Lok Sabha Elections 2024: ਮੀਤ ਹੇਅਰ ਨੇ ਸਿਮਰਨਜੀਤ ਮਾਨ ਉੱਤੇ ਸਾਧੇ ਨਿਸ਼ਾਨੇ
Advertisement
Article Detail0/zeephh/zeephh2264347

Lok Sabha Elections 2024: ਮੀਤ ਹੇਅਰ ਨੇ ਸਿਮਰਨਜੀਤ ਮਾਨ ਉੱਤੇ ਸਾਧੇ ਨਿਸ਼ਾਨੇ

Lok Sabha Elections 2024: ਸੰਗਰੂਰ ਹਲਕੇ ਦਾ ਦੌਰਾ ਕਰਦਿਆਂ ਹਰੇੜੀ, ਚੰਗਾਲ, ਬੰਗਾਵਾਲੀ, ਅਕੋਈ ਸਾਹਿਬ ਅਤੇ ਥਲੇਸਾਂ ਵਿਖੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਤੇ ਪਿੰਡ ਵਾਸੀਆਂ ਵੱਲੋਂ ਬਹੁਤ ਗਰਮਜੋਸ਼ੀ ਦਿਖਾਈ ਜਾ ਰਹੀ ਹੈ…

 

Lok Sabha Elections 2024: ਮੀਤ ਹੇਅਰ ਨੇ ਸਿਮਰਨਜੀਤ ਮਾਨ ਉੱਤੇ ਸਾਧੇ ਨਿਸ਼ਾਨੇ

Lok Sabha Elections 2024/ਮਨੋਜ ਜੋਸ਼ੀ: ਪੰਜਾਬ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਸਿਆਸੀ ਪਾਰਟੀਆਂ ਵੱਲੋਂ ਬਿਆਨਬਾਜੀਆਂ ਲਗਾਤਾਰ ਜਾਰੀ ਹੈ। ਇਸ ਦੌਰਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਲਗਾਤਾਰ ਜਾਰੀ ਹੈ। ਦਰਅਸਲ ਮੀਤ ਹੇਅਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।

ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਉੱਤੇ ਨਿਸ਼ਾਨੇ ਸਾਧੇ ਹਨ। ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਡੇਢ ਸਾਲ 'ਚ ਲੋਕ ਸਭਾ 'ਚ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ। ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ 'ਅੱਤਵਾਦੀ' ਕਿਹਾ। ਸਿਮਰਨਜੀਤ ਸਿੰਘ ਮਾਨ ਦੇ ਨਾਨੇ ਨੇ ਜਨਰਲ ਡਾਇਰ ਨੂੰ ਤਾਜ ਦਿੱਤਾ ਸੀ।

 ਇਹ ਵੀ ਪੜ੍ਹੋ: Lok Sabha Election 2024: BJP ਪ੍ਰਧਾਨ ਜੇਪੀ ਨੱਡਾ ਦੇ ਪਿਤਾ ਨਰਾਇਣ ਲਾਲ ਨੱਡਾ ਨੇ ਘਰ ਦੇ ਅੰਦਰ ਹੀ ਪਾਈ ਆਪਣੀ ਵੋਟ 

ਗੁਰਮੀਤ ਸਿੰਘ ਮੀਤ ਹੇਅਰ ਨੇ ਅੱਗੇ ਕਿਹਾ ਕਿ ਊਧਮ ਸਿੰਘ ਨੇ ਜਨਰਲ ਡਾਇਰ ਤੋਂ ਬਦਲਾ ਲਿਆ ਸੀ। ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਨਾਇਕ ਮੰਨਦਾ ਸੀ। ਦੇਸ਼ ਨੂੰ ਅਜ਼ਾਦੀ ਦਿਵਾਉਣ ਲਈ 23 ਸਾਲ ਦੀ ਉਮਰ 'ਚ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ। ਅੱਜ ਦੇ ਨੌਜਵਾਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਨੂੰ ਆਪਣਾ ਹੀਰੋ ਮੰਨਦੇ ਹਨ। ਸਿਮਰਨਜੀਤ ਸਿੰਘ ਮਾਨ ਨੇ ਭਾਜਪਾ ਪ੍ਰਧਾਨ ਨੂੰ ਵੋਟ ਪਾਈ। ਸਿਮਰਨਜੀਤ ਸਿੰਘ ਮਾਨ ਸਿਰਫ਼ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ।

ਇਸ ਤੋਂ ਇਲਾਵਾ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਸੂਬਾ ਵਾਸੀਆਂ ਦੇ ਭਾਗ ਖੁੱਲ੍ਹ ਗਏ। ਧੂਰੀ ਵਾਸੀਆਂ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਇਹ ਮੁੱਖ ਮੰਤਰੀ ਜੀ ਦਾ ਹਲਕਾ ਹੈ.. ਲੋਕਾਂ ਨਾਲ ਕੀਤੇ ਵਾਅਦੇ ਪਹਿਲੇ ਦੋ ਸਾਲਾਂ ਵਿੱਚ ਹੀ ਪੂਰੇ ਕਰ ਦਿੱਤੇ…।

 ਇਹ ਵੀ ਪੜ੍ਹੋ: Punjab Heat Wave Alert: ਗਰਮੀ ਕਰਕੇ ਰੋਜ਼ਾਨਾ ਤਿੰਨ ਤੋਂ ਚਾਰ ਡਾਇਰੀਆ ਦੇ ਮਰੀਜ਼, ਡਾਕਟਰ ਨੇ ਬਚਣ ਲਈ ਦਿੱਤੀ ਇਹ ਸਲਾਹ 

Trending news