Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2282460

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 
 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ। 

ਕੰਗਨਾ ਥੱਪੜ ਕਾਂਡ ਤੇ ਕਿਸਾਨ ਆਗੂ ਡੱਲੇਵਾਲ ਦਾ ਬਿਆਨ ਸਾਹਮਣਏ ਆਇਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਕਿਸੇ ਦੀ ਮਾਂ ਨੂੰ ਕੋਈ ਇਹ ਕਹੇਗਾ ਕਿ ਇਹ ਭਾੜੇ ਦਾ...। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ।  

 

07 June 2024
18:45 PM

ਹੁਣ ਸਥਿਰ ਸਰਕਾਰ ਮਿਲਣ ਤੋਂ ਬਾਅਦ ਨਵੇਂ ਬਦਲਾਅ ਆਉਣਗੇ- PM ਮੋਦੀ

ਨਰਿੰਦਰ ਮੋਦੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਦੁਨੀਆ ਕਈ ਸੰਕਟਾਂ 'ਚੋਂ ਗੁਜ਼ਰ ਰਹੀ ਹੈ। ਤਣਾਅ ਅਤੇ ਆਫ਼ਤਾਂ ਵਿੱਚੋਂ ਲੰਘ ਰਹੀ ਹੈ। ਦੁਨੀਆ ਨੇ ਬਹੁਤ ਲੰਬੇ ਸਮੇਂ ਬਾਅਦ ਅਜਿਹੀ ਭਿਆਨਕ ਸਥਿਤੀ ਦੇਖੀ ਹੈ। ਅਸੀਂ ਭਾਰਤੀ ਖੁਸ਼ਕਿਸਮਤ ਹਾਂ ਕਿ ਇੰਨੇ ਵੱਡੇ ਸੰਕਟਾਂ ਦੇ ਬਾਵਜੂਦ ਅੱਜ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਜੋਂ ਜਾਣੇ ਜਾਂਦੇ ਹਾਂ। ਹੁਣ ਸਥਿਰ ਸਰਕਾਰ ਮਿਲਣ ਤੋਂ ਬਾਅਦ ਨਵੇਂ ਬਦਲਾਅ ਆਉਣਗੇ। ਮੇਰਾ ਮੰਨਣਾ ਹੈ ਕਿ ਇਸ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ।

18:41 PM

ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤੋਂ ਬਾਅਦ ਇਹ ਪਹਿਲੀ ਚੋਣ- PM ਮੋਦੀ

18ਵੀਂ ਲੋਕ ਸਭਾ ਇਕ ਤਰ੍ਹਾਂ ਨਾਲ ਨਵੀਂ ਊਰਜਾ, ਯੂਵਾ ਊਰਜਾ ਅਤੇ ਕੁਝ ਹਾਸਲ ਕਰਨ ਦੇ ਇਰਾਦੇ ਵਾਲੀ ਲੋਕ ਸਭਾ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤੋਂ ਬਾਅਦ ਇਹ ਪਹਿਲੀ ਇਕੈਸ਼ਨ ਹੈ। ਇੱਕ ਤਰ੍ਹਾਂ ਨਾਲ ਇਹ ਉਹ 25 ਸਾਲ ਹਨ, ਜੋ ਸਾਡੇ ਅਮ੍ਰਿਤਕਾਲ ਦੇ 25 ਸਾਲ ਹਨ।

 

18:36 PM

ਦੇਸ਼ ਦੀ ਜਨਤਾ ਨੇ ਤੀਜੀ ਵਾਰ ਸੇਵਾ ਕਰਨ ਦਾ ਆਦੇਸ਼ ਦਿੱਤਾ- ਨਰਿੰਦਰ ਮੋਦੀ

ਰਾਸ਼ਟਰਪ੍ਰਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਐਨਡੀਏ ਸਰਕਾਰ ਨੂੰ ਤੀਜੀ ਵਾਰ ਸਰਕਾਰ ਬਣਾਉਣ ਦਾ ਆਦੇਸ਼ ਦਿੱਤਾ ਹੈ। ਮੈਂ ਇਸ ਮੌਕੇ ਲਈ ਦੇਸ਼ ਦਾ ਧੰਨਵਾਦ ਕਰਦਾ ਹਾਂ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ 18ਵੀਂ ਲੋਕ ਸਭਾ ਦੇ 5 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਅਸੀਂ ਉਸੇ ਗਤੀ ਅਤੇ ਲਗਨ ਨਾਲ ਦੇਸ਼ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।

18:35 PM

ਰਾਸ਼ਟਰਪਤੀ ਭਵਨ ਪਹੁੰਚੇ PM ਮੋਦੀ, ਦ੍ਰੋਪਦੀ ਮੁਰਮੂ ਨੇ ਭਗਵਾਨ ਜਗਨਨਾਥ ਦੀ ਤਸਵੀਰ ਨਾਲ ਕੀਤਾ ਸਵਾਗਤ

ਐਨਡੀਏ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ, ਭਾਜਪਾ ਨੇਤਾ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਨਰਿੰਦਰ ਮੋਦੀ ਰਾਸ਼ਟਰਪਤੀ ਭਵਨ ਪਹੁੰਚੇ, ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ ਅਤੇ ਭਗਵਾਨ ਜਗਨਨਾਥ ਦੀ ਤਸਵੀਰ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਨਵੀਂ ਬਣੀ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਜੂਨ ਨੂੰ ਹੋਣਾ ਹੈ।

18:29 PM

ਦਿੱਲੀ: ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੂੰ ਅੱਜ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ।

16:39 PM

ਪਾਕਿਸਤਾਨ ਦੀ ਪੰਜਾਬ ਅਸੈਂਬਲੀ ਵਿੱਚ ਮੈਂਬਰਾਂ ਨੂੰ ਮਿਲੀ ਪੰਜਾਬੀ ਬੋਲਣ ਦੀ ਇਜਾਜ਼ਤ

ਪਾਕਿਸਤਾਨ ਦੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਹੁਣ ਅੰਗਰੇਜ਼ੀ ਅਤੇ ਉਰਦੂ ਤੋਂ ਇਲਾਵਾ ਪੰਜਾਬੀ ਸਮੇਤ ਘੱਟੋ-ਘੱਟ ਚਾਰ ਸਥਾਨਕ ਭਾਸ਼ਾਵਾਂ ਬੋਲ ਸਕਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦੀ ਅਗਵਾਈ ਵਾਲੀ ਸਦਨ ਦੀ ਵਿਸ਼ੇਸ਼ ਕਮੇਟੀ ਨੇ ਵੀਰਵਾਰ ਨੂੰ ਉਨ੍ਹਾਂ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ। ਸਦਨ ਦੇ ਮੈਂਬਰਾਂ ਨੂੰ ਅੰਗਰੇਜ਼ੀ ਅਤੇ ਉਰਦੂ ਤੋਂ ਇਲਾਵਾ ਪੰਜਾਬੀ, ਸਰਾਇਕੀ, ਪੋਠੋਹਾਰੀ ਅਤੇ ਮੇਵਾਤੀ ਵਿੱਚ ਸੰਬੋਧਨ ਕਰਨ ਦੀ ਵੀ ਇਜਾਜ਼ਤ ਹੋਵੇਗੀ।

 

15:32 PM

 Police Transfer News: ਪੰਜਾਬ ਸਰਕਾਰ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਸਮੇਤ 9 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਕੁਲਦੀਪ ਚਹਿਲ ਨੂੰ ਲੁਧਿਆਣਾ ਅਤੇ ਸਵਪਨ ਸ਼ਰਮਾ ਨੂੰ ਮੁੜ ਤੋਂ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਇਆ ਗਿਆ। ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ।

fallback

13:55 PM

ਪਠਾਨਕੋਟ ਵਿੱਚ ਬੀਤੀ ਰਾਤ ਕੁਝ ਲੋਕਾਂ ਨੇ ਇੱਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕ
ਪਠਾਨਕੋਟ ਦੇ ਢਾਂਗੂ ਰੋਡ 'ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਕੁਝ ਲੋਕਾਂ ਨੇ ਇੱਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਇਸ ਹਮਲੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਜਾਵੇਗੀ, ਜਿਸ ਕਾਰਨ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਆਟੋ 'ਚ ਸਵਾਰੀਆਂ ਦੇ ਬੈਠਣ ਨੂੰ ਲੈ ਕੇ ਝਗੜਾ ਹੋਇਆ ਸੀ, ਜੋ ਬਾਅਦ 'ਚ ਇਸ ਹੱਦ ਤੱਕ ਵਧ ਗਿਆ ਕਿ ਹਮਲਾਵਰਾਂ ਨੇ ਆਟੋ ਚਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਮਾਮਲੇ ਦੀ ਜਾਂਚ ਕਰ ਰਹੀ ਹੈ

13:54 PM

ਕਪੂਰਥਲਾ ਬੱਸ ਅੱਡਾ 'ਤੇ ਹੋਇਆ ਜੰਮ ਕੇ ਹੰਗਾਮਾ, ਲੋਕਾਂ ਨੇ ਇੱਕ ਬਜ਼ੁਰਗ ਬੰਦੇ ਦੀ ਖ਼ਮਬੇ ਨਾਲ ਬੰਨ ਕੀਤੀ ਛਿੱਤਰਪਰੇਡ

ਲੋਕਾਂ ਨੇ ਦੋਸ਼ ਲਗਾਉਂਗਦਿਆਂ ਕਿਹਾ ਕਿ ਇਹ ਬੰਦੇ ਨਸ਼ੇ ਦੀ ਹਾਲਤ ਵਿੱਚ ਇੱਕ ਪ੍ਰਵਾਸੀ ਛੋਟੀ ਬੱਚੀ ਨੂੰ ਗ਼ਲਤ ਇਸ਼ਾਰੇ ਕਰ ਰਿਹਾ ਸੀ। ਲੋਕਾਂ ਦਾ ਦੋਸ਼ ਕਿ ਬੱਚੀ ਵਲੋਂ ਇਤਰਾਜ਼ ਕਰਨ ਉੱਤੇ ਚਪਲ ਨਾਲ ਕੁੱਟਿਆ ਵੀ ਗਿਆ। ਮੌਕੇ ਉੱਤੇ ਲੋਕਾਂ ਨੇ ਖ਼ਮਬੇ ਨਾਲ ਬੰਨ੍ਹ ਜੰਮਕੇ ਕੇ ਕੀਤੀ ਕੁੱਟਮਾਰ। ਪੁਲਿਸ ਨੂੰ ਮੌਕੇ ਉੱ ਤੇ ਫੋਨਕੀਤਾ ਗਿਆ। ਪੁਲਿਸ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 

13:52 PM

ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਮਾਮਲੇ ਵਿੱਚ ਜਾਂਚ ਜਾਰੀ 
ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਚਾਰ ਦਿਨ ਪਹਿਲਾਂ ਮਾਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਸੀ। ਇਹ ਹਾਦਸਾ ਪੰਜਾਬ ਦੇ ਸਰਹਿੰਦ ਜੰਕਸ਼ਨ ਅਤੇ ਸਾਧੂਗੜ੍ਹ ਸਟੇਸ਼ਨ ਦੇ ਵਿਚਕਾਰ 2 ਜੂਨ ਨੂੰ ਤੜਕੇ 3:15 ਵਜੇ ਵਾਪਰਿਆ। ਜਦੋਂ ਇੰਜਣ UP GVGN ਨੇ ਪਹਿਲੀ ਖੜ੍ਹੀ ਮਾਲ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਹ ਪਟੜੀ ਤੋਂ ਉਤਰ ਗਿਆ ਅਤੇ ਸਿੱਧਾ ਮੁੱਖ ਯਾਤਰੀ ਲਾਈਨ 'ਤੇ ਜਾ ਡਿੱਗਿਆ। ਰੇਲਵੇ ਦੇ ਐਸ.ਆਰ. ਡੀਸੀਐਮ ਨਵੀਨ ਕੁਮਾਰ ਨੇ ਦੱਸਿਆ ਕਿ 4 ਤਰੀਕ ਨੂੰ ਕਮਿਸ਼ਨਰ ਸੇਫਟੀ ਅੰਬਾਲਾ ਆਏ ਅਤੇ ਘਟਨਾ ਸਥਾਨ ਦਾ ਦੌਰਾ ਕੀਤਾ। ਸਾਰੇ ਡਾਟਾ ਪ੍ਰਭਾਵ ਉੱਥੇ ਇਕੱਠੇ ਕੀਤੇ ਗਏ ਹਨ। ਹਾਦਸੇ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਇਸ ਦੀ ਜਾਂਚ ਅਜੇ ਜਾਰੀ ਹੈ।

13:51 PM

ਕੰਗਨਾ ਥੱਪੜ ਕਾਂਡ ''ਤੇ  ਹੁਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਿਤਰੇ ਨੇ ਪੰਜਾਬ ਪੁਲਿਸ ਦੇ ਰਿਟਾਇਰ ਅਫਸਰ

ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸ਼ੀਅਲ ਪੰਜਾਬ ਦੇ ਪ੍ਰਧਾਨ ਰਿਟਾਇਰ ਡੀਐਸਪੀ ਸੁਖਵਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਆਪਦੀ ਡਿਊਟੀ ਤੇ ਤੈਨਾਤ ਸੀ ਕੰਗਣਾ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਪੰਜਾਬ ਦੇ ਰਿਟਾਇਰ ਪੁਲਿਸ ਮੁਲਾਜ਼ਮ ਕੁਲਵਿੰਦਰ ਕੌਰ ਦੀ ਮਦਦ ਲਈ ਡੱਟ ਕੇ ਖੜੇ ਹਾਂ। ਮੁਲਾਜ਼ਮ ਦਾ ਫਰਜ ਚੈਕਿੰਗ ਕਰਨਾ ਹੈ ਭਾਵੇਂ ਮੁੱਖ ਮੰਤਰੀ ਹੋਵੇ ਭਾਵੇਂ ਐਮਪੀ ਹੋਵੇ। ਉਹਨਾਂ ਕਿਹਾ ਕਿ ਕੁਲਵਿੰਦਰ ਕੌਰ ਨੇ ਵਧੀਆ ਕੰਮ ਕੀਤਾ ਹੈ।

13:25 PM

ਘਰ ਦੇ ਬਾਹਰ ਬੱਚਿਆਂ ਨਾਲ ਘੁੰਮ ਰਹੇ ਨੌਜਵਾਨ ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਤੇਜ਼ਧਾਰ ਹਥਿਆਰਾ ਨਾਲ ਹਮਲਾ

ਮਾਮਲਾ ਅੰਮ੍ਰਿਤਸਰ ਦੇ ਥਾਣਾ ਕੌਟ ਖਾਲਸਾ ਅਧੀਨ ਆਉਦੇ ਇਲਾਕਾ ਇੰਦਰਪੁਰੀ ਤੋ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਵਿਕਾਸ ਨਾਮ ਦੇ ਨੌਜਵਾਨ ਨੂੰ ਘਰ ਦੇ ਬਾਹਰ ਘੁੰਮਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ 15 ਦੇ ਕਰੀਬ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਉਪਰ ਤੇਜਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿਤਾ ਗਿਆ ਜੋ ਕਿ ਇਸ ਘਟਨਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਈ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਨੋਜਵਾਨ ਵਿਕਾਸ ਪੁਤਰ ਬੈਜਨਾਥ ਵਾਸੀ ਇੰਦਰਪੁਰੀ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਘਰ ਦੇ ਬਾਹਰ ਬਚਿਆ ਨਾਲ ਘੁੰਮ ਰਿਹਾ ਸੀ ਕਿ ਅਚਾਨਕ 15 ਦੇ ਕਰੀਬ ਅਣਪਛਾਤੇ ਨੋਜਵਾਨਾ ਵਲੋ ਉਸ ਉਪਰ ਤੇਜਧਾਰ ਹਥਿਆਰਾ ਨਾਲ ਬੁਰੀ ਤਰਾ ਨਾਲ ਜਖਮੀ ਕਰ ਦਿਤਾ ਜਿਸਦੀ ਸ਼ਿਕਾਇਤ ਉਸ ਵਲੋ ਪੁਲਿਸ ਨੂੰ ਕਰ ਇਨਸਾਫ ਦੀ ਮੰਗ ਕੀਤੀ ਗਈ ਹੈ। ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆ ਵਿਚ ਕੈਦ ਹੋਈ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਵਿਕਾਸ ਪੁਤਰ ਬੈਜਨਾਥ ਵਾਸੀ ਇੰਦਰਪੁਰੀ ਦੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜ਼ਖ਼ਮੀ ਕੀਤਾ ਹੈ ਜਿਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

13:21 PM

ਅਸਮਾਨੀ ਬਿਜਲੀ ਡਿੱਗਣ ਕਾਰਣ ਇੱਕ ਦੀ ਮੌਤ ਸੱਤ ਜ਼ਖ਼ਮੀ, ਇੱਕ ਦੀ ਹਾਲਤ ਗੰਭੀਰ 
ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਦੋਲਾ ਕੋਲ ਇੱਕ ਟਰੈਕਟਰ ਚਾਲਕ ਉਪਰ ਅਸਮਾਨੀ ਬਿਜਲੀ ਡਿੱਗ ਗਈ ਜਿਸ ਨਾਲ ਟਰੈਕਟਰ ਚਲਾਕ ਦੀ ਮੌਕੇ ਉੱਤੇ ਮੌਤ ਹੋ ਗਈ ਜਿਸ ਨਾਲ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਪਿੱਛੇ ਤੋਂ ਆਉਦੀਆ ਦੋ ਗੱਡੀਆਂ ਉਸ ਨਾਲ ਟਕਰਾ ਗਈਆਂ ਜਿਸ ਵਿਚ 7 ਦੇ ਕਰੀਬ ਲੋਕ ਜ਼਼ਖ਼ਮੀ ਹੋ ਗਏ ਜਿਹਨਾਂ ਵਿੱਚੋ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਬਾਕੀ ਜਖ਼ਮੀਆ ਦਾ ਇਲਾਜ ਚੱਲ ਰਿਹਾ ਹੈ। ਗਿੱਦੜਬਾਹਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਜਿਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਮ੍ਰਿਤਕ ਦਾ ਨਾਮ ਬਿੰਦਰ ਸਿੰਘ ਪਿੰਡ ਦੌਲਾ ਦੱਸਿਆ ਜਾ ਰਿਹਾ ਹੈ।

10:59 AM

ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ 

ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ,  ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ਤੇ ਸਿਧਾਂਤਕ ਗਿਰਾਵਟ ਆਈ ਹੈ। ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ। ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ।

10:57 AM

ਜ਼ੀਰਕਪੁਰ ਵਿੱਚ ਤੇਜ਼ ਹਨੇਰੀ ਦੌਰਾਨ ਯੂਨੀਪੋਲ ਡਿੱਗਣ ਦੇ ਮਾਮਲੇ ਵਿੱਚ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਜ਼ੀਰਕਪੁਰ ਵਿੱਚ ਤੇਜ਼ ਹਨੇਰੀ ਦੌਰਾਨ ਡਿੱਗੇ ਯੂਨੀਪੋਲ ਸਬੰਧੀ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਕਾਰਵਾਈ ਕਰਨ ਦੇ ਮੂਡ ਵਿੱਚ ਹਨ। ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ ਜੈਪੁਰ ਅੰਬਾਲਾ ਹਾਈਵੇਅ 'ਤੇ ਆਕਸਫੋਰਡ ਸਟਰੀਟ 'ਤੇ ਡਿੱਗੀ ਵਰਦੀ ਮਲਿਕ ਦੇ ਇਕ ਨਿੱਜੀ ਪ੍ਰਾਜੈਕਟ ਦੀ ਸੀ, ਜਿਸ ਲਈ ਪਹਿਲਾਂ 2022, 2023 ਅਤੇ 2024 ਵਿਚ ਯੂਨੀਪੋਲ ਦੀ ਉਚਾਈ ਅਤੇ ਮਜ਼ਬੂਤੀ ਦੀ ਜਾਂਚ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਤੇਜ਼ ਹਨੇਰੀ ਦੌਰਾਨ ਯੂਨੀਪੋਲ ਕਮਜ਼ੋਰ ਹੋਣ ਕਾਰਨ ਤਿੰਨ ਵਾਹਨਾਂ 'ਤੇ ਡਿੱਗ ਗਿਆ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ।

ਪ੍ਰੋਜੈਕਟ ਆਨਰ ਖਿਲਾਫ਼ ਮਿਉਂਸਪਲ ਐਕਟ ਬਿਲਡਿੰਗ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ। ਅਜਿਹੀ ਹੀ ਘਟਨਾ ਵੀਆਈਪੀ ਰੋਡ ’ਤੇ ਵੀ ਵਾਪਰੀ ਜਿੱਥੇ ਦੋ ਥਾਵਾਂ ’ਤੇ ਯੂਨੀਪੋਲ ਡਿੱਗ ਗਏ। ਕਾਰਜਸਾਧਕ ਅਫਸਰ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਯੂਨੀਪੋਲ ਲਗਾਉਣ ਵਾਲੀ ਸੰਪਰਕ ਕੰਪਨੀ ਤੋਂ ਢਾਂਚਾ ਸੁਰੱਖਿਆ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇਗਾ।

10:55 AM

ਇਮੀਗ੍ਰੇਸ਼ਨ ਫਰਾਡ 'ਚ 37.43 ਲੱਖ ਦੀ ਠੱਗੀ, ਤਿੰਨ ਇਮੀਗ੍ਰੇਸ਼ਨ ਕੰਪਨੀ ਮਾਲਕਾਂ ਖਿਲਾਫ਼ ਮਾਮਲਾ ਦਰਜ

ਚੰਡੀਗੜ੍ਹ: ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਇਮੀਗ੍ਰੇਸ਼ਨ ਫਰਾਡ ਦੇ ਚਾਰ ਕੇਸ ਦਰਜ ਕੀਤੇ ਗਏ ਹਨ। ਬੁੱਧਵਾਰ ਨੂੰ ਤਿੰਨ ਐਫਆਈਆਰ ਵੀ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸ਼ਾਮਲ ਹਨ-

1. ਸੈਕਟਰ-31 ਥਾਣਾ : ਯਮੁਨਾਨਗਰ ਦੇ ਰਹਿਣ ਵਾਲੇ ਸੰਨੀ ਨੇ ਬੋਜਾ ਗ੍ਰਹਿ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਖਿਲਾਫ 8 ਲੱਖ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ।

2. ਸੰਦੀਪ, ਨਾਸਿਕ ਨਿਵਾਸੀ: ਸੈਕਟਰ-31 ਥਾਣੇ ਵਿਚ 4 ਲੱਖ 17 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜੀਕੇ ਵੀਜ਼ਾ ਦੇ ਪ੍ਰਧਾਨ ਅਤੇ ਕੰਪਨੀ ਦੇ ਮਾਲਕ ਬਿੰਦੂ 'ਤੇ ਨਾ ਤਾਂ ਵਿਦੇਸ਼ ਲਿਜਾਣ ਅਤੇ ਨਾ ਹੀ ਪੈਸੇ ਵਾਪਸ ਕਰਨ ਦਾ ਦੋਸ਼ ਹੈ।
3. ਮੁਹਾਲੀ ਨਿਵਾਸੀ ਔਰਤ: ਸੈਕਟਰ-36 ਥਾਣੇ ਵਿੱਚ 25 ਲੱਖ 26 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਤਨਾਮ, ਕੁਲਵਿੰਦਰ, ਰੀਤ, ਨਿਸ਼ਾਂਤ ਤੇ ਹੋਰਾਂ 'ਤੇ ਪੀਆਰ ਕਰਵਾਉਣ ਦੇ ਨਾਂ 'ਤੇ ਪੈਸੇ ਲੈ ਕੇ ਵਿਦੇਸ਼ ਨਾ ਭੇਜਣ ਦਾ ਦੋਸ਼ ਹੈ।

ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਹੋਣ ਦੀ ਉਮੀਦ ਹੈ।

10:53 AM

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਸਰਕੇ ਵਿਖੇ ਕਾਰ ਸਵਾਰ ਆਏ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਉੱਤੇ ਕੀਤੀ ਪਿਸਤੌਲ ਦੀ ਨੋਕ ਉੱਤੇ ਨਕਦੀ ਦੀ ਲੁੱਟ ਕਰ ਹੋਏ ਫਰਾਰ।  ਕਰੀਬ 85 ਹਜ਼ਾਰ ਰੁਪਏ ਨਕਦੀ ਲੈ ਕੇ ਹੋਏ ਫਰਾਰ। ਪੂਰੀ ਵਾਰਦਾਤ ਸੀਸੀਟੀਵੀ ਕੈਮਰਾ ਵਿੱਚ ਹੋਈ ਕੈਦ ।

 

10:48 AM

ਪੰਜਾਬ ਸਿੱਖਿਆ ਕ੍ਰਾਂਤੀ ਨੂੰ ਹੁਲਾਰਾ ਦੇਣ ਲਈ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ

 JEE/NEET ਅਤੇ CLAT ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਰਿਹਾਇਸ਼ੀ ਕੋਚਿੰਗ ਸ਼ੁਰੂ ਕੀਤੀ ਜਾਵੇਗੀ।

*ਚੋਣ ਪ੍ਰਚਾਰ ਤੋਂ ਤੁਰੰਤ ਬਾਅਦ ਮੈਨ ਸਰਕਾਰ ਐਕਸ਼ਨ ਮੋਡ ਵਿੱਚ ਪਰਤ ਆਈ

*ਇਹ ਕੋਚਿੰਗ 6 ਜੂਨ ਨੂੰ ਰਿਹਾਇਸ਼ੀ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ, ਲੁਧਿਆਣਾ ਵਿਖੇ ਸ਼ੁਰੂ ਹੋਵੇਗੀ।

* ਇਸ ਰਿਹਾਇਸ਼ੀ ਕੋਚਿੰਗ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਕੁੱਲ 750 ਬੱਚੇ ਭਾਗ ਲੈ ਰਹੇ ਹਨ।

*ਕੁੱਲ 750 ਵਿਦਿਆਰਥੀਆਂ ਵਿੱਚੋਂ, 350 ਵਿਦਿਆਰਥੀ JEE ਲਈ, 250 ਵਿਦਿਆਰਥੀ NEET ਲਈ ਅਤੇ 150 ਵਿਦਿਆਰਥੀ CLAT ਵਰਗੀਆਂ ਪੇਸ਼ੇਵਰ ਪ੍ਰੀਖਿਆਵਾਂ ਲਈ ਮੁਫ਼ਤ ਵਿੱਚ ਤਿਆਰੀ ਕਰਨਗੇ।

* ਫਿਜ਼ਿਕਸਵਾਲਾ, ਅਵੰਤੀ ਅਤੇ ਡਾਇਸ ਅਕੈਡਮੀ ਵਰਗੀਆਂ ਵੱਡੀਆਂ ਸੰਸਥਾਵਾਂ ਦੇ ਅਧਿਆਪਕ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੁਫਤ ਕੋਚਿੰਗ ਦੇਣਗੇ।

*ਗਰੀਬ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦੇਣ ਲਈ ਚੁੱਕਿਆ ਗਿਆ ਵੱਡਾ ਕਦਮ।

*ਪੰਜਾਬ ਦੇ ਗਰੀਬ ਅਤੇ ਪਛੜੇ ਬੱਚਿਆਂ ਨੂੰ ਕੋਚਿੰਗ ਦਾ ਪਹਿਲਾ ਲਾਭ ਮਿਲੇਗਾ।

*ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਸ ਰਿਹਾਇਸ਼ੀ ਕੋਚਿੰਗ ਰਾਹੀਂ ਦੇਸ਼ ਦੇ ਚੋਟੀ ਦੇ ਕਾਲਜਾਂ ਲਈ ਤਿਆਰ ਕੀਤਾ ਜਾ ਰਿਹਾ ਹੈ।

* ਇਮਤਿਹਾਨ ਪਾਸ ਕਰਨ ਦੇ ਨਾਲ-ਨਾਲ ਆਤਮ ਵਿਸ਼ਵਾਸ ਵਧਾਉਣ 'ਤੇ ਧਿਆਨ ਕੇਂਦਰਿਤ ਕਰਨਾ ਵੀ ਇਸ ਰਿਹਾਇਸ਼ੀ ਕੋਚਿੰਗ ਦੀ ਤਰਜੀਹ ਹੈ।

*ਇਨ੍ਹਾਂ ਪੇਸ਼ੇਵਰ ਪ੍ਰੀਖਿਆਵਾਂ ਲਈ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਨੋਵਿਗਿਆਨਕ ਤੌਰ 'ਤੇ ਤਿਆਰ ਕਰਨ 'ਤੇ ਵੀ ਬਹੁਤ ਜ਼ੋਰ ਦਿੱਤਾ ਜਾਵੇਗਾ।

*ਸਰਕਾਰੀ ਸਕੂਲਾਂ ਦੇ ਮਾਪਿਆਂ ਨੂੰ ਹੁਣ ਪ੍ਰਾਈਵੇਟ ਕੋਚਿੰਗ ਦੀਆਂ ਮਹਿੰਗੀਆਂ ਫੀਸਾਂ ਤੋਂ ਮਿਲੇਗੀ ਰਾਹਤ।

*ਪਿਛਲੇ ਸਾਲ, ਇਸ ਪ੍ਰੋਜੈਕਟ ਦੇ ਤਹਿਤ, ਸਰਦੀਆਂ ਦੇ ਕੈਂਪ ਰਾਹੀਂ ਬੱਚਿਆਂ ਨੂੰ ਮੁਫਤ ਅਤੇ ਰਿਹਾਇਸ਼ੀ ਕੋਚਿੰਗ ਸ਼ੁਰੂ ਕੀਤੀ ਗਈ ਸੀ।

09:57 AM

ਬੀਜੇਪੀ ਸੰਸਦ ਕੰਗਨਾ ਰਨੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਜ਼ੀਰਕਪੁਰ ਦੇ ਕਾਰੋਬਾਰੀ ਵੱਲੋਂ ਇਕ ਲੱਖ ਰੁਪਏ ਦੇਣ ਦਾ ਐਲਾਨ।

09:55 AM

ਕੁਲਵਿੰਦਰ ਕੌਰ ਦੀ ਮਦਦ ਦੇ ਲਈ ਅੱਗੇ ਆਏ ਦਵਿੰਦਰ ਪ੍ਰਤਾਪ ਸਿੰਘ 

ਦਵਿੰਦਰ ਪ੍ਰਤਾਪ ਸਿੰਘ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੁਪਰੀਮ ਕੋਰਟ ਕੁਲਵਿੰਦਰ ਕੌਰ ਦੀ ਮਦਦ ਦੇ ਲਈ ਅੱਗੇ ਆਏ। ਕਿਸੇ ਵੀ ਤਰੀਕੇ ਦੀ ਲੀਗਲ ਮਦਦ ਦੇ ਲਈ ਤਿਆਰ

09:42 AM

ਚੋਣਾਂ ਤੋਂ ਬਾਅਦ ਐਕਸ਼ਨ ਮੋਡ 'ਚ ਮੁੱਖ ਮੰਤਰੀ ਭਗਵੰਤ ਮਾਨ 
ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਅਹਿਮ ਮੀਟਿੰਗ 
ਪਟਿਆਲਾ ਤੇ ਫਿਰੋਜ਼ਪੁਰ ਲੋਕਸਭਾ ਹਲਕਿਆਂ ਦੀ ਸੱਦੀ ਮੀਟਿੰਗ 
ਮੀਟਿੰਗ 'ਚ ਉਮੀਦਵਾਰ, ਵਿਧਾਇਕ ਤੇ ਚੇਅਰਮੈਨ ਰਹਿਣਗੇ ਮੌਜੂਦ 
ਦੁਪਹਿਰ 3 ਵਜੇ ਮੁੱਖ ਮੰਤਰੀ ਰਿਹਾਇਸ਼ ਵਿਖੇ ਹੋਵੇਗੀ ਮੀਟਿੰਗ

 

08:56 AM

​ਜਗਰਾਓ ਵਿੱਚ  ਇਕ ਨੌਜਵਾਨ ਨੂੰ ਪੈਟਰੋਲ ਪਾ ਕੇ ਲਾਈ ਅੱਗ
ਜਗਰਾਓ ਦੇ ਸੱਤ ਨੰਬਰ ਚੂੰਗੀ ਇਲਾਕੇ ਵਿਚ ਕੁਝ ਨੌਜ਼ਵਾਨਾਂ ਨੇ ਮਿਲਕੇ ਇਕ ਨੌਜਵਾਨ ਨੂੰ ਪੈਟਰੋਲ ਪਾ ਕੇ ਲਾਈ ਅੱਗ, ਅੱਗ ਲੱਗਣ ਕਰਕੇ ਨੌਜਵਾਨ 80% ਤੱਕ ਸੜਿਆ, ਫਰੀਦਕੋਟ ਕੀਤਾ ਗਿਆ ਰੈਫਰ। ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਪੂਰੀ ਘਟਨਾ ਦੀ CCTV ਫੁਟੇਜ ਆਈ ਸਾਹਮਣੇ

08:52 AM

ਕਿਸਾਨਾਂ ਨੂੰ ਲਗਾਤਾਰ ਅਪੀਲ ਕਰਦੇ ਹਾਂ ਕੀ ਨਾੜ ਨੂੰ ਨਾ ਸਾੜੋ
ਇਸ ਸੀਜ਼ਨ ਨਾੜ ਸਾੜ੍ਹਨ ਤੋਂ ਰੋਕਣ ਲਈ ਕੀ ਉਪਰਾਲੇ ਕੀਤੇ ਗਏ। ਇਸ ਉੱਤੇ ਬੋਲਦੇ ਹੋਏ ਕਿਹਾ ਅਸੀਂ ਕਿਸਾਨਾਂ ਨੂੰ ਲਗਾਤਾਰ ਅਪੀਲ ਕਰਦੇ ਹਾਂ ਕ਼ੀ ਨਾੜ ਨੂੰ ਨਾ ਸਾੜੋ। ਕਿਉਂਕਿ ਨਾੜ, ਤੂੜੀ ਬਣ ਜਾਂਦੀ ਹੈ ਤੇ ਇਸ ਵਿੱਚ ਹਰਾ ਚਾਰਾ ਮਿਲਾਕੇ ਪਸ਼ੂਆਂ ਦੇ ਖਾਣ ਲਈ ਚਾਰਾ ਬਣ ਜਾਂਦਾ ਹੈ। ਪਰਤੂੰ ਕਿਸਾਨ ਇਸ ਨੂੰ ਅੱਗ ਕਿਉਂ ਲਗਾ ਦਿੰਦੇ ਹਨ ਇਹ ਸਮਝ ਨਹੀਂ ਆਇਆ। ਇਸ ਵਾਰ ਨਾੜ ਸਾੜਨ ਦੇ 11,900 ਮਾਮਲੇ ਸਾਮਣੇ ਆਏ ਹਨ ਜਦਕਿ 4 ਤੇ ਜੁਰਮਾਨਾ ਲਗਾਇਆ ਹੈ।

ਕਿੰਨੀਆਂ ਫਲਾਈਂਗ ਟੀਮਾਂ ਬਣਾਈਆਂ ਗਈਆਂ ਤਾਂ ਉਨ੍ਹਾਂ ਦੱਸਿਆ ਕਿ 8000 ਦੇ ਕਰੀਬ ਮੁਲਾਜ਼ਮਾਂ ਦੀ ਡਿਊਟੀ ਲਗਾਈ। ਪਿਛਲੀ ਵਾਰ ਨਾਲੋਂ ਇਸ ਵਾਰ ਨਾੜ ਸਾੜਨ ਦੇ ਮੁਕਾਬਲੇ ਘਟੇ ਜਾਂ ਵਧੇ। ਇਸ ਮੌਕੇ ਉਨਾਂ ਕਿਹਾ ਕਿ ਇਸ ਸਾਲ ਕੇਸਾਂ ਵਿੱਚ ਮਾਮੂਲੀ ਬੜੋਤਰੀ ਹੋਈ ਹੈ ਲੈਕੀਨ 2022 ਕੇਸਾਂ ਨਾਲੋਂ ਘੱਟ ਕੇਸ ਆਏ।

ਇਸ ਵਾਰ ਵਾਤਾਵਰਨ ਸੁਰੱਖਿਆ ਮੁਹਿੰਮ ਪਿਛੜੀ ਤੇ ਬੋਲਦੇ ਹੋਏ ਕਿਹਾ ਕੇ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਲਗਾਤਾਰ ਊਪਰਾਲੇ ਕਰ ਰਹੇ ਹਾਂ ਅਸੀਂ ਹੁਣ ਹਵਾ ਦੀ ਗੁਣਤਤਾ ਨੂੰ ਮਾਪਣ ਲਈ ਮੋਬਾਇਲ ਵੈਨ ਤਿਆਰ ਕੀਤੀ ਹੈ ਜਿਹੜੀ ਅਲੱਗ ਅਲੱਗ ਜਿਲਿਆ ਚ ਜਾਕੇ ਖੜੀ ਕਰ ਦਿੰਦੇ ਹਾਂ ਜਿਸ ਨਾਲ ਸਾਨੂੰ ਹਵਾ ਦੀ ਗੁਣਤਾ ਦਾ ਪਤਾ ਚੱਲ ਜਾਂਦਾ ਹਾਂ।

08:21 AM

ਚੋਣਾਂ ਦੌਰਾਨ ਬੂਥ ਲਾਉਣ ਦੇ ਮਾਮਲੇ ਨੂੰ ਲੈ ਕੇ ਪਿੰਡ ਕੱਖਾਂ ਵਾਲੀ ਵਿਖੇ ਹੋਈ ਮਾਮੂਲੀ ਤਤਕਾਰ 

ਪਿਛਲੇ ਦਿਨੀ ਹੋਈਆ ਲੋਕ ਸਭਾ ਦੀਆ ਚੋਣਾਂ ਦੌਰਾਨ ਕਾਗਰਸ ਪਾਰਟੀ ਦੇ ਬੂਥ ਨੂੰ ਲੈ ਕੇ ਹਲਕਾਂ ਲੰਬੀ ਦੇ ਪਿੰਡ ਕੱਖਾਂ ਵਾਲੀ ਵਿਖੇ ਹੋਏ ਝਗੜਾ ਮੌਤ ਦਾ ਕਾਰਨ ਬਣਿਆ। ਬੂਟਾ ਰਾਮ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਅਸੀਂ ਮੇਰੇ ਚਾਚਾ ਗੁਰਮੀਤ ਰਾਮ ਦੇ ਘਰ ਕੋਲ ਕਾਗਰਸ ਪਾਰਟੀ ਦਾ ਬੂਥ ਲਾਇਆ ਸੀ ਦੂਸਰੀ ਧਿਰ ਸਤਾ ਧਾਰੀ ਪਾਰਟੀ ਦਾ ਮਜੂਦਾ ਸਰਪੰਚ ਦਲੀਪ ਰਾਮ ਸਾਨੂੰ ਬੂਥ ਲਾਉਣ ਤੋਂ ਰੋਕ ਰਿਹਾ ਸੀ ਜਿਸ ਨੂੰ ਲੈ ਕੇ ਝਗੜਾ ਹੋਇਆ ਸੀ ਜਿਨ੍ਹਾਂ ਨੇ ਇਸ ਰੰਜਸ਼ ਨੂੰ ਲੈ ਕੇ ਗਿਣਤੀ ਵਾਲੇ ਦਿਨ ਸ਼ਾਮ ਨੂੰ ਆਪਣੇ ਸਾਥੀਆਂ ਸਮੇਤ ਸਾਡੇ ਤੇ ਹਮਲਾ ਕਰ ਦਿੱਤਾ ਜਿਸ ਵਿਚ ਮੇਰਾ ਚਾਚਾ ਗੁਰਮੀਤ ਰਾਮ ਅਤੇ ਦੂਸਰਾ ਮਨਜੀਤ ਰਾਮ ਨੂੰ ਗੰਭੀਰ ਜਖਮੀ ਕਰ ਦਿੱਤਾ ਜਿਨ੍ਹਾਂ ਦੇ ਜ਼ਿਆਦਾ ਸੱਟਾਂ ਹੋਣ ਕਰਕੇ ਡਾਕਟਰਾਂ ਨੇ ਬਠਿੰਡੇ ਰੈਫਰ ਕਰ ਦਿੱਤਾ ਅਤੇ ਜੇਰੇ ਇਲਾਜ ਗੁਰਮੀਤ ਰਾਮ ਦੀ ਮੌਤ ਹੋ ਗਈ ਅਸੀਂ ਮੰਗ ਕਰਕੇ ਹਾਂ ਕਿ ਸਾਰੇਆ ਨੂੰ ਸਰਪੰਚ ਸਮੇਤ ਜਿਨ੍ਹਾਂ ਚਿਰ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ

07:55 AM

ਜਾਅਲੀ ਆਧਾਰ ਕਾਰਡ ਰਾਹੀਂ ਸੰਸਦ ਭਵਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ
ਸੀਆਈਐਸਐਫ ਨੇ 3 ਮਜ਼ਦੂਰਾਂ ਨੂੰ ਫੜਿਆ। ਮੁਲਜ਼ਮ ਗੇਟ ਨੰਬਰ 3 ਤੋਂ ਸੰਸਦ ਭਵਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸੰਸਦ ਦੀ ਸੁਰੱਖਿਆ ਲਈ ਤਾਇਨਾਤ ਸੀਆਈਐਸਐਫ ਨੇ ਤਿੰਨ ਮਜ਼ਦੂਰਾਂ ਨੂੰ ਫੜ ਲਿਆਮੁਲਜ਼ਮ ਜਾਅਲੀ ਆਧਾਰ ਕਾਰਡ ਦਿਖਾ ਕੇ ਗੇਟ ਨੰਬਰ 3 ਤੋਂ ਸੰਸਦ ਭਵਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਕਾਸਿਮ, ਮੋਨਿਸ ਅਤੇ ਸ਼ੋਏਬ ਨਾਮ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

06:45 AM

Punjab (Weather Update) : ਪੰਜਾਬ ਵਿੱਚ ਆਮ ਨਾਲੋਂ ਵੱਧ ਤਾਪਮਾਨ ਦੇ ਚੱਲਦਿਆਂ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਚਾਰ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। 7 ਜੂਨ ਤੱਕ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਹੋਣ ਦੀ ਸੰਭਾਵਨਾ ਹੈ।

06:43 AM

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਦੇ ਤਹਿਤ ਵੀਰਵਾਰ ਨੂੰ ਪੰਜਾਬ 'ਚ ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਦੇ ਸਾਥੀਆਂ ਨਾਲ ਜੁੜੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅੱਤਵਾਦ ਵਿਰੋਧੀ ਏਜੰਸੀ ਨੇ ਜਾਣਕਾਰੀ ਲਈ ਲੋਕਾਂ ਦੀ ਮਦਦ ਵੀ ਮੰਗੀ। ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਅਤੇ ਉਸ ਦੇ ਗੈਂਗ ਬਾਰੇ।ਚੰਡੀਗੜ੍ਹ ਵਿੱਚ ਦਰਜ ਇੱਕ ਫਿਰੌਤੀ ਅਤੇ ਗੋਲੀਬਾਰੀ ਦੇ ਇੱਕ ਕੇਸ ਦੇ ਸਬੰਧ ਵਿੱਚ ਬਰਾੜ ਅਤੇ ਉਸ ਦੇ ਸਾਥੀਆਂ ਨਾਲ ਸਬੰਧਤ ਕੁੱਲ ਨੌਂ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਸੀ।

ਬਰਾੜ ਅਤੇ 11 ਹੋਰਾਂ ਵਿਰੁੱਧ ਪਿਛਲੇ ਸਾਲ ਜੈਪੁਰ ਵਿੱਚ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਡੀ ਦੀ ਹੱਤਿਆ ਵਿੱਚ ਕਥਿਤ ਸ਼ਮੂਲੀਅਤ ਲਈ ਪਰਚਾ ਦਰਜ ਕੀਤਾ ਗਿਆ ਹੈ।ਐਨਆਈਏ ਨੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ, ਜਿੱਥੇ ਲੋਕ ਅੱਤਵਾਦੀ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ ਜਾਂ ਕਿਸੇ ਵੀ ਧਮਕੀ ਕਾਲ ਦੇ ਵੇਰਵੇ। NIA ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਈਲ ਨੰਬਰ 7743002947 (ਟੈਲੀਗ੍ਰਾਮ/ਵਟਸਐਪ ਲਈ) 'ਤੇ ਸਾਂਝੀ ਕੀਤੀ ਜਾ ਸਕਦੀ ਹੈ।

06:42 AM

ਕਿਸਾਨਾਂ ਦੀ ਪ੍ਰੈਸ ਕਾਨਫਰੰਸ
ਚੰਡੀਗੜ੍ਹ: ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਸਵੇਰੇ 11 ਵਜੇ ਕਿਸਾਨ ਭਵਨ-ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨਗੇ।

06:40 AM

ਨਵੀਂ ਦਿੱਲੀ: ਸਰਕਾਰ ਬਣਾਉਣ ਬਾਰੇ ਚਰਚਾ ਕਰਨ ਲਈ ਅੱਜ ਨਵੀਂ ਦਿੱਲੀ ਵਿੱਚ ਐਨਡੀਏ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਬਾਅਦ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਸਮਰਥਨ ਪੱਤਰ ਸੌਂਪਣ ਲਈ ਐਨਡੀਏ ਆਗੂਆਂ ਵੱਲੋਂ ਰਾਸ਼ਟਰਪਤੀ ਨੂੰ ਮਿਲਣ ਦੀ ਸੰਭਾਵਨਾ ਹੈ।

06:39 AM

ਕੁਲਵਿੰਦਰ ਕੌਰ ਮੁਅੱਤਲ 
ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਡ ਮਹੀਵਾਲ ਦੀ ਰਹਿਣ ਵਾਲੀ ਹੈ। ਉਹ ਸੀਆਈਐਸਐਫ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਪਰਿਵਾਰ ਅਤੇ ਪੂਰਾ ਪਿੰਡ ਉਸ ਦੇ ਸਮਰਥਨ 'ਚ ਖੜ੍ਹਾ ਆ ਗਿਆ ਹੈ।

Trending news