Budget 2024 News: 10 ਸਾਲਾਂ 'ਚ ਭਾਰਤੀ ਅਰਥਵਿਵਸਥਾ ਵੱਡੇ ਬਦਲਾਅ ਵੱਲ ਵਧੀ; ਪਿਛਲੀਆਂ ਸਰਕਾਰਾਂ ਵੇਲੇ ਰਹੀ ਸੀ ਸੁਸਤ
Advertisement
Article Detail0/zeephh/zeephh2089460

Budget 2024 News: 10 ਸਾਲਾਂ 'ਚ ਭਾਰਤੀ ਅਰਥਵਿਵਸਥਾ ਵੱਡੇ ਬਦਲਾਅ ਵੱਲ ਵਧੀ; ਪਿਛਲੀਆਂ ਸਰਕਾਰਾਂ ਵੇਲੇ ਰਹੀ ਸੀ ਸੁਸਤ

Budget 2024 News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਅੰਤ੍ਰਿਮ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿੱਚ ਪਿਛਲੇ 10 ਸਾਲਾਂ ਵਿੱਚ ਹਾਂਪੱਖੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ।

Budget 2024 News: 10 ਸਾਲਾਂ 'ਚ ਭਾਰਤੀ ਅਰਥਵਿਵਸਥਾ ਵੱਡੇ ਬਦਲਾਅ ਵੱਲ ਵਧੀ; ਪਿਛਲੀਆਂ ਸਰਕਾਰਾਂ ਵੇਲੇ ਰਹੀ ਸੀ ਸੁਸਤ

Budget 2024 News: ਵੀਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਅੰਤ੍ਰਿਮ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿੱਚ ਪਿਛਲੇ 10 ਸਾਲਾਂ ਵਿੱਚ ਹਾਂਪੱਖੀ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਉਮੀਦਾਂ ਅਤੇ ਬਦਲ ਨਾਲ ਭਵਿੱਖ ਵੱਲ ਵੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੀਐਮ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਹਰ ਵਰਗ ਅਤੇ ਸਾਰੇ ਪਹਿਲੂਆਂ ਉਪਰ ਧਿਆਨ ਕੇਂਦਰਿਤ ਕਰ ਰਹੀ ਹੈ।

ਦੇਸ਼ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਢਾਂਚਾਗਤ ਸੁਧਾਰਾਂ ਤੇ ਰੁਜ਼ਗਾਰ ਦੇ ਮੌਕਿਆਂ ਨੇ ਅਰਥਵਿਵਸਥਾ ਨੂੰ ਤਾਕਤ ਦੇਣ ਵਿੱਚ ਸਹਾਇਤਾ ਦਿੱਤੀ ਹੈ। ਵਿੱਤੀ ਸਾਲ 2020-21 'ਚ ਅਰਥਵਿਵਸਥਾ ਵਿੱਚ 5.8 ਫ਼ੀਸਦ ਦੀ ਗਿਰਾਵਟ ਮਗਰੋਂ ਅਸੀਂ 2021-22 ਵਿੱਚ 9.1 ਫੀਸਦੀ ਇਜ਼ਾਫਾ ਦਰਜ ਕੀਤਾ ਹੈ।

ਵਿੱਤ ਮੰਤਰਾਲੇ ਨੇ ਤਾਜ਼ਾ ਮਾਸਿਕ ਆਰਥਿਕ ਸਮੀਖਿਆ 'ਚ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਤਿੰਨ ਸਾਲਾਂ ਵਿੱਚ ਮੌਜੂਦਾ 3.7 ਟ੍ਰਿਲੀਅਨ ਡਾਲਰ ਤੋਂ 5 ਟ੍ਰਿਲੀਅਨ ਡਾਲਰ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਭਾਰਤ ਅਗਲੇ 6 ਤੋਂ 7 ਸਾਲਾਂ (2030 ਤੱਕ) ਵਿੱਚ ਸੱਤ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਰੱਖ ਸਕਦਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਦੇਸ਼ ਦੀ ਅਰਥਵਿਵਸਥਾ ਸਹੀ ਦਿਸ਼ਾ 'ਚ ਹੈ। ਸਾਡੀ ਸਰਕਾਰ ਦਾ ਧਿਆਨ ਪਾਰਦਰਸ਼ੀ ਸ਼ਾਸਨ 'ਤੇ ਹੈ। ਕਾਬਿਲੇਗੌਰ ਹੈ ਕਿ ਅੱਜ ਭਾਵ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਆਪਣਾ ਪਹਿਲਾ ਅੰਤ੍ਰਿਮ ਬਜਟ ਪੇਸ਼ ਕੀਤਾ ਹੈ। ਪੀਐਮ ਨਰਿੰਦਰ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇਹ ਦੂਜਾ ਅੰਤ੍ਰਿਮ ਬਜਟ ਹੈ।

ਇਹ ਵੀ ਪੜ੍ਹੋ : Live Budget 2024 in Punjabi: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਸ਼ੁਰੂ; ਦੇਸ਼ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਿਲੇ

ਇਸ ਬਜਟ ਰਾਹੀਂ ਸਰਕਾਰ ਨੂੰ ਉਦੋਂ ਤੱਕ ਖ਼ਰਚ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਜਦੋਂ ਤੱਕ ਨਵੀਂ ਸਰਕਾਰ ਪੂਰਾ ਬਜਟ ਪਾਸ ਨਹੀਂ ਕਰ ਲੈਂਦੀ। ਇਸ ਦੇ ਨਾਲ ਹੀ ਨਵੀਂ ਸਰਕਾਰ ਨੂੰ ਅੰਤ੍ਰਿਮ ਬਜਟ ਰਾਹੀਂ ਪੂਰੇ ਬਜਟ ਬਾਰੇ ਫੈਸਲੇ ਲੈਣ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਹੈ। ਚੋਣ ਨਤੀਜਿਆਂ ਮਗਰੋਂ ਕਿਸੇ ਕਾਰਨ ਸਰਕਾਰ ਸਮੇਂ ਸਿਰ ਪੂਰਨ ਬਜਟ ਪੇਸ਼ ਨਹੀਂ ਕਰ ਪਾਉਂਦੀ ਹੈ, ਤਾਂ ਉਸਨੂੰ ਖਰਚੇ ਲਈ ਸਦਨ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ।

ਇਹ ਵੀ ਪੜ੍ਹੋ : Budget 2024: ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਦਾ ਐਲਾਨ ਨਹੀਂ, ਜਾਣੋਂ ਨਵੇਂ ਅਤੇ ਪੁਰਾਣੇ ਟੈਕਸ ਸਲੈਬਾਂ

Trending news