Ludhiana News: ਵਾਢੀ ਨੂੰ ਲੈ ਕੇ PAU ਮਾਹਰਾਂ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਜਾਰੀ
Advertisement

Ludhiana News: ਵਾਢੀ ਨੂੰ ਲੈ ਕੇ PAU ਮਾਹਰਾਂ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਜਾਰੀ

Ludhiana News: ਪੱਕੀ ਕਣਕ ਨੂੰ ਅੱਗ ਲੱਗ ਜਾਣ ਕਾਰਨ ਕਈ ਵਾਰ ਵੱਡੇ ਨੁਕਸਾਨ ਹੋ ਜਾਂਦੇ ਹਨ। ਕਣਕ ਦੀ ਕਟਾਈ ਸਮੇਂ ਕਿਸ ਤਰ੍ਹਾਂ ਰੱਖ ਸਕਦੇ ਹਾਂ ਸਾਵਧਾਨੀ
 ਪੀਏਯੂ ਮਾਹਰਾਂ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ।

Ludhiana News: ਵਾਢੀ ਨੂੰ ਲੈ ਕੇ PAU ਮਾਹਰਾਂ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਜਾਰੀ

Ludhiana News/ਤਰਸੇਮ ਭਾਰਦਵਾਜ:  ਪੂਰੇ ਦੇਸ਼ ਵਿੱਚ ਕਣਕ ਦੀ ਕਟਾਈ ਚੱਲ ਰਹੀ ਹੈ ਪਰ ਕਣਕ ਦੀ ਕਟਾਈ ਸਮੇਂ ਕੁਝ ਹਦਾਇਤਾਂ ਦਾ ਧਿਆਨ ਰੱਖਣਾ ਜਰੂਰੀ ਹੈ। ਕਿਉਂਕਿ ਪਿਛਲੇ ਸਾਲਾਂ ਵਿੱਚ ਵੀ ਅਸੀਂ ਦੇਖਿਆ ਕਿ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗਣ ਦੇ ਨਾਲ ਵੱਡਾ ਨੁਕਸਾਨ ਹੋਇਆ ਹੈ। ਇਸ ਨੂੰ ਲੈ ਕੇ ਪੀਏਯੂ ਮਾਹਰਾਂ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਲ ਅੱਗ ਲੱਗਣ ਤੋਂ ਬਚਾਅ ਕੀਤਾ ਜਾ ਸਕਦਾ ਹੈ ਅਤੇ ਜੇਕਰ ਹਾਦਸਾ ਵਾਪਰ ਜਾਂਦਾ ਹੈ ਤਾਂ ਕਿਸ ਤਰ੍ਹਾਂ ਵੱਡੇ ਨੁਕਸਾਨ ਤੋਂ ਬਚਣਾ ਹੈ ਉਸ ਨੂੰ ਲੈ ਕੇ ਪੀਏਯੂ ਮਾਹਰ ਨੇ ਦੱਸਿਆ ਕਿ ਅਜੋਕੇ ਯੁੱਗ ਵਿੱਚ ਕਣਕ ਦੀ ਕਟਾਈ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। 

ਮਸ਼ੀਨਾਂ ਦੀ ਸਮੇਂ ਸਿਰ ਰਿਪੇਅਰ ਕਰਵਾਉਣਾ ਅਤੀ ਜਰੂਰੀ ਹੈ ਕਿਉਂਕਿ ਜੇਕਰ ਮਸ਼ੀਨਰੀ ਦੇ ਸਲਾਂਸਰ ਵਿੱਚੋਂ ਚੰਗਿਆੜੀ ਆਦ ਨਿਕਲ ਕੇ ਕਣਕ ਤੇ ਪੈ ਜਾਂਦੀ ਹੈ ਤਾਂ ਅੱਗ ਲੱਗਣ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ, ਉੱਥੇ ਹੀ ਜੇਕਰ ਗਿੱਲੀ ਕਣਕ ਨੂੰ ਕਟਾਈ ਕੀਤੀ ਜਾਂਦੀ ਹੈ ਤਾਂ ਕਈ ਵਾਰ ਮਸ਼ੀਨਰੀ ਦਾ ਜਿਆਦਾ ਜ਼ੋਰ ਲੱਗਦਾ ਹੈ ਜਿਸ ਦੇ ਨਾਲ ਵੀ ਚੰਗਿਆੜੀ ਆਦ ਨਿਕਲਦੀ ਹੈ ਤੇ ਕਣਕ ਨੂੰ ਅੱਗ ਲੱਗਣ ਦਾ ਖਤਰਾ ਵਧ ਜਾਂਦਾ ਹੈ।

ਇਹ ਵੀ ਪੜ੍ਹੋ: Weather Update: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ਼, ਵੈਸਟਰਨ ਡਿਸਟਰਬੈਂਸ ਦਾ ਅਸਰ ਖਤਮ

ਮਾਹਰਾਂ ਵਲੋਂ ਇਹ ਗੱਲ ਨੂੰ ਲੈ ਕੇ ਸਿਫਾਰਿਸ਼ ਕੀਤੀ ਗਈ ਹੈ ਕਿ ਸੁੱਕੀ ਹੋਈ ਕਣਕ ਦੀ ਹੀ ਕਟਾਈ ਕਰਨੀ ਚਾਹੀਦੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਖੰਬਿਆਂ ਉੱਪਰ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ ਤਾਂ ਬਿਜਲੀ ਵਿਭਾਗ ਨਾਲ ਸੰਪਰਕ ਕਰ ਉਹਨਾਂ ਨੂੰ ਜਰੂਰ ਟਾਈਟ ਕਰਨਾ ਚਾਹੀਦਾ ਹੈ, ਉੱਥੇ ਹੀ ਉਹਨਾਂ ਨੇ ਕਿਹਾ ਕਿ ਕਈ ਵਾਰ ਇਨਸਾਨੀ ਗਲਤੀ ਦੇ ਕਾਰਨ ਜਿਸ ਤਰ੍ਹਾਂ ਬੀੜੀ ਪੀਣ ਜਾਂ ਫਿਰ ਖਾਣਾ ਬਣਾਉਣ ਸਮੇਂ ਜੇਕਰ ਅੱਗ ਬਲਦੀ ਛੱਡ ਦਿੰਦੇ ਹਾਂ ਤਾਂ ਚਲਦੀ ਹਵਾ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ। ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਗਲਤੀ ਕਾਰਨ ਹਾਦਸਾ ਵਾਪਰ ਜਾਂਦਾ ਹੈ ਤਾਂ ਪੂਰੇ ਪਿੰਡ ਨੂੰ ਇਸ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ ਪਿੰਡ ਵਿੱਚ ਅਨਾਉਂਸਮੈਂਟ ਕਰਨੀ ਚਾਹੀਦੀ ਹੈ।

ਜੇਕਰ ਪਾਣੀ ਦੀ ਟੈਂਕੀ ਹੈ ਤਾਂ ਉਸਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਖੇਤ ਨੂੰ ਅੱਗ ਲੱਗੀ ਹੈ ਤਾਂ ਉਸ ਤੋਂ ਅਗਲੇ ਖੇਤ ਨੂੰ ਤਵੀਆਂ ਦੇ ਨਾਲ ਖਾਲੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਅੱਗ ਪਾਰ ਨਾ ਕਰ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਖਾਲ ਵਿੱਚ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਿੱਲੇ ਹੁਣ ਕਾਰਨ ਅੱਗ ਅੱਗੇ ਨਾ ਜਾਵੇ ਅਤੇ ਉਹਨਾਂ ਨੇ ਇੱਕ ਸੁਝਾਵ ਹੋਰ ਦਿੱਤਾ ਕਿ ਕਿਸਾਨ ਵੀਰ ਕਣਕ ਦੀ ਫਸਲ ਵਿੱਚ ਦੋ ਤਿੰਨ ਸਿਆੜ ਜੇਕਰ ਹਰੀ ਫਸਲ ਜਿਸ ਤਰ੍ਹਾਂ ਬਰਸੀਮ ਜਾਂ ਫਿਰ ਸੂਰਜਮੁਖੀ ਦੇ ਫੁੱਲ ਉਗਾਉਣ ਤਾਂ ਫਿਰ ਕਣਕ ਦੀ ਅੱਗ ਅੱਗੇ ਨਹੀਂ ਵਧਦੀ ਗਿਲੀ ਫਸਲ ਨੂੰ ਅੱਗ ਨਹੀਂ ਫੜਦੀ। ਇਹਨਾਂ ਕੁਝ ਸਾਵਧਾਨੀਆਂ ਨਾਲ ਕਿਸਾਨ ਵੀਰ ਆਪਣੇ ਖੇਤਾਂ ਨੂੰ ਬਚਾਅ ਸਕਦੇ ਹਨ।

Trending news