Jagraon News: ਜਗਰਾਓਂ ਪੁਲਿਸ ਦੇ ਅਧੀਨ ਆਉਂਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਰਸਿੰਗ ਕਾਲਜ ਤੇ ਚੈਰੀਟੇਬਲ ਹਸਪਤਾਲ ਵਿੱਚ ਪੜ੍ਹਦੀ ਇਕ ਲੜਕੀ ਤੇ ਬਾਹਰੋ ਆਏ ਤਿੰਨ ਵਿਅਕਤੀਆਂ ਵਲੋਂ ਹਮਲਾ ਕਰਕੇ ਉਸਦੇ ਕਪੜੇ ਪਾੜੇ ਗਏ।
Trending Photos
Jagraon News: ਜਗਰਾਓ ਪੁਲਿਸ ਦੇ ਅਧੀਨ ਆਉਂਦੇ ਥਾਣਾ ਜੋਧਾਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬੀਐਸਸੀ ਦੀ ਵਿਦਿਆਰਥਣ ’ਤੇ ਤਿੰਨ ਵਿਅਕਤੀਆਂ ਨੇ ਹਮਲਾ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ। ਹਮਲਾਵਰਾਂ ਨੇ ਆਪਣੇ ਨਹੁੰਆਂ ਨਾਲ ਉਸ ਦੇ ਸਰੀਰ ਨੂੰ ਰਗੜ ਦਿੱਤਾ ਅਤੇ ਲੜਕੀ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਬਚ ਕੇ ਇਕ ਇਮਾਰਤ ਦੇ ਪਿੱਛੇ ਲੁਕ ਕੇ ਆਪਣੀ ਜਾਨ ਤੇ ਇੱਜਤ ਬਚਾਈ। ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਤੋ ਇਸ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਲਜ ਵਿੱਚ ਹਰ ਪਾਸੇ ਸੀਸੀਟੀਵੀ ਲੱਗੇ ਹੋਣ ਦੇ ਬਾਵਜੂਦ ਅਤੇ ਹਰੇਕ ਦਰਵਾਜ਼ਿਆਂ ’ਤੇ ਸੁਰੱਖਿਆ ਮੁਲਾਜ਼ਮ ਹੋਣ ਦੇ ਬਾਵਜੂਦ ਹਮਲਵਾਰ ਕਿਵੇਂ ਕਾਲਜ ਕੈਂਪਸ ਵਿੱਚ ਦਾਖ਼ਲ ਹੋਏ ਤੇ ਇਕ ਲੜਕੀ ਤੇ ਹਮਲਾ ਕਰਕੇ ਫਰਾਰ ਵੀ ਹੋ ਗਏ। ਇਸ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਪਿ੍ੰਸੀਪਲ ਡਾ: ਪ੍ਰਭਜੋਤ ਕੌਰ ਸੈਣੀ ਤੇ ਕਾਲਜ ਪ੍ਰਬੰਧਕ ਰਾਜੀਵ ਸ਼ੁਕਲਾ ਆਪਣੇ ਵਿਦਿਆਰਥੀਆਂ ''ਤੇ ਅਜਿਹੇ ਸੰਵੇਦਨਸ਼ੀਲ ਮੁੱਦੇ ''ਤੇ ਚੁੱਪ ਰਹਿਣ ਲਈ ਦਬਾਅ ਪਾ ਰਹੇ ਸਨ ਤੇ ਆਪ ਵੀ ਕੁਝ ਵੀ ਬੋਲਣ ਤੋਂ ਬਚ ਰਹੇ ਸਨ।ਮੀਡੀਆ ਦੇ ਅੱਗੇ ਕੋਈ ਵੀ ਜਵਾਬ ਦੇਣ ਦੀ ਬਜਾਏ ਰਾਜੀਵ ਸ਼ੁਕਲਾ ਇਹ ਕਹਿ ਕੇ ਨਿਕਲ ਗਏ ਕਿ ਖਿੱਚ ਲਓ, ਤੁਸੀ ਜਿੰਨੀਆਂ ਫੋਟੋਆਂ ਖਿੱਚਣੀਆਂ ਹਨ।
ਇਹ ਵੀ ਪੜ੍ਹੋ: Khandwa News : ਖੰਡਵਾ 'ਚ ਮਸ਼ਾਲ ਜਲੂਸ 'ਚ ਭਗਦੜ ਕਾਰਨ ਕਈ ਲੋਕ ਝੁਲਸੇ, ਜ਼ਖਮੀਆਂ ਦਾ ਇਲਾਜ ਜਾਰੀ
ਇਸ ਮੌਕੇ ਥਾਣਾ ਜੋਧਾਂ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਤੇ ਡੀਐਸਪੀ ਦਾਖਾ ਵਰਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਹਮਲਾਵਰ ਇਕ ਕਾਰ ਤੇ ਆਏ ਸਨ ਤੇ ਦੱਸ ਮਿੰਟ ਵਿਚ ਹਮਲਾ ਕਰਕੇ ਫਰਾਰ ਹੋ ਗਏ। ਉਨਾਂ ਕਿਹਾਕਿ CCTV ਦੀ ਮਦਦ ਨਾਲ ਜਲਦੀ ਹੀ ਉਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਬਣਦੀ ਕਰਵਾਈ ਕੀਤੀ ਜਾਵੇਗੀ।