Patiala Lok sabha Elections Result 2024: ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਜਿੱਤੇ
Advertisement
Article Detail0/zeephh/zeephh2277162

Patiala Lok sabha Elections Result 2024: ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਜਿੱਤੇ

Patiala Lok sabha Chunav Result 2024: ਲੋਕ ਸਭਾ ਸੀਟ 2024 (Lok Sabha Chunav Patiala Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਪਟਿਆਲਾ ਸੀਟ ਤੋਂ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ 305616 ਵੋਟਾਂ ਹਾਸਿਲ ਕੀਤੀਆ ਹਨ। ਦੂਜੇ ਸਥਾਨ 'ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਨੂੰ 290785 ਵੋਟਾਂ ਮਿਲੀਆਂ ਹਨ।

 

Patiala Lok sabha Elections Result 2024: ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਜਿੱਤੇ

Patiala Lok sabha Elections Result 2024: ਲੋਕ ਸਭਾ ਹਲਕਾ ਪਟਿਆਲਾ (Lok Sabha Elections Patiala Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਪਟਿਆਲਾ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ। ਪਟਿਆਲਾ ਸੀਟ ਤੋਂ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ 305616 ਵੋਟਾਂ ਹਾਸਿਲ ਕੀਤੀਆਂ ਹਨ। ਦੂਜੇ ਸਥਾਨ 'ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਨੂੰ 290785 ਵੋਟਾਂ ਮਿਲੀਆਂ ਹਨ। ਭਾਜਪਾ ਦੀ ਪ੍ਰਨੀਤ ਕੌਰ ਨੂੰ 288998 ਮਿਲੀਆਂ ਹਨ।

Patiala Lok sabha Elections Result 2024

ਡਾ. ਧਰਮਵੀਰ ਗਾਂਧੀ 305616 ਕਾਂਗਰਸ 
ਡਾਕਟਰ ਬਲਬੀਰ ਸਿੰਘ 290785  ਆਮ ਆਦਮੀ ਪਾਰਟੀ
ਪ੍ਰਨੀਤ ਕੌਰ 288998 ਭਾਜਪਾ 

ਇਹ ਉਮੀਦਵਾਰ ਚੋਣ ਮੈਦਾਨ ਵਿੱਚ ਸਨ (Patiala Lok sabha seat )

ਪਟਿਆਲਾ ਇਹ ਸੂਬੇ ਦੀਆਂ ਮਹੱਤਵਪੂਰਨ ਲੋਕ ਸਭਾ ਸੀਟਾਂ (Patiala Lok sabha seat) ਵਿੱਚੋਂ ਇੱਕ ਹੈ। ਕਾਂਗਰਸ ਨੇ ਇਸ ਹਲਕੇ ਤੋਂ ਧਰਮਵੀਰ ਗਾਂਧੀ  (Dharamvir Gandhi) ਤੇ ਭਾਜਪਾ (BJP) ਦੀ ਪ੍ਰਨੀਤ ਕੌਰ (Praneet Kaur), ਆਮ ਆਦਮੀ ਪਾਰਟੀ (AAP) ਦੇ ਡਾਕਟਰ ਬਲਬੀਰ ਸਿੰਘ (Dr. Balbir Singh) ਅਤੇ ਅਕਾਲੀ ਦਲ (SAD) ਦੇ NK ਸ਼ਰਮਾ (NK Sharma) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। 

fallback

ਕਦੋਂ ਅਤੇ ਕਿੰਨੀ ਵੋਟਿੰਗ ਹੋਈ (Patiala Lok Sabha Election 2024 Voting)
ਪਟਿਆਲਾ ਲੋਕ ਸਭਾ ਸੀਟ 'ਤੇ 1 ਜੂਨ ਨੂੰ ਕੁੱਲ 63.63 ਫੀਸਦੀ ਪੋਲਿੰਗ ਹੋਈ ਹੈ। 

ਪਿਛਲੇ ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਵਿਚ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ 'ਤੇ ਚੁਣੇ ਗਏ ਸਨ। ਉਨ੍ਹਾਂ ਨੇ 1999, 2004, 2009 ਅਤੇ 2019 ਦੀਆਂ ਆਮ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਲਗਾਤਾਰ ਜਿੱਤ ਹਾਸਲ ਕੀਤੀ।

ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ (Patiala Lok Sabha Seat History)
ਪਟਿਆਲਾ ਚੜ੍ਹਦੇ ਪੰਜਾਬ ਅਤੇ ਉੱਤਰੀ ਭਾਰਤ ਦਾ ਮੁੱਖ ਸ਼ਹਿਰ ਹੈ। ਇਹ ਸਾਬਕਾ ਰਿਆਸਤ ਅਤੇ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਕੇਂਦਰ ਹੈ। 1948 ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ। 

ਜੇਕਰ ਇਸ ਸੀਟ ਦੇ ਚੋਣ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ 1952 'ਚ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ 'ਚ ਪਹਿਲੀ ਵਾਰ ਚੋਣਾਂ ਹੋਈਆਂ ਤਾਂ ਰਾਮ ਪ੍ਰਤਾਪ ਗਰਗ ਕਾਂਗਰਸ ਪਾਰਟੀ ਦੀ ਟਿਕਟ 'ਤੇ ਲੋਕ ਸਭਾ 'ਚ ਪਹੁੰਚੇ ਸਨ। 1952 ਤੋਂ ਬਾਅਦ ਇਹ ਸੀਟ ਅਗਲੇ 25 ਸਾਲਾਂ ਤੱਕ ਕਾਂਗਰਸ ਕੋਲ ਰਹੀ। ਇਸ ਤੋਂ ਬਾਅਦ 1977 ਵਿੱਚ ਕਾਂਗਰਸ ਪਹਿਲੀ ਵਾਰ ਆਮ ਚੋਣਾਂ ਹਾਰ ਗਈ।  ਉਸ ਸਮੇਂ ਦੇ ਕਾਂਗਰਸੀ ਸੰਸਦ ਮੈਂਬਰ ਨੂੰ ਹਰਾਉਣ ਵਾਲੇ ਸੰਸਦ ਮੈਂਬਰ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਦਾ ਗੁਰਚਰਨ ਸਿੰਘ ਟੌਹੜਾ ਸੀ।

ਪਟਿਆਲਾ​ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ
ਪਟਿਆਲਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ (ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਡੇਰਾਬਸੀ, ਘਨੌਰ, ਸਨੌਰ, ਪਟਿਆਲਾ ਸ਼ਹਿਰੀ, ਸਮਾਣਾ, ਸ਼ੁਤਰਾਣਾ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸਾਰੀਆਂ ਵਿਧਾਨ ਸੀਟ 'ਤੇ ਜਿੱਤ ਹਾਸਲ ਕੀਤੀ।

ਵੋਟਰ
ਇਸ ਸੀਟ 'ਤੇ ਕੁੱਲ ਵੋਟਰ 18 ਲੱਖ 2 ਹਜ਼ਾਰ 46 ਹਨ। ਇਨ੍ਹਾਂ ਵਿੱਚੋਂ 9 ਲੱਖ 42 ਹਜ਼ਾਰ 205 ਪੁਰਸ਼ ਵੋਟਰ, 8 ਲੱਖ 59 ਹਜ਼ਾਰ 761 ਮਹਿਲਾ ਵੋਟਰ ਅਤੇ 80 ਟਰਾਂਸਜੈਂਡਰ ਵੋਟਰ ਹਨ।

Trending news