ਪੰਚਾਇਤ ਮੰਤਰੀ ਨੇ ਖੁਦ ਮੌਕੇ 'ਤੇ ਜਾ ਕੇ 10 ਕਿੱਲੇ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ
Advertisement

ਪੰਚਾਇਤ ਮੰਤਰੀ ਨੇ ਖੁਦ ਮੌਕੇ 'ਤੇ ਜਾ ਕੇ 10 ਕਿੱਲੇ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਵਿੱਚ ਪੇਂਡੂ ਵਿਕਾਸ  ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ  ਨੇ ਮਿਲ ਕੇ ਹਿੰਮਤ ਅਤੇ ਸੂਝਬੂਝ ਨਾਲ ਹਿੰਦ-ਪਾਕਿ ਬਾਰਡਰ ਦੇ ਨੇੜੇ ਪੌਣੇ 10 ਕਿੱਲੇ  (77 ਕਨਾਲਾਂ 7 ਮਰਲੇ ) ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ।

ਪੰਚਾਇਤ ਮੰਤਰੀ ਨੇ ਖੁਦ ਮੌਕੇ 'ਤੇ ਜਾ ਕੇ 10 ਕਿੱਲੇ ਦੇ ਕਰੀਬ ਪੰਚਾਇਤੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ਚੰਡੀਗੜ੍ਹ: ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਵਿੱਚ ਪੇਂਡੂ ਵਿਕਾਸ  ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ  ਨੇ ਮਿਲ ਕੇ ਹਿੰਮਤ ਅਤੇ ਸੂਝਬੂਝ ਨਾਲ ਹਿੰਦ-ਪਾਕਿ ਬਾਰਡਰ ਦੇ ਨੇੜੇ ਪੌਣੇ 10 ਕਿੱਲੇ  (77 ਕਨਾਲਾਂ 7 ਮਰਲੇ ) ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ। ਇਸ ਕਾਰਵਾਈ ਦੇ ਨਾਲ ਅੱਜ ਪੌਣੇ ਦੱਸ ਏਕੜ ਜ਼ਮੀਨ ਪੰਜਾਬ ਸਰਕਾਰ ਦੀ ਬਣ ਗਈ।

ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਇਸ ਮੌਕੇ  ਉਨ੍ਹਾਂ ਨਾਲ ਆਪ ਆਗੂ  ਹਲਕਾ ਰਾਜਾਸਾਂਸੀ  ਦੇ ਸਿਰਕੱਢ ਆਗੂ ਬਲਦੇਵ ਸਿੰਘ  ਮਿਆਦੀਆਂ, ਏ਼ ਡੀ ਸੀ ਰਣਬੀਰ ਸਿੰਘ ਮੂਧਲ, ਡੀਡੀਪੀਓ ਇਕਬਾਲਜੀਤ ਸਿੰਘ,  ਬਲਾਕ ਚੋਗਾਵਾਂ  ਦੇ  ਬੀਡੀਪੀਓ  ਸਿਤਾਰਾ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

Trending news