ਚੰਡੀਗੜ੍ਹ ’ਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਦਰਅਸਲ 2 ਕੁੜੀਆਂ ਨੇ ਇੱਕ ਬਜ਼ੁਰਗ ਤੋਂ ਜਿਸਮਫਿਰੋਸ਼ੀ ਦੀ ਆੜ ’ਚ 15 ਹਜ਼ਾਰ ਰੁਪਏ ਲੁੱਟ ਲਏ।
Trending Photos
ਚੰਡੀਗੜ੍ਹ: ਸ਼ਹਿਰ ’ਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਦਰਅਸਲ 2 ਕੁੜੀਆਂ ਨੇ ਇੱਕ ਬਜ਼ੁਰਗ ਤੋਂ ਜਿਸਮਫਿਰੋਸ਼ੀ ਦੀ ਆੜ ’ਚ 15 ਹਜ਼ਾਰ ਰੁਪਏ ਲੁੱਟ ਲਏ।
ਜਿਸਮਫਿਰੋਸ਼ੀ ਲਈ ਬਜ਼ੁਰਗ ਨੂੰ ਹੋਟਲ ਜਾਣ ਲਈ ਰਾਜ਼ੀ ਕੀਤਾ
ਅਸਲ ’ਚ ਇਹ ਕੁੜੀਆਂ ਪਿਛਲੇ 5 ਸਾਲਾਂ ਤੋਂ ਟ੍ਰਾਈਸਿਟੀ (Tricity) ’ਚ ਗੈਂਗ ਚਲਾ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਸ਼ਿਮਲਾ ਦੇ ਰਹਿਣ ਵਾਲੇ 61 ਸਾਲਾਂ ਦੇ ਬਜ਼ੁਰਗ ਵਿਅਕਤੀ ਨੇ ਆਈ. ਟੀ. ਪਾਰਕ (IT Park) ਥਾਣੇ ’ਚ ਸ਼ਿਕਾਇਤ ਦਿੱਤੀ ਕਿ ਦੋਵੇਂ ਕੁੜੀਆਂ ਉਸਨੂੰ ਮਨੀਮਾਜਰਾ ਬੱਸ ਅੱਡੇ ’ਤੇ ਮਿਲੀਆਂ ਸਨ। ਕੁੜੀਆਂ ਨੇ ਉਸ ਨੂੰ ਜਿਸਮਫਿਰੋਸ਼ੀ ਦੀ ਆੜ ’ਚ ਦੜੂਆ ਦੇ ਇੱਕ ਹੋਟਲ ਵਿੱਚ ਜਾਣ ਲਈ ਮਨਾਇਆ।
ਇਸ ਤੋਂ ਬਾਅਦ ਯੋਜਨਾਬਧ ਤਰੀਕੇ ਨਾਲ ਦੋਵੇਂ ਕੁੜੀਆਂ ਬਜ਼ੁਰਗ ਨੂੰ ਨਾਲ ਲੈਕੇ ਹੋਟਲ ਲਈ ਰਵਾਨਾ ਹੋ ਗਈਆਂ। ਪਰ ਹੋਟਲ ਪਹੁੰਚਣ ਤੋਂ ਪਹਿਲਾਂ ਹੀ ਇਹ ਸ਼ਾਤਰ ਕੁੜੀਆਂ ਬਜ਼ੁਰਗ ਤੋਂ 15 ਹਜ਼ਾਰ ਰੁਪਏ ਲੁੱਟ (Robbed) ਲਏ।
ਦੋਵੇਂ ਕੁੜੀਆਂ ਪਿਛਲੇ 5 ਸਾਲਾਂ ਤੋਂ ਦੇ ਰਹੀਆਂ ਸਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ
ਇਸ ਦੌਰਾਨ ਬਜ਼ੁਰਗ ਨੇ ਰੌਲਾ ਪਾਇਆ ਤਾਂ ਆਸ-ਪਾਸ ਜਾ ਰਹੇ ਲੋਕ ਇਕੱਠਾ ਹੋ ਗਏ ਤੇ ਲੋਕਾਂ ਨੇ ਦੋਵੇਂ ਕੁੜੀਆਂ ਨੂੰ ਰੋਕ ਲਿਆ। ਮੌਕੇ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਕੁੜੀਆਂ ਨੂੰ ਗ੍ਰਿਫ਼ਤਾਰ ਕਰਨ ਮਗਰੋ ਥਾਣੇ ਲੈ ਆਏ।
ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਕੁੜੀਆਂ ਪਿਛਲੇ 5 ਸਾਲਾਂ ਤੋਂ ਗਿਰੋਹ ਚਲਾ ਰਹੀਆਂ ਸਨ। ਇਹ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਜਿਸਮਫਿਰੋਸ਼ੀ ਦੇ ਜਾਲ ’ਚ ਫਸਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੀਆਂ ਸਨ। ਇਨ੍ਹਾਂ ਹੀ ਨਹੀਂ ਆਟੋ-ਚਾਲਕ, ਟੈਕਸੀ ਡਰਾਈਵਰ ਤੇ ਹੋਟਲਾਂ ਦੇ ਕਰਮਚਾਰੀ ਵੀ ਇਨ੍ਹਾਂ ਦੇ ਗਿਰੋਹ ਲਈ ਕੰਮ ਕਰਦੇ ਹਨ। ਖ਼ੁਲਾਸਾ ਹੋਣ ਤੋਂ ਬਾਅਦ ਪੁਲਿਸ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਜਾਂਚ ’ਚ ਜੁੱਟ ਗਈ ਹੈ।