Himanshi Khurana ਹਸਪਤਾਲ ‘ਚ ਭਰਤੀ, ਸ਼ੂਟਿੰਗ ਦੌਰਾਨ ਵਿਗੜੀ ਸਿਹਤ
Advertisement
Article Detail0/zeephh/zeephh1502037

Himanshi Khurana ਹਸਪਤਾਲ ‘ਚ ਭਰਤੀ, ਸ਼ੂਟਿੰਗ ਦੌਰਾਨ ਵਿਗੜੀ ਸਿਹਤ

ਮਿਲੀ ਜਾਣਕਾਰੀ ਮੁਤਾਬਕ ਹਿਮਾਂਸ਼ੀ ਖੁਰਾਣਾ ਦੀ ਆਪਣੀ ਆਉਣ ਵਾਲੀ ਫਿਲਮ ‘ਫੱਤੋ ਦੇ ਯਾਰ ਬਡੇ ਨੇ’ ਦੀ ਸ਼ੂਟਿੰਗ ਦੌਰਾਨ ਸਿਹਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ।  

Himanshi Khurana ਹਸਪਤਾਲ ‘ਚ ਭਰਤੀ, ਸ਼ੂਟਿੰਗ ਦੌਰਾਨ ਵਿਗੜੀ ਸਿਹਤ

Himanshi Khurana health update news: ‘ਬਿੱਗ ਬੌਸ 13’ ਫ਼ੇਮ ਹਿਮਾਂਸ਼ੀ ਖੁਰਾਣਾ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਿਮਾਂਸ਼ੀ ਨੂੰ ਰੋਮਾਨੀਆ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੀ ਨੂੰ ਤੇਜ਼ ਬੁਖਾਰ ਅਤੇ ਨੱਕ ‘ਚੋਂ ਖੂਨ ਵਹਿਣ ਕਰਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। 

ਮਿਲੀ ਜਾਣਕਾਰੀ ਮੁਤਾਬਕ ਹਿਮਾਂਸ਼ੀ ਖੁਰਾਣਾ ਦੀ ਆਪਣੀ ਆਉਣ ਵਾਲੀ ਫਿਲਮ ‘ਫੱਤੋ ਦੇ ਯਾਰ ਬਡੇ ਨੇ’ ਦੀ ਸ਼ੂਟਿੰਗ ਦੌਰਾਨ ਸਿਹਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ।  

ਜਿਵੇਂ ਹੀ ਇਹ news ਸਾਹਮਣੇ ਆਈ ਤਾਂ ਉਸਦੇ ਪ੍ਰਸ਼ੰਸਕ Himanshi Khurana ਦੀ health update ਬਾਰੇ ਜਾਣਕਾਰੀ ਲੱਭ ਰਹੇ ਹਨ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਿਮਾਂਸ਼ੀ ਖੁਰਾਨਾ ਨੂੰ ਫਿਲਮ ਦੇ ਇੱਕ ਸੀਨ ਵਿੱਚ ਰੋਮਾਨੀਆ ਦੀ ਕੜਾਕੇ ਦੀ ਠੰਡ ਵਿੱਚ ਮੀਂਹ 'ਚ ਸ਼ੂਟ ਕਰਨਾ ਪਿਆ ਸੀ ਅਤੇ ਜਦੋਂ ਉਹ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਸਮੇਂ ਤਾਪਮਾਨ ਮਾਇਨਸ 7 ਡਿਗਰੀ ਸੈਲਸੀਅਸ ਸੀ।

ਦੱਸਿਆ ਜਾ ਰਿਹਾ ਹੈ ਕਿ ਇਸੇ ਕਰਕੇ ਹਿਮਾਂਸ਼ੀ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਉਸ ਦੇ ਨੱਕ ‘ਚੋਂ ਖੂਨ ਵਹਿਣ ਲੱਗਿਆ। ਕਈ ਰਿਪੋਰਟਾਂ ਦਾ ਕਹਿਣਾ ਹੈ ਕਿ ਤੇਜ਼ ਬੁਖਾਰ ਦੇ ਬਾਵਜੂਦ ਉਹ ਲਗਾਤਾਰ ਸ਼ੂਟਿੰਗ ਕਰ ਰਹੀ ਸੀ। ਹਾਲਾਂਕਿ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਦੱਸ ਦਈਏ ਕਿ ਹਿਮਾਂਸ਼ੀ ਖੁਰਾਨਾ ਟੀਵੀ ਸ਼ੋਅ ‘ਬਿੱਗ ਬੌਸ 13’ ‘ਚ ਵੀ ਨਜ਼ਰ ਆ ਚੁੱਕੀ ਹੈ ਅਤੇ ਹੁਣ ਤੋਂ ਕੁਝ ਸਮਾਂ ਪਹਿਲਾਂ, ਉਸਨੇ ਖੁਲਾਸਾ ਵੀ ਕੀਤਾ ਸੀ ਕਿ ਉਹ ‘ਬਿੱਗ ਬੌਸ’ ਦੇ ਘਰ ਦੇ ਮਾਹੌਲ ਕਰਕੇ ਡਿਪਰੈਸ਼ਨ ਵਿੱਚ ਚਲੀ ਗਈ ਸੀ। ਉਸਨੇ ਦੱਸਿਆ ਸੀ ਕਿ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਹ ਦੋ ਸਾਲਾਂ ਤੱਕ ਡਿਪਰੈਸ਼ਨ ਨਾਲ ਜੂਝਦੀ ਰਹੀ ਅਤੇ ਉਸ ਨੂੰ ਕਈ ਵਾਰ ਦਹਿਸ਼ਤ ਦਾ ਦੌਰਾ ਵੀ ਪੈਂਦਾ ਸੀ। 

ਇਹ ਵੀ ਦੱਸਿਆ ਗਿਆ ਕਿ ਇੱਕ ਵਾਰ ਤਾਂ ਉਸਨੂੰ ਪੈਨਿਕ ਅਟੈਕ ਕਰਕੇ ਹਸਪਤਾਲ ਵਿੱਚ ਵੀ ਭਰਤੀ ਹੋਣਾ ਪਿਆ ਸੀ। 

ਹੋਰ ਪੜ੍ਹੋ: ਤੁਨੀਸ਼ਾ ਸ਼ਰਮਾ ਨੇ ਗਰਭਵਤੀ ਹੋਣ ਕਾਰਨ ਕੀਤੀ ਆਤਮ-ਹੱਤਿਆ? ਪੋਸਟਮਾਰਟਮ ਰਿਪੋਰਟ ’ਚ ਸੱਚ ਆਇਆ ਸਾਹਮਣੇ!

ਦੱਸਣਯੋਗ ਹੈ ਕਿ ਹਿਮਾਂਸ਼ੀ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਅਤੇ ਉਸ ਨੇ ‘ਜੀਤ ਜਾਏਂਗੇ ਜਹਾਂ’, ‘ਸਾਡਾ ਹੱਕ’, ‘ਲੈਦਰ ਲਾਈਫ’, ‘ਅਫ਼ਸਰ’ ਵਰਗੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

ਹੋਰ ਪੜ੍ਹੋ: ਦੁਬਈ ਤੋਂ ਵਾਪਸ ਆਇਆ ਪਟਿਆਲਾ ਦਾ 45 ਸਾਲਾਂ ਵਿਅਕਤੀ ਕੋਰੋਨਾ ਪਾਜ਼ੀਟਿਵ

Trending news