Khanna Attack News: ਦੋ ਧਿਰਾਂ 'ਚ ਹੋਈ ਲੜਾਈ ਨੂੰ ਰੋਕਣ ਗਈ ਪੁਲਿਸ 'ਤੇ ਹੀ ਹੋ ਗਿਆ ਹਮਲਾ, ਫਿਰ ਹੋਇਆ ...
Advertisement
Article Detail0/zeephh/zeephh2299855

Khanna Attack News: ਦੋ ਧਿਰਾਂ 'ਚ ਹੋਈ ਲੜਾਈ ਨੂੰ ਰੋਕਣ ਗਈ ਪੁਲਿਸ 'ਤੇ ਹੀ ਹੋ ਗਿਆ ਹਮਲਾ, ਫਿਰ ਹੋਇਆ ...

Khanna Police Attack News: ਪੰਜਾਬ ਦੇ ਖੰਨਾ ਵਿੱਚ ਲੜਾਈ ਛੁਡਵਾਉਣ ਗਏ  ਪੁਲਿਸ ਉਤੇ ਹਮਾਲ ਕਰ ਦਿੱਤੀ ਗਿਆ ਹੈ ਅਤੇ ਹੁਣ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ 

Khanna Attack News: ਦੋ ਧਿਰਾਂ 'ਚ ਹੋਈ ਲੜਾਈ ਨੂੰ ਰੋਕਣ ਗਈ ਪੁਲਿਸ 'ਤੇ ਹੀ ਹੋ ਗਿਆ ਹਮਲਾ, ਫਿਰ ਹੋਇਆ ...

Khanna Attack News:  ਖੰਨਾ ਨੇੜਲੇ ਪਿੰਡ ਬੇਗੋਵਾਲ ਵਿੱਚ ਦੋ ਧਿਰਾਂ ਵਿੱਚ ਹੋਈ ਲੜਾਈ ਨੂੰ ਰੋਕਣ ਗਈ ਪੁਲਿਸ ’ਤੇ ਹਮਲਾ ਕਰ ਦਿੱਤਾ ਗਿਆ। ਸ਼ਰਾਬ ਦੇ ਨਸ਼ੇ 'ਚ ਲੋਕ ਪੁਲਿਸ ਨਾਲ ਲੜ ਪਏ। ਔਰਤਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਏ.ਐਸ.ਆਈ ਨੂੰ ਘੇਰ ਕੇ ਧੱਕਾ ਦਿੱਤਾ ਗਿਆ। ਗਰਦਨ ਤੋਂ ਵਰਦੀ ਫੜ ਕੇ ਪਾੜ ਦਿੱਤੀ ਗਈ। ਦੋਰਾਹਾ ਥਾਣੇ ਤੋਂ ਹੋਰ ਪੁਲਿਸ ਫੋਰਸ ਮੌਕੇ ’ਤੇ ਪੁੱਜ ਗਈ। ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਫਰਾਰ ਹਨ।

ਦੋਰਾਹਾ ਥਾਣੇ ਦੇ ਐਸਐਚਓ ਰੋਹਿਤ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 112 ਨੰਬਰ ’ਤੇ ਸ਼ਿਕਾਇਤ ਮਿਲੀ ਸੀ ਕਿ ਬੇਗੋਵਾਲ ਵਿੱਚ ਆਪਸ ਵਿੱਚ ਲੜਾਈ ਹੋ ਰਹੀ ਹੈ। ਜਿਸਦੇ ਬਾਅਦ ਏ.ਐਸ.ਆਈ ਕੁਲਵਿੰਦਰ ਸਿੰਘ ਆਪਣੀ ਟੀਮ ਸਮੇਤ ਸਰਕਾਰੀ ਗੱਡੀ ਵਿੱਚ ਮੌਕੇ ਤੇ ਪਹੁੰਚੇ। ਉਥੇ ਸ਼ਿਕਾਇਤਕਰਤਾ ਨੇ ਏਐਸਆਈ ਨੂੰ ਦੱਸਿਆ ਕਿ ਉਸ ਦਾ ਭਰਾ ਕੈਲਾਸ਼ ਯਾਦਵ ਸ਼ਰਾਬ ਦੇ ਨਸ਼ੇ ਵਿੱਚ ਲੜਦਾ ਸੀ। ਏਐਸਆਈ ਨੇ ਆਪਣੇ ਸਾਥੀ ਨਾਲ ਮਿਲ ਕੇ ਕੈਲਾਸ਼ ਯਾਦਵ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ: Punjab News: ਅਮਨ ਅਰੋੜਾ ਨੇ ਕਿਹਾ ਪੰਜਾਬ 'ਚ 7 ਹੋਰ ਸੀ.ਬੀ.ਜੀ. ਪ੍ਰੋਜੈਕਟ ਲਗਾਉਣ ਦੀ ਤਿਆਰੀ, 2024 ਦੇ ਅੰਤ ਤੱਕ ਹੋ ਜਾਣਗੇ ਕਾਰਜਸ਼ੀਲ
 

ਇਸ ਦੌਰਾਨ ਅਸ਼ੋਕ ਕੁਮਾਰ, ਉਸ ਦੀ ਪਤਨੀ ਪ੍ਰੀਤਮਾ ਦੇਵੀ, ਭੈਣ ਸੁਨੀਤਾ ਦੇਵੀ, ਪਿਤਾ ਜੋਗਿੰਦਰ ਯਾਦਵ ਅਤੇ ਅਸ਼ੋਕ ਦੇ ਦੂਜੇ ਭਰਾ ਅਖਿਲੇਸ਼ ਯਾਦਵ ਨੇ ਏਐੱਸਆਈ ਕੁਲਵਿੰਦਰ ਸਿੰਘ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੈਲਾਸ਼ ਅਤੇ ਉਸ ਦੀ ਪਤਨੀ ਨੂੰ ਤੁਰੰਤ ਥਾਣੇ ਲਿਜਾਇਆ ਜਾਵੇ। ਏਐਸਆਈ ਨੇ ਦੋਵਾਂ ਧਿਰਾਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਮੁਲਜ਼ਮਾਂ ਨੂੰ ਪੁਲਿਸ ਨੇ ਵਾਪਸ ਆਉਣ ਤੋਂ ਰੋਕ ਦਿੱਤਾ। ਧੱਕਾ-ਮੁੱਕੀ ਕਰਦੇ ਹੋਏ ਉਸ ਨੇ ਏ.ਐੱਸ.ਆਈ.ਕੁਲਵਿੰਦਰ ਸਿੰਘ ਦੀ ਗਰਦਨ ਤੋਂ ਫੜ ਕੇ ਉਸ ਦੀ ਵਰਦੀ ਪਾੜ ਦਿੱਤੀ। ਇਸ ਦੌਰਾਨ ਫਿਰ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ ਅਤੇ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news