Himachal Pradesh Assembly Election Results 2022: ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦੀ ਵਾਪਸੀ, ਹਾਰ ਨੂੰ ਕਬੂਲਦਿਆਂ ਜੈਰਾਮ ਠਾਕੁਰ ਦਾ ਅਸਤੀਫ਼ਾ
ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ 'ਚ ਭਾਜਪਾ ਮੁੜ ਹਿਮਾਚਲ ਪ੍ਰਦੇਸ਼ 'ਚ ਸੱਤਾ ਬਣਾਉਣ ਲਈ ਤਿਆਰ ਨਜ਼ਰ ਆ ਰਹੀ ਹੈ।
Trending Photos

Himachal Pradesh Vidhan Sabha Chunav Assembly Election Results 2022, BJP vs Congress: ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੀਆਂ ਚੋਣਾਂ 2022 ਦੇ ਨਤੀਜੇ ਅੱਜ ਵੀਰਵਾਰ ਨੂੰ ਐਲਾਨੇ ਗਏ ਅਤੇ ਭਾਰੀ ਬਹੁਮਤ ਨਾਲ ਕਾਂਗਰਸ ਨੇ ਮੁੜ ਸੱਤਾ 'ਚ ਵਾਪਸੀ ਕੀਤੀ ਹੈ। ਸ਼ੁਰੂਆਤ 'ਚ ਭਾਜਪਾ ਅਤੇ ਕਾਂਗਰਸ ਦੇ ਵਿਚਕਾਰ ਕਾਫ਼ੀ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਪਰ ਬਾਅਦ 'ਚ ਤਸਵੀਰ ਸਾਫ਼ ਹੋ ਗਈ ਸੀ। ਕਾਂਗਰਸ ਨੇ ਇੱਕੋ ਦਮ ਰਫਤਾਰ ਫੜੀ ਅਤੇ ਭਾਜਪਾ ਨੂੰ ਪਿੱਛੇ ਛੱਡ ਦਿੱਤਾ।
ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 68 ਵਿਧਾਨਸਭਾ ਸੀਟਾਂ ਵਿਚੋਂ 35 ਸੀਟਾਂ 'ਤੇ ਜਿੱਤ ਦਰਜ ਕਰਨੀ ਸੀ ਅਤੇ ਕਾਂਗਰਸ ਨੇ ਭਾਰੀ ਬਹੁਮਤ ਹਾਸਿਲ ਕੀਤੀ ਹੈ।
2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਸੀ ਜਦਕਿ ਕਾਂਗਰਸ ਸਿਰਫ਼ 21 ਸੀਟਾਂ ਤੱਕ ਹੀ ਸੀਮਤ ਰਹਿ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 55,92,828 ਵੋਟਰ ਸਨ ਜਿਨ੍ਹਾਂ ਵਿੱਚੋਂ 27,37,845 ਔਰਤਾਂ, 28,54,945 ਪੁਰਸ਼ ਅਤੇ 38 ਥਰਡ ਜੈਂਡਰ ਦੇ ਸਨ।
ਹਾਲ ਹੀ ਦੇ ਵਿੱਚ Himachal Pradesh Vidhan Sabha Chunav 2022 ਦੇ exit polls ਦੇ results ਸਾਹਮਣੇ ਆਏ ਸਨ ਅਤੇ ਇਨ੍ਹਾਂ ਅੰਕੜਿਆਂ ਦੇ ਮੁਤਾਬਕ ਭਾਜਪਾ ਮੁੜ ਸੱਤਾ 'ਚ ਆਉਣ ਲਈ ਤਿਆਰ ਸੀ। Exit polls ਦੇ ਨਤੀਜੇ ਮੁਤਾਬਕ ਭਾਜਪਾ ਦੀ 35-40 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਕਾਂਗਰਸ ਨੇ ਇਨ੍ਹਾਂ ਅੰਕੜਿਆਂ ਨੂੰ ਗ਼ਲਤ ਸਾਬਿਤ ਕਰ ਦਿੱਤਾ।
Himachal Pradesh Vidhan Sabha Chunav Assembly Election Results 2022, BJP vs Congress:
More Stories