Presidential Elections 2022- ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨਹੀਂ ਕਰ ਸਕੇ ਵੋਟਿੰਗ, ਜਾਣੋ ਕਿਉਂ ?
Advertisement
Article Detail0/zeephh/zeephh1264425

Presidential Elections 2022- ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨਹੀਂ ਕਰ ਸਕੇ ਵੋਟਿੰਗ, ਜਾਣੋ ਕਿਉਂ ?

ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਸ ਚੋਣ ਵਿਚ ਵੋਟ ਨਹੀਂ ਪਾ ਸਕੇ। ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਵਿਦੇਸ਼ ਵਿਚ ਹਨ ਅਤੇ ਇਸ ਕਾਰਨ ਉਹ ਇਸ ਚੋਣ ਵਿਚ ਵੋਟ ਨਹੀਂ ਪਾ ਸਕੇ।

 

Presidential Elections 2022- ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨਹੀਂ ਕਰ ਸਕੇ ਵੋਟਿੰਗ, ਜਾਣੋ ਕਿਉਂ ?

ਚੰਡੀਗੜ: ਭਾਰਤ ਦੇ 15ਵੇਂ ਰਾਸ਼ਟਰਪਤੀ ਚੋਣ ਲਈ ਸੰਸਦ ਭਵਨ ਵਿਚ ਵੋਟਿੰਗ ਹੋਈ। ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਖਤਮ ਹੋ ਗਿਆ। ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਸ ਚੋਣ ਵਿਚ ਵੋਟ ਨਹੀਂ ਪਾ ਸਕੇ। ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਵਿਦੇਸ਼ ਵਿਚ ਹਨ ਅਤੇ ਇਸ ਕਾਰਨ ਉਹ ਇਸ ਚੋਣ ਵਿਚ ਵੋਟ ਨਹੀਂ ਪਾ ਸਕੇ ਹਨ।

 

ਇਸ ਤੋਂ ਇਲਾਵਾ ਬਸਪਾ ਦੇ ਸੰਸਦ ਮੈਂਬਰ ਅਤੁਲ ਰਾਏ ਵੀ ਉਨ੍ਹਾਂ ਸੰਸਦ ਮੈਂਬਰਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਰਾਸ਼ਟਰਪਤੀ ਚੋਣ 'ਚ ਵੋਟ ਨਹੀਂ ਪਾਈ ਹੈ। ਅਤੁਲ ਰਾਏ ਜੇਲ੍ਹ ਵਿਚ ਹਨ ਇਸ ਲਈ ਉਹ ਵੋਟ ਪਾਉਣ ਨਹੀਂ ਪਾ ਸਕੇ। ਦੂਜੇ ਪਾਸੇ ਸ਼ਿਵ ਸੈਨਾ ਦੇ ਗਜਾਨ ਕੀਰਤੀਕਰ, ਸ਼ਿਵ ਸੈਨਾ ਦੇ ਸੰਸਦ ਮੈਂਬਰ ਹੇਮੰਤ ਗੋਡਸੇ, ਬਸਪਾ ਦੇ ਸੰਸਦ ਮੈਂਬਰ ਹਾਜੀ ਫਜ਼ਲੁਰ ਰਹਿਮਾਨ ਅਤੇ ਸਾਦਿਕ ਰਹਿਮਾਨ ਅਤੇ ਸਈਅਦ ਇਮਤਿਆਜ਼ ਵੀ ਰਾਸ਼ਟਰਪਤੀ ਚੋਣ ਵਿਚ ਵੋਟ ਨਹੀਂ ਪਾ ਸਕੇ। ਰਾਸ਼ਟਰਪਤੀ ਚੋਣ ਲਈ ਵੋਟਿੰਗ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 99.18 ਫੀਸਦੀ ਵੋਟਿੰਗ ਨਾਲ ਇਹ ਚੋਣ ਸ਼ਾਂਤੀਪੂਰਵਕ ਸੰਪੰਨ ਹੋਈ।

 

ਦੇਸ਼ ਦੇ 15ਵੇਂ ਰਾਸ਼ਟਰਪਤੀ ਲਈ ਸੰਸਦ ਭਵਨ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ. ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਕਈ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਨੇ ਆਪਣੀ ਵੋਟ ਪਾਈ। ਇਸ ਤੋਂ ਇਲਾਵਾ ਦੇਸ਼ ਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਵੋਟ ਪਾਈ। ਵੋਟਿੰਗ ਤੋਂ ਬਾਅਦ ਸਾਰੇ ਸੂਬਿਆਂ ਤੋਂ ਬੈਲਟ ਬਾਕਸ ਦਿੱਲੀ ਲਿਆਂਦਾ ਜਾਵੇਗਾ ਅਤੇ 21 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਦੇਸ਼ ਦੇ ਨਵੇਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਐਨਡੀਏ ਨੇ ਰਾਸ਼ਟਰਪਤੀ ਚੋਣ ਲਈ ਦ੍ਰੋਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਵਿਰੋਧੀ ਧਿਰ ਨੇ ਯਸ਼ਵੰਤ ਸਿਨਹਾ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ।

 

WATCH LIVE TV 

Trending news