Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2389096

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਖੰਨਾ ਦੇ ਸ਼ਿਵਪੁਰੀ ਮੰਦਰ 'ਚ 15 ਅਗਸਤ ਨੂੰ ਹੋਈ ਚੋਰੀ ਅਤੇ ਸ਼ਿਵਲਿੰਗ ਤੋੜਨ ਦੀ ਘਟਨਾ ਦੇ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ ਹਨ। ਇਸ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਐਤਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ। ਇਸ ਤੋਂ 24 ਘੰਟੇ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੰਦਰ ਪਹੁੰਚੇ ਸਨ। ਲੁਧਿਆਣਾ ਰੇਂਜ ਦੀ ਡੀਆਈਜੀ ਧਨਪ੍ਰੀਤ ਕੌਰ ਅਤੇ ਐਸਐਸਪੀ ਖੰਨਾ ਅਸ਼ਵਨੀ ਗੋਟਿਆਲ ਵੀ ਉਨ੍ਹਾਂ ਦੇ ਨਾਲ ਸਨ।

Punjab Breaking News Live Updates

 

19 August 2024
13:03 PM

ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਣ ਮਣਾਇਆ ਰੱਖੜੀ ਦਾ ਤਿਉਹਾਰ

ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰਾਂ ਅਟਾਰੀ ਵਾਹਗਾ ਸਰਹੱਦ 'ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਕਲਾਈ 'ਤੇ ਰੱਖੜੀ ਬਣਕੇ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਉਂਦਿਆਂ ਇਹਨਾਂ ਵੀਰਾਂ ਦੀ ਲੰਮੀ ਉਮਰ ਦੀ ਸੁੱਭ ਕਾਮਨਾਵਾਂ ਦਿਤੀਆਂ। ਇਸ ਮੌਕੇ ਉਹਨਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰਾਂ ਵੀ ਮੌਜੂਦ ਸਨ।

16:07 PM

ਲੁਧਿਆਣਾ ਵਿੱਚ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 18 ਅਗਸਤ ਐਤਵਾਰ ਨੂੰ ਪੈਟਰੋਲ ਪੰਪ ਛੁੱਟੀ ਕਰਕੇ ਬੰਦ ਕੀਤੇ ਗਏ ਸਨ। ਸਿਰਫ ਐਮਰਜਸੀ ਸੇਵਾਵਾਂ ਲਈ ਇੱਕ-ਇੱਕ ਵਿਅਕਤੀ ਪੈਟਰੋਲ ਪੰਪਾਂ ਦੇ ਹਾਜ਼ਰ ਸੀ। ਇਸ ਸਬੰਧੀ ਲੁਧਿਆਣਾ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਣ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਹਨਾਂ ਦੀ ਸਮੱਸਿਆ ਦੇ ਹੱਲ ਲਈ ਕੁਝ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾਵੇ। ਜਿਸ ਤੋਂ ਬਾਅਦ 4 ਵਜੇ ਪੈਟਰੋਲ ਪੰਪ ਖੋਲ ਦਿੱਤੇ ਗਏ ਪਰ ਅਗਲੇ ਐਤਵਾਰ ਦੀ ਬੰਦ ਰੱਖਣ ਦੀ ਸ਼ਰਤ ਤੇ ਪੈਟਰੋਲ ਪੰਪ ਖੋਲ੍ਹੇ ਗਏ ਹਨ ਜੇਕਰ ਨਾ ਉਹਨਾਂ ਦੀ ਮੰਗ ਮੰਨੀ ਗਈ ਤਾਂ ਰੈਗੂਲਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ।

14:00 PM

ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ ਵਿੱਚ ਗੈਸ ਲੀਕ ਹੋਈ

ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ ਵਿੱਚ ਗੈਸ ਲੀਕ ਹੋ ਗਈ ਹੈ। ਹਸਪਤਾਲ ਦੇ ਕੰਪਲੈਕਸ ਵਿੱਚ ਟਿਊਬਵੈਲ ਦੇ ਨੇੜੇ ਕਲੋਰੀਨ ਗੈਸ ਲੀਕ ਹੋ ਗਈ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

 

13:07 PM

ਤਹਿਸੀਲਦਾਰਾਂ ਨੇ ਹੜਤਾਲ ਦਾ ਸੱਦਾ ਵਾਪਸ ਲਿਆ
ਪੰਜਾਬ ਵਿੱਚ ਤਹਿਸੀਲਦਾਰਾਂ ਨੇ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ। ਹੁਣ ਤਹਿਸੀਲਦਾਰ ਭਲਕੇ ਹੜਤਾਲ 'ਤੇ ਨਹੀਂ ਜਾਣਗੇ। ਮੰਤਰੀ ਬ੍ਰਮ ਸ਼ੰਕਰ ਜਿੰਪਾ ਨਾਲ ਮੀਟਿੰਗ ਦੌਰਾਨ ਚਰਚਾ ਹੋਈ।

12:26 PM

ਈਮੇਲ ਰਾਹੀਂ ਅੰਮਿ੍ਤਸਰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ 

ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਅੱਡਾ ਰਾਜਾਸਾਂਸੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਵਿਅਕਤੀ ਨੇ ਧਮਕੀ ਦਿੱਤੀ ਉਸ ਨੇ ਇੰਡੀਗੋ ਏਅਰਲਾਈਨ ਦੇ ਰਿਸੈਪਸ਼ਨ ਕਾਊਂਟਰ 'ਤੇ ਇੰਡੀਗੋ ਏਅਰਲਾਈਨ ਦੀ ਅਧਿਕਾਰਤ ਈਮੇਲ 'ਤੇ ਈਮੇਲ ਰਾਹੀਂ ਸੰਦੇਸ਼ ਦਿੱਤਾ ਕਿ ਉਸ ਵਲੋਂ ਹਵਾਈ ਅੱਡੇ 'ਤੇ ਛੇ ਬੰਬ ਲਗਾਏ ਹੋਏ ਹਨ ਜੇਕਰ ਇਕ ਕਰੋੜ ਰੁਪਿਆ ਉਸ ਵਲੋਂ ਦਿੱਤੇ ਗਏ ਪਤੇ 'ਤੇ ਨਾ ਭੇਜਿਆ ਤਾਂ ਹਵਾਈ ਨੂੰ ਉਡਾ ਦਿੱਤਾ ਜਾਵੇਗਾ

12:18 PM

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਗਲੀ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਦੀ ਉਮੀਦ ਹੈ।

12:17 PM

ਪੈਰਿਸ ਓਲੰਪਿਕ ਤੋਂ ਪਰਤੇ ਖਿਡਾਰੀਆਂ ਨੂੰ ਸੀਐਮ ਮਾਨ ਨੇ ਕੀਤਾ ਸਨਮਾਨਿਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ 19 ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਰਕਾਰੀ ਪ੍ਰੋਗਰਾਮ ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਕਰਵਾਇਆ ਗਿਆ।

 

10:57 AM

ਸੰਤ ਬਲਬੀਰ ਸਿੰਘ ਸੀਚੇਵਾਲ ਪੋਸਟ

10:49 AM

Mansa Breaking- ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਵਿਖੇ ਇੱਕ 26 ਸਾਲਾਂ ਨੌਜਵਾਨ ਦੀ ਸਵੇਰ ਸਮੇਂ ਬਸ ਸਟੈਂਡ ਤੇ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦਾ ਨਾਮ ਕੁਲਵਿੰਦਰ ਸਿੰਘ ਉਰਫ ਕਿੰਦਾ ਹੈ ਸੂਤਰਾਂ ਅਨੁਸਾਰ ਪਿੰਡ ਦੇ ਵਿੱਚ ਹੀ ਆਪਸੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ

10:22 AM

ਫਿਰੋਜ਼ਪੁਰ ਬੀ ਐਸ ਏਫ਼ ਕੀ 116 ਬਟਾਲੀਅਨ ਨੇ ਸਰਹੱਦੀ ਪਿੰਡ ਮਾਛੀਵਾੜਾ ਦੇ ਖੇਤਾਂ ਵਿਚੋਂ ਤਲਾਸ਼ੀ ਦੋਰਾਨ ਪਾਕਿਸਤਾਨ ਤਰਫੋ ਡ੍ਰੋਨ ਰਾਹੀਂ ਸੁਟੀ ਗਈ 500ਗ੍ਰਾਮ ਹੈਰੋਇਨ ਬਰਾਮਦ ਕਿਤੀ ਹੈ ਜੌ ਇਕ ਪੀਲੇ ਰੰਗ ਦੀ ਟੇਪ ਨਾਲ ਲਿਪਟੀ ਹੋਈ ਸੀ ਜਿਸਦੇ ਨਾਲ ਡ੍ਰੋਨ ਨਾਲ ਲਟਕਣ ਵਾਲੀ ਇਕ ਹੂਕ ਵੀ ਲੱਗੀ ਹੋਈ ਹੈ।

10:11 AM

ਕੀਰਤਪੁਰ ਸਾਹਿਬ - ਮਨਾਲੀ ਮੁੱਖ ਮਾਰਗ ਤੇ ਗਰਾਂ ਮੋੜਾ ਦੇ ਨਜ਼ਦੀਕ ਸਵੇਰੇ ਤੜਕੇ ਵਾਪਰਿਆ ਹਾਦਸਾ 

ਹਿਮਾਚਲ ਤੋਂ ਸੇਬ ਭਰ ਕੇ ਆ ਰਿਹਾ ਟਰੱਕ ਗਰਾਂ ਮੋੜਾ ਨਜ਼ਦੀਕ ਪਲਟਿਆ, ਸਥਾਨਕ ਲੋਕਾਂ ਵੱਲੋ ਦੱਸਿਆ ਜਾ ਰਿਹਾ ਹੈ ਕਿ ਹਾਦਸੇ ''ਚ ਇੱਕ ਵਿਅਕਤੀ ਦੀ ਮੌਤ ਹੋਈ ਤੇ ਇਕ ਵਿਅਕਤੀ ਜਖਮੀ ਹੋਣ ਦੀ ਖ਼ਬਰ ਹੈ। ਹਿਮਾਚਲ ਵਾਲੇ ਪਾਸੇ ਤੋਂ ਤੇਜ਼ ਗਤੀ ਵਾਹਨ ਆਣ ਦੇ ਚਲਦਿਆਂ ਬੀਤੇ ਸਮੇਂ ਵਿੱਚ ਕਈ ਭਿਆਨਕ ਹਾਦਸੇ ਵਾਪਰ ਚੁੱਕ ਕੇ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਤੇਜ਼ ਗਤੀ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ

ਕੀਰਤਪੁਰ ਸਾਹਿਬ - ਮਨਾਲੀ ਮੁੱਖ ਮਾਰਗ ਤੇ ਗਰਾਂ ਮੋੜਾ ਦੇ ਨਜ਼ਦੀਕ ਸਵੇਰੇ ਤੜਕੇ ਹਾਦਸਾ ਵਾਪਰ ਗਿਆ ਜਿਸ ਵਿੱਚ ਹਿਮਾਚਲ ਤੋਂ ਸੇਬ ਭਰ ਕੇ ਆ ਰਿਹਾ ਟਰੱਕ ਗਰਾਂ ਮੋੜਾ ਨਜ਼ਦੀਕ ਪਲਟ ਗਿਆ, ਸਥਾਨਕ ਲੋਕਾਂ ਵੱਲੋ ਦੱਸਿਆ ਜਾ ਰਿਹਾ ਹੈ ਕਿ ਹਾਦਸੇ ''ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਜਖਮੀ ਹੋ ਗਿਆ । ਹਿਮਾਚਲ ਵਾਲੇ ਪਾਸੇ ਤੋਂ ਤੇਜ਼ ਗਤੀ ਵਾਹਨ ਆਉਣ ਦੇ ਚਲਦਿਆਂ ਬੀਤੇ ਸਮੇਂ ਵਿੱਚ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ । ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਤੇਜ਼ ਗਤੀ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ ਹੈ ।

09:49 AM

ਪੈਰਿਸ ਓਲੰਪਿਕ ਦੇ ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਜਾਵੇਗਾ

ਮੁੱਖ ਮੰਤਰੀ ਭਗਵੰਤ ਮਾਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕਰਨਗੇ

ਹਾਕੀ ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਪੈਰਿਸ ਓਲੰਪਿਕ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ।

ਕੁੱਲ 9.35 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਖਿਡਾਰੀਆਂ ਦਾ ਸਨਮਾਨ ਸਮਾਰੋਹ ਚੰਡੀਗੜ੍ਹ ਸੈਕਟਰ 26 ਵਿਖੇ ਸਵੇਰੇ 11 ਵਜੇ ਹੋਵੇਗਾ

08:38 AM

ਵਿਜੀਲੈਂਸ ਨੇ ਅਸਿਸਟੈਂਟ ਸਟੋਰ ਕੀਪਰ ਪੇਪਰ ਲੀਕ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ

ਭੰਗ ਹੋਏ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਪੇਪਰ ਲੀਕ ਮਾਮਲੇ ਵਿੱਚ ਹਮੀਰਪੁਰ ਵਿੱਚ 14ਵੀਂ ਐਫਆਈਆਰ ਦਰਜ ਕੀਤੀ ਗਈ ਹੈ। ਵਿਜੀਲੈਂਸ ਟੀਮ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਐਫਆਈਆਰ ਪਿਛਲੇ ਮਹੀਨੇ ਅਸਿਸਟੈਂਟ ਸਟੋਰਕੀਪਰ (ਪੋਸਟ ਕੋਡ 822) ਵਿੱਚ ਪੇਪਰ ਲੀਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਹੁਣ ਦੋ ਮੁਲਜ਼ਮਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰਕੇ ਹਮੀਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਨੂੰ 20 ਅਗਸਤ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਵਿਜੀਲੈਂਸ ਨੇ ਮੁਲਜ਼ਮ ਨੂੰ ਹਮੀਰਪੁਰ ਅਤੇ ਊਨਾ ਤੋਂ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਢਾਬਾ ਸੰਚਾਲਕ ਸੋਹਨ ਲਾਲ ਹੈ, ਜਿਸ ਨੂੰ ਪੇਪਰ ਲੀਕ ਮਾਮਲੇ ਵਿੱਚ ਵੱਖ-ਵੱਖ ਪੋਸਟ ਕੋਡਾਂ ਵਿੱਚ ਦਰਜ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸੋਹਣ ਸਿੰਘ ਊਨਾ ਦਾ ਰਹਿਣ ਵਾਲਾ ਹੈ ਅਤੇ ਭੰਗ ਕੀਤੇ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਢਾਬਾ ਚਲਾਉਂਦਾ ਸੀ। ਜਦਕਿ ਦੂਜਾ ਦੋਸ਼ੀ ਅਮਿਤ ਰਾਵਤ ਵਾਸੀ ਭੌਰੰਜ ਹੈ। ਅਮਿਤ ਰਾਵਤ ਪ੍ਰੀਖਿਆ ਲਈ ਉਮੀਦਵਾਰ ਸਨ।

ਐਸਪੀ ਵਿਜੀਲੈਂਸ ਮੰਡੀ ਕੁਲਭੂਸ਼ਣ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੁਲਜ਼ਮਾਂ ਦਾ 20 ਅਗਸਤ ਤੱਕ ਪੁਲੀਸ ਰਿਮਾਂਡ ਦਿੱਤਾ ਗਿਆ ਹੈ।

08:29 AM

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬੈਰਕੋ ਦੀ ਤਲਾਸ਼ੀ ਦੌਰਾਨ ਜੇਲ੍ਹ ਦੇ ਬਾਹਰੋਂ ਸੁੱਟੇ ਗਏ ਪੈਕਟ ਦੀ ਤਲਾਸ਼ੀ ਲੈਣ ’ਤੇ 3 ਕੈਦੀਆਂ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

08:28 AM

MHA ਨੇ ਰਾਜਾਂ ਨੂੰ ਡਾਕਟਰਾਂ ਦੇ ਵਿਰੋਧ ਦੇ ਮੱਦੇਨਜ਼ਰ 2 ਘੰਟੇ ਦੀ ਸਥਿਤੀ ਦੀ ਰਿਪੋਰਟ ਦੇਣ ਲਈ ਕਿਹਾ ਹੈ

ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਦੁਆਰਾ ਚਲਾਏ ਜਾ ਰਹੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਇੱਕ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਖਿਲਾਫ ਡਾਕਟਰਾਂ, ਨਰਸਿੰਗ ਸਟਾਫ ਅਤੇ ਹੋਰਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਜ ਦੇ ਸਾਰੇ ਪੁਲਿਸ ਬਲਾਂ ਨੂੰ ਹਰ ਦੋ ਘੰਟੇ ਬਾਅਦ ਸਥਿਤੀ ਦੀ ਰਿਪੋਰਟ ਦੇਣ ਲਈ ਕਿਹਾ ਹੈ। ਕੋਲਕਾਤਾ ਵਿੱਚ ਹਸਪਤਾਲ ਰਾਜ ਦੇ ਪੁਲਿਸ ਬਲਾਂ ਨੂੰ ਇੱਕ ਸੰਚਾਰ ਵਿੱਚ, ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸਾਰੇ ਰਾਜਾਂ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

06:53 AM

ਰੱਖੜੀ ਤੋਂ ਦੋ ਦਿਨ ਪਹਿਲਾਂ ਗਰੀਬ ਪਰਿਵਾਰ ਦੇ ਨੌਜਵਾਨ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ

ਰੱਖੜੀ ਤੋਂ ਦੋ ਦਿਨ ਪਹਿਲਾਂ ਪੰਜ ਭੈਣਾਂ ਦੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਆਉਂਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਅਜਨਾਲਾ ਜਮਾ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਨਾਨਕ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੀ ਭੈਣਾਂ ਦੇ ਨਾਲ ਦਿਹਾੜੀ ਲਗਾਉਂਦਾ ਸੀ ਉਹਨਾਂ ਦੱਸਿਆ ਕਿ ਰੋਜ਼ ਦੀ ਤਰ੍ਹਾਂ ਦਿਹਾੜੀ ਲਗਾ ਕੇ ਅੱਜ ਮ੍ਰਿਤਕ ਨਾਨਕ ਸਿੰਘ ਗੱਗੋਮਾਹਲ ਬਾਜ਼ਾਰ ਵਿਖੇ ਸਮਾਨ ਖਾਣ ਪੀਣ ਦਾ ਸਮਾਨ ਲੈਣ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਨਿਕਲਿਆ ਜਿਸ ਤੋਂ ਬਾਅਦ ਸੜਕ ਤੇ ਉਸਦਾ ਮੋਟਰਸਾਈਕਲ ਬੀਐਸਐਫ ਦੀ ਗੱਡੀ ਨਾਲ ਟਕਰਾ ਗਿਆ ਅਤੇ ਉਸਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਫਿਲਹਾਲ ਇਹ ਨਹੀਂ ਪਤਾ ਲੱਗ ਪਾਇਆ ਕਿ ਕਿਸ ਦੀ ਗਲਤੀ ਸੀ ਪਰ ਉਹਨਾਂ ਦੇ ਇੱਕੋ ਇੱਕ ਕਮਾਊ ਪੁੱਤ ਦੀ ਸੜਕ ਹਾਦਸੇ ਵਿੱਚ ਜਾਣ ਚਲੀ ਗਈ। ਉਹਨਾਂ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਹੀ ਮ੍ਰਿਤਕ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਤੇ ਹੁਣ ਨਾਨਕ ਸਿੰਘ ਹੀ ਪਰਿਵਾਰ ਦਾ ਸਹਾਰਾ ਸੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਏ।

06:52 AM

ਫਰੀਦਕੋਟ ਪੁਲਿਸ ਵੱਲੋਂ ਜਮੀਨੀ ਵਿਵਾਦ ਦੌਰਾਨ ਕੁੱਟਮਾਰ ਕਾਰਨ ਔਰਤ ਦੀ ਹੋਈ ਮੌਤ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਕੀਤਾ ਕਾਬੂ।
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਸ੍ਰੀ ਸਮਸੇਰ ਸਿੰਘ ਡੀ.ਐਸ.ਪੀ. ਸ.ਡ. ਫਰੀਦਕੋਟ ਜੀ ਦੀ ਨਿਗਰਾਨੀ ਹੇਠ ਇੰਸਪੈਕਟ ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਵੱਲੋਂ ਜਮੀਨੀ ਵਿਵਾਦ ਨੂੰ ਲੈ ਕੇ ਹੋਈ ਕੁੱਟਮਾਰ ਕਾਰਨ ਹੋਈ ਮੌਤ ਦੇ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਗੌਰਤਲਬ ਹੈ ਕੇ ਆਈ.ਪੀ.ਸੀ ਥਾਣਾ ਸਦਰ ਫਰੀਦਕੋਟ ਬਰਬਿਆਨ ਗੁਰਸ਼ਰਨਪ੍ਰੀਤ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਬੁਰਜ ਮਸਤਾ ਬਰਖਿਲਾਫ ਗੁਰਮੁੱਖ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਸੁਖਮੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀਆਨ ਪਿੰਡ ਸਿਸਰੜੀ ਜਿਲਾ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਸੀ।

06:43 AM

ਫਰੀਦਕੋਟ ਪੁਲਿਸ ਵੱਲੋਂ ਕਤਲ ਕੇਸ ਦੇ ਦੋਸ਼ੀ ਨੂੰ ਮੁਕੱਦਮਾ ਦਰਜ ਹੋਣ ਦੇ ਮਹਿਜ 24 ਘੰਟਿਆਂ ਅੰਦਰ ਹੀ ਕਾਬੂ ਕਰਨ ਵਿੱਚ ਹਾਸਿਲ ਕੀਤੀ ਸਫਲਤਾ।
ਐਂਕਰ

ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਸ਼੍ਰੀ ਜਤਿੰਦਰ ਸਿੰਘ ਡੀ.ਐਸ.ਪੀ. ਸ.ਡ. ਕੋਟਕਪੂਰਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਵੱਲੋਂ ਕੋਟਕਪੂਰਾ ਰੋਡ ਫਰੀਦਕੋਟ ਵਿਖੇ ਹੋਏ ਕਤਲ ਕੇਸ ਦੇ ਦੋਸ਼ੀ ਨੂੰ ਮੁਕੱਦਮਾ ਦਰਜ ਹੋਣ ਤੇ ਮਹਿਜ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਥਾਣਾ ਸਿਟੀ ਕੋਟਕਪੂਰਾ ਚ  ਰਛਪਾਲ ਸਿੰਘ ਪੁੱਤਰ ਲਾਭ ਸਿੰਘ ਵਾਸੀ ਪੇਟੀਆਂ ਵਾਲੀ ਗਲੀ ਰੇਲਵੇ ਰੋਡ ਕੋਟਕਪੂਰਾ ਬਰਖਿਲਾਫ ਦੋਸ਼ੀ ਮਨਤਾਰ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਫੇਰੂਮਾਨ ਚੋਕ ਕੋਟਕਪੂਰਾ ਦੇ ਖਿਲਾਫ ਦਰਜ਼ ਸ਼ਿਕਾਇਤ ਤੇ ਮਾਮਾਲਾ ਦਰਜ ਰਜਿਸਟਰ ਹੋਇਆ ਹੈ ਕਿ ਮਿਤੀ 19-07-2024 ਨੂੰ ਉਹਨਾਂ ਦਾ ਪਰਿਵਾਰ ਜਨਮ ਦਿਨ ਦੀ ਪਾਰਟੀ ਤੋ ਬਾਅਦ ਜਦ ਕਰੀਬ 11 ਪੀ.ਐਮ ਘਰ ਵਾਪਸ ਆਏ ਤਾਂ ਇਹਨਾਂ ਨੇ ਦੇਖਿਆ ਕਿ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ ਅਤੇ ਘਰ ਦੇ ਦਰਵਾਜੇ ਖੁਲੇ ਪਏ ਸਨ। ਪੜਤਾਲ ਕਰਨ ਤੇ ਪਤਾ ਲੱਗਾ ਕਿ ਮੁਦਈ ਦਾ ਲੜਕਾ ਲਖਵਿੰਦਰਪਾਲ ਸਿੰਘ ਆਪਣੇ ਕਿਸੇ ਸਾਥੀ ਦੇ ਕਹਿਣ ਤੇ ਘਰ ਵਿੱਚੋ ਪੈਸੇ ਅਤੇ ਕੀਮਤੀ ਸਮਾਨ ਲੈ ਕੇ ਚਲਾ ਗਿਆ ਹੈ। ਮਿਤੀ 13-08-2024 ਨੂੰ ਲਖਵਿੰਦਰਪਾਲ ਸਿੰਘ ਨੇ ਆਪਣੇ ਛੋਟੇ ਭਰਾ ਨੂੰ ਫੋਨ ਪਰ ਦੱਸਿਆ ਕਿ ਉਸ ਨੇ ਇਹ ਸਭ ਕੁੱਝ ਮਨਤਾਰ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਫੇਰੂਮਾਨ ਚੋਕ ਕੋਟਕਪੂਰਾ ਦੇ ਕਹਿਣ ਪਰ ਕੀਤਾ ਹੈ, ਜਦ ਲਖਵਿੰਦਰਪਾਲ ਸਿੰਘ ਨੇ ਘਰੋ ਚੁੱਕਿਆ ਹੋਇਆ ਕੈਸ਼ ਮਨਤਾਰ ਸਿੰਘ ਤੋ ਵਾਪਸ ਮੰਗਿਆ ਤਾਂ ਮਨਤਾਰ ਸਿੰਘ ਨੇ ਉੁਸ ਦੇ ਲੜਕੇ ਨੂੰ ਕਿਹਾ ਕਿ ਉਹ ਇਕੱਲਾ ਹੀ ਸ਼ਾਹੀ ਹਵੇਲੀ ਕੋਟਕਪੂਰਾ ਰੋਡ ਫਰੀਦਕੋਟ ਆ ਜਾਵੇ ਤੇ ਆਪਣੇ ਪੈਸੇ ਲੈ ਜਾਵੇ। ਜਿਸ ਨੇ ਉਸ ਦੇ ਲੜਕੇ ਨੂੰ ਉੱਥੇ ਬੁਲਾ ਕੇ ਹੱਥੋਪਾਈ ਕਰਕੇ ਉਸ ਦਾ ਕਤਲ ਕਰ ਦਿੱਤਾ। ਜਿਸ ਦੀ ਲਾਸ਼ ਥਾਣਾ ਸਿਟੀ ਹਨੂੰਮਾਗੜ੍ਹ ਦੇ ਏਰੀਆ ਦੀ ਇੱਕ ਨਹਿਰ ਵਿੱਚੋ ਬ੍ਰਾਮਦ ਹੋਈ ਹੈ, ਜੋ ਲਾਸ਼ ਨੂੰ ਹਨੂੰਮਾਨਗੜ੍ਹ ਤੋ ਲਿਆ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਮੋਰਚਰੀ ਵਿੱਚ ਜਮ੍ਹਾ ਕਰਵਾਇਆ ਗਿਆ ਹੈ ਅਤੇ ਮਿਤੀ 17-08-2024 ਨੂੰ ਦੋਸ਼ੀ ਮਨਤਾਰ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਫੇਰੂਮਾਨ ਚੋਕ ਕੋਟਕਪੂਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਪਾਸੋ ਇਸ ਘਟਨਾ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Trending news