Mohali Fraud Case: ਪੰਜਾਬ ਵਿੱਚ ਆਨਲਾਈਨ ਠੱਗੀਆਂ ਦੇ ਮਾਮਲੇ ਵੱਧ ਰਹੇ ਹਨ। ਵਿਦੇਸ਼ ਭੇਜਣ ਦੇ ਨਾਮ ਤੇ 31 ਲੋਕਾਂ ਤੋਂ 1.97 ਕਰੋੜ ਦੀ ਠੱਗੀ।
Trending Photos
Mohali Fraud Case/ਮਨੀਸ਼ ਸ਼ੰਕਰ: ਦੇਸ਼ ’ਚ ਆਨਲਾਈਨ ਖਰੀਦਦਾਰੀ, ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ ਉਥੇ ਹੀ ਆਨਲਾਈਨ ਠੱਗੀਆਂ ਦਾ ਸਿਲਸਿਲਾ ਵੀ ਸ਼ੁਮਾਰ ਹੋ ਰਿਹਾ ਹੈ। ਵਿਦੇਸ਼ ਜਾ ਕੇ ਚੰਗੀ ਜ਼ਿੰਦਗੀ ਜਿਉਣ ਦੇ ਸੁਪਨਿਆਂ ਵਿੱਚ ਆਪਣੇ ਖੂਨ ਪਸੀਨੇ ਦੀ ਕਮਾਈ ਟਰੈਵਲ ਏਜੈਂਟਾ ਲੋਕੀ ਟਰੈਵਲ ਏਜੰਟਾਂ ਨੂੰ ਦੇ ਰਹੇ ਹਨ l ਉਸ ਤੋਂ ਬਾਅਦ ਉਹਨਾਂ ਨੂੰ ਸਿਰਫ਼ ਧੋਖਾ ਮਿਲਦਾ ਹੈ l
ਟਰੈਵਲ ਏਜੰਟਾ ਵੱਲੋਂ ਅੱਜ ਕੱਲ੍ਹ ਆਮ ਲੋਕਾਂ ਨੂੰ ਫਸਾਉਣ ਲਈ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਸ਼ਤਿਹਾਰ ਦਿੱਤੇ ਜਾਂਦੇ ਹਨ ਕਿ ਕੋਈ ਵੀ ਪੈਸਾ ਐਡਵਾਂਸ ਨਹੀਂ ਵੀਜ਼ਾ ਲੱਗਣ ਤੋਂ ਬਾਅਦ ਹੀ ਸਾਰੇ ਪੈਸੇ ਲਏ ਜਾਣਗੇl
ਇਹ ਵੀ ਪੜ੍ਹੋ: Ludhiana Online Fraud: ਲੁਧਿਆਣਾ 'ਚ IPS ਦੱਸ ਕੇ ਨੌਜਵਾਨ ਤੋਂ 12 ਲੱਖ ਰੁਪਏ ਦੀ ਮਾਰੀ ਆਨਲਾਈਨ ਠੱਗੀ
ਅਜਿਹਾ ਹੀ ਇੱਕ ਮਾਮਲਾ ਮੋਹਾਲੀ ਦੇ ਫੇਸ 11 ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਤਕਰੀਬਨ 31 ਲੋਕਾਂ ਵੱਲੋਂ ਵਿਦੇਸ਼ ਜਾਣ ਲਈ ਅਪਲਾਈ ਕੀਤਾ ਸੀ ਜਿਸ ਤੋਂ ਬਾਅਦ ਟਰੈਵਲ ਏਜੰਟ ਵੱਲੋਂ ਕੈਨੇਡਾ ਆਸਟਰੇਲੀਆ ਸਿੰਗਾਪੁਰ ਭੇਜਣ ਲਈ ਲਈ ਤਕਰੀਬਨ 1.97 ਕਰੋੜ ਰੁਪਏ ਉਕਤ ਵਿਅਕਤੀਆਂ ਤੋਂ ਲੈ ਕੇ ਉਹਨਾਂ ਨੂੰ ਜਾਅਲੀ ਵੀਜੇ ਅਤੇ ਏਅਰ ਟਿਕਟਾਂ ਦੇ ਦਿੱਤੀਆਂ ਗਈਆl
ਤਰਨ ਤਾਰਨ ਵਾਸੀ ਰਾਮ ਸਿੰਘ ਰਾਮ ਸਿੰਘ ਦੀ ਸ਼ਿਕਾਇਤ ਤੇ ਉਕਤ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਦੋਂ ਪੁਲਿਸ ਵੱਲੋਂ ਇਸ ਤੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਹ ਦਫ਼ਤਰ ਬੰਦ ਪਾਇਆ ਗਿਆl