Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2296993

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 

ਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਕਰਨਗੇ। ਇਹ ਮੀਟਿੰਗ ਸਿਵਲ ਸਕੱਤਰੇਤ ਵਿਖੇ ਸਵੇਰੇ 12 ਵਜੇ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੱਕੜ ਸਾਹਿਬ ਵਿਖੇ ਘੱਗਰ ਨਦੀ ਦੇ ਖੇਤਰ ਦਾ ਦੌਰਾ ਕਰਨਗੇ, ਸੀਐਮ ਮਾਨ ਸਥਾਨਕ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

 

18 June 2024
18:21 PM

Bikram Singh Majithia: ਡਰੱਗ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ 

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਵਿਕਾਸ ਬਹਿਲ ਨੇ ਡਰੱਗ ਮਾਮਲੇ 'ਚ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ SIT ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਹ ਪਾਬੰਦੀ 08 ਜੁਲਾਈ 2024 ਤੱਕ ਜਾਰੀ ਰਹੇਗੀ। ਬਿਕਰਮ ਮਜੀਠੀਆ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ SIT ਵੱਲੋਂ ਜਾਰੀ ਸੰਮਨ (18 ਜੂਨ, 2024) ਨੂੰ ਚੁਣੌਤੀ ਦਿੱਤੀ ਸੀ। ਉਸ ਨੇ ਇਹ ਵੀ ਮੰਗ ਕੀਤੀ ਸੀ ਕਿ ਪਟੀਸ਼ਨ ਦੇ ਲੰਬਿਤ ਹੋਣ ਦੌਰਾਨ ਉਸ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ।

17:50 PM

ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਦਾ ਵਿਧਾਨ ਸਭਾ ਤੋਂ ਅਸਤੀਫਾ ਮਨਜ਼ੂਰ

ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੰਗਰੂਰ ਤੋਂ ਨਵੇਂ ਚੁਣ ਗਏ ਸੰਸਦ ਮੈਂਬਰ ਦਾ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਬਤੌਰ MLA ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਸਪੀਕਰ ਵਿਧਾਨ ਸਭਾ ਨੇ ਮੀਤ ਹੇਅਰ ਨੂੰ ਅਗਲੇ ਸਫਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

14:51 PM

ਅੱਤ ਦੀ ਗਰਮੀ ਦੇ ਚਲਦੇ ਜਗਰਾਓ ਸਿਵਿਲ ਹਸਪਤਾਲ ਵਿਚ ਲਾਈਟ ਨਾ ਹੋਣ ਕਰਕੇ ਆਮ ਲੋਕਾਂ ਦੇ ਨਾਲ ਨਾਲ ਹਸਪਤਾਲ ਵਿਚ ਮਰੀਜਾਂ ਦਾ ਵੀ ਬੁਰਾ ਹਾਲ ਹੋ ਰਿਹਾ ਹੈ। ਇਥੋਂ ਤਕ ਕਿ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਵੀ ਲਾਈਟ ਨਾ ਹੋਣ ਕਰਕੇ ਮਰੀਜਾਂ ਦਾ ਬੁਰਾ ਹਾਲ ਹੋ ਰਿਹਾ ਹੈ,ਕਿਊਂਕਿ ਉਥੇ ਲੱਗਿਆ ਇਕਲੌਤਾ ਪੱਖਾ ਵੀ ਲਾਈਟ ਨਾ ਹੋਣ ਕਰਕੇ ਬੰਦ ਪਿਆ ਹੈ। ਹਸਪਤਾਲ ਦਾ ਜਨਰੇਟਰ ਵੀ ਖਰਾਬ ਪਿਆ ਹੋਣ ਕਰਕੇ ਨਹੀਂ ਚਲ ਰਿਹਾ,ਜਿਸ ਕਰਕੇ ਜਨਰੇਟਰ ਦੀ ਸਹੂਲਤ ਵੀ ਮਰੀਜਾਂ ਨੂੰ ਨਹੀਂ ਮਿਲ ਰਹੀ।

 

 

 

 

14:48 PM

ਜਲੰਧਰ: ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੀ ਮਾਂ ਅਤੇ ਮਾਸੀ ਬਾਰੇ ਅਹਿਮ ਖੁਲਾਸੇ ਕੀਤੇ ਹਨ।

ਜਲੰਧਰ: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਂ ਅਤੇ ਮਾਸੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਹਨ। ਇਸ ਦੌਰਾਨ ਸੁਖਪਾਲ ਖਹਿਰਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੋਸ਼ ਲਾਇਆ ਹੈ ਕਿ ਕੋਈ ਖੂਨ ਦੇ ਰਿਸ਼ਤੇ ਤੋਂ ਬਿਨਾਂ ਸਾਢੇ ਚਾਰ ਏਕੜ ਜ਼ਮੀਨ ਕਿਸੇ ਨੂੰ ਤੋਹਫੇ ਵਜੋਂ ਦੇ ਸਕਦਾ ਹੈ। ਖਹਿਰਾ ਦਾ ਕਹਿਣਾ ਹੈ ਕਿ ਬਰਨਾਲਾ ਮਾਨਸਾ ਰੋਡ 'ਤੇ ਸਥਿਤ ਇੱਕ ਪਿੰਡ ਹੈ ਜੋ ਭੀਖੀ ਤਹਿਸੀਲ ਅਧੀਨ ਆਉਂਦਾ ਹੈ। ਜਿੱਥੇ ਬੀਬੀ ਜਸਮੇਰ ਕੌਰ ਕੋਲ ਸਾਢੇ ਚਾਰ ਏਕੜ ਜ਼ਮੀਨ ਹੈ ਜੋ ਕਿ ਭਗਵੰਤ ਮਾਨ ਦੀ ਮਾਸੀ ਹੈ ਅਤੇ ਸੰਗਰੂਰ ਦੀ ਵਸਨੀਕ ਹੈ।

ਖਹਿਰਾ ਨੇ ਦੋਸ਼ ਲਾਇਆ ਕਿ ਜਸਮੇਰ ਕੌਰ ਨੇ 20 ਮਾਰਚ 2023 ਨੂੰ ਆਪਣੀ ਭਰਜਾਈ ਭਾਵ ਭਗਵੰਤ ਮਾਨ ਦੀ ਮਾਂ ਹਰਪਾਲ ਕੌਰ ਨੂੰ ਸਾਢੇ ਚਾਰ ਏਕੜ ਜ਼ਮੀਨ ਤੋਹਫ਼ੇ ਵਿੱਚ ਦਿੱਤੀ ਸੀ। ਜਿਸ ਦੀ 36 ਕਨਾਲ 3 ਮਰਲੇ ਜ਼ਮੀਨ 67 ਲੱਖ 78 ਹਜ਼ਾਰ ਰੁਪਏ ਰੱਖੀ ਗਈ ਸੀ। ਜਿਸ ਦੀ ਸਟੈਂਪ ਡਿਊਟੀ 2 ਲੱਖ 3 ਹਜ਼ਾਰ ਰੁਪਏ ਅਦਾ ਕੀਤੀ ਗਈ ਹੈ।

14:10 PM

ਫਾਜ਼ਿਲਕਾ 'ਚ ਗੋਲੀਬਾਰੀ, ਦੋ ਨੌਜਵਾਨਾਂ ਨੂੰ ਹਸਪਤਾਲ 'ਚ ਦਾਖਲ, ਪੁਲਿਸ ਜਾਂਚ 
ਫਾਜ਼ਿਲਕਾ ਦੇ ਪਿੰਡ ਘਟਿਆਵਾਲੀ ਨੇੜੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਦੋ ਨੌਜਵਾਨਾਂ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਜ਼ਖਮੀ ਹਾਲਤ 'ਚ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

14:08 PM

ਪੰਜਾਬ ਵਿੱਚ ਅੱਤ ਦੀ ਗਰਮੀ ਅਤੇ ਲੋਕਾਂ ਨੂੰ ਆਉਣ ਵਾਲੇ ਦੋ ਤਿੰਨ ਦਿਨ ਵਿੱਚ ਮਿਲੇਗੀ ਰਾਹਤ

ਪੰਜਾਬ ਵਿੱਚ ਲਗਾਤਾਰ ਬਦਲਦੀ ਮੌਸਮ ਕਾਰਨ ਤਾਪਮਾਨ ਵੀ ਵਾਧਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਲੁਧਿਆਣਾ ਦੀ ਲੁਧਿਆਣਾ ਦਾ ਤਾਪਮਾਨ 44 ਡਿਗਰੀ ਤੱਕ ਪਹੁੰਚ ਚੁੱਕਾ ਹੈ ਜਦਕਿ ਬਠਿੰਡਾ ਦਾ ਟੈਂਪਰੇਚਰ 47 ਡਿਗਰੀ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ। ਪੰਜਾਬ ਦੇ ਲੋਕਾਂ ਨੂੰ 20 ਤੋਂ 22 ਤਰੀਕ ਤੱਕ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਦਰਮਿਆਨੀ ਤੋਂ ਹਲਕੀ ਬਾਰਿਸ਼ ਹੋਣ ਨਾਲ ਤਾਪਮਾਨ ਥੋੜਾ ਘੱਟ ਹੋਵੇਗਾ।

ਪਰ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਫਿਰ ਤਾਮਨ ਵਧ ਸਕਦਾ ਹੈ ਨਾਲ ਹੀ ਉਹਨਾਂ ਨੇ ਦੱਸਿਆ ਕੀ ਅਪ੍ਰੈਲ ਤੇ ਮਈ ਤੇ ਜੂਨ ਮਹੀਨੇ ਵਿੱਚ ਬਾਰਿਸ਼ ਘੱਟ ਹੋਣ ਕਰਕੇ ਤਾਪਮਾਨ ਵੱਧ ਹੋਏ ਹਨ ਜਿਸ ਕਰਕੇ ਗਰਮੀ ਦੇ ਨਾਲ ਨਾਲ ਹੀਟ ਗਰੀਬੀ ਲਗਾਤਾਰ ਵਧ ਰਹੀ ਹੈ ਉਹਨਾਂ ਨੇ ਕਿਸਾਨਾਂ ਨੂੰ ਅਡਵਾਈਜ ਕੀਤੀ ਕੀ ਉਹ ਵੀ ਸਮੇਂ ਸਮੇਂ ਤੇ ਫਸਲਾਂ ਤੇ ਪਾਣੀ ਦਾ ਛੜਕਾ ਕਰਦੇ ਰਹਿਣ।

14:08 PM

ਜ਼ਿਲ੍ਹਾ ਨਵਾਂਸ਼ਹਿਰ ਦੀ ਸਬ ਡਵੀਜ਼ਨ ਬਲਾਚੌਰ ਅਧੀਨ ਪੈਂਦੇ ਪਿੰਡ ਗਰਲੋਂ ਵੇਟ ਦੇ ਵਸਨੀਕ ਨਰਾਇਣ ਸਿੰਘ ਜੋਂ ਇਸ ਸਮੇਂ ਰਸੀ਼ਆ ਵਿੱਚ ਫ਼ਸਿਆ ਹੋਇਆ ਹੈ ਅਤੇ ਉਹ ਹੁਣ ਯੂਕਰੇਨ ਦੇ ਬਾਰਡਰ ਉੱਤੇ ਤੈਨਾਤ ਹੈ ਉਸ ਵਲੋਂ ਆਪਣੇ ਪਰਿਵਾਰ ਨੂੰ ਇੱਕ ਆਡੀਓ ਰਿਕਾਰਡ ਕਰਕੇ ਭੇਜੀ ਗਈ ਹੈ ਜਿਸ ਵਿਚ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਅਜੇ ਠੀਕ ਹੈ, ਅੱਗੇ ਕੀ ਹੋਣਾ ਇਹ ਰੱਬ ਹੱਥ ਹੈ।ਇਸ ਵੇਲੇ ਉਹ ਡਿਊਟੀ ਉੱਤੇ ਤੈਨਾਤ ਹੈ। ਨਰਾਇਣ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਇਹ ਆਡੀਓ 6 ਜੂਨ 2024 ਨੂੰ ਉਹਨਾਂ ਨੂੰ ਮਿਲੀ ਸੀ ਉਸਤੋਂ ਬਾਅਦ ਉਹਨਾਂ ਦੀ ਨਰਾਇਣ ਸਿੰਘ ਨਾਲ ਫੋਨ ਉਤੇ ਕੋਈ ਗੱਲਬਾਤ ਨਹੀਂ ਹੋਈ। ਉਹਨਾਂ ਨੇ ਸਰਕਾਰ ਤੋਂ ਰਸੀ਼ਆ ਵਿੱਚ ਫਸੇ ਸਾਰੇ ਲੜਕਿਆਂ ਨੂੰ ਵਾਪਸ ਭਾਰਤ ਲਿਆਉਣ ਦੀ ਅਪੀਲ ਵੀ ਕੀਤੀ ਹੈ।

 

14:07 PM

ਪੁੱਤ ਪੁਲਸ ਮੁਲਾਜ਼ਮ ਹੋਣ 'ਤੇ ਮਾਂ ਨੇ ਸਰਕਾਰੀ ਬੱਸ ਕਨੈਕਟਰ ਨੂੰ ਦਿੱਤੀਆਂ ਧਮਕੀਆਂ. ਪੁਲਿਸ ਮੁਲਾਜ਼ਮ ਤੇ ਹੋਇਆ ਮਾਮਲਾ ਦਰਜ

ਸਰਕਾਰੀ ਬੱਸ ਵਿੱਚ ਟਿਕਟ ਕੱਟਣ ਸਮੇਂ ਪੁਲਿਸ ਮੁਲਾਜ਼ਮ ਦੀ ਮਾਂ ਅਤੇ ਕਨੈਕਟਰ ਵਿੱਚ ਹੋਈ ਸੀ ਤਕਰਾਰ
ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮਾਂ ਦੇ ਨਾਲ ਪੁਲਿਸ ਕਰਮਚਾਰੀ ਤੇ ਉਹਦੀ ਮਾਤਾ ਨੇ ਕੀਤੀ ਬਦਤਮੀਜੀ
ਬਠਿੰਡਾ ਦੇ ਥਾਣਾ ਨੇਹੀਆ ਵਾਲਾ ਪੁਲਿਸ ਨੇ ਕਨੈਕਟਰ ਗੁਰਜੰਟ ਸਿੰਘ ਦੇ ਬਿਆਨਾਂ ਤੇ ਪੁਲਿਸ ਕਰਮਚਾਰੀ ਤੇ ਮਾਮਲਾ ਕੀਤਾ ਦਰਜ
ਪੁਲਿਸ ਕਰਮਚਾਰੀ ਦੀ ਮਾਤਾ ਵੱਲੋਂ ਸਰਕਾਰੀ ਬੱਸ ਕਨੈਕਟਰ ਨੂੰ ਦਿੱਤੀਆਂ ਧਮਕੀਆਂ ਦੀ ਵੀਡੀਓ ਹੋਈ ਵਾਇਰਲ

13:05 PM

ਸੁਨੀਲ ਜਾਖੜ ਦਾ ਟਵੀਟ

ਪੰਜਾਬ ਵਿਚ ਬਿਜਲੀ ਦੀ ਮੰਗ 16000 ਮੈਗਾਵਾਟ ਦੇ ਪਾਰ! ਇਹ ਤਾਂ ਇਕ ਚਿਤਾਵਨੀ ਹੈ ਕਿ ਅਸੀਂ ਜਾਗੀਏ। ਅੱਜ ਬਿਜਲੀ ਦੀ ਮੰਗ ਵੱਧਣ ਕਾਰਨ ਗਰਿੱਡ ਫੇਲ ਹੋਣ ਦਾ ਖਤਰਾ ਬਣਿਆ ਪਿਆ ਹੈ ਪਰ ਬਿਜਲੀ ਤੋਂ ਬਾਅਦ ਅਗਲੀ ਵਾਰੀ ਪੰਜਾਬ ਦੇ ਪਾਣੀ ਦੀ ਹੈ। ਜੇ ਅਸੀਂ ਨਾ ਸੰਭਲੇ ਤਾਂ ਉਹ ਦਿਨ ਹੁਣ ਦੂਰ ਨਹੀਂ ਜਦ ਪੰਜਾਬ ਦੇ ਪੱਤਣਾਂ ਤੋਂ ਪਾਣੀ ਮੁੱਕ ਜਾਵੇਗਾ। ਪਰ ਕੀ ਸਾਨੂੰ ਫਸਲੀ ਵਿਭਿੰਨਤਾ ਬਾਰੇ ਨਹੀਂ ਸੋਚਣਾ ਚਾਹੀਦਾ, ਖਾਸ ਕਰਕੇ ਉਹ ਸਾਥੀ ਜਿਹੜੇ 23 ਫਸਲਾਂ ਤੇ ਐਮਐਸਪੀ ਦੀ ਗੱਲ ਕਰਦੇ ਹਨ,ਕੀ ਉਹ ਹੌਲੀ- ਹੌਲੀ ਉਨ੍ਹਾਂ ਬਦਲਵੀਆਂ ਫਸਲਾਂ ਵੱਲ ਵੱਧ ਕੇ ਹੋਰਨਾਂ ਲਈ ਪ੍ਰੇਰਣਾ ਬਣਨਗੇ ? ਕਾਰਨ ਤਾਂ ਸਭ ਜਾਣਦੇ ਹਨ, ਆਓ ਮਿਲ ਕੇ ਕੋਈ ਹੱਲ ਵੀ ਕਰੀਏ।

13:03 PM

ਅੱਤ ਦੀ ਗਰਮੀ ਨੇ ਲਈ ਮੋਹਾਲੀ ਚ ਨੌਜਵਾਨ ਦੀ ਜਾਨ

ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ। ਉਥੇ ਹੀ ਅੱਜ ਮੁਹਾਲੀ ਦੇ ਫੇਸ ਪੰਜ ਦੇ ਵਿੱਚ ਇੱਕ 35 ਤੋਂ 40 ਸਾਲ ਉਮਰ ਦਾ ਆਦਮੀ ਕੁਰਸੀ ਉੱਤੇ ਬੈਠਾ- ਬੈਠਾ ਹੀ ਦਮ ਤੋੜ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹਦਾ ਨਾਮ ਰਾਜ ਬਹਾਦਰ ਜੋ ਕਿ ਫੇਸ ਪੰਜ ਇੱਕ ਪੀਜੀ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਅਤੇ ਪਿੱਛੋਂ ਇਹ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

12:39 PM
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਲੁੱਟ ਦੇ ਮਨਸੂਬੇ ਨਾਲ ਨੌਜਵਾਨ ਨੂੰ ਜਾਨੋ ਮਾਰਨ ਦੀ ਕੋਸ਼ਿਸ਼,25-30 ਅਣਪਛਾਤੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਭੰਨੀ ਕਾਰ। ਕਾਰ ਚਾਲਕ ਨੌਜਵਾਨ ਨੇ ਆਪਣੀ ਗੱਡੀ ਭਜਾ ਬਚਾਈ ਜਾਨ । 
 

 

12:39 PM
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿਖੇ ਲੁੱਟ ਦੇ ਮਨਸੂਬੇ ਨਾਲ ਨੌਜਵਾਨ ਨੂੰ ਜਾਨੋ ਮਾਰਨ ਦੀ ਕੋਸ਼ਿਸ਼,25-30 ਅਣਪਛਾਤੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਭੰਨੀ ਕਾਰ। ਕਾਰ ਚਾਲਕ ਨੌਜਵਾਨ ਨੇ ਆਪਣੀ ਗੱਡੀ ਭਜਾ ਬਚਾਈ ਜਾਨ । 
 

 

11:57 AM

ਲੁਧਿਆਣਾ ਦੇ ਜੱਵਦੀ ਇਲਾਕੇ ਵਿੱਚ ਤੇਜ਼ ਰਫਤਾਰ ਕਾਰ ਚਾਲਕਾਂ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਇੰਨੀ ਜ਼ਬਰਦਸਤ ਢੰਗ ਨਾਲ ਹਿੱਟ ਕੀਤਾ ਕਿ ਦੋਨੇ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਇੰਨਾ ਹੀ ਬਸ ਨਹੀਂ ਲੜਕੀ ਦੀ ਕਰੇਟਾ ਕਾਰ ਇੰਨੀ ਤੇਜ਼ ਸੀ ਉਸ ਨੇ ਸੜਕ ਤੇ ਖੜ੍ਹੇ ਕਈ ਐਕਟੀਵਾ ਨੂੰ ਵੀ ਹਿੱਟ ਕੀਤਾ। ਮੌਕੇ ਉੱਤੇ ਲੋਕਾਂ ਨੇ ਜ਼ਖ਼ਮੀ ਹੋਏ ਨੌਜਵਾਨਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਪਹੁੰਚਾਇਆ ਅਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਬੰਧੀ ਪੁਲਿਸ ਨੇ ਕਿਹਾ ਸਾਰੇ ਮਾਮਲੇ ਦੀ ਜਾਂਚ ਕਰ ਰਿਹਾ ਪਰ ਸੀਸੀ ਟੀਵੀ ਦੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਾਰ ਚਾਲਕਾ ਬਹੁਤ ਤੇਜ਼ੀ ਨਾਲ ਕਾਰ ਨੂੰ ਕਰਾਸ ਕਰ ਰਹੀ ਹੈ।

11:53 AM

SHO ਟਾਂਡਾ ਫੌਰੀ ਤੌਰ 'ਤੇ ਸਸਪੈਂਡ 

ਜਲੰਧਰ ਰੇਂਜ ਦੇ ਡੀਆਈਜੀ DIG ਹਰਮਨਬੀਰ ਗਿੱਲ ਨੇ SHO ਟਾਂਡਾ ਰਮਨ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਡੀਆਈਜੀ ਹਰਮਨਬੀਰ ਗਿੱਲ ਵਲੋਂ ਥਾਣਾ ਟਾਂਡਾ ਦੀ ਸਵੇਰੇ 7:30 ਵਜੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ 'ਤੇ SHO ਅਤੇ ਸਟਾਫ ਥਾਣੇ 'ਚ ਨਾ ਹੋਣ 'ਤੇ ਕਾਰਵਾਈ ਕੀਤੀ ਗਈ।

11:52 AM

ਰਾਜਪਾਲ ਨੇ ਚੰਡੀਗੜ੍ਹ ਵਿੱਚ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇ ਮੁੱਦੇ ਤੋਂ ਇਨਕਾਰ ਕੀਤਾ ਸੀ, 20 ਹਜ਼ਾਰ ਲੀਟਰ ਪਾਣੀ ਨਹੀਂ ਦਿੱਤਾ ਜਾ ਸਕਦਾ। ਮਨੀਸ਼ ਤਿਵਾੜੀ ਨੇ ਪੰਜਾਬ ਮਿਉਂਸਪਲ ਐਕਟ ਦੀ ਧਾਰਾ 423 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ 423 ਤਹਿਤ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਇਸ ਦਾ ਕਾਰਨ ਦੱਸਣਾ ਜ਼ਰੂਰੀ ਹੈ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ ਦੇਣਾ ਜ਼ਰੂਰੀ ਹੈ।

11:51 AM

ਘੱਗਰ ਦਰਿਆ ਦੇ ਨੇੜਲੇ ਪਿੰਡ ਰਾਜਗੜ੍ਹ ਵਿੱਚ 20-20 ਫੁੱਟਘੱਗਰ ਦਰਿਆ ਦੇ ਵਿੱਚ 20-20 ਫੁੱਟ ਬੂਟੀ ਉੱਗਣ ਕਰਕੇ ਬਰਸਾਤਾਂ ਦੇ ਵਿੱਚ ਨੇੜਲੇ ਪਿੰਡਾਂ ਨੂੰ ਹੜਾਂ ਕਾਰਨ ਹੋ ਸਕਦਾ ਹੈ ਨੁਕਸਾਨ
ਘੱਗਰ ਦੀ ਸਫਾਈ ਨਾ ਹੋਣ ਕਰਕੇ ਪਾਣੀ ਦਾ ਬਹਾਵ ਤੇਜ਼ ਹੋ ਜਾਂਦਾ ਹੈ ਜਿਸ ਕਰਕੇ ਬੰਨ ਟੁੱਟਣ ਦਾ ਹਮੇਸ਼ਾ ਡਰ ਰਹਿੰਦਾ ਹੈ। ਅੱਜ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਆ ਗਿਆ ਕਿ ਘੱਗਰ ਦਰਿਆ ਦੇ ਵਿੱਚ ਬੂਟੀ ਉੱਗੀ ਹੋਈ ਹੈ। ਲੋਕਾਂ ਨੇ ਕਿਹਾ ਕਿ ਪਹਿਲਾ ਵੀ ਕਈ ਵਾਰ ਇਸ ਜਗ੍ਹਾ ਤੇ ਬੰਨ ਟੁੱਟ ਚੁੱਕੇੇ ਹਨ।

11:02 AM

ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਚੁੱਕੇ ਸਵਾਲ
ਲਾਰੈਂਸ ਦੀ ਵੀਡੀਓ ਕਾਲ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਲਾਰੈਂਸ ਗੁਜਰਾਤ ਦੀ ਜੇਲ੍ਹ ਵਿੱਚ ਬੈਠ ਕੇ ਆਪਣਾ ਗਠਜੋੜ ਚਲਾ ਰਿਹਾ ਹੈ। ਇਹ ਦੇਖ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਬੁੱਲ੍ਹ ਸੀਲ ਹੋ ਗਏ ਹਨ। ਕੀ ਉਹ ਅੱਜ ਗੁਜਰਾਤ ਦੀ ਭਾਜਪਾ ਸਰਕਾਰ ਨੂੰ ਪੁੱਛਣਗੇ ਕਿ ਲਾਰੈਂਸ ਅਜਿਹਾ ਕਿਵੇਂ ਕਰ ਰਿਹਾ ਹੈ? ਜਾਖੜ ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੇ। ਗੁਜਰਾਤ ਅਤੇ ਮਹਾਰਾਸ਼ਟਰ ਤੋਂ ਨਸ਼ੇ ਪੰਜਾਬ ਵਿੱਚ ਆ ਰਹੇ ਹਨ। ਭਾਜਪਾ ਪ੍ਰਧਾਨ ਨੂੰ ਪੰਜਾਬ ਅਤੇ 'ਆਪ' ਸਰਕਾਰ ਨੂੰ ਬਦਨਾਮ ਕਰਨ ਦੀ ਬਜਾਏ ਸੱਚ 'ਤੇ ਪਹਿਰਾ ਦੇਣਾ ਚਾਹੀਦਾ ਹੈ।

10:05 AM

 ਬਿਕਰਮ ਸਿੰਘ ਮਜੀਠਿਆ ਦਾ ਟਵੀਟ

 

10:04 AM

ਅੱਜ ਸੰਗਰੂਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਗੇ ਮੁੱਖ ਮੰਤਰੀ ਭਗਵੰਤ ਮਾਨ
ਸ਼ਹੀਦ ਤਰਲੋਚਨ ਸਿੰਘ, ਸ਼ਹੀਦ ਸੁਰਿੰਦਰ ਸਿੰਘ ਤੇ ਸ਼ਹੀਦ ਹਰਸਿਮਰਨ ਸਿੰਘ ਦੇ ਪਰਿਵਾਰਾਂ ਨੂੰ ਮਿਲਣਗੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਦੇਣਗੇ ਚੈੱਕ ਪਿਛਲੇ ਦਿਨੀਂ ਦੇਸ਼ ਸੇਵਾ ਕਰਦਿਆਂ ਹੋਏ ਸੀ ਸ਼ਹੀਦ

09:54 AM

ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਲਾਰੇਂਸ ਨੇ ਬਕਰੀਦ 'ਤੇ ਸਾਬਰਮਤੀ ਜੇਲ੍ਹ ਤੋਂ ਆਪਣੇ ਇਕ ਦੋਸਤ ਨੂੰ ਵੀਡੀਓ ਕਾਲ ਕੀਤੀ ਸੀ। ਪਾਕਿਸਤਾਨ 'ਚ ਬੈਠੇ ਦੋਸਤ ਲਾਰੇਂਸ ਨੂੰ ਅਹਿਮਦਾਬਾਦ ਜੇਲ੍ਹ ਤੋਂ ਵੀਡੀਓ ਕਾਲ ਸਾਬਰਮਤੀ ਜੇਲ੍ਹ ਦੀ ਵਿਸ਼ੇਸ਼ ਬੈਰਕ 'ਚ ਰੱਖਿਆ ਗਿਆ ਹੈ। ਵੀਡੀਓ ਕਾਲ ਕਾਰਨ ਜੇਲ੍ਹ ਪ੍ਰਣਾਲੀ 'ਤੇ ਸਵਾਲ, ਗੁਜਰਾਤ ATS ਨੇ ਲਾਰੇਂਸ ਨੂੰ ਟਰਾਂਸਫਰ ਵਾਰੰਟ 'ਤੇ ਗ੍ਰਿਫਤਾਰ ਕੀਤਾ। 

08:49 AM

ਅੱਜ SIT ਅੱਗੇ ਨਹੀਂ ਪੇਸ਼ ਹੋਣਗੇ ਬਿਕਰਮ ਸਿੰਘ ਮਜੀਠੀਆ, ਪੁਲਿਸ ਅਧਿਕਾਰੀਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਕਰਕੇ ਮੁਲਤਵੀ ਕੀਤੀ ਗਈ ਪੁੱਛ ਪੜਤਾਲ । SIT ਵੱਲੋਂ ਡਰੱਗ ਕੇਸ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕਰ 18 ਜੂਨ ਨੂੰ ਪਟਿਆਲਾ ਵਿਖੇ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ

08:39 AM

ਸਿਪਾਹੀ ਕਦੇ ਵੀ ਡਿਊਟੀ ਤੋਂ ਛੁੱਟੀ ਨਹੀਂ ਲੈਂਦਾ! ਭਾਰਤੀ ਫੌਜ ਦੇ ਅਧਿਕਾਰੀ ਨੇ ਫਲਾਈਟ 'ਚ ਬਚਾਈ ਯਾਤਰੀ ਦੀ ਜਾਨ  

08:12 AM

ਪਟਿਆਲਾ: ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਪਟਿਆਲਾ ਪੁਲਿਸ ਲਾਈਨਜ਼ ਵਿਖੇ ਤਲਬ ਕੀਤਾ ਹੈ।ਪਟਿਆਲਾ (ਰੇਂਜ) ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਨੇ 1 ਜਨਵਰੀ ਨੂੰ ਮਜੀਠੀਆ ਦੇ ਵਿੱਤੀ ਲੈਣ-ਦੇਣ ਨੂੰ ਲੈ ਕੇ ਪੁੱਛਗਿੱਛ ਕੀਤੀ ਸੀ ਅਤੇ ਇਸ ਸਾਲ ਤਿੰਨ ਵਾਰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਨਾਲ ਸਬੰਧ ਹੈ।

08:12 AM

ਦਿੱਲੀ: ਸੁਪਰੀਮ ਕੋਰਟ ਪੰਜਾਬ ਦੇ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ, ਜਿਸ ਵਿੱਚ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਦੀ ਜਾਂਚ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਉਸਦੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਗਈ ਹੈ। 

08:11 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਕਾਨੂੰਨ ਵਿਵਸਥਾ ਦੀ ਸਮੀਖਿਆ ਮੀਟਿੰਗ ਕਰਨਗੇ। ਇਹ ਮੀਟਿੰਗ ਸਿਵਲ ਸਕੱਤਰੇਤ ਵਿਖੇ ਸਵੇਰੇ 12 ਵਜੇ ਹੋਵੇਗੀ। ਮੂਨਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਕਰੋੜ ਸਾਹਿਬ ਵਿੱਚ ਘੱਗਰ ਨਦੀ ਦੇ ਖੇਤਰ ਦਾ ਦੌਰਾ ਕਰਨਗੇ, ਸੀਐਮ ਮਾਨ ਸਥਾਨਕ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

08:10 AM

#ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਵਿਖੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਜਿਸ ਵਿੱਚ 9.26 ਕਰੋੜ ਤੋਂ ਵੱਧ ਕਿਸਾਨਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਕੰਮ ਕਰਨ ਲਈ ਕ੍ਰਿਸ਼ੀ ਸਾਖੀਆਂ ਵਜੋਂ ਸਿਖਲਾਈ ਪ੍ਰਾਪਤ 30,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਸਰਟੀਫਿਕੇਟ ਵੀ ਵੰਡਣਗੇ। PM-KISAN ਸਕੀਮ 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਸੀ ਤਾਂ ਜੋ ਸਾਰੇ ਜ਼ਮੀਨੀ ਮਾਲਕ ਕਿਸਾਨਾਂ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਉੱਚ ਆਮਦਨੀ ਦੀ ਸਥਿਤੀ. 6,000/- ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਤਿੰਨ ਬਰਾਬਰ ਕਿਸ਼ਤਾਂ ਵਿੱਚ, ਹਰ ਚਾਰ ਮਹੀਨਿਆਂ ਵਿੱਚ, ਦੇਸ਼ ਭਰ ਵਿੱਚ ਕਿਸਾਨਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ।

Trending news