ਪੰਜਾਬ ਦੇ ਵਿਚੋਂ ਆਪ੍ਰੇਸ਼ਨ ਲੋਟਸ ਦਾ ਰੌਲਾ ਅਜੇ ਮੁਕਿਆ ਨਹੀਂ।'ਆਪ' ਵਿਧਾਇਕ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਵਿਜੀਲੈਂਸ ਦਫ਼ਤਰ ਪਹੁੰਚੇ।ਜਿਥੇ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਉਹ ਸਬੂਤ ਪੇਸ਼ ਕੀਤਾ ਜਿਸ ਵਿਚ ਉਹਨਾਂ ਨੇ ਭਾਜਪਾ ਵੱਲੋ 25 ਕਰੋੜ ਦੀ ਪੇਸ਼ਕਸ਼ ਦਾ ਦਾਅਵਾ ਕੀਤਾ ਸੀ।
Trending Photos
ਚੰਡੀਗੜ: ਪੰਜਾਬ ਵਿਧਾਨ ਸਭਾ ਖਾਸ ਇਜਲਾਸ ਖ਼ਤਮ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਭਰੋਸਗੀ ਮਤੇ ਨੂੰ 93 ਵੋਟਾਂ ਨਾਲ ਸਮਰਥਨ ਵੀ ਮਿਲਿਆ ਜਿਸਤੋਂ ਬਾਅਦ ਆਪ੍ਰੇਸ਼ਨ ਲੋਟਸ ਨੂੰ ਫੇਲ੍ਹ ਦੱਸਿਆ ਗਿਆ ਹੈ। ਪਰ ਸਿਆਸੀ ਗਲਿਆਰਿਆਂ ਵਿਚ ਅਜੇ ਵੀ ਆਪ੍ਰੇਸ਼ਨ ਲੋਟਸ ਦਾ ਰੌਲਾ ਖ਼ਤਮ ਨਹੀਂ ਹੋਇਆ। 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਵਿਜੀਲੈਂਸ ਕੋਲ ਪਹੁੰਚ ਗਏ। ਜਿਥੇ ਉਹਨਾਂ ਨੇ ਭਾਜਪਾ ਵੱਲੋਂ ਖਰੀਦੋ ਫਰੋਖਤ ਲਈ ਕੀਤੀਆਂ ਕਾਲਾਂ ਦੇ ਸਬੂਤ ਵਿਜੀਲੈਂਸ ਨੂੰ ਦਿੱਤੇ। ਸ਼ੀਤਲ ਅੰਗੁਰਾਲ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਮੰਤਰੀ ਨੇ ਭਾਜਪਾ ਵਿਚ ਆੳੇ ਲਈ 25 ਕਰੋੜ ਰੁਪਏ ਆਫ਼ਰ ਕੀਤੇ ਸਨ।
ਸੁਖਨਾ ਝੀਲ 'ਤੇ ਮਿਲਣ ਲਈ ਬੁਲਾਇਆ ਸੀ
ਆਪ ਵਿਧਾਇਕ ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ 1 ਨਹੀਂ ਬਲਕਿ 3 ਫੋਨ ਕਾਲਸ ਆਈਆਂ ਸਨ। ਜਿਹਨਾਂ ਵਿਚੋਂ 2 ਵਿਅਕਤੀ ਆਪਣੇ ਆਪ ਨੂੰ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਦੱਸ ਰਹੇ ਸਨ। ਅੰਗੁਰਾਲ ਨੇ ਤਾਂ ਇਥੇ ਤੱਕ ਦੱਸ ਦਿੱਤਾ ਕਿ ਇਹਨਾਂ ਤਿੰਨਾਂ ਨਾਲ ਸੁਖਨਾ ਝੀਲ 'ਤੇ ਉਹਨਾਂ ਦੀ ਮੁਲਾਕਾਤ ਵੀ ਹੋਈ ਸੀ। ਵਿਜੀਲੈਂਸ ਵੱਲੋਂ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਦੋਵਾਂ ਵਿਧਾਇਕਾਂ ਦੇ ਬਿਆਨ ਦਰਜ ਕੀਤੇ ਅਤੇ ਹਰ ਰੋਜ਼ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਵੀ ਜਾਵੇਗਾ।
ਫੋਨ ਕਾਲ 'ਤੇ ਵਾਰ ਵਾਰ ਮਿਲਣ ਲਈ ਕਿਹਾ ਗਿਆ
ਜੋ ਬਿਆਨ ਵਿਜੀਲੈਂਸ ਬਿਊਰੋ ਵਿਚ ਦਰਜ ਕਰਵਾਏ ਗਏ ਉਹਨਾਂ ਅਨੁਸਾਰ ਫੋਨ ਕਰਨ ਵਾਲੇ ਤਿੰਨੇ ਵਿਅਕਤੀ ਵਾਰ ਵਾਰ ਉਸਨੂੰ ਮਿਲਣ ਦੀ ਅਪੀਲ ਕਰ ਰਹੇ ਸਨ। ਉਹਨਾਂ ਨੂੰ ਸੁਖਨਾ ਝੀਲ ਉੱਤੇ ਮਿਲਣ ਲਈ ਬੁਲਾਇਆ ਗਿਆ। ਅੰਗੁਰਾਲ ਦੇ ਦੱਸਣ ਅਨੁਸਾਰ 2 ਵਿਅਕਤੀਆਂ ਨੇ ਕਾਲਾ ਕੋਟ ਪਿਆ ਹੋਇਆ ਸੀ ਅਤੇ ਤੀਜਾ ਆਮ ਕੱਪੜਿਆਂ ਵਿਚ ਸੀ। ਉਹਨਾਂ ਤਿੰਨਾਂ ਨੇ 25 ਕਰੋੜ ਦੀ ਪੇਸ਼ਕਸ਼ ਕੀਤੀ ਅਤੇ ਭਾਜਪਾ ਵਿਚ ਸ਼ਾਮਿਲ ਹੋਣ ਲਈ ਕਿਹਾ।
25 ਕਰੋੜ ਤੋਂ ਇਲਾਵਾ ਇਹ ਵੀ ਆਫਰ ਸੀ
ਇੰਨਾ ਹੀ ਨਹੀਂ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਲਈ 25 ਕਰੋੜ ਤੋਂ ਇਲਾਵਾਂ ਕੇਂਦਰੀ ਕੈਬਨਿਟ ਦਾ ਰੈਂਕ ਵੀ ਆਫਰ ਕੀਤਾ ਗਿਆ ਸੀ। ਇਹਨਾਂ ਸਾਰੀਆਂ ਗੱਲਾਂ ਦੀ ਰਿਕਾਰਡਿੰਗ ਕਰਕੇ ਸ਼ੀਤਲ ਅੰਗੁਰਾਲ ਵੱਲੋਂ ਵਿਜੀਲੈਂਸ ਨੂੰ ਸੌਂਪੀ ਗਈ ਹੈ। ਠੀਕ ਇਸੇ ਹੀ ਤਰ੍ਹਾਂ ਦੀ ਆਫ਼ਰ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੂੰ ਵੀ ਕੀਤੀ ਗਈ ਸੀ।
WATCH LIVE TV