸਬੰਧਤ ਮਿਥਿਹਾਸ ਅਨੁਸਾਰ ਲੋਹੜੀ ਵਾਲੇ ਦਿਨ ਅਗਨੀ ਰਾਜਾ ਦਕਸ਼ ਦੀ ਪੁੱਤਰੀ ਸਤੀ ਦੀ ਯਾਦ ਵਿਚ ਅੱਗ ਬਾਲੀ ਜਾਂਦੀ ਹੈ। ਇੱਕ ਵਾਰ ਰਾਜਾ ਦਕਸ਼ ਨੇ ਇੱਕ ਯੱਗ ਕੀਤਾ ਅਤੇ ਆਪਣੇ ਜਵਾਈ ਸ਼ਿਵ ਅਤੇ ਧੀ ਸਤੀ ਨੂੰ ਇਸ ਵਿੱਚ ਨਹੀਂ ਬੁਲਾਇਆ। ਇਸ ਤੋਂ ਨਿਰਾਸ਼ ਹੋ ਕੇ ਸਤੀ ਆਪਣੇ ਪਿਤਾ ਕੋਲ ਆਈ ਅਤੇ ਪੁੱਛਿਆ ਕਿ ਉਸਨੂੰ ਅਤੇ ਉਸਦੇ ਪਤੀ ਨੂੰ ਯੱਗ ਵਿੱਚ ਕਿਉਂ ਨਹੀਂ ਬੁਲਾਇਆ ਗਿਆ। ਇਸ ਗੱਲ 'ਤੇ ਹੰਕਾਰੀ ਰਾਜੇ ਦਕਸ਼ ਨੇ ਸਤੀ ਅਤੇ ਭਗਵਾਨ ਸ਼ਿਵ ਦੀ ਸਖ਼ਤ ਨਿੰਦਾ ਕੀਤੀ। ਇਸ ਤੋਂ ਸਤੀ ਬਹੁਤ ਦੁਖੀ ਹੋਈ ਅਤੇ ਗੁੱਸੇ ਵਿੱਚ ਬਹੁਤ ਰੋਈ। ਉਸ ਤੋਂ ਉਸ ਦੇ ਪਤੀ ਦੀ ਬੇਇੱਜ਼ਤੀ ਨਜ਼ਰ ਨਹੀਂ ਆਈ ਅਤੇ ਉਸ ਨੇ ਉਸੇ ਯੱਗ ਵਿਚ ਆਪਣੇ ਆਪ ਨੂੰ ਭਸਮ ਕਰ ਲਿਆ। ਸਤੀ ਦੀ ਮੌਤ ਦੀ ਖਬਰ ਸੁਣ ਕੇ ਭਗਵਾਨ ਸ਼ਿਵ ਨੇ ਖੁਦ ਵੀਰਭੱਦਰ ਦੀ ਰਚਨਾ ਕੀਤੀ ਅਤੇ ਉਸ ਦੇ ਰਾਹੀਂ ਯੱਗ ਦਾ ਨਾਸ਼ ਕੀਤਾ। ਉਦੋਂ ਤੋਂ ਹੀ ਮਾਂ ਸਤੀ ਦੀ ਯਾਦ ਵਿਚ ਲੋਹੜੀ 'ਤੇ ਅੱਗ ਬਾਲਣ ਦੀ ਪਰੰਪਰਾ ਹੈ।

Trending news