ਇੰਝ ਵੀ ਹੋ ਸਕਦੀ ਹੈ ਧਨ ਵਰਖਾ- ਪਾਨ ਦੇ ਪੱਤੇ ਅਤੇ ਲੌਂਗ ਦਾ ਵਰਤਿਆ ਜਾਂਦਾ ਹੈ ਇਹ ਟੋਟਕਾ !
Advertisement
Article Detail0/zeephh/zeephh1115053

ਇੰਝ ਵੀ ਹੋ ਸਕਦੀ ਹੈ ਧਨ ਵਰਖਾ- ਪਾਨ ਦੇ ਪੱਤੇ ਅਤੇ ਲੌਂਗ ਦਾ ਵਰਤਿਆ ਜਾਂਦਾ ਹੈ ਇਹ ਟੋਟਕਾ !

 ਅਕਸਰ ਲੋਕ ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਟੋਟਕੇ ਅਪਣਾਉਂਦੇ ਹਨ, ਤਾਂ ਜੋ ਉਨ੍ਹਾਂ ਨੂੰ ਧਨ ਵਿੱਚ ਲਾਭ ਮਿਲੇ। ਪਰ ਕੀ ਤੁਸੀਂ ਜਾਣਦੇ ਉਹ ਹਿੰਦੂ ਧਰਮ ਵਿੱਚ ਪਾਨ ਦੇ ਪੱਤਿਆ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ

photo

ਚੰਡੀਗੜ੍ਹ-  ਅਕਸਰ ਲੋਕ ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਟੋਟਕੇ ਅਪਣਾਉਂਦੇ ਹਨ, ਤਾਂ ਜੋ ਉਨ੍ਹਾਂ ਨੂੰ ਧਨ ਵਿੱਚ ਲਾਭ ਮਿਲੇ। ਪਰ ਕੀ ਤੁਸੀਂ ਜਾਣਦੇ ਉਹ ਹਿੰਦੂ ਧਰਮ ਵਿੱਚ ਪਾਨ ਦੇ ਪੱਤਿਆ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਨੂੰ ਪੂਜਾ-ਪਾਠ ਵਿੱਚ ਵੀ ਵਰਤਿਆ ਜਾਂਦਾ ਹੈ। ਪੰਡਿਤਾਂ ਵੱਲੋਂ ਵੀ ਪਾਨ ਦੇ ਪੱਤੇ ਅਤੇ ਲੌਂਗ ਦੇ ਵਧੀਆ ਟੋਟਕੇ ਦੱਸੇ ਜਾਂਦੇ ਹਨ ਤਾਂ ਜੋ ਤੁਹਾਨੂੰ ਪੈਸਿਆ ਦਾ ਲਾਭ ਮਿਲ ਸਕੇ । ਆਓ ਜਾਣਦੇ ਹਾਂ ਕਿਸ ਤਰੀਕਿਆ ਨਾਲ ਤੁਸੀਂ ਇਨ੍ਹਾਂ ਟੋਟਕਿਆਂ ਨੂੰ ਇਸਤੇਮਾਲ ਕਰਕੇ ਨਫ਼ਾ ਲੈ ਸਕਦੇ ਹੋ।

 

ਰੁਪਏ ਪੈਸੇ ਦੀ ਤੰਗੀ ਨੂੰ ਦੂਰ ਕਰਨ ਲਈ

ਜੇਕਰ ਜੀਵਨ ਵਿੱਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਅਤੇ ਇਸ ਨੂੰ ਤੁਰੰਤ ਦੂਰ ਕਰਨਾ ਚਾਹੁੰਦੇ ਹੋ ਤਾਂ ਪਾਨ ਦੇ ਪੱਤਿਆ ਨੂੰ ਦੇਸੀ ਘਿਓ ਵਿੱਚ 2 ਲੌਂਗਾਂ ਦੇ ਨਾਲ ਮਿਕਸ ਕਰ ਦਵੋ। ਇਸ ਤਰ੍ਹਾਂ ਕਰਨ ਤੋਂ ਬਾਅਦ ਇਸ ਨੂੰ ਅੱਗ ਵਿੱਚ ਜਲਾ ਦਓ। ਇਸ ਟੋਟਕੋ ਨੂੰ ਹੋਲੀ ਦਾ ਦਹਿਨ ਤੇ ਕਰਨ ਨਾਲ ਜਿਆਦਾ ਲਾਭ ਮਿਲਦਾ ਹੈ।

 

ਕੰਮ ਵਿੱਚ ਸਫਲਤਾ ਪਾਉਣ ਲਈ

ਕੰਮ ਵਿੱਚ ਸਫ਼ਲਤਾ ਪਾਉਣ ਲਈ ਬੁੱਧਵਾਰ ਨੂੰ ਭਗਵਾਨ ਗਣੇਸ਼ ਨੂੰ 11 ਪਾਨ ਦਾ ਪੱਤੇ ਅਤੇ 5 ਲੌਂਗ ਮਿਲਾ ਕਿ ਚੜਾਉਣ ਨਾਲ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ।

 

ਸੁੱਖ- ਸ਼ਾਤੀ ਲਈ

ਘਰ ਵਿੱਚ ਸੁੱਖ-ਸ਼ਾਤੀ ਲਈ ਮੰਗਲਵਾਰ ਜਾਂ ਸ਼ਨੀਵਾਰ ਦੇ ਦਿਨ ਹਨੂਮਾਨ ਜੀ ਨੂੰ ਇੱਕ ਪਾਨ ਦਾ ਪੱਤਾ ਚੜ੍ਹਾਓ। ਇਸ ਪਾਨ ਦੇ ਪੱਤੇ ਨਾਲ ਸੁਪਾਰੀ, ਸੌਫ਼, ਕਤੇਚੂ, ਗੁਲਕੰਦ ਜ਼ਰੂਰ ਪਾਵੋ। ਇਸ ਟੋਟਕੇ ਨੂੰ ਲਗਾਤਾਰ 7 ਦਿਨ ਕਰਨ ਨਾਲ ਘਰ ਵਿੱਚ ਸੁੱਖ-ਸ਼ਾਤੀ ਮਿਲ ਜਾਵੇਗੀ।

 

ਨੌਕਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ

ਜੇਕਰ ਨੌਕਰੀ ਦੀ ਖੋਜ ਪੂਰੀ ਨਹੀਂ ਹੋ ਰਹੀ ਹੈ ਜਾਂ ਇਸ ਵਿੱਚ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਨੌਕਰੀ ਦੀ ਖੋਜ ਵਿੱਚ ਬਾਹਰ ਨਿਕਲਣ ਤੋਂ ਪਹਿਲਾਂ ਪਾਨ ਜ਼ਰੂਰ ਖਾਓ। ਜਿਸ ਨਾਲ ਤੁਹਾਡਾ ਕੰਮ ਬਣ ਜਾਵੇਗਾ।

Trending news