ਆਪਣੇ ਹੀ ਦੇਸ਼ ਦੀ ਗਰਭਵਤੀ ਪੱਤਰਕਾਰ ਨੂੰ ਨਿਊਜ਼ੀਲੈਂਡ ਨੇ ਕਿਹਾ, "ਇਥੇ ਨਾ ਆਉ ਵਾਪਸ"
Advertisement

ਆਪਣੇ ਹੀ ਦੇਸ਼ ਦੀ ਗਰਭਵਤੀ ਪੱਤਰਕਾਰ ਨੂੰ ਨਿਊਜ਼ੀਲੈਂਡ ਨੇ ਕਿਹਾ, "ਇਥੇ ਨਾ ਆਉ ਵਾਪਸ"

ਨਿਊਜ਼ੀਲੈਂਡ ਦੀ ਇਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਨਿਊਜ਼ੀਲੈਂਡ ਨੇ ਆਪਣੇ ਦੇਸ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਪੱਤਰਕਾਰ ਅਫਗਾਨਿਸਤਾਨ ਵਿਚ ਫਸੀ ਹੋਈ ਹੈ ਅਤੇ ਆਪਣੇ ਦੇਸ਼ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ ਹੁਣ ਤਾਲਿਬਾਨ ਅੱਗੇ ਮਦਦ ਦੀ ਗੁਹਾਰ ਲਾਈ ਹੈ।

ਆਪਣੇ ਹੀ ਦੇਸ਼ ਦੀ ਗਰਭਵਤੀ ਪੱਤਰਕਾਰ ਨੂੰ ਨਿਊਜ਼ੀਲੈਂਡ ਨੇ ਕਿਹਾ, "ਇਥੇ ਨਾ ਆਉ ਵਾਪਸ"

ਚੰਡੀਗੜ: ਅਕਸਰ ਅਸੀਂ ਵਿਦੇਸ਼ਾਂ ਵਿਚ ਪੰਜਾਬੀ ਜਾਂ ਘੱਟ ਗਿਣਤੀ ਭਾਈਚਾਰੇ ਨਾਲ ਵਿਤਕਰਾ ਅਤੇ ਨਸਲੀ ਭੇਦਭਾਵ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਆਪਣੇ ਹੀ ਦੇਸ਼ ਦੇ ਵਾਸੀ ਨਾਲ ਵਿਤਕਰਾ ਕਰਨਾ ਜਾਂ ਉਸ ਨੂੰ ਮੁਸੀਬਤ ਦੀ ਘੜੀ ਵਿਚ ਫਸਿਆ ਛੱਡ ਕੇ ਉਸਦੀ ਕੋਈ ਮਦਦ ਨਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ।

 

WATCH LIVE TV

ਦਰਅਸਲ ਨਿਊਜ਼ੀਲੈਂਡ ਦੀ ਇਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਨਿਊਜ਼ੀਲੈਂਡ ਨੇ ਆਪਣੇ ਦੇਸ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ।ਇਹ ਪੱਤਰਕਾਰ ਅਫਗਾਨਿਸਤਾਨ ਵਿਚ ਫਸੀ ਹੋਈ ਹੈ ਅਤੇ ਆਪਣੇ ਦੇਸ਼ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ ਹੁਣ ਤਾਲਿਬਾਨ ਅੱਗੇ ਮਦਦ ਦੀ ਗੁਹਾਰ ਲਾਈ ਹੈ।

ਨਿਊਜ਼ੀਲੈਂਡ ਵੱਲੋਂ ਮਹਿਲਾ ਪੱਤਰਕਾਰ ਸ਼ਾਰਲੋਟ ਬੇਲਿਸ ਨੂੰ ਵਤਨ ਵਾਪਿਸ ਪਰਤਣ ਦੀ ਇਜਾਜ਼ਤ ਨਾ ਦੇਣ ਪਿੱਛੇ ਹਵਾਲਾ ਦਿੱਤਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਹੇਠ ਉਹਨਾਂ ਦੀ ਆਈਸੋਲੇਸ਼ਨ ਪ੍ਰਣਾਲੀ ਸਮਰੱਥ ਨਹੀਂ ਹੈ।ਬੇਲਿਸ ਨੇ ਆਪਣੇ ਦੇਸ਼ ਦੇ ਅਜਿਹੇ ਵਤੀਰੇ ਉੱਤੇ ਤੰਜ ਕੱਸਦਿਆਂ ਕਿਹਾ ਹੈ ਕਿ ਤਾਲਿਬਾਨ ਤੋਂ ਔਰਤਾਂ ਨਾਲ ਕੀਤੇ ਜਾਂਦੇ ਵਤੀਰੇ ਪ੍ਰਤੀ ਅਕਸਰ ਸਵਾਲ ਪੁੱਛੇ ਜਾਂਦੇ ਹਨ, ਪਰ ਇਹੀ ਸਵਾਲ ਹੁਣ ਉਹ ਆਪਣੇ ਦੇਸ਼ ਅਤੇ ਆਪਣੀ ਹੀ ਸਰਕਾਰ ਤੋਂ ਪੁੱਛਦੀ ਹੈ। ਆਪਣੇ ਦੇਸ਼ ਅਤੇ ਆਪਣੀ ਹੀ ਸਰਕਾਰ 'ਤੇ ਵਰਦਿਆਂ ਬੇਲਿਸ ਨੇ ਕਈ ਤਿੱਖੇ ਸਵਾਲ ਕੀਤੇ।ਉਹਨਾਂ ਕਿਹਾ ਕਿ ਉਸਦੀ ਇਸ ਸਥਿਤੀ ਲਈ ਸਰਕਾਰ ਨੇ ਕੋਈ ਵੀ ਗੰਭੀਰ ਕਦਮ ਨਹੀਂ ਚੁੱਕੇ।ਦੱਸ ਦਈਏ ਕਿ ਬੇਲਿਸ ਪਿਛਲੇ 1 ਸਾਲ ਤੋਂ ਅਮਰੀਕੀ ਫੌਜਾਂ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਦੀ ਰਿਪੋਰਟਿੰਗ ਕਰ ਰਹੀ ਹੈ।

Trending news