Punjab News:  ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਰੋਜ਼ਾਨਾ ਹੀ ਕੀਮਤੀ ਜਾਨਾਂ ਨਿਗਲ ਰਿਹਾ ਹੈ। ਹੱਸਦੇ-ਵੱਸਦੇ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਬਜੀਦਪੁਰ ਵਿੱਚ ਚਾਰ ਬੱਚਿਆਂ ਦਾ ਬਾਪ ਚਿੱਟੇ ਦੀ ਭੇਂਟ ਚੜ੍ਹ ਗਿਆ ਹੈ। ਬਜੀਦਪੁਰ ਵਿੱਚ ਕੁੱਝ ਸਮਾਂ ਪਹਿਲਾਂ ਇੱਕ 33 ਸਾਲਾਂ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ।


COMMERCIAL BREAK
SCROLL TO CONTINUE READING

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਕਾਰਨ ਹੀ ਉਸਦੀ ਮੌਤ ਹੋ ਗਈ ਸੀ। ਜਿਸਦੇ ਚਾਰ ਛੋਟੇ-ਛੋਟੇ ਮਾਸੂਮ ਬੱਚੇ ਹਨ ਪਰ ਮੌਤ ਦੇ ਕੁੱਝ ਟਾਇਮ ਬਾਅਦ ਹੀ ਇਨ੍ਹਾਂ ਬੱਚਿਆਂ ਦੀ ਮਾਂ ਵੀ ਛੱਡ ਪੇਕੇ ਤੁਰ ਗਈ ਜੋ ਮੁੜਕੇ ਵਾਪਸ ਨਹੀਂ ਆਈ। ਹੁਣ ਉਹ ਬੁੱਢੀ ਉਮਰੇ ਮਿਹਨਤ ਮਜ਼ਦੂਰੀ ਕਰ ਆਪਣੇ ਪੋਤੇ-ਪੋਤੀਆਂ ਨੂੰ ਪਾਲ ਰਹੇ ਹਨ।


ਉਨ੍ਹਾਂ ਕਿਹਾ ਕਿ ਉਨ੍ਹਾਂ ਬਹੁਤ ਕੋਸ਼ਿਸ਼ ਕੀਤੀ ਆਪਣੀ ਨੂੰਹ ਨੂੰ ਵਾਪਿਸ ਲਿਆਉਣ ਲਈ ਪਰ ਉਹ ਵਾਪਿਸ ਨਹੀਂ ਆਈ। ਸਗੋਂ ਉਸ ਨੇ ਕਿਹਾ ਕਿ ਇਹ ਬੱਚੇ ਉਸ ਦੇ ਕੁੱਝ ਨਹੀਂ ਲੱਗਦੇ। ਪਰਿਵਾਰ ਨੇ ਦੱਸਿਆ ਕਿ ਨਸ਼ੇ ਨੇ ਉਨ੍ਹਾਂ ਦਾ ਘਰ ਬਰਬਾਦ ਕਰਕੇ ਰੱਖ ਦਿੱਤਾ ਹੈ। ਹੁਣ ਉਨ੍ਹਾਂ ਨੂੰ ਇਨ੍ਹਾਂ ਮਾਸੂਮ ਬੱਚਿਆਂ ਦਾ ਹੀ ਫਿਕਰ ਵੱਢ-ਵੱਢ ਖਾ ਰਹੀ ਹੈ।


ਇਹ ਵੀ ਪੜ੍ਹੋ : Ludhiana News: ਵਿਦੇਸ਼ ਤੋਂ ਆਏ ਪੰਜਾਬੀ 'ਤੇ ਕਿਰਪਾਨਾਂ ਨਾਲ ਹੋਇਆ ਹਮਲਾ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ


ਉਨ੍ਹਾਂ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਕੌਣ ਸੰਭਾਲਣਗੇ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਸਰਕਾਰਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਨ੍ਹਾਂ ਮਾਸੂਮ ਬੱਚਿਆਂ ਦਾ ਅੱਗੇ ਜਾਕੇ ਪਾਲਣ ਪੋਸ਼ਣ ਹੋ ਸਕੇ। ਅਸੀਂ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕੀਤੀ ਜਾਵੇ। ਕਾਬਿਲੇਗੌਰ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਰੋਜ਼ਾਨਾ ਹੀ ਨੌਜਵਾਨ ਮੌਤ ਦੀ ਭੇਂਟ ਚੜ੍ਹ ਰਹੇ ਹਨ।


ਇਹ ਵੀ ਪੜ੍ਹੋ : Navjot Singh Sidhu News: ਨਵਜੋਤ ਸਿੰਘ ਸਿੱਧੂ ਨੇ 'INDIA' ਗਠਜੋੜ 'ਤੇ ਜਤਾਈ ਸਹਿਮਤੀ, ਕਿਹਾ 'ਸਵਾਰਥਾਂ ਨਾਲ ਭਰੀ ਮਾੜੀ ਸਿਆਸਤ ਨੂੰ ਤਿਆਗ ਦੇਣਾ ਚਾਹੀਦਾ ਹੈ'