Pathaan Trailer Out: ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਦਾ ਟ੍ਰੇਲਰ ਹੋਇਆ ਰਿਲੀਜ਼, ਸੀਨਜ਼ ਨੇ ਜਿੱਤਿਆ ਲੋਕਾਂ ਦਾ ਦਿਲ
Advertisement
Article Detail0/zeephh/zeephh1522404

Pathaan Trailer Out: ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਦਾ ਟ੍ਰੇਲਰ ਹੋਇਆ ਰਿਲੀਜ਼, ਸੀਨਜ਼ ਨੇ ਜਿੱਤਿਆ ਲੋਕਾਂ ਦਾ ਦਿਲ

Pathaan Trailer Out: ਸ਼ਾਹਰੁਖ ਖਾਨ ਅਤੇ ਦੀਪਿਕਾ ਦੀ ਫਿਲਮ 'ਪਠਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਪ੍ਰਸ਼ੰਸਕਾਂ ਦੇ ਮਨਾਂ 'ਚ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੋਰ ਵੀ ਵੱਧ ਗਿਆ ਹੈ। ਫਿਲਮ 'ਪਠਾਨ' ਦਾ ਟ੍ਰੇਲਰ ਤੋਂ ਬਾਅਦ ਹੁਣ ਫੈਨਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। 

 

Pathaan Trailer Out: ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਦਾ ਟ੍ਰੇਲਰ ਹੋਇਆ ਰਿਲੀਜ਼, ਸੀਨਜ਼ ਨੇ ਜਿੱਤਿਆ ਲੋਕਾਂ ਦਾ ਦਿਲ

Film Pathaan Trailer Out: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ (Shah Rukh Khan-Deepika Padukone) ਦੀ ਫਿਲਮ 'ਪਠਾਨ' ਕਾਫੀ ਸਮੇਂ ਤੋਂ ਚਰਚਾ 'ਚ ਹੈ। ਕੁਝ ਸਮਾਂ ਪਹਿਲਾਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਟੀਜ਼ਰ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ 'ਚ ਸ਼ਾਹਰੁਖ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲਿਆ। ਹੁਣ ਅੱਜ (Film Pathaan Trailer)ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ 'ਚ ਸ਼ਾਹਰੁਖ ਦਾ ਜ਼ਬਰਦਸਤ ਐਕਸ਼ਨ ਸੀਨ ਦੇਖਣ ਨੂੰ ਮਿਲਿਆ ਹੈ।

ਲੋਕ ਬਾਲੀਵੁੱਡ ਦੇ 'ਬਾਦਸ਼ਾਹ' ਨੂੰ ਵੱਡੇ ਪਰਦੇ 'ਤੇ ਦੇਖਣ ਲਈ ਬੇਤਾਬ ਹਨ ਅਤੇ ਇਹ ਨਿਰਾਸ਼ਾ ਸਮੇਂ ਦੇ ਨਾਲ ਵਧਦੀ ਜਾ ਰਹੀ ਹੈ ਕਿਉਂਕਿ ਸ਼ਾਹਰੁਖ ਨੂੰ ਆਖਰੀ ਵਾਰ 2019 'ਚ ਪਰਦੇ 'ਤੇ ਦੇਖਿਆ ਗਿਆ ਸੀ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀਪਿਕਾ ਪਾਦੂਕੋਣ (Shah Rukh Khan-Deepika Padukone) ਅਤੇ ਜੌਨ ਅਬ੍ਰਾਹਮ ਨਾਲ ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਫ਼ਿਲ੍ਮ 'ਪਠਾਨ' ਨਾਲ ਇਕ ਵਾਰ (Film Pathaan Trailer) ਫਿਰ ਪਰਦੇ 'ਤੇ ਵਾਪਸੀ ਕਰ ਰਹੇ ਹਨ। ਅੱਜ ਯਾਨੀ 10 ਜਨਵਰੀ 2023 ਨੂੰ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ। 

ਵੇਖੋ ਫ਼ਿਲਮ 'ਪਠਾਨ' ਦਾ ਟ੍ਰੇਲਰ (Film Pathaan Trailer)

ਪਠਾਨ ਦੇ ਟ੍ਰੇਲਰ ਦੀ ਸ਼ੁਰੂਆਤ (Film Pathaan Trailer) ਜਾਨ ਅਬ੍ਰਾਹਮ ਤੋਂ ਹੁੰਦੀ ਹੈ ਅਤੇ ਇਹ ਖੁਲਾਸਾ ਹੁੰਦਾ ਹੈ ਕਿ ਜਾਨ ਅਬ੍ਰਾਹਮ ਇੱਕ ਅੱਤਵਾਦੀ ਹੈ ਜੋ ਭਾਰਤ 'ਤੇ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਉਸ ਨੂੰ ਸੰਭਾਲਣ ਲਈ 'ਪਠਾਨ'  (Film Pathaan) ਦੀ ਲੋੜ ਹੈ ਤਾਂ ਹੀ ਸ਼ਾਹਰੁਖ ਖਾਨ ਦੀ ਐਂਟਰੀ ਹੋਵੇਗੀ। ਦੀਪਿਕਾ ਪਾਦੂਕੋਣ ਵੀ ਸ਼ਾਹਰੁਖ ਖਾਨ ਨਾਲ ਐਕਸ਼ਨ ਕਰਦੀ ਨਜ਼ਰ ਆਵੇਗੀ। ਸ਼ਾਹਰੁਖ ਸਿਪਾਹੀ ਹੈ। ਫਿਲਮ ਦੇ ਐਕਸ਼ਨ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ।

ਇਹ ਵੀ ਪੜ੍ਹੋ: ਵਾਹ! ਰੀਤੀ-ਰਿਵਾਜਾਂ ਅਨੁਸਾਰ ਕਰਵਾਇਆ ਸੀ ਵਿਆਹ, ਹੁਣ ਮਾਪੇ ਬਣਨ ਜਾ ਰਹੇ ਇਹ Gay Couple

ਟ੍ਰੇਲਰ 'ਚ ਸ਼ਾਹਰੁਖ ਖਾਨ ਨੂੰ ਦੇਖ ਕੇ ਫੈਨਸ ਬਹੁਤ ਖੁਸ਼ ਹਨ ਅਤੇ ਉਹ ਹੁਣ ਫ਼ਿਲਮ (Film Pathaan Trailer) ਦਾ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ਦੇ ਟ੍ਰੇਲਰ ਵਿਚ ਦੀਪਿਕਾ ਦੀ ਹੌਟਨੈੱਸ, ਜੌਨ ਅਬ੍ਰਾਹਮ ਦੀ ਐਕਸ਼ਨ ਅਤੇ ਵਿਸ਼ਾਲ-ਸ਼ੇਖਰ ਦੇ ਜ਼ਬਰਦਸਤ ਸੰਗੀਤ ਨੇ 25 ਜਨਵਰੀ, 2023 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਲਈ ਪ੍ਰਸ਼ੰਸਕਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ। ਇਹ ਫ਼ਿਲਮ 'ਪਠਾਨ' 25 ਜਨਵਰੀ 2023 ਨੂੰ ਰਿਲੀਜ਼ ਹੋਵੇਗੀ।

Trending news