Ram Rahim Punjab Satsang news: ਪੰਜਾਬ ’ਚ ਸਮਾਗਮ ਕਰੇਗਾ ਰਾਮ ਰਹੀਮ, SGPC ਵੱਲੋਂ ਹੋ ਰਿਹਾ ਹੈ ਪੈਰੋਲ ਦਾ ਵਿਰੋਧ
Advertisement
Article Detail0/zeephh/zeephh1547627

Ram Rahim Punjab Satsang news: ਪੰਜਾਬ ’ਚ ਸਮਾਗਮ ਕਰੇਗਾ ਰਾਮ ਰਹੀਮ, SGPC ਵੱਲੋਂ ਹੋ ਰਿਹਾ ਹੈ ਪੈਰੋਲ ਦਾ ਵਿਰੋਧ

Gurmeet Ram Rahim Satsang in Punjab news: ਪੰਜਾਬ 'ਚ ਹੋਣ ਵਾਲੇ ਸਮਾਗਮ ਲਈ ਡੇਰਾ ਸਿਰਸਾ ਦੀ ਟੀਮ ਵੱਲੋਂ ਤਿਆਰੀਆਂ ਵਿੱਢੀਆਂ ਹੋਈਆਂ ਹਨ।  

Ram Rahim Punjab Satsang news: ਪੰਜਾਬ ’ਚ ਸਮਾਗਮ ਕਰੇਗਾ ਰਾਮ ਰਹੀਮ, SGPC ਵੱਲੋਂ ਹੋ ਰਿਹਾ ਹੈ ਪੈਰੋਲ ਦਾ ਵਿਰੋਧ

Gurmeet Ram Rahim Satsang in Punjab news: ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪੰਜਾਬ ਦੇ ਸਲਾਬਤਪੁਰਾ ਵਿੱਚ ਭਲਕੇ 29 ਜਨਵਰੀ ਨੂੰ ਸਮਾਗਮ ਕਰਨ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਇਸ ਸਮਾਗਮ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ ਕਿਉਂਕਿ ਉਹ ਯੂ.ਪੀ ਦੇ ਬਾਗਪਤ ਵਿੱਚ ਆਪਣੇ ਆਸ਼ਰਮ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਇਸ ਸਮਾਗਮ ਨੂੰ ਸੰਬੋਧਿਤ ਕਰੇਗਾ। 

ਇਸ ਦੌਰਾਨ ਰਾਮ ਰਹੀਮ ਦੇ ਪੰਜਾਬ 'ਚ ਹੋਣ ਵਾਲੇ ਸਮਾਗਮ (Gurmeet Ram Rahim Satsang in Punjab news) ਲਈ ਡੇਰਾ ਸਿਰਸਾ ਦੀ ਟੀਮ ਵੱਲੋਂ ਤਿਆਰੀਆਂ ਵਿੱਢੀਆਂ ਹੋਈਆਂ ਹਨ।  

ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੱਸਿਆ ਗਿਆ ਕਿ ਉਹ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਦੇ ਖਿਲਾਫ ਕੋਰਟ ਦਾ ਰੁੱਖ ਕਰਨਗੇ।  

ਦੱਸ ਦਈਏ ਕਿ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਮ ਰਹੀਮ ਸਿੰਘ, ਜੋ ਕਿ ਪੈਰੋਲ 'ਤੇ ਬਾਹਰ ਆਇਆ ਹੈ, ਉਸਨੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਕੇਕ ਕੱਟ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ।  

ਉਨ੍ਹਾਂ ਇਹ ਵੀ ਕਿਹਾ ਕਿ ਰਾਮ ਰਹੀਮ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਹੈ। ਧਾਮੀ ਨੇ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਅਜਿਹਾ ਅਪਰਾਧੀ ਸਰਕਾਰ ਵੱਲੋਂ ਵਾਰ-ਵਾਰ ਪੈਰੋਲ 'ਤੇ ਛੱਡਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ:  Punjab Weather Update: ਪੰਜਾਬ ‘ਚ ਮੁੜ ਬਦਲੇਗਾ ਮੌਸਮ, ਭਾਰੀ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਦੌਰਾਨ ਉਹ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਰਿਹਾ ਹੈ। ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਦਿਆਂ ਉਸਨੂੰ ਜੇਲ੍ਹ ਭੇਜਿਆ ਜਾਵੇ।

ਇਹ ਵੀ ਪੜ੍ਹੋ:  ਆਮ ਆਦਮੀ ਕਿਲੀਨਿਕ ਦਾ ਵਿਰੋਧ ਕਰ ਰਹੇ ਵਿਅਕਤੀ ਨੂੰ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ "ਮਾਰ-ਮਾਰ ਲਫ਼ੇੜੇ..."

Trending news