ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸਨੂੰ ਲੈ ਕੇ ਪੰਜਾਬ 'ਚ ਹਾਈਅਲਰਟ ਵੀ ਜਾਰੀ ਹੈ। ਇਸ ਵਾਰ ਲੁਧਿਆਣਾ ਸਟੇਡੀਅਮ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਰੰਗਾ ਲਹਿਰਾਇਆ ਜਾਣਾ ਹੈ ਜਿਸਦੇ ਮੱਦੇਨਜ਼ਰ ਪੁਲਿਸ ਵੱਲੋਂ ਸਟੇਡੀਅਮ ਦਾ ਸਖਤ ਸੁਰੱਖਿਆ ਘੇਰਾ ਬਣਾਇਆ ਗਿਆ ਹੈ।
Trending Photos
ਚੰਡੀਗੜ੍ਹ- ਦੇਸ਼ ਭਰ ‘ਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 15 ਅਗਸਤ ਨੂੰ ਜਸ਼ਨ ਦਾ ਮਾਹੌਲ ਹੈ। ਪੰਜਾਬ ਵਿੱਚ ਵੀ 15 ਅਗਸਤ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਸਮਾਗਮ ਹਨ,ਜਿਸਦੇ ਮੱਦੇਨਜ਼ਰ ਪੰਜਾਬ ‘ਚ ਹਾਈਅਲਰਟ ਜਾਰੀ ਹੈ। ਪੁਲਿਸ ਵੱਲੋਂ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉੱਚ ਅਧਿਕਾਰੀਆਂ ਵੱਲੋਂ ਕੋਈ ਵੀ ਅਣ-ਸੁਖਾਵੀ ਘਟਨਾ ਨਾ ਵਾਪਰੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਜਿੱਥੇ ਕਿਤੇ ਵੀ ਸ਼ੱਕੀ ਵਾਹਨ ਜਾਂ ਸਮਾਨ ਨਜ਼ਰ ਆਉਂਦਾ ਹੈ, ਉਸ ਦੀ ਬੰਬ ਨਿਰੋਧਕ ਦਸਤੇ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵੀ ਇਸਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ‘ਚ ਫਲੈਗ ਮਾਰਚ ਕੱਢਿਆ ਗਿਆ ਹੈ।
ਲੁਧਿਆਣਾ ਦੇ ਸਟੇਡੀਅਮ ‘ਚ ਲਹਿਰਾਉਣਗੇ ਮੁੱਖ ਮੰਤਰੀ ਮਾਨ ਤਿਰੰਗਾ
ਇਸ ਵਾਰ 15 ਅਗਸਤ ਨੂੰ ਲੁਧਿਆਣਾ ਦੇ ਸਟੇਡੀਅਮ ‘ਚ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ। ਜਿਸਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇਤੰਜ਼ਾਮ ਕੀਤੇ ਗਏ ਹਨ। ਜਿਸ ਜਗ੍ਹਾ ‘ਤੇ ਭਗਵੰਤ ਮਾਨ ਤਿਰੰਗਾ ਲਹਿਰਾਉਣਗੇ ਉਸ ਜਗ੍ਹਾ ਦੀ ਸਕਿਊਰਟੀ 4 ਲੇਅਰਾਂ ‘ਚ ਹੋਵੇਗੀ। ਹਰ ਪਰਤ ‘ਤੇ 11 ਤੋਂ 12 ਜਵਾਨਾਂ ਦੀ ਟੀਮ ਹੋਵੇਗੀ, ਪੰਜਾਬ ਪੁਲਿਸ ਤੋਂ ਇਲਾਵਾ ਸਪੈਸ਼ਲ ਫੋਰਸਾਂ ਸਮੇਤ 45 ਜਵਾਨ ਸਟੈਂਡਬਾਏ ‘ਤੇ ਰਹਿਣਗੇ। ਸਾਰੇ ਕਰਮਚਾਰੀ ਆਧੁਨਿਕ ਹਥਿਆਰਾਂ ਨਾਲ ਲੈਸ ਹੋਣਗੇ। ਐਂਟਰੀ-ਐਗਜ਼ਿਟ ਪੁਆਇੰਟ ‘ਤੇ ਗਜ਼ਟਿਡ ਪੱਧਰ ਦੇ ਅਧਿਕਾਰੀਆਂ ਦੀ ਡਿਉਟੀ ਹੋਵੇਗੀ।
ਸਮਾਗਮ ‘ਚ ਹਿੱਸਾ ਲੈਣ ਵਾਲੇ ਆਗੂਆਂ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ
ਇਸਤੋਂ ਇਲਾਵਾ ਲੁਧਿਆਣਾ 15 ਅਗਸਤ ਦੇ ਸਮਾਗਮ ‘ਚ ਹਿੱਸਾ ਲੈਣ ਵਾਲੇ ਆਗੂਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਵੀ ਪੁਲਿਸ ਵੱਲੋਂ ਯਕੀਨੀ ਬਣਾਇਆ ਗਿਆ ਹੈ। ਸਟੇਡੀਅਮ ਵਿੱਚ ਦਾਖ਼ਲ ਹੋਣ ਲਈ ਹਰ ਪੁਆਇੰਟ ’ਤੇ 3 ਮੁਲਾਜ਼ਮ ਚੈਕਿੰਗ ਕਰਨਗੇ। ਸੁਰੱਖਿਆ ਪ੍ਰਬੰਧਾਂ ਨੂੰ ਦੇਖਣ ਅਤੇ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖਣ ਲਈ ਤਕਨੀਕੀ ਟੀਮ ਵੱਲੋਂ ਸੁਰੱਖਿਆ ਵੈਨਾਂ ‘ਤੇ ਲੱਗੇ ਸਾਰੇ ਕੈਮਰਿਆਂ ਦੀ ਜਾਂਚ ਕੀਤੀ ਗਈ। ਜਿਸ ਵਿੱਚ ਤਿੰਨ ਦਿਨਾਂ ਦੀ ਰਿਕਾਰਡਿੰਗ ਚੈਕ ਕੀਤੀ ਗਈ ਹੈ। ਇਹ ਵੈਨਾਂ ਸਟੇਡੀਅਮ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ‘ਤੇ ਮੌਜੂਦ ਰਹਿਣਗੀਆਂ।
WATCH LIVE TV