Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2373466

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਅੱਜ ਡਰੱਗ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਕ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸਿੱਟ ਵੱਲੋਂ ਤਲਬ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਕਾਂਸੀ ਦੇ ਮੈਡਲ ਲਈ ਸਪੇਨ ਨਾਲ ਭਿੜੇਗੀ ਅਤੇ ਦੇਰ ਰਾਤ ਗੋਲਡਨ ਬੁਆਏ ਨੀਰਜ ਚੋਪੜਾ ਓਲ਼ੰਪਿਕ ਜੈਵਲਿਨ ਦੇ ਫਾਈਨਲ ਵਿੱਚ ਆਪਣਾ ਮੁਕਾਬਲਾ ਖੇਡਣਗੇ।

ਵਿਨੇਸ਼ ਫੋਗਾਟ ਨੇ ਲਿਆ ਸੰਨਿਆਸ

ਪੈਰਿਸ ਓਲੰਪਿਕ ਦੇ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਭਾਰਤੀ ਪਹਿਲਵਾਨ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਵਿਨੇਸ਼ ਫੋਗਾਟ ਨੇ ਦੇਸ਼ ਵਾਸੀਆਂ ਲਈ ਸੋਸ਼ਲ ਮੀਡੀਆ ਉਪਰ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

Punjab Breaking News Live Updates:

08 August 2024
13:47 PM

ਐਸਟੀਐਫ ਵੱਲੋਂ ਬਠਿੰਡਾ ਵਿੱਚ ਛਾਪੇਮਾਰੀ
STF ਨੇ ਡਰੱਗ ਇੰਸਪੈਕਟਰ ਦੇ ਘਰ ਵਿੱਚ ਰੇਡ ਕੀਤੀ। ਰੇਡ ਦੌਰਾਨ ਕਈ ਦਸਤਾਵੇਜ ਟੀਮ ਨੇ ਆਪਣੇ ਕਬਜ਼ੇ ਵਿੱਚ ਲਏ ਹਨ।

 

12:23 PM

ਫਰੀਦਕੋਟ ਪੁਲਿਸ ਨੇ ਦੋ ਨੌਜਵਾਨਾਂ 'ਤੇ ਚਲਾਈ ਗੋਲੀ; ਜ਼ਖ਼ਮੀਆਂ 'ਚ ਇੱਕ ਨਾਬਾਲਿਗ
ਫਰੀਦਕੋਟ ਫਰੀਦਕੋਟ ਦੇ ਪੰਜਗਰਾਈਂ ਵਿਚ ਵੱਡੀ ਵਾਰਦਾਤ ਵਾਪਰੀ ਹੈ। ਪੁਲਿਸ ਦੀ ਗੋਲੀ ਲੱਗਣ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ ਦੋਵੇਂ ਨੌਜਵਾਨ ਨਾਕੇ ਨੂੰ ਦੇਖ ਕੇ ਡਰ ਕਿ ਭੱਜੇ ਸਨ। ਪੁਲਿਸ ਨੇ ਪਿੱਛੋਂ ਗੋਲੀ ਚਲਾ ਦਿੱਤੀ ਅਤੇ ਇਕ ਗੋਲੀ ਨੌਜਵਾਨ ਨੂੰ ਲੱਗੀ ਹੈ। ਸੂਤਰ ਮੁਤਾਬਕ ਦੋਹਾਂ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

 

12:21 PM

ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਈ ਮੁੱਦਿਆਂ ਉਤੇ ਚਰਚਾ ਕੀਤੀ।

11:44 AM

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਹਵਾਈ ਅੱਡੇ ਉਤੇ ਪੰਜਾਬੀਆਂ ਲਈ ਕਾਊਂਟਰ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਹਵਾਈ ਅੱਡੇ ਉਤੇ ਪੰਜਾਬੀਆਂ ਲਈ ਕਾਊਂਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਕਾਊਂਟਰ ਲਈ ਪੰਜਾਬ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ।

10:05 AM

ਪੀਜੀਆਈ ਦੇ ਠੇਕਾ ਮੁਲਾਜ਼ਮ ਹੜਤਾਲ ਉਤੇ ਗਏ

ਚੰਡੀਗੜ੍ਹ ਪੀਜੀਆਈ ਵਿੱਚ ਅੱਜ 4500 ਦੇ ਕਰੀਬ ਠੇਕਾ ਮੁਲਾਜ਼ਮ ਹੜਤਾਲ ਉਤੇ ਹਨ ਜਿਸ ਕਰਕੇ ਪੀਜੀਆਈ ਦਾ ਬਹੁਤ ਸਾਰਾ ਕੰਮ ਠੱਪ ਹੋ ਗਿਆ ਹੈ। ਮੁਲਾਜ਼ਮਾਂ ਦੀ ਮੁੱਖ ਮੰਗਾਂ ਸੇਮ ਵਰਕ ਸੇਮ ਪੇ , ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ਨਾਲ ਹੀ ਡੀਏ ਦਿੱਤਾ ਜਾਵੇ।

08:15 AM

ਪੰਜਾਬ ਦੇ ਨਵੇਂ ਪ੍ਰੋਜੈਕਟਾਂ ਲਈ ਰਾਸ਼ੀ ਜਾਰੀ

NHAI  ਨੇ ਪੰਜਾਬ ਦੇ ਨਵੇਂ ਪ੍ਰੋਜੈਕਟਾਂ ਲਈ ਰਾਸ਼ੀ ਜਾਰੀ ਕੀਤੀ ਹੈ। NHAI ਵੱਲੋਂ 8,885 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ।

08:11 AM

ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਫਿਰੋਜ਼ਪੁਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਵਿੱਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 6.655 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।

 

08:06 AM

ਪਿਤਾ ਦੇ ਕਤਲ ਦੇ ਦੋਸ਼ੀ ਪੁੱਤਰ ਨੂੰ ਉਮਰ ਕੈਦ
ਫਾਜ਼ਿਲਕਾ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਸਾਲ 2021 ਦੇ ਇੱਕ ਮਾਮਲੇ ਵਿੱਚ ਜਾਇਦਾਦ ਤੇ ਝਗੜੇ ਨੂੰ ਲੈ ਕੇ ਪਿਤਾ ਦਾ ਕਤਲ ਕਰਨ ਵਾਲੇ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਪ੍ਰਵੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਅਮਰ ਸਿੰਘ ਵਾਸੀ ਕਟੇਹੜਾ ਦਾ ਸਾਲ 2021 ਵਿੱਚ ਜਾਇਦਾਦ ਨੂੰ ਲੈ ਕੇ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਖੂਈ ਖੇੜਾ ਵਿਖੇ ਐਫਆਈਆਰ ਨੰਬਰ 62 ਮਿਤੀ 9 ਜੁਲਾਈ 2021 ਅਧੀਨ ਧਾਰਾ 302, 427, 506, 34 ਆਈਪੀਸੀ ਅਤੇ ਆਰਮਸ ਐਕਟ ਦੀ ਧਾਰਾ 27 ਦੇ ਤਹਿਤ ਪਰਚਾ ਦਰਜ ਹੋਇਆ ਸੀ । ਇਹ ਪਰਚਾ ਦੋਸ਼ੀ ਦੀ ਮਤਰੇਈ ਮਾਂ ਸਰੋਜ ਦੇਵੀ ਦੇ ਬਿਆਨਾਂ ਉਤੇ ਦਰਜ ਕੀਤਾ ਸੀ।
ਅਦਾਲਤ ਨੇ ਸੁਣਵਾਈ ਦੌਰਾਨ ਸਾਰੇ ਤੱਥਾਂ ਅਤੇ ਗਵਾਹਾਂ ਨੂੰ ਵਿਚਾਰਦਿਆਂ ਪ੍ਰਵੇਸ਼ ਕੁਮਾਰ ਨੂੰ ਦੋਸ਼ੀ ਪਾਇਆ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਨੇ ਉਕਤ ਨੂੰ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 50 ਹਜਾਰ ਰੁਪਏ ਦਾ ਜੁਰਮਾਨਾ ਲਗਾਉਣ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਤੇ ਇੱਕ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। ਆਰਮਜ਼ ਐਕਟ ਤਹਿਤ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ । ਜੁਰਮਾਨਾ ਅਦਾ ਨਾ ਕਰਨ ਤੇ ਤਿੰਨ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

 

07:14 AM

ਹਰਿਆਣਾ ਸਰਕਾਰ ਮੈਡਲ ਜੇਤੂ ਵਾਂਗ ਵਿਨੇਸ਼ ਫੋਗਾਟ ਦਾ ਕਰੇਗੀ ਸਵਾਗਤ; ਸੀਐਮ ਨੇ ਕੀਤਾ ਟਵੀਟ
ਹਰਿਆਣਾ ਸਰਕਾਰ ਨੇ ਵਿਨੇਸ਼ ਫੋਗਾਟ ਦਾ ਇੱਕ ਮੈਡਲ ਜੇਤੂ ਵਾਂਗ ਸਵਾਗਤ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਓਲੰਪਿਕ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਕੁਝ ਕਾਰਨਾਂ ਕਰਕੇ ਉਹ ਓਲੰਪਿਕ ਫਾਈਨਲ ਨਹੀਂ ਖੇਡ ਸਕੀ ਪਰ ਸਾਡੇ ਸਾਰਿਆਂ ਲਈ ਉਹ ਚੈਂਪੀਅਨ ਹੈ। ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਤਗਮਾ ਜੇਤੂ ਵਾਂਗ ਸਵਾਗਤ ਕੀਤਾ ਜਾਵੇਗਾ ਅਤੇ ਹਰਿਆਣਾ ਸਰਕਾਰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਵੀ ਵਿਨੇਸ਼ ਫੋਗਾਟ ਨੂੰ ਧੰਨਵਾਦ ਸਹਿਤ ਦਿੱਤੀ ਜਾਵੇਗੀ। ਸਾਨੂੰ ਤੁਹਾਡੇ 'ਤੇ ਮਾਣ ਹੈ ਵਿਨੇਸ਼!

06:45 AM

ਬਿਕਰਮ ਸਿੰਘ ਮਜੀਠੀਆ ਸਿੱਟ ਅੱਗੇ ਪੇਸ਼ ਹੋ ਸਕਦੇ

ਡਰੱਗ ਮਾਮਲੇ ਵਿੱਚ ਐਸਆਈਟੀ ਵੱਲੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ 8 ਅਗਸਤ ਨੂੰ ਤਲਬ ਕੀਤਾ ਗਿਆ। ਮਜੀਠੀਆ ਅੱਜ ਸਿੱਟ ਅੱਗੇ ਪੇਸ਼ ਹੋ ਸਕਦੇ ਹਨ।

06:44 AM

ਮੀਰਾਬਾਈ ਚਾਨੂ ਚੌਥੇ ਸਥਾਨ ਉਤੇ ਰਹੀ
ਟੋਕੀਓ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਪੈਰਿਸ ਓਲੰਪਿਕ ਦੇ 49 ਕਿਲੋਗ੍ਰਾਮ ਵਰਗ 'ਚ ਇਕ ਕਿਲੋਗ੍ਰਾਮ ਨਾਲ ਤਮਗਾ ਜਿੱਤਣ ਤੋਂ ਖੁੰਝ ਗਈ ਅਤੇ ਚੌਥੇ ਸਥਾਨ 'ਤੇ ਰਹਿ ਕੇ ਮੈਡਲ ਜਿੱਤਣ ਤੋਂ ਖੁੰਝ ਗਈ। ਮੀਰਾਬਾਈ ਨੇ ਸਨੈਚ ਵਿੱਚ 88 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 111 ਕਿਲੋਗ੍ਰਾਮ, ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ। ਸੋਨ ਤਗਮੇ ਦੀ ਮਜ਼ਬੂਤ ​​ਦਾਅਵੇਦਾਰ ਚੀਨ ਦੀ ਮੌਜੂਦਾ ਓਲੰਪਿਕ ਚੈਂਪੀਅਨ ਹੋਊ ਜ਼ਿਹੂਈ ਨੇ ਕਲੀਨ ਐਂਡ ਜਰਕ 'ਚ ਓਲੰਪਿਕ ਰਿਕਾਰਡ ਨਾਲ ਪਹਿਲਾ ਸਥਾਨ ਹਾਸਲ ਕੀਤਾ।

Trending news