Ludhiana Robbery Case: ਦਾਤਰਾਂ ਨਾਲ ਹਮਲਾ ਕਰਕੇ ਨਕਦੀ ਤੇ ਸੋਨੇ ਦੀ ਚੇਨ ਲੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਲੁਧਿਆਣਾ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਅਕਾਊਂਟੈਂਟ ਨੂੰ ਲੁੱਟਿਆ। ਦਾਤਰਾਂ ਨਾਲ ਹਮਲਾ ਕਰਕੇ ਨਕਦੀ ਤੇ ਸੋਨੇ ਦੀ ਚੇਨ ਲੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
Trending Photos
Ludhiana Robbery Case/ਤਰਸੇਮ ਭਾਰਦਵਾਜ: ਲੁਧਿਆਣਾ ਦੇ ਭਾਮੀਆਂ ਖੁਰਦ ਇਲਾਕੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਅਕਾਊਂਟੈਂਟ ਨੂੰ ਆਪਣਾ ਸ਼ਿਕਾਰ ਬਣਾਇਆ। ਬਦਮਾਸ਼ਾਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਕੇ ਲੁੱਟਮਾਰ ਕੀਤੀ। ਲੁਟੇਰਿਆਂ ਨੇ ਉਸ ਕੋਲੋਂ ਸੋਨੇ ਦੀ ਚੇਨ ਅਤੇ ਨਕਦੀ ਖੋਹ ਲਈ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।
ਪੀੜਤ ਧਰਮਪ੍ਰੀਤ ਨੇ ਦੱਸਿਆ ਕਿ ਉਹ ਜੀਪੀ ਕਲੋਨੀ ਦਾ ਵਸਨੀਕ ਹੈ। ਉਹ ਦੁਪਹਿਰ ਵੇਲੇ ਕੰਮ ਤੋਂ ਵਾਪਸ ਆ ਰਿਹਾ ਸੀ। ਉਦੋਂ ਦੋ ਵੱਖ-ਵੱਖ ਬਾਈਕ ''ਤੇ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਉਸ ''ਤੇ ਹਮਲਾ ਕਰਦੇ ਰਹੇ। ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਕੇ ਹਮਲਾਵਰ ਮੌਕੇ ਤੋਂ (Ludhiana Robbery Case) ਫਰਾਰ ਹੋ ਗਏ।
ਇਹ ਵੀ ਪੜ੍ਹੋ: Ludhiana News: 4 ਸਾਲਾਂ ਤੋਂ ਨਹੀਂ ਬਣੀ ਸੜਕ, ਪਾਇਲ 'ਚ ਪਿੰਡ ਵਾਸੀਆਂ ਨੇ ਦਿੱਤਾ ਧਰਨਾ, ਲੋਕ ਹੋ ਰਹੇ ਹਨ ਪ੍ਰੇਸ਼ਾਨ
ਧਰਮਪ੍ਰੀਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਰੀਬ 4 ਘੰਟੇ ਤੱਕ ਪੁਲਿਸ ਉਸ ਕੋਲ ਨਹੀਂ ਪਹੁੰਚੀ। ਧਰਮਪ੍ਰੀਤ ਅਨੁਸਾਰ ਇਲਾਕੇ ਦੇ ਕੁਝ ਨੌਜਵਾਨਾਂ ਨੇ ਉਸ ਦੀ ਰੇਕੀ ਕੀਤੀ ਜਿਸ ਤੋਂ ਬਾਅਦ ਉਸ ਨੂੰ ਲੁੱਟ ਲਿਆ ਗਿਆ। ਬਦਮਾਸ਼ ਵੀ ਹਥਿਆਰ ਛੱਡ ਕੇ ਮੌਕੇ ''ਤੇ ਫਰਾਰ ਹੋ ਗਏ।
ਇਲਾਕੇ ਦੀ ਵਸਨੀਕ ਨੇ ਦੱਸਿਆ ਕਿ ਹਰ ਕੋਈ ਆਪਣੇ ਘਰਾਂ ਵਿੱਚ ਸੀ। ਗਲੀ ਵਿੱਚੋਂ ਧਰਮਪ੍ਰੀਤ ਦੀਆਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਮੈਂ ਗਲੀ ਵਿਚ ਦੇਖਿਆ ਤਾਂ ਕੁਝ ਨੌਜਵਾਨ ਲੜ ਰਹੇ ਸਨ। ਖੂਨ ਨਾਲ ਲੱਥਪੱਥ ਧਰਮਪ੍ਰੀਤ ਨੂੰ ਮੁੱਢਲੀ ਸਹਾਇਤਾ ਦਿੱਤੀ। ਹੁਣ ਕਲੋਨੀ ਦੀ ਹਾਲਤ ਅਜਿਹੀ ਹੈ ਕਿ ਹਰ ਰੋਜ਼ ਲੋਕਾਂ ਦੀ ਲੁੱਟ ਹੋ ਰਹੀ ਹੈ। ਇਲਾਕੇ ਵਿੱਚ ਖਾਲੀ ਪਏ ਪਲਾਟਾਂ ਵਿੱਚ ਨਸ਼ੇੜੀਆਂ ਨੇ ਲਾਇਆ ਕੈਂਪ। ਇਲਾਕੇ ਵਿੱਚ ਪੁਲੀਸ ਗਸ਼ਤ ਨਾ ਹੋਣ ਕਾਰਨ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਨੇ ਕਿਹਾ ਮਾਮਲੇ ਦੀ ਜਾਚ ਕਰ ਰਹੇ ਹਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Pathankot Ranjit Sagar Dam: ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਡੈਮ ਦੇ ਹੇਠਲੇ ਪੱਧਰ ਤੋਂ 3 ਮੀਟਰ ਉੱਪਰ