Ferozepur Firing: ਲੰਗਰ ਖਾਣ ਗਏ ਛਿੰਦਰ ਸਿੰਘ ਤੇ ਉਸਦੀ ਪਤਨੀ ਅਤੇ ਪਿੰਡ ਵਾਸੀਆਂ ਦੇ ਉੱਪਰ ਗੋਲੀਆਂ ਚਲਾਈਆਂ ਹੈ। ਇਹ ਮਾਮਲਾ ਜ਼ਿਲ੍ਹੇ ਫਿਰੋਜ਼ਪੁਰ ਦੇ ਅਧੀਨ ਆਉਂਦੇ ਥਾਣੇ ਦਾ ਹੈ।
Trending Photos
Ferozepur Firing/ਰਾਜੇਸ਼ ਕਟਾਰੀਆ: ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਵੱਲੋਂ ਲੰਗਰ ਖਾਣ ਗਏ ਛਿੰਦਰ ਸਿੰਘ ਤੇ ਉਸਦੀ ਪਤਨੀ ਅਤੇ ਪਿੰਡ ਵਾਸੀਆਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਹਨ। ਇਹ ਮਾਮਲਾ ਜ਼ਿਲ੍ਹੇ ਫਿਰੋਜ਼ਪੁਰ ਦੇ ਅਧੀਨ ਆਉਂਦੇ ਥਾਣੇ ਆਰਿਫਕੇ ਕੇ ਦੇ ਮੁਲਾਜ਼ਮ ਵੱਲੋਂ ਹਮਦ ਚੱਕ ਪਿੰਡ ਦੇ ਵਾਸੀਆਂ ਦੇ ਉੱਪਰ ਸਿੱਧੀਆਂ ਗੋਲੀਆਂ ਚਲਾਈਆਂਜਿਸ ਵਿੱਚ ਚਾਰ ਵਿਅਕਤੀ ਬਲਵਿੰਦਰ ਸਿੰਘ, ਸੋਹਣ ਸਿੰਘ,ਕਰਨ ਸਿੰਘ ਅਤੇ ਬਲਵਿੰਦਰ ਸਿੰਘ ਹੋਏ ਗੋਲੀ ਦੇ ਸ਼ਿਕਾਰ ਜਿਨਾਂ ਵਿੱਚੋਂ ਇੱਕ ਔਰਤ ਦੀ ਬਾਂਹ ਟੁੱਟਣ ਦੀ ਵੀ ਖ਼ਬਰ ਆਈ ਸਾਹਮਣੇ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਧੰਨ ਧੰਨ ਬੀਰ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਦੌਰਾਨ ਚੱਲ ਰਹੇ ਲੰਗਰਾਂ ਦੇ ਉੱਪਰ ਪ੍ਰਸ਼ਾਦਾ ਛਕਣ ਲਈ ਜਦੋਂ ਪਤੀ ਪਤਨੀ ਪਿੰਡ ਬੰਡਾਲਾ ਵਿਖੇ ਪਹੁੰਚਦੇ ਹਨਉੱਥੇ ਪੰਜਾਬ ਪੁਲਿਸ ਅਤੇ ਪਤੀ ਪਤਨੀ ਦੇ ਵਿੱਚਕਾਰ ਕੋਈ ਟਾਕਰਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਮੋਟਰਸਾਈਕਲ ਵਿੱਚ ਗੱਡੀ ਮਾਰ ਕੇ ਇਹਨਾਂ ਨੂੰ ਥੱਲੇ ਸੁੱਟਿਆ ਜਾਂਦਾ ਹੈ।
ਇਹ ਵੀ ਪੜ੍ਹੋ: Hoshiarpur Raid: ਦਿਵਾਲੀ ਤੋਂ ਪਹਿਲਾਂ ਨਜਾਇਜ਼ ਰੱਖੇ ਗਏ ਲੱਖਾਂ ਰੁਪਏ ਦੇ ਪਟਾਕੇ ਪੁਲਿਸ ਵੱਲੋਂ ਬਰਾਮਦ
ਇਸ ਦੌਰਾਨ ਔਰਤ ਦੀ ਬਾਂਹ ਟੁੱਟ ਜਾਂਦੀ ਹੈ ਅਤੇ ਪਤੀ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਸਿਰ ਦੁਬਾਰਾ ਪਿੱਛਾ ਕਰਕੇ ਉਸ ਦੇ ਮੋਟਰਸਾਈਕਲ ਦੇ ਵਿੱਚ ਗੱਡੀ ਨੂੰ ਮਾਰਿਆ ਜਾਂਦਾ ਹੈ ਤਾਂ ਇਹ ਵਿਅਕਤੀ ਡਿੱਗ ਪੈਂਦਾ ਹੈ ਅਤੇ ਡਿੱਗਣ ਤੋਂ ਬਾਅਦ ਝਗੜਾ ਇੱਥੋਂ ਤੱਕ ਵੱਧ ਜਾਂਦਾ ਹੈ ਕਿ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ
ਪਿੰਡ ਵਾਸੀਆਂ ਵੱਲੋਂ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਕੇ ਬੰਦੀ ਬਣਾਇਆ ਗਿਆ ਅਤੇ ਫਿਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪਹੁੰਚ ਕੇ ਪੁਲਿਸ ਮੁਲਾਜ਼ਮਾਂ ਨੂੰ ਛੁਡਾਇਆ। ਤਿੰਨ ਜ਼ਖ਼ਮੀ ਮੈਡੀਕਲ ਕਾਲਜ ਫਰੀਦਕੋਟ ਅਤੇ ਇੱਕ ਜ਼ਖ਼ਮੀ ਬਾਗੀ ਹਸਪਤਾਲ ਫ਼ਿਰੋਜ਼ਪੁਰ ਦਾਖਿਲ ਹੈ।
ਇਹ ਵੀ ਪੜ੍ਹੋ: Jammu Kashmir News: ਚੋਣ ਨਤੀਜਿਆਂ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਘਰੋਟਾ 'ਚ ਵੱਡੀ ਗਿਣਤੀ 'ਚ ਹਥਿਆਰ ਤੇ ਵਿਸਫੋਟਕ ਬਰਾਮਦ