ਮਨਕੀਰਤ ਔਲਖ ਨੇ ਬਣਾਇਆ ਆਪਣੇ ਬੇਟੇ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ, ਕਿਊਟ ਤਸਵੀਰ ਕੀਤੀ ਪੋਸਟ
Advertisement
Article Detail0/zeephh/zeephh1492585

ਮਨਕੀਰਤ ਔਲਖ ਨੇ ਬਣਾਇਆ ਆਪਣੇ ਬੇਟੇ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ, ਕਿਊਟ ਤਸਵੀਰ ਕੀਤੀ ਪੋਸਟ

ਮਨਕੀਰਤ ਅਕਸਰ ਹੀ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। 

 

ਮਨਕੀਰਤ ਔਲਖ ਨੇ ਬਣਾਇਆ ਆਪਣੇ ਬੇਟੇ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ, ਕਿਊਟ ਤਸਵੀਰ ਕੀਤੀ ਪੋਸਟ

Mankirt Aulakh's son Imtiyaz Aulakh's Instagram account: ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਵਿੱਚ ਇਸ ਸਾਲ ਇੱਕ ਪੁੱਤਰ ਨੇ ਜਨਮ ਲਿਆ। ਇਹ ਖ਼ੁਸ਼ ਖ਼ਬਰੀ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਉਹ ਕਾਫ਼ੀ ਤਣਾਅ ਵਾਲੇ ਸਮੇਂ ਤੋਂ ਲੰਘ ਰਹੇ ਸਨ।  

ਦੱਸ ਦਈਏ ਕਿ ਜੂਨ 2022 ਵਿੱਚ ਮਨਕੀਰਤ ਔਲਖ ਦੇ ਘਰ ਪੁੱਤਰ ਨੇ ਜਨਮ ਲਿਆ ਜਿਸ ਦੀ ਜਾਣਕਾਰੀ ਖ਼ੁਦ ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਮ ਅਤੇ ਉਸਦਾ ਚਿਹਰਾ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ। ਹਾਲ ਹੀ ਵਿੱਚ ਮਨਕੀਰਤ ਔਲਖ ਦਾ ਪੁੱਤਰ ਕੈਨੇਡਾ ਤੋਂ ਭਾਰਤ ਆਇਆ ਅਤੇ ਇੱਥੇ ਉਸਦਾ ਨਿਘਾ ਸਵਾਗਤ ਕੀਤਾ ਗਿਆ।  

ਦੱਸਣਯੋਗ ਹੈ ਕਿ ਮਨਕੀਰਤ ਇਨ੍ਹੀਂ ਦਿਨੀਂ ਆਪਣੇ ਬੇਟੇ ਇਮਤਿਆਜ਼ ਸਿੰਘ ਔਲਖ ਨਾਲ ਖ਼ਾਸ ਸਮਾਂ ਬਤੀਤ ਕਰ ਰਹੇ ਹਨ ਅਤੇ ਪਿਤਾ ਬਣਨ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਇਸ ਦੌਰਾਨ ਉਹ ਅਕਸਰ ਹੀ ਆਪਣੇ ਪੁੱਤਰ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। 

ਇਸ ਦੇ ਨਾਲ ਹੀ ਹੁਣ ਮਨਕੀਰਤ ਔਲਖ ਨੇ ਆਪਣੇ ਪੁੱਤਰ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ ਵੀ ਬਣਾ ਦਿੱਤਾ ਹੈ (Mankirt Aulakh's son Imtiyaz Aulakh's Instagram account)।

ਹੋਰ ਪੜ੍ਹੋ: ਮੁੜ ਪੰਜਾਬ ਪਰਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਮਨਕੀਰਤ ਵੱਲੋਂ ਹਾਲ ਹੀ ਵਿੱਚ ਆਪਣੇ ਬੇਟੇ ਇਮਤਿਆਜ਼ ਦਾ ਪੰਜਾਬ ਵਿੱਚ ਸਵਾਗਤ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਮਨਕੀਰਤ ਵੱਲੋਂ ਆਪਣੇ ਬੇਟੇ ਦਾ ਸੋਸ਼ਲ ਮੀਡੀਆ ਅਕਾਊਂਟ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤਾ ਗਿਆ ਅਤੇ ਇਸ ਅਕਾਊਂਟ 'ਤੇ ਉਨ੍ਹਾਂ ਵੱਲੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਇਨ੍ਹਾਂ ਤਸਵੀਰਾਂ ਵਿੱਚ ਇਮਤਿਆਜ਼ ਦੀਆਂ ਕਿਊਟ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ।

 

 

ਮਨਕੀਰਤ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਬੇਟੇ ਦਾ ਅਕਾਊਂਟ ਲਿੰਕ ਸ਼ੇਅਰ ਕੀਤਾ ਅਤੇ ਆਪਣੇ ਬੇਟੇ ਦੇ ਸਵਾਗਤ ਦੀ ਕਿਊਟ ਤਸਵੀਰ ਸਾਂਝੀ ਕੀਤੀ। ਜਿਵੇਂ ਹੀ ਇਮਤਿਆਜ਼ ਦਾ ਅਕਾਊਂਟ ਬਣਿਆ ਤਾਂ ਉਸ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਫਾਲੋ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ ਖ਼ੁਦ ਮਨਕੀਰਤ ਵੱਲੋਂ ਮੈਨੇਜ ਕੀਤਾ ਜਾਵੇਗਾ।

ਹੋਰ ਪੜ੍ਹੋ: ਬਾਬਾ ਫ਼ਤਿਹ ਸਿੰਘ ਜਨਮ ਦਿਹਾੜੇ ਮੌਕੇ ਕਰਵਾਇਆ ਗਿਆ ਕੌਮੀ ਦਸਤਾਰਬੰਦੀ ਸਮਾਗਮ

Trending news