ਪਤੀ ਦਾ ਸ਼ੈਤਾਨੀ ਕਾਰਾ- ਪਤਨੀ ਸਮੇਤ ਬੱਚਿਆਂ ਨੂੰ ਜਿਊਂਦਾ ਸਾੜਿਆ, ਸੱਸ ਸਹੁਰਾ ਵੀ ਚੜੇ ਅੱਗ ਦੀ ਭੇਟ
Advertisement
Article Detail0/zeephh/zeephh1400693

ਪਤੀ ਦਾ ਸ਼ੈਤਾਨੀ ਕਾਰਾ- ਪਤਨੀ ਸਮੇਤ ਬੱਚਿਆਂ ਨੂੰ ਜਿਊਂਦਾ ਸਾੜਿਆ, ਸੱਸ ਸਹੁਰਾ ਵੀ ਚੜੇ ਅੱਗ ਦੀ ਭੇਟ

ਬੀਤੀ ਰਾਤ ਇੱਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਦੇ ਨੇੜੇ ਜਲੰਧਰ ਦੇ ਮਹਿਤਪੁਰ ਦੇ ਪਿੰਡ ਮੱਧੇਪੁਰੂ ਸਥਿਤ ਸੁਹਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ 28, ਬੇਟਾ ਗੁਰਮੋਹਲ 5, ਬੇਟੀ ਅਰਸ਼ਦੀਪ ਕੌਰ 7, ਸੱਸ ਜੰਗਿਦਰੋ ਬਾਈ, ਸੁਹਰਾ ਸੁਰਜਨ ਸਿੰਘ 58 ਨੂੰ ਪਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ । 

 

ਪਤੀ ਦਾ ਸ਼ੈਤਾਨੀ ਕਾਰਾ- ਪਤਨੀ ਸਮੇਤ ਬੱਚਿਆਂ ਨੂੰ ਜਿਊਂਦਾ ਸਾੜਿਆ, ਸੱਸ ਸਹੁਰਾ ਵੀ ਚੜੇ ਅੱਗ ਦੀ ਭੇਟ

ਚੰਡੀਗੜ:  ਜਲੰਧਰ ਦੇ ਵਿਚ ਇਕ ਪਤੀ ਦੀ ਦਿਲ ਦਹਿਲਾ ਦੇਣ ਵਾਲੀ ਕਰਤੂਤ ਸਾਹਮਣੇ ਆਈ ਹੈ। ਜਿਥੇ ਇਕ ਪਤੀ ਨੇ ਆਪਣੇ ਪੇਕੇ ਆਈ ਪਤਨੀ ਨੂੰ ਬੱਚਿਆਂ ਸਮੇਤ ਅੱਗ ਲਗਾ ਦਿੱਤੀ। ਇਸ ਘਟਨਾ ਨੂੰ ਉਸਨੇ ਉਸ ਵਕਤ ਅੰਜਾਮ ਦਿੱਤਾ ਜਦੋਂ ਉਹ ਸਾਰੇ ਕਮਰੇ ਵਿਚ ਸੌਂ ਰਹੇ ਸਨ। ਅੱਗ ਲੱਗਣ ਤੋਂ ਬਾਅਦ ਉਹਨਾਂ ਨੂੰ ਕਮਰੇ ਵਿਚੋਂ ਭੱਜਣ ਦਾ ਮੌਕਾ ਨਹੀਂ ਮਿਲਿਆ ਅਤੇ ਸਾਰੇ ਜਿਊਂਦੇ ਹੀ ਸੜ੍ਹ ਗਏ।  ਮਰਨ ਵਾਲਿਆਂ 'ਚ 2 ਬੱਚੇ ਹਨ ਇਕ ਦੀ ਉਮਰ 5 ਸਾਲ ਅਤੇ ਦੂਜੇ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ। ਐਨਾ ਹੀ ਨਹੀਂ ਕਮਰੇ ਵਿਚ ਸੌਂ ਰਹੇ ਉਸਦੇ ਸੱਸ ਸਹੁਰੇ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।

 

ਨਸ਼ੇ ਦਾ ਆਦੀ ਹੈ ਦੋਸ਼ੀ

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ਦਾ ਕਾਲੂ ਨਸ਼ੇ ਦਾ ਆਦੀ ਹੈ ਘਰ ਦੇ ਵਿਚ ਕਮਰੇ ਨੂੰ ਅੱਗ ਲਾ ਕੇ ਉਸਨੂੰ ਬਾਹਰੋਂ ਕੁੰਢੀ ਲਗਾ ਕੇ ਭੱਜ ਗਿਆ ਜਿਸ ਕਰਕੇ ਸਭ ਦਾ ਅੰਦਰ ਦਮ ਘੁਟਦਾ ਰਿਹਾ ਅਤੇ ਅਤੇ ਅੰਦਰ ਹੀ ਮਰ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਾਲੇ ਵੀ ਮੌਕੇ 'ਤੇ ਪਹੁੰਚੇ ਜਿਸਤੋਂ ਬਾਅਦ ਉਸਨੇ ਆਪਣਾ ਗੁਨਾਹ ਵੀ ਕਬੂਲਿਆ।

 

ਪਤਨੀ ਦੀ ਹਸਪਤਾਲ ਜਾਣ ਤੋਂ ਬਾਅਦ ਹੋਈ ਮੌਤ

ਮ੍ਰਿਤਕ ਪਤਨੀ ਪਰਮਜੀਤ ਕੌਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਲਿਆਂਦਾ ਗਿਆ ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋਈ ਸੀ। ਪਰ ਮਰਨ ਤੋਂ ਪਹਿਲਾਂ ਉਸਨੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ। ਜਿਸਦੇ ਵਿਚ ਉਸਨੇ ਦੱਸਿਆ ਕਿ ਘਰੇਲੂ ਝਗੜੇ ਤੋਂ ਤੰਗ ਆ ਕੇ ਉਸਨੇ ਆਪਣੇ ਬੱਚਿਆਂ ਸਮੇਤ ਪੇਕੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਜਿਸਤੋਂ ਗੁੱਸੇ ਵਿਚ ਆ ਕੇ ਉਸਦੇ ਪਤੀ ਕਾਲੂ ਨੇ ਘਰ ਨੂੰ ਅੱਗ ਲਗਾਈ ਅਤੇ ਕਮਰੇ ਦੇ ਬਾਹਰੋਂ ਕੁੰਢੀ ਲਗਾ ਕੇ ਭੱਜ ਗਿਆ।

 

ਕਾਲੂ ਨਾਲ ਪਰਮਜੀਤ ਕੌਰ ਦਾ ਸੀ ਦੂਜਾ ਵਿਆਹ

ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਦਾ ਪਿਤਾ ਸੁਰਜਨ ਸਿੰਘ ਬਹੁਤ ਹੀ ਗਰੀਬ ਵਿਅਕਤੀ ਸੀ ਜੋ ਦਿਹਾੜੀ ਅਤੇ ਮਿਹਨਤ ਮਜਦੂਰੀ ਕਰਕੇ ਦੋ ਵਕਤ ਦੀ ਰੋਟੀ ਕਮਾਉਦਾ ਸੀ। ਸੁਰਜਨ ਸਿੰਘ ਨੇ 8 ਕੁਝ ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ। ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰਕੇ ਆਪਣੀ ਪਤਨੀ ਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਕਾਲੂ ਬੱਚਿਆਂ ਨੂੰ ਨਹੀਂ ਅਪਨਾਂ ਰਿਹਾ ਸੀ। ਉਹ ਪਤਨੀ ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਪਰਮਜੀਤ ਅਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਈ। ਕੱਲ ਰਾਤ ਕਾਲੂ ਨਸ਼ੇ ਵਿਚ ਧੁੱਤ ਹੋ ਕੇ ਆਪਣੇ ਸੁਹਰੇ ਘਰ ਆਇਆ ਤੇ ਉਸ ਸਾਰਾ ਪਰਿਵਾਰ ਸੁੱਤਾ ਪਿਆ ਸੀ । ਕਾਲੂ ਨੇ ਪੈਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ, ਧੀ ਦੋਹਤਾ ਦੋਹਤੀ ਦੀ ਮੌਤ ਹੋ ਗਈ। ਦੋਸ਼ੀ ਅੱਗ ਲਗਾ ਕੇ ਆਪਣੀ ਪਤਨੀ ਨੂੰ ਕਹਿ ਕੇ ਗਿਆ ਕੇ ਉਸ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਹੈ ਤੇ ਫਰਾਰ ਹੋ ਗਿਆ।

 

WATCH LIVE TV 

 

 

 

Trending news