Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2305389

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।  

 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਲੰਪਿਕ ਦਿਵਸ ਅਤੇ ਸਨਮਾਨ ਸਮਾਰੋਹ ਦੌਰਾਨ ਚੰਡੀਗੜ੍ਹ ਦੇ ਹਾਕੀ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਖਿਡਾਰੀਆਂ ਨੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਕੇ ਸ਼ਹਿਰ ਅਤੇ ‘ਹਾਕੀ ਚੰਡੀਗੜ੍ਹ’ ਦਾ ਨਾਂ ਰੌਸ਼ਨ ਕੀਤਾ ਹੈ। ਲਹਿਰਾਗਾਗਾ ਦੇ ਪਿੰਡ ਰਾਏਧਰਾਣਾ ਵਿਖੇ ਸੈਂਕੜੇ ਲੋਕਾਂ ਨੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਹਿਰ ਵਿੱਚ ਝੋਨਾ ਲਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਲੰਧਰ ਦੀ ਐਡਵੋਕੇਟ ਤੇ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਅਰਮਨਜੋਤ ਕੌਰ ਨੂੰ ਕ੍ਰਿਪਾਨ ਧਾਰਨ ਕੀਤੇ ਹੋਣ ਕਾਰਨ ਨਿਆਂਇਕ ਸੇਵਾਵਾਂ ਪ੍ਰੀਖਿਆ ਦੇਣ ਤੋਂ ਰੋਕਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕ੍ਰਿਪਾਨ ਧਾਰਣ ਕਰਨਾ ਪੰਜ ਕੱਕਾਰ ਧਾਰਨ ਕਰਨ ਦਾ ਹਿੱਸਾ ਹੈ। 

Punjab Breaking News Live Updates

 

24 June 2024
11:24 AM

18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਸਦਨ ਵਿੱਚ ਰਾਸ਼ਟਰੀ ਗੀਤ ਵਜਾਇਆ ਗਿਆ, ਉਪਰੰਤ ਪਿਛਲੇ ਸਦਨ ਦੇ ਮ੍ਰਿਤਕ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਪੀਐਮ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੋਦੀ ਤੋਂ ਬਾਅਦ ਹੋਰ ਸੰਸਦ ਮੈਂਬਰ ਸਹੁੰ ਚੁੱਕ ਰਹੇ ਹਨ।

 

11:23 AM

ਅੰਮ੍ਰਿਤਸਰ ਦੇ ਝਬਾਲ ਰੋਡ ਤੇ ਇੰਦਰਾ ਕਲੋਨੀ ਇਲਾਕੇ ਦੇ ਲੋਕਾਂ ਨੇ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਲਗਾਇਆ ਧਰਨਾ

ਅੰਮ੍ਰਿਤਸਰ ਵਿੱਚ ਅੱਜ ਝਬਾਲ ਰੋਡ ਇੰਦਰਾ ਕਲੋਨੀ ਦੇ ਲੋਕਾਂ ਵੱਲੋਂ ਸੜਕਾਂ ਉੱਤੇ ਉਤਰ ਕੇ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਹੈ ਪੀਣ ਵਾਲਾ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੀ ਇਸ ਦੇ ਬਾਰੇ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸਦੇ ਚਲਦੇ ਮਜਬੂਰਨ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ।

11:22 AM

ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ, ਨਸ਼ਾ ਛੱਡ ਚੁੱਕੇ ਨੌਜਵਾਨਾਂ ਨੇ ਜੇਤੂ ਖਿਡਾਰੀਆਂ ਨੂੰ ਦਿੱਤੇ ਇਨਾਮ

ਬਠਿੰਡਾ ਪੁਲਿਸ ਵੱਲੋਂ ਤਿੰਨ ਰੋਜ਼ਾ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਈ ਗਈ ਜਿਸ ਵਿੱਚ 16 ਕ੍ਰਿਕਟ ਪੇਂਡੂ ਟੀਮਾਂ ਨੇ ਹਿੱਸਾ ਲਿਆ 21 ਜੂਨ ਤੋਂ 23 ਜੂਨ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਜਿੱਥੇ ਖਿਡਾਰੀਆਂ ਵੱਲੋਂ ਕ੍ਰਿਕਟ ਖੇਡੀ ਗਈ ਉੱਥੇ ਹੀ ਵੱਖ-ਵੱਖ ਨਸ਼ਾ ਛੱਡ ਚੁੱਕੇ ਨੌਜਵਾਨਾਂ ਵੱਲੋਂ ਸਟੇਜ ਰਾਹੀਂ ਅਪੀਲ ਵੀ ਕੀਤੀ ਗਈ ਕਿ ਸਾਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਾ ਚਾਹੀਦਾ। 

ਇਹ ਤਦ ਹੋ ਸਕੇਗਾ ਜਦ ਅਸੀਂ ਸਾਰੇ ਮਿਲ ਜੁਲ ਕੇ ਇਸ ਭੈੜੀ ਲਾਹਨਤ ਨੂੰ ਦੂਰ ਕਰਨ ਲਈ ਇਕੱਠੇ ਹੋਵਾਂਗੇ। ਸਾਨੂੰ ਨਸ਼ੇ ਛੱਡ ਕੇ ਗਰਾਉਂਡਾਂ ਵੱਲ ਆਉਣਾ ਚਾਹੀਦਾ ਹੈ। ਇਸ ਲੀਗ ਵਿੱਚ ਜਮਨਾਸਟਿਕ ਭੰਗੜਾ ਗਾਇਕੀ ਅਤੇ ਕੋਰਿਓਗ੍ਰਾਫੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਜੇਤੂ ਟੀਮਾਂ ਨੂੰ ਨਗਦੀ ਇਨਾਮਾਂ ਨਾਲ ਸਨਮਾਨਿਆ ਗਿਆ।

11:21 AM

ਸੀ.ਆਈ.ਏ ਸਟਾਫ ਪੁਲਿਸ ਅੰਮ੍ਰਿਤਸਰ ਦੀ ਵੱਡੀ ਕਾਰਵਾਈ

ਸੀ.ਆਈ.ਏ. ਸਟਾਫ਼ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਵਲੋਂ 6 ਪਿਸਤੌਲ ਮੈਗਜ਼ੀਨ, ਹੈਰੋਇਨ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਨੂੰ ਪੁਲਿਸ ਵਲੋਂ ਸਥਾਨਿਕ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਜਿਥੇ ਪੁੱਛਗਿਸ਼ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਅਕਾਸ਼ ਸੇਠ, ਕਰਨਜੀਤ ਸਿੰਘ ਅਤੇ ਸੁਖਦੀਪ ਸਿੰਘ ਕਾਫੀ ਸਮੇਂ ਤੋਂ ਬਾਰਡਰ ਤੋਂ ਨਾਜਾਇਜ਼ ਅਸਲ੍ਹਾ ,ਗੋਲੀ-ਸਿੱਕਾ ਅਤੇ ਨਸ਼ੇ ਦੀ ਸਪਲਾਈ ਕਰਦੇ ਹਨ । ਉਨ੍ਹਾਂ ਦੱਸਿਆ ਕਿ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ 6 ਪਿਸਤੌਲ, 10 ਮੈਗਜ਼ੀਨ ਸਮੇਤ ਕਾਬੂ ਕਰਕੇ ਅਕਾਸ਼ ਸੇਠ ਦੀ ਨਿਸ਼ਾਨਦੇਹੀ ''ਤੇ 200 ਗ੍ਰਾਮ ਹੈਰੋਇਨ ਤੇ 6 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਥਾਣਾ ਅਜਨਾਲਾ ''ਚ ਮੁਕੱਦਮਾ ਦਰਜ ਕੀਤਾ ਗਿਆ ਸੀ।

11:18 AM

ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਬਸਪਾ ਵੱਲੋਂ 32 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ - ਜਸਵੀਰ ਸਿੰਘ ਗੜੀ 

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਰਾਹੀਂ ਜਲੰਧਰ ਵਿਧਾਨ ਸਭਾ ਪੱਛਮੀ ਤੇ ਉਪ ਚੋਣ ਲਈ ਚੋਣ-ਕਮਿਸ਼ਨ ਨੂੰ ਭੇਜੇ ਗਏ 32 ਸਟਾਰ ਪ੍ਰਚਾਰਕਾਂ ਦੀ ਸੂਚੀ ਪ੍ਰੈਸ ਨਾਲ ਸਾਂਝੀ ਕੀਤੀ ਹੈ ਜਿਸ ਵਿੱਚ ਮੁੱਖ ਤੌਰ ਤੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਇਆਵਤੀ ਜੀ, ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਆਨੰਦ ਜੀ, ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਤੇ ਸ਼੍ਰੀ ਵਿਪੁਲ ਕੁਮਾਰ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਵਿਧਾਇਕ ਡਾ. ਨਛੱਤਰ ਪਾਲ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ ਮਹਿਰਾ, ਗੁਰਲਾਲ ਸੈਲਾ, ਗੁਰਨਾਮ ਚੌਧਰੀ, ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਚਮਕੌਰ ਸਿੰਘ ਵੀਰ, ਇ. ਜਸਵੰਤ ਰਾਏ, ਠੇਕੇਦਾਰ ਰਜਿੰਦਰ ਸਿੰਘ, ਤੀਰਥ ਰਾਜਪੁਰਾ, ਦਿਲਬਾਗ ਚੰਦ ਮਹਿੰਦੀਪੁਰ, ਮਾ. ਓਮ ਪ੍ਰਕਾਸ਼ ਸਰੋਏ, ਲਾਲ ਸਿੰਘ ਸਲਹਾਣੀ, ਐਡਵੋਕੇਟ ਰਣਜੀਤ ਕੁਮਾਰ, ਤਰਸੇਮ ਥਾਪਰ, ਅਮਰਜੀਤ ਝਲੂਰ, ਡਾ ਮੱਖਣ ਸਿੰਘ, ਜੋਗਿੰਦਰ ਪਾਲ ਭਗਤ, ਰਾਕੇਸ਼ ਕੁਮਾਰ ਦਾਤਾਰਪੁਰੀ, ਹਰਿੰਦਰ ਸ਼ੀਤਲ, ਜਗਦੀਸ਼ ਦੀਸ਼ਾ, ਲੇਖਰਾਜ ਜਮਾਲਪੁਰੀ, ਜਗਦੀਸ਼ ਸ਼ੇਰਪੁਰੀ,  ਪਰਮਜੀਤ ਮੱਲ, ਦਲਜੀਤ ਰਾਏ ਅਤੇ ਪ੍ਰਵੀਨ ਬੰਗਾ ਸ਼ਾਮਿਲ ਹਨ। 
 

11:11 AM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
 ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ... ਉਨ੍ਹਾਂ ਦੀ ਮਹਾਨ ਸ਼ਹਾਦਤ ਸਮਾਜ ਨੂੰ ਹਮੇਸ਼ਾ ਜ਼ੁਲਮ ਅੱਗੇ ਨਾ ਝੁਕਣ ਦੀ ਪ੍ਰੇਰਨਾ ਦਿੰਦੀ ਰਹੇਗੀ... 

10:32 AM

ਚੰਡੀਗੜ੍ਹ ਦੇ ਏਲਾਂਟੇ ਮਾਲ 'ਚ Toy Train ਟਰੇਨ ਹਾਦਸਾ, 11 ਸਾਲਾ ਬੱਚੇ ਦੀ ਮੌਤ 
ਚੰਡੀਗੜ੍ਹ ਦੇ ਏਲਾਂਟੇ ਮਾਲ 'ਚ ਖਿਡੌਣਾ ਟਰੇਨ ਪਲਟਣ ਨਾਲ ਨਵਾਂਸ਼ਹਿਰ ਦੇ ਰਹਿਣ ਵਾਲੇ 11 ਸਾਲਾ ਸ਼ਾਹਬਾਜ਼ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਐਤਵਾਰ ਤੜਕੇ 4 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ।

10:05 AM
ਦੂਸਰੇ ਦਿਨ ਵੀ ਤਲਵੰਡੀ ਸਾਬੋ ਪਾਵਰ ਲਿਮਿਟ ਦਾ ਤਿੰਨ ਨੰਬਰ ਯੂਨਿਟ ਬੰਦ ਤਲਵੰਡੀ ਸਾਬੋ ਪਾਵਰ ਲਿਮਿਟਿਡ ਦਾ ਤੀਸਰਾ ਯੂਨਿਟ ਅਜੇ ਵੀ ਰਿਪੇਅਰ ਦੇ ਅਧੀਨ ਐ ਅਤੇ ਪਾਵਰ ਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰ ਤੱਕ ਯੂਨਿਟ ਚੱਲਣ ਦੀ ਉਮੀਦ ਹੈ ਬੀਤੇ ਕੱਲ ਐਤਵਾਰ ਨੂੰ ਸਵੇਰੇ 4 ਵਜੇ ਤਲਵੰਡੀ ਸਾਬੋ ਪਾਵਰ ਲਿਮਿਟਿਡ ਦੇ ਤਿੰਨ ਨੰਬਰ ਯੂਨਿਟ ਦੇ ਵਿੱਚ ਫਲਟ ਪੈਣ ਦੇ ਕਾਰਨ ਬੰਦ ਹੋ ਗਿਆ ਸੀ ਜਿਸ ਨੂੰ ਚਲਾਉਣ ਦੇ ਲਈ ਟੈਕਨੀਕਲ ਮਾਹਰ ਕੰਮ ਕਰ ਰਹੇ ਹਨ

 

09:42 AM

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਨਵੀਂ ਫਿਲਮ ਜੱਟ ਜੂਲੀਅਟ ਥਰੀ ਨੂੰ ਲੈ ਕੇ ਅੱਜ ਨੀਰੂ ਬਾਜਵਾ ਤੇ ਦਲਜੀਤ ਦੋਸਾਂਜ ਦੇ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ  ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉਹਨਾਂ ਵੱਲੋਂ ਆਪਣੀ ਨਵੀਂ ਫਿਲਮ ਜੱਟ ਜੂਲੀਅਟ ਥਰੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਉਹ ਗੁਰੂ ਘਰ ਵਿਖੇ ਪੁੱਜੇ ਸਨ ਉੱਥੇ ਅਸੀਂ ਇਹਨਾਂ ਵੱਲੋਂ ਮੀਡੀਆ ਦੇ ਦੂਰੀ ਬਣਾ ਕੇ ਰੱਖੀ ਗਈ। ਸਿਨੇਮਾ ਹਾਲ ਵਿੱਚ 27 ਜੂਨ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ।

08:36 AM

ਪੰਜਾਬ ਦੇ ਸੰਸਦ ਮੈਂਬਰ ਦੂਜੇ ਦਿਨ ਚੁੱਕਣਗੇ ਆਪਣੇ ਮੈਂਬਰਸ਼ਿਪ ਅਹੁਦੇ ਦੀ ਸਹੁੰ 

12 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗਾ ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ। ਕਰਮਬਾਰ
ਸੁਖਜਿੰਦਰ ਸਿੰਘ ਰੰਧਾਵਾ
ਗੁਰਜੀਤ ਸਿੰਘ ਔਜਲਾ
ਅੰਮ੍ਰਿਤ ਪਾਲ ਸਿੰਘ
ਚਰਨਜੀਤ ਸਿੰਘ ਚੰਨੀ
ਰਾਜਕੁਮਾਰ ਚੱਬੇਵਾਲ
ਮਾਲਵਿੰਦਰ ਸਿੰਘ ਕੰਗ
ਅਮਰਿੰਦਰ ਸਿੰਘ ਰਾਜਾ ਵੜਿੰਗ
ਅਮਰ ਸਿੰਘ ਸਰਬਜੀਤ ਸਿੰਘ ਖਾਲਸਾ
ਸ਼ੇਰ ਸਿੰਘ ਘੁਬਾਇਆ
ਹਰਸਿਮਰਤ ਕੌਰ ਬਾਦਲ
ਗੁਰਮੀਤ ਸਿੰਘ ਮੀਤ ਹੇਅਰ
ਅਤੇ ਡਾਕਟਰ ਧਰਮਵੀਰ ਗਾਂਧੀ ਚੁੱਕਣਗੇ 

08:24 AM

ਅੱਜ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ

08:19 AM

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ
ਕਿਸਾਨੀ ਮੋਰਚੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਇੱਕ ਪਾਸੇ ਦੇਸ਼ ਦੇ ਅੰਦਰ ਜਿਹੜੀਆਂ ਗੱਲਾਂ ਬਾਤਾਂ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਚਲ ਰਹੀਆਂ ਨੇ ਉਸ ਨੂੰ ਰੋਕਣ ਦੇ ਲਈ ਅਜਿਹੇ ਹਮਲੇ ਕੀਤੇ ਜਾ ਰਹੇ ਨੇ ਅੱਜ ਦੇਸ਼ ਦੀ ਸੰਸਦ ਵਿੱਚ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਚੁੱਕਣੇ ਸੀ। ਨੀਟ ਪੇਪਰ ਨੂੰ ਰੱਦ ਕਰਨ ਦੀ ਡਿਮਾਂਡ ਲਗਾਤਾਰ ਹੋ ਰਹੀ ਹੈ। ਇਸੇ ਦੇ ਨਾਲ ਤੇਲਣਗਾਨਾ ਸਰਕਾਰ ਨੇ ਜੋ ਕਰਜ਼ਾ ਮਾਫ ਕੀਤਾ ਹੈ ਉਸ ਦੀ ਗੱਲ ਚੱਲ ਰਹੀ ਸੀ ਨਾਲ ਹੀ ਪੰਜਾਬ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਯੋਗਾ ਕਰਨ ਦਾ ਵਿਵਾਦ ਹੋਇਆ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ ਇਹਨਾਂ ਨੇ ਅੰਦੋਲਨ ਵਿੱਚ ਹਮਲਾ ਕੀਤਾ ਰਸਤੇ ਸਰਕਾਰ ਨੇ ਬੰਦ ਕੀਤੇ ਨੇ ਅਸੀਂ ਨਹੀਂ, ਪੰਜਾਬ ਦਾ ਕੋਈ ਵੀ ਬਸਿੰਦਾ ਪੰਜਾਬ ਦਾ ਮੁੱਖ ਮੰਤਰੀ ਜਿੰਮੇਵਾਰ ਬੰਦਾ ਉਸ ਜਗ੍ਹਾ ਤੋਂ ਲੰਘ ਕੇ ਦੇਖੇ ਉਹਨਾਂ ਨੂੰ ਕਿਸਾਨ ਰਾਹੀਂ ਹਰਿਆਣਾ ਦੀ ਪੁਲਿਸ ਜਾਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਏਜੰਸੀਆਂ ਰੁਕਣਗੀਆਂ।

08:18 AM

ਜਲੰਧਰ ਪੱਛਮੀ ਵਿਧਾਨਸਭਾ ਉਪ ਚੋਣਾਂ ਵਿੱਚ ਪਾਰਟੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕੀਤਾ

07:45 AM

ਹੁਸ਼ਿਆਰਪੁਰ ਦੇ ਸੁਨਿਆਰਾ ਬਜਾਰਾ ਵਿੱਚ ਮਰਾਠੀ ਸੁਨਿਆਰ ਦੀ ਸਾਈ ਨਾਥ ਟੰਚ ਨਾਮ ਦੀ ਦੁਕਾਨ 'ਤੇ ਹੋਈ ਸੋਨਾ ਚਾਂਦੀ ਅਤੇ ਕੇਸ਼ ਦੀ ਲੁੱਟ

ਮਿਲੀ ਜਾਣਕਾਰੀ ਮੁਤਾਬਕ ਅਤੇ ਪੀੜਿਤ ਦੇ ਦੱਸਣ ਮੁਤਾਬਕ ਉਸ ਵਲੋਂ ਅੱਜ ਸਵੇਰੇ 8:30 ਵਜੇ ਦੁਕਾਨ ਖੋਲੀ ਗਈ ਸੀ ਜਿਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਉਹਦੇ ਕੋਲ ਸੋਨੇ ਦੀ ਜਾਂਚ ਕਰਵਾਉਣ ਆਉਂਦੇ ਹਨ ਅਤੇ ਮੌਕਾ ਪਾ ਕੇ ਉਸ ਉੱਤੇ ਹਮਲਾ ਕਰ ਉਸ ਨੂੰ ਟੇਪ ਦੇ ਨਾਲ ਬੰਦਕ ਬਣਾ ਕੇ 1 ਕਿਲੋ ਸੋਨਾ ਅਤੇ ਚਾਂਦੀ ਅਤੇ 23 ਲੱਖ ਰੁਪਇਆ ਕੇਸ਼ ਲੈ ਕੇ ਅਤੇ CCTV ਦੇ DVR ਸਹਿਤ ਫਰਾਰ ਹੋ ਜਾਂਦੇ ਹਨ। ਇਸ ਬਾਰੇ ਬੋਲਦੇ DSP ਸਿਟੀ ਅਮਰ ਨਾਥ ਨੇ ਦੱਸਿਆ ਹੈ ਕਿ ਇਸ ਦੁਕਾਨ ਦਾ ਮਾਲਿਕ ਪਿੰਡ ਗਿਆ ਹੋਇਆ ਹੈ ਅਤੇ ਉਸ ਦੇ ਪਿੱਛੋਂ ਦੁਕਾਨ ਦੇ ਕਾਰੀਗਰ ਨਾਲ ਇਹ ਲੁਟ ਦੀ ਘਟਨਾ ਹੋਈ ਹੈ ਉਸ ਦੇ ਦੱਸਣ ਮੁਤਾਬਕ ਸਬ ਕੁਛ ਨੋਟ ਕਰ ਲਿਆ ਗਿਆ ਹੈ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ਇਹ ਦੇਖਣਾ ਜਰੂਰੀ ਹੈ ਕਿ ਮਾਮਲਾ ਸ਼ੱਕੀ ਹੈ ਜਾ ਸਹੀ

07:45 AM

ਪਾਰਦਰਸ਼ਤਾ ਦੀ ਨਿਗਰਾਨੀ ਕਰਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਕੰਮਕਾਜ ਦੀ ਘੋਖ ਕਰਨ ਲਈ ਕੇਂਦਰ ਦੀ ਸੱਤ ਮੈਂਬਰੀ ਉੱਚ-ਪੱਧਰੀ ਕਮੇਟੀ ਦੀ ਅੱਜ ਬੈਠਕ ਹੋਵੇਗੀ: ਸਿੱਖਿਆ ਮੰਤਰਾਲੇ ਦੇ ਸੂਤਰਾਂ

Trending news