Mohali No Electricity: 24 ਘੰਟੇ ਬਿਜਲੀ ਦੇਣ ਦੇ ਦਾਅਵੇ ਖੋਖਲੇ! ਮੁਹਾਲੀ ਦੇ 4 ਪਿੰਡਾਂ ਦੇ ਲੋਕਾਂ ਨੇ ਸਾਰੀ ਰਾਤ ਜਾਗ ਕੇ ਕੱਟੀ
Advertisement
Article Detail0/zeephh/zeephh2283959

Mohali No Electricity: 24 ਘੰਟੇ ਬਿਜਲੀ ਦੇਣ ਦੇ ਦਾਅਵੇ ਖੋਖਲੇ! ਮੁਹਾਲੀ ਦੇ 4 ਪਿੰਡਾਂ ਦੇ ਲੋਕਾਂ ਨੇ ਸਾਰੀ ਰਾਤ ਜਾਗ ਕੇ ਕੱਟੀ

Mohali No Electricity: ਪੰਜਾਬ ਸਿਵਲ ਸਕੱਤਰੇਤ ਤੋਂ ਕੁਝ ਕਿਲੋਮੀਟਰ ਦੂਰ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਟਾਂਡਾ, ਕਾਣੇ ਕਾ ਵੱਡਾ, ਟਾਂਡੀ ਅਤੇ ਮਸੌਲ ਵਿੱਚ ਬੱਤੀ ਗੁੱਲ।

 

Mohali No Electricity: 24 ਘੰਟੇ ਬਿਜਲੀ ਦੇਣ ਦੇ ਦਾਅਵੇ ਖੋਖਲੇ! ਮੁਹਾਲੀ ਦੇ 4 ਪਿੰਡਾਂ ਦੇ ਲੋਕਾਂ ਨੇ ਸਾਰੀ ਰਾਤ ਜਾਗ ਕੇ ਕੱਟੀ

Mohali No Electricity/ਮਨੋਜ ਜੋਸ਼ੀ: ਚੋਣਾਂ ਖ਼ਤਮ ਹੋਣ ਤੋਂ ਬਾਅਦ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਕੱਟ ਲੱਗਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਕੱਤਰੇਤ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਟਾਂਡਾ, ਕਾਂਹਨੇ ਦਾ ਬੱਡਾ, ਟਾਂਡੀ ਅਤੇ ਮਸੌਲ ਵਿੱਚ ਬਿਜਲੀ ਨਾ ਹੋਣ ਕਾਰਨ ਅਣਐਲਾਨੇ ਕੱਟ ਲੱਗ ਰਹੇ ਹਨ। ਇੱਥੇ ਸਥਾਨਕ ਲੋਕਾਂ ਨੂੰ ਪੂਰੀ ਰਾਤ ਜਾਗ ਕੇ ਰਹਿਣਾ ਪੈਂਦਾ ਹੈ ਪਰ ਪਾਵਰਕਾਮ ਦਾ ਕੋਈ ਵੀ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਅਜਿਹੇ 'ਚ ਹੁਣ ਲੋਕਾਂ 'ਚ ਪ੍ਰਸ਼ਾਸਨ ਖਿਲਾਫ਼ ਗੁੱਸਾ ਹੈ।

ਅਸ਼ੋਕ ਕੁਮਾਰ, ਜੋਗਾ ਰਾਮ, ਰਾਜੀਵ ਰਵਿੰਦਰ ਗੁਰਦੇਵ ਸਿੰਘ ਪ੍ਰਕਾਸ਼ ਦੀਪੂ, ਸਤਨਾਮ ਸਿੰਘ ਕਾਲਾ ਤੇ ਹੋਰਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਦੀ ਹਾਲਤ ਖ਼ਰਾਬ ਹੈ। ਪਿਛਲੇ ਤਿੰਨ ਦਿਨਾਂ ਤੋਂ ਰਾਤ ਨੂੰ 8 ਵਜੇ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਅਗਲੇ ਦਿਨ ਦੁਪਹਿਰ 12 ਵਜੇ ਮੁੜ ਆਉਂਦੀ ਹੈ, ਅਜਿਹੇ 'ਚ ਲੋਕਾਂ ਨੂੰ ਪੂਰੀ ਰਾਤ ਕੱਟਣੀ ਪੈਂਦੀ ਹੈ ਜਿਸ ਨੂੰ ਲੈ ਕੇ ਉਨ੍ਹਾਂ ਨੇ ਵੀਰਵਾਰ ਦੇਰ ਰਾਤ ਸੜਕ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜਦੋਂ ਪਾਵਰਕੌਮ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮ (ਡੀ. ਵੀਡੀਓ ਵਿੱਚ ਪੀਲੀ ਪੱਗ ਵਿੱਚ ਨਜ਼ਰ ਆ ਰਿਹਾ ਹੈ) ਜਦੋਂ ਉਹ ਬਿਜਲੀ ਬੰਦ ਕਰਨ ਲਈ ਉੱਥੇ ਪਹੁੰਚਿਆ ਤਾਂ ਲੋਕਾਂ ਨੇ ਉਸ ਨੂੰ ਘੇਰ ਲਿਆ। ਰਾਤ ਸਮੇਂ ਟਰਾਂਸਫਾਰਮਰਾਂ ਤੋਂ ਵੱਖ-ਵੱਖ ਥਾਵਾਂ 'ਤੇ ਬਿਜਲੀ ਸਪਲਾਈ ਕੀਤੀ ਜਾਂਦੀ ਹੈ, ਕਈ ਥਾਵਾਂ 'ਤੇ ਇਹ ਸਵਿੱਚ ਬੰਦ ਅਤੇ ਕਈ ਥਾਵਾਂ 'ਤੇ ਚਾਲੂ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੋਸ਼ ਲਾਇਆ ਕਿ ਵੱਡੇ ਫਾਰਮ ਹਾਊਸ ਵਾਲੇ ਲੋਕਾਂ ਨੂੰ ਬਿਜਲੀ ਸਪਲਾਈ ਮਿਲ ਰਹੀ ਹੈ। ਉਥੇ ਬਿਜਲੀ ਦਾ ਕੋਈ ਕੱਟ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਵਰਕੌਮ ਦੇ ਅਧਿਕਾਰੀ ਦੋਹਰੀ ਨੀਤੀ ਕਰ ਰਹੇ ਹਨ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ।

ਕੰਮਕਾਜ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸਾਰੀ ਰਾਤ ਬਿਜਲੀ ਕੱਟ ਦਿੱਤੀ
ਪਿੰਡ ਟਾਂਡਾ ਅਤੇ ਮਸੌਲ ਵਿੱਚ ਬਿਜਲੀ ਨਾ ਆਉਣ ਕਾਰਨ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਕੀ ਇੱਥੇ ਪਸ਼ੂ  ਰਹਿੰਦੇ ਹਨ ਜਿਨ੍ਹਾਂ ਨੂੰ ਬਿਜਲੀ ਸਪਲਾਈ ਦੀ ਲੋੜ ਨਹੀਂ ਹੈ, ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਵੱਡੇ ਫਾਰਮ ਹਾਊਸਾਂ ਨੂੰ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਸਾਡੇ ਪਿੰਡਾਂ ਵਿੱਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਵੀ ਬੰਦ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਾਣੀ ਦੇ ਟੈਂਕਰ ਲੈਣ ਲਈ ਪੈਸੇ ਖਰਚਣੇ ਪੈ ਰਹੇ ਹਨ ਪਰ ਪਾਣੀ ਪੀਣ ਲਈ ਪੈਸੇ ਖਰਚ ਕੇ ਅਸ਼ੋਕ ਕੁਮਾਰ ਅਤੇ ਜੋਗਾਰਾਮ ਨੇ ਦੱਸਿਆ ਬਿਜਲੀ ਦੇ ਕਈ ਕੱਟ ਲੱਗ ਰਹੇ ਹਨ ਕਿ ਘਰਾਂ ਵਿੱਚ ਰੱਖੇ ਇਨਵਰਟਰ ਵੀ ਜਵਾਬ ਦੇ ਗਏ ਹਨ।

ਇਹ ਵੀ ਪੜ੍ਹੋ:  Pathankot News: ਪੁਲਿਸ ਨੇ ਦੋ ਦਿਨ ਪਹਿਲਾਂ ਹੋਏ ਆਟੋ ਡਰਾਈਵਰ ਕਤਲ ਕਾਂਡ ਦਾ ਕੇਸ ਸੁਲਝਾਇਆ, 4 ਕੀਤੇ ਕਾਬੂ

Trending news