Surinder Shinda Death News: ਸੋਸ਼ਲ ਮੀਡੀਆ 'ਤੇ ਚੱਲ ਰਹੀ ਸੁਰਿੰਦਰ ਛਿੰਦਾ ਦੀ ਮੌਤ ਦੀ ਖ਼ਬਰ ਅਫਵਾਹ
Advertisement
Article Detail0/zeephh/zeephh1774951

Surinder Shinda Death News: ਸੋਸ਼ਲ ਮੀਡੀਆ 'ਤੇ ਚੱਲ ਰਹੀ ਸੁਰਿੰਦਰ ਛਿੰਦਾ ਦੀ ਮੌਤ ਦੀ ਖ਼ਬਰ ਅਫਵਾਹ

Surinder Shinda Death News: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਤਬੀਅਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਦਕਿ ਸੋਸ਼ਲ ਮੀਡੀਆ ਉਤੇ ਉਨ੍ਹਾਂ ਦੀ ਮੌਤ ਦੀ ਖਬਰ ਚੱਲ ਰਹੀ ਹੈ ਜੋ ਕਿ ਫੇਕ ਹੈ।

Surinder Shinda Death News: ਸੋਸ਼ਲ ਮੀਡੀਆ 'ਤੇ ਚੱਲ ਰਹੀ ਸੁਰਿੰਦਰ ਛਿੰਦਾ ਦੀ ਮੌਤ ਦੀ ਖ਼ਬਰ ਅਫਵਾਹ

Surinder Shinda Death News: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਤਬੀਅਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦਰਮਿਆਨ ਸੋਸ਼ਲ਼ ਮੀਡੀਆ ਉਤੇ ਉਨ੍ਹਾਂ ਦੀ ਮੌਤ ਦੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਅਫਵਾਹ ਹੈ। 

ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਝੂਠੀ ਖਬਰ ਫੈਲਣ ਮਗਰੋਂ ਲੋਕਾਂ ਵਿੱਚ ਬੈਚੇਨੀ ਪਾਈ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਸਵੇਰ ਤੋਂ ਹੀ ਸਮਾਚਾਰ ਆ ਰਹੇ ਸਨ ਕਿ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿਤ ਦੀਪ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਕੁਝ ਦਿਨ ਪਹਿਲਾਂ ਹੀ ਸੁਰਿੰਦਰ ਛਿੰਦਾ ਦਾ ਇੱਕ ਛੋਟਾ ਜਿਹਾ ਆਪ੍ਰੇਸ਼ਨ ਹੋਇਆ ਸੀ।

ਇਹ ਵੀ ਪੜ੍ਹੋ : World Population Day 2023: ਅੱਜ ਵਿਸ਼ਵ ਆਬਾਦੀ ਦਿਵਸ, ਕਿਉਂ ਮਨਾਇਆ ਜਾਂਦਾ ਹੈ ਇਹ ਖਾਸ ਦਿਨ, ਜਾਣੋ ਇਸ ਵਾਰ ਦੀ ਥੀਮ

ਇਸ ਪਿੱਛੋਂ ਕਿਸੇ ਕਾਰਨ ਉਨ੍ਹਾਂ ਦੀ ਇਨਫੈਕਸ਼ਨ ਵੱਧ ਗਈ ਤੇ ਹਾਲਤ ਖ਼ਰਾਬ ਹੁੰਦੀ ਗਈ। ਇਸ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਸੁਰਿੰਦਰ ਛਿੰਦਾ ਦੇ ਬੇਟੇ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਮੌਤ ਦੀ ਖਬਰ ਨੂੰ ਫੇਕ ਕਰਾਰ ਦਿੰਦੇ ਹੋਏ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਮਨਿੰਦਰ ਛਿੰਦਾ ਨੇ ਕਿਹਾ ਕਿ ਉਸ ਦੇ ਪਿਤਾ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ ਤੇ ਉਹ ਬਿਲਕੁਲ ਠੀਕ ਹਨ।

ਉਨ੍ਹਾਂ ਨੇ ਖਬਰਾਂ ਚਲਾਉਣ ਤੋਂ ਪਹਿਲਾਂ ਫੇਸਬੁੱਕ ਉਤੇ ਲਾਈਵ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਖਬਰ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਝੂਠੀ ਖਬਰ ਫੈਲਣ ਮਗਰੋਂ ਲੋਕਾਂ ਵਿੱਚ ਬੈਚੇਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖਬਰ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ।

ਇਹ ਵੀ ਪੜ੍ਹੋ : Punjab Weather News: ਸੰਗਰੂਰ ਦੇ ਮੂਨਕ ਇਲਾਕੇ 'ਚ ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚਿਆ ਘੱਗਰ ਦਰਿਆ; ਪ੍ਰਸ਼ਾਸਨ ਹੋਇਆ ਅਲਰਟ

 

Trending news