ਕਿਸਾਨ ਜਥੇਬੰਦੀਆਂ ਨੇ ਪਾਸਪੋਰਟ ਦਫ਼ਤਰ ਕਰਵਾਇਆ ਬੰਦ
Advertisement
Article Detail0/zeephh/zeephh995041

ਕਿਸਾਨ ਜਥੇਬੰਦੀਆਂ ਨੇ ਪਾਸਪੋਰਟ ਦਫ਼ਤਰ ਕਰਵਾਇਆ ਬੰਦ

 SKM ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦੇ ਸੂਬੇ ਭਰ ’ਚ ਕਿਸਾਨਾਂ ਵੱਲੋਂ ਪੂਰਾ ਸੂਬਾ ਬੰਦ ਕੀਤਾ ਗਿਆ ਹੈ। 

ਕਿਸਾਨ ਜਥੇਬੰਦੀਆਂ ਨੇ ਪਾਸਪੋਰਟ ਦਫ਼ਤਰ ਕਰਵਾਇਆ ਬੰਦ

ਪਰਮਬੀਰ ਸਿੰਘ/ਅੰਮ੍ਰਿਤਸਰ: SKM ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦੇ ਸੂਬੇ ਭਰ ’ਚ ਕਿਸਾਨਾਂ ਵੱਲੋਂ ਪੂਰਾ ਸੂਬਾ ਬੰਦ ਕੀਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰ ਚ ਬੰਦ ਅਸਰ ਵੇਖਣ ਨੂੰ ਮਿਲਿਆ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ਹਿਰ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਵੱਲੋਂ ਖੁੱਲ੍ਹੇ ਅਦਾਰਿਆ ਨੂੰ ਬੰਦ ਕਰਵਾਇਆ। ਇਸ ਦੌਰਾਨ ਕਿਸਾਨ ਜਥੇਬੰਦੀ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਵਿਖੇ ਪਹੁੰਚੇ। ਇੱਥੇ ਲੋਕ ਪਾਸਪੋਰਟ ਬਣਵਾਉਣ ਦੇ ਲਈ ਇੰਟਰਵਿਊ ਦੇਣ ਲਈ ਪਹੁੰਚੇ ਹੋਏ ਸੀ, ਕਿਸਾਨਾਂ ਵੱਲੋਂ ਪਾਸਪੋਰਟ ਦਫਤਰ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਲੋਕਾਂ ਨੂੰ ਬੰਦ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।

ਕਿਸਾਨ ਆਗੂ ਪੰਧੇਰ ਨੇ ਇਸ ਦੌਰਾਨ ਕਿਹਾ ਕਿ ਇਹ ਲੋਕਾਂ ਦੀ ਗਲਤੀ ਨਹੀਂ ਹੈ ਇਹ ਗਲਤੀ ਪਾਸਪੋਰਟ ਵਾਲਿਆਂ ਦੀ ਹੈ, ਜਿਨ੍ਹਾਂ ਨੇ ਭਾਰਤ ਬੰਦ ਦੇ ਦਿਨ ਲੋਕਾਂ ਨੂੰ ਇੱਥੇ ਬੁਲਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ 27 ਤਰੀਕ ਨੂੰ ਭਾਰਤ ਬੰਦ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਪਰ ਲੋਕਾਂ ਨੂੰ ਅੱਜ ਦੇ ਦਿਨ ਇੱਥੇ ਬੁਲਾਇਆ ਇਸ ਦੇ ਜ਼ਿੰਮੇਵਾਰ ਪਾਸਪੋਰਟ ਦਫਤਰ ਦੇ ਅਧਿਕਾਰੀ ਹਨ।

 ਦੂਜੇ ਪਾਸੇ ਪਾਸਪੋਰਟ ਦਫਤਰ ’ਚ ਆਏ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਅੱਜ ਭਾਰਤ ਬੰਦ ਹੈ, ਜਿਸ ਦੇ ਚੱਲਦੇ ਉਹ ਅੱਜ ਪਾਸਪੋਰਟ ਦਫਤਰ ਇੰਟਰਵਿਊ ਦੇਣ ਲਈ ਪਹੁੰਚੇ ਸੀ। ਲੋਕਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਆਦੇਸ਼ ਕਿਸਾਨ ਜਥੇਬੰਦੀਆਂ ਦੇਣਗੀਆਂ ਉਨ੍ਹਾਂ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

 

Trending news