Navjot Singh Sidhu Wife Cancer Treatment Controversy News: ਪਤਨੀ ਦੀ ਸਿਹਤਯਾਬੀ ਦਾ ਜਸ਼ਨ ਮਨਾਇਆ ਗਿਆ ਹੈ ਅਤੇ ਹੁਣ ਕਾਂਗਰਸੀ ਆਗੂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪੰਜਾਬ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਨਾਮੁਰਾਦ ਬਿਮਾਰੀ ਕੈਂਸਰ ਨੂੰ ਮਾਤ ਦਿੱਤੀ ਹੈ।
Trending Photos
Navjot Singh Sidhu News: ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਸਿਹਤਯਾਬ ਹੋਣ ਦਾ ਜਸ਼ਨ ਅੱਜ ਇੱਥੇ ਕੁਈਨਜ਼ ਰੋਡ ਸਥਿਤ ਗਿਆਨੀ ਟੀ ਸਟਾਲ ਵਿੱਚ ਬੈਠ ਕੇ ਲੋਕਾਂ ਨਾਲ ਚਾਹ ਪੀ ਕੇ ਅਤੇ ਕਚੌਰੀਆਂ ਖਾ ਕੇ ਮਨਾਇਆ। ਇਸ ਸਬੰਧੀ ਉਨ੍ਹਾਂ ਦੀ ਵੀਡੀਓ ਸੋਸ਼ਲ ਮੰਚ ’ਤੇ ਵਾਇਰਲ ਹੋ ਰਹੀ ਹੈ।
ਡਾਕਟਰਾਂ ਦਾ ਇਲਾਜ ਸਭ ਤੋਂ ਜ਼ਰੂਰੀ- ਨਵਜੋਤ ਸਿੰਘ ਸਿੱਧੂ
ਦਰਅਸਲ ਹਾਲ ਹੀ ਵਿੱਚ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੇ ਕੈਂਸਰ ਦਾ ਆਯੁਰਵੈਦਿਕ ਤਰੀਕਿਆਂ ਨਾਲ ਇਲਾਜ ਕਰਨ ਦੇ ਦਾਅਵੇ 'ਤੇ ਯੂ-ਟਰਨ ਲੈ ਲਿਆ ਹੈ। ਹੁਣ ਉਸ ਨੇ ਕਿਹਾ ਹੈ ਕਿ ਡਾਕਟਰਾਂ ਦਾ ਇਲਾਜ ਸਭ ਤੋਂ ਜ਼ਰੂਰੀ ਹੈ। ਐਤਵਾਰ (24 ਨਵੰਬਰ) ਨੂੰ ਨਵਜੋਤ ਸਿੱਧੂ ਆਪਣੀ ਪਤਨੀ ਨੂੰ ਅੰਮ੍ਰਿਤਸਰ ਘੁੰਮਣ ਲਈ ਲੈ ਕੇ ਗਏ। ਇਸ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ।
Noni’s Day Out…. Sherry’s Cheat Day !!! pic.twitter.com/WeSVQLrdwG
— Navjot Singh Sidhu (@sherryontopp) November 24, 2024
ਇਹ ਵੀ ਪੜ੍ਹੋ: Navjot Sidhu: ਪਤਨੀ ਦਾ ਆਯੁਰਵੇਦ ਰਾਹੀਂ ਇਲਾਜ ਕਰਨ ਦਾ ਨਵਜੋਤ ਸਿੱਧੂ ਦਾ ਦਾਅਵਾ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਖਾਰਿਜ
ਇਸ ਵਿੱਚ ਉਹ ਆਪਣੇ ਘਰ ਤੋਂ ਆਪਣੀ ਪਤਨੀ ਨਾਲ ਰਵਾਨਾ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਗੀਤ ਗਾ ਰਹੇ ਹਨ। ਅਗਲੇ ਦ੍ਰਿਸ਼ ਵਿੱਚ ਉਹ ਗਿਆਨੀ ਟੀ ਸਟਾਲ ’ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਨਾਲ ਡਾਕਟਰ ਨਵਜੋਤ ਕੌਰ ਸਿੱਧੂ ਤੇ ਹੋਰ ਸਮਰਥਕ ਵੀ ਬੈਠੇ ਹੋਏ ਹਨ। ਉਹ ਉੱਥੇ ਹਾਜ਼ਰ ਲੋਕਾਂ ਨੂੰ ਦੱਸ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਸਿਹਤਯਾਬ ਹੋ ਗਈ ਹੈ ਅਤੇ ਉਸ ਦੀ ਸਿਹਤਯਾਬੀ ਦਾ ਇਹ ਜਸ਼ਨ ਅੱਜ ਗਿਆਨੀ ਟੀ ਸਟਾਲ ’ਤੇ ਮਨਾਇਆ ਜਾ ਰਿਹਾ ਹੈ।
ਚਾਰ ਮਹੀਨੇ ਬਾਅਦ ਪੀ ਰਹੇ ਹਨ ਚਾਹ
ਉਹ ਕਹਿੰਦੇ ਹਨ ਕਿ ਲਗਪਗ ਚਾਰ ਮਹੀਨੇ ਬਾਅਦ ਉਹ ਚਾਹ ਪੀ ਰਹੇ ਹਨ ਅਤੇ ਕਚੌਰੀ ਵੀ ਖਾ ਰਹੇ ਹਨ। ਇਸ ਦੌਰਾਨ ਉਹ ਕੋਲੋਂ ਲੰਘ ਰਹੇ ਲੋਕਾਂ ਨੂੰ ਵੀ ਆਉਣ ਅਤੇ ਚਾਹ ਪੀਣ ਤੇ ਕਚੌਰੀ ਖਾਣ ਦਾ ਸੱਦਾ ਦਿੰਦੇ ਹਨ। ਇਸ ਦੌਰਾਨ ਇੱਕ ਬਜ਼ੁਰਗ ਤਾਂ ਉੱਥੇ ਆ ਕੇ ਸਿੱਧੂ ਜੋੜੇ ਨੂੰ ਅਸੀਸ ਵੀ ਦਿੱਤੀ।
ਸਿੱਧੂ ਨੇ ਆਪਣੀ ਪਤਨੀ ਲਈ ਚੰਦ ਸਾ ਰੌਸ਼ਨ ਚਿਹਰਾ, ਜ਼ੁਲਫੋਂ ਕਾ ਰੰਗ ਸੁਨਹਿਰਾ... ਗੀਤ ਵੀ ਗਾਇਆ। ਇਸ ਤੋਂ ਬਾਅਦ ਦੋਵਾਂ ਨੇ ਬਾਜ਼ਾਰ 'ਚ ਚਾਹ ਪੀਤੀ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਇੱਥੇ ਸਿੱਧੂ ਨੇ ਕਿਹਾ ਕਿ ਡਾਕਟਰਾਂ ਦਾ ਇਲਾਜ ਸਭ ਤੋਂ ਜ਼ਰੂਰੀ ਹੈ ਪਰ ਮੈਂ ਤੁਹਾਨੂੰ ਦੱਸਾਂਗਾ ਕਿ ਇਲਾਜ ਕੀ ਕਰਨਾ ਹੈ। ਮੈਂ ਇਸ ਲਈ ਕਿਸੇ ਤੋਂ ਇੱਕ ਪੈਸਾ ਵੀ ਨਹੀਂ ਲਵਾਂਗਾ। ਪ੍ਰੇਰਣਾਦਾਇਕ ਭਾਸ਼ਣ ਦੇਣਗੇ। ਮੋਟੀਵੇਸ਼ਨਲ ਗੱਲਾਂ ਬਹੁਤ ਪੈਸੇ ਦਿੰਦੀਆਂ ਹਨ, ਪਰ ਮੈਂ ਇਸ ਕੰਮ ਲਈ ਕੋਈ ਪੈਸਾ ਨਹੀਂ ਲਵਾਂਗਾ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਹੋਇਆ ਖੁਸ਼ਕ! ਤਾਪਮਾਨ 'ਚ ਮਾਮੂਲੀ ਵਾਧਾ, ਮੀਂਹ ਦੀ ਕੋਈ ਸੰਭਾਵਨਾ ਨਹੀਂ
ਗੌਰਤਲਬ ਹੈ ਕਿ ਬੀਤੇ ਦਿਨੀ ਪੰਜਾਬ ਦੇ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਨਾਮੁਰਾਦ ਬਿਮਾਰੀ ਕੈਂਸਰ ਨੂੰ ਮਾਤ ਦਿੱਤੀ ਹੈ। ਇਸ ਨੂੰ ਲੈ ਕੇ ਸਿੱਧੂ ਨੇ ਇੱਕ ਕਾਨਫਰੰਸ ਕੀਤੀ, ਜਿਸ ਵਿੱਚ ਉਸ ਨੇ ਘਰੇਲੂ ਇਲਾਜ ਰਾਹੀਂ ਪਤਨੀ ਨੂੰ ਕੈਂਸਰ ਤੋਂ ਮੁਕਤ ਕਰਨ ਦਾ ਦਾਅਵਾ ਕੀਤਾ ਸੀ।
ਇਸ ਦੇ ਉਲਟ ਹੁਣ ਨਵਜੋਤ ਸਿੱਧੂ ਦੇ ਆਯੁਰਵੇਦ ਇਲਾਜ ਦੇ ਦਾਅਵਿਆਂ ਉਤੇ ਸਵਾਲ ਉਠ ਰਹੇ ਹਨ। ਸਿੱਧੂ ਨੇ ਕਾਨਫਰੰਸ ਦੌਰਾਨ ਦੱਸਿਆ ਕਿ ਕੈਂਸਰ ਦੌਰਾਨ ਉਨ੍ਹਾਂ ਨੇ ਕਿਸ ਤਰ੍ਹਾਂ ਆਪਣੀ ਪਤਨੀ ਦਾ ਖਿਆਲ ਰੱਖਿਆ ਅਤੇ ਕੀ-ਕੀ ਉਨ੍ਹਾਂ ਦੀ ਪਤਨੀ ਦੇ ਰੋਜ਼ਾਨਾ ਦੇ ਖਾਣ-ਪੀਣ ਵਿੱਚ ਸ਼ਾਮਲ ਕੀਤਾ ਅਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਖੀਣ-ਪੀਣ ਤੋਂ ਹਟਾ ਦਿੱਤਾ ਗਿਆ ਸੀ।
ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਟਾਟਾ ਮੈਮੋਰੀਅਲ ਹਸਪਤਾਲ ਦੀ ਅਗਵਾਈ 'ਚ 262 ਓਨਕੋਲੋਜਿਸਟਾਂ ਨੇ ਇਸ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਵੱਲੋਂ ਦੱਸੀਆਂ ਗਈਆਂ ਕੁਝ ਗੱਲਾਂ 'ਤੇ ਖੋਜ ਜ਼ਰੂਰ ਚੱਲ ਰਹੀ ਹੈ ਪਰ ਇਨ੍ਹਾਂ ਨਾਲ ਤੰਦਰੁਸਤ ਹੋਣ ਦਾ ਦਾਅਵਾ ਸੱਚ ਨਹੀਂ ਹੈ।
ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ, ਡਾਕਟਰ ਸੀਐਸ ਪ੍ਰਮੇਸ਼ ਨੇ ਕਿਹਾ ਕਿ ਇੰਟਰਨੈਟ ਮੀਡੀਆ 'ਤੇ ਵਾਇਰਲ ਵੀਡੀਓ ਦੇ ਕੁਝ ਹਿੱਸਿਆਂ 'ਚ ਦਿਖਾਇਆ ਗਿਆ ਹੈ ਕਿ ਡੇਅਰੀ ਉਤਪਾਦ ਤੇ ਖੰਡ ਨਾ ਖਾਣ, ਹਲਦੀ ਤੇ ਨਿੰਮ ਦਾ ਸੇਵਨ ਨਾਲ ਲਾਇਲਾਜ ਕੈਂਸਰ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ।
Much needed statement issued by @TataMemorial . This should clear any misconception that cancer patients or caregivers may have after recent viral video about use of diet and other methods to achieve so called " CURE " for the advanced cancer . Let's avoid such… pic.twitter.com/SOeX0pzk5U
— Dr Amol Akhade (@SuyogCancer) November 23, 2024