Punjab News: ਪਾਕਿ ਤੋਂ ਆਇਆ ਭਾਰਤੀ ਕੈਦੀ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਿਆ ਹੈ। ਦਰਅਸਲ ਭਾਰਤੀ ਕੈਦੀਆਂ ਨੂੰ ਬੀਐਸਐਫ ਨੇ ਸੌਂਪ ਕੇ ਉਹਨਾਂ ਦੇ ਵੱਖ-ਵੱਖ ਘਰਾਂ ਵਿਖੇ ਪਹੁੰਚਾਉਣ ਲਈ ਸਰਕਾਰੀ ਤੌਰ ਤੇ ਪਹਿਲਾਂ ਦੀ ਤਰ੍ਹਾਂ ਜਿੰਮੇਵਾਰੀ ਸੀ।
Trending Photos
Indian prisoner Escaped/ਪਰਮਬੀਰ ਸਿੰਘ ਔਲਖ: ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਬੀਤੇ ਕੱਲ੍ਹ ਪਾਕਿਸਤਾਨ ਵੱਲੋਂ ਛੱਡੇ ਗਏ ਚਾਰ ਭਾਰਤੀ ਕੈਦੀਆਂ ਦੇ ਘਰ ਜਾਣ ਤੋਂ ਪਹਿਲਾਂ ਹੀ ਇੱਕ ਭਾਰਤੀ ਕੈਦੀ ਪੁਲਿਸ ਹਿਰਾਸਤ ਵਿੱਚੋਂ ਅੰਮ੍ਰਿਤਸਰ ਪੁੱਜਣ 'ਤੇ ਫਰਾਰ ਹੋਰ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲਦਾਰ ਅਟਾਰੀ ਨੂੰ ਪਾਕਿਸਤਾਨ ਤੋਂ ਪੁੱਜੇ ਭਾਰਤੀ ਕੈਦੀਆਂ ਨੂੰ ਬੀਐਸਐਫ ਨੇ ਸੌਂਪ ਕੇ ਉਹਨਾਂ ਦੇ ਵੱਖ-ਵੱਖ ਘਰਾਂ ਵਿਖੇ ਪਹੁੰਚਾਉਣ ਲਈ ਸਰਕਾਰੀ ਤੌਰ ਤੇ ਪਹਿਲਾਂ ਦੀ ਤਰ੍ਹਾਂ ਜਿੰਮੇਵਾਰੀ ਦਿੱਤੀ ਗਈ ਸੀ।
ਅਟਾਰੀ ਤੋਂ ਅੰਮ੍ਰਿਤਸਰ ਜਾਂਦਿਆਂ ਹਿਰਾਸਤ ਵਿੱਚੋਂ ਫਰਾਰ ਹੋਏ ਭਾਰਤੀ ਕੈਦੀ ਦੀ ਪਹਿਚਾਣ ਸੂਰਜਪਾਲ ਪੁੱਤਰ ਓਮਾ ਸ਼ੰਕਰ ਵਾਸੀ ਉੱਤਰ ਪ੍ਰਦੇਸ਼ ਹੋਈ ਹੈ ਜੋ ਕਿ ਲਾਹੌਰ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਅੰਦਰ ਸਜਾ ਕੱਟ ਕੇ ਆਪਣੇ ਵਤਨ ਭਾਰਤ ਪੁੱਜਾ ਸੀ।
ਇਹ ਵੀ ਪੜ੍ਹੋ: Gurdaspur Kisan Suicide: ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਕੱਲ੍ਹ ਸ਼ਾਮ ਤੋਂ ਫਰਾਰ ਹੋਏ ਕੈਦੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਮਗਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਟਾਰੀ ਨੇ ਦੱਸਿਆ ਕਿ ਉਹਨਾਂ ਨੂੰ ਬੀਐਸਐਫ ਵੱਲੋਂ ਚਾਰ ਭਾਰਤੀ ਕੈਦੀ ਜੋ ਕਿ ਪਾਕਿਸਤਾਨ ਤੋਂ ਰਿਹਾਅ ਹੋ ਕੇ ਵਤਨ ਭਾਰਤ ਪੁੱਜੇ ਸਨ ਨੂੰ ਰੈਡ ਕ੍ਰਾਸ ਭਵਨ ਅੰਮ੍ਰਿਤਸਰ ਲੈ ਕੇ ਜਾਣ ਲਈ ਸੌਂਪਿਆ ਗਿਆ ਸੀ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਮਗਰ ਰੈਡ ਕ੍ਰਾਸ ਭਵਨ ਵਿਖੇ ਪੁੱਜਣ ਵਿਖੇ ਪੁੱਜਣ ਤੋਂ ਕੁਝ ਸਮਾਂ ਬਾਅਦ ਹੀ ਉਥੋਂ ਇਹ ਭਾਰਤੀ ਕੈਦੀ ਫਰਾਰ ਹੋ ਗਿਆ ਜੋ ਅਜੇ ਤੱਕ ਨਹੀਂ ਮਿਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਿਹਾ ਹਾ ਕਿ ਜਲਦ ਤੋਂ ਜਲਦ ਇਸ ਕੈਦੀ ਨੂੰ ਫੜਿਆ ਜਾਵੇਗਾ।